ਪਉੜੀ ॥

ਰਾਗੁ ਗਉੜੀ ਗੁਰੂ ਅਰਜਨ ਦੇਵ ਜੀ ਅੰਗ 321
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ
Pauree:
पउड़ी ॥
LINE 02
ਧੋਹੁਚਲੀਖਸਮਨਾਲਿਲਬਿਮੋਹਿਵਿਗੁਤੇ
ਖਸਮ (ਪ੍ਰਭੂ) ਨਾਲ ਧੋਖਾ ਕਾਮਯਾਬ ਨਹੀਂ ਹੋ ਸਕਦਾ, ਜੋ ਮਨੁੱਖ ਲੱਬ ਵਿਚ ਤੇ ਮੋਹ ਵਿਚ ਫਸੇ ਹੋਏ ਹਨ ਉਹ ਖ਼ੁਆਰ ਹੁੰਦੇ ਹਨ।
Deception does not work with our Lord and Master; through their greed and emotional attachment, people are ruined.
धोहु न चली खसम नालि लबि मोहि विगुते ॥
LINE 03
ਕਰਤਬਕਰਨਿਭਲੇਰਿਆਮਦਿਮਾਇਆਸੁਤੇ
ਮਾਇਆ ਦੇ ਨਸ਼ੇ ਵਿਚ ਸੁੱਤੇ ਹੋਏ ਬੰਦੇ ਮੰਦੀਆਂ ਕਰਤੂਤਾਂ ਕਰਦੇ ਹਨ,
They do their evil deeds, and sleep in the intoxication of Maya.
करतब करनि भलेरिआ मदि माइआ सुते ॥
LINE 04
ਫਿਰਿਫਿਰਿਜੂਨਿਭਵਾਈਅਨਿਜਮਮਾਰਗਿਮੁਤੇ
ਮੁੜ ਮੁੜ ਜੂਨਾਂ ਵਿਚ ਧੱਕੇ ਜਾਂਦੇ ਹਨ ਤੇ ਜਮਰਾਜ ਦੇ ਰਾਹ ਵਿਚ (ਨਿਖਸਮੇ) ਛੱਡੇ ਜਾਂਦੇ ਹਨ,
Time and time again, they are consigned to reincarnation, and abandoned on the path of Death.
फिरि फिरि जूनि भवाईअनि जम मारगि मुते ॥
LINE 05
ਕੀਤਾਪਾਇਨਿਆਪਣਾਦੁਖਸੇਤੀਜੁਤੇ
ਆਪਣੇ (ਮੰਦੇ) ਕੀਤੇ (ਕੰਮਾਂ) ਦਾ ਫਲ ਪਾਂਦੇ ਹਨ, ਦੁੱਖਾਂ ਨਾਲ ਜੁੱਟ ਕੀਤੇ ਜਾਂਦੇ ਹਨ।
They receive the consequences of their own actions, and are yoked to their pain.
कीता पाइनि आपणा दुख सेती जुते ॥
LINE 06
ਨਾਨਕਨਾਇਵਿਸਾਰਿਐਸਭਮੰਦੀਰੁਤੇ੧੨॥॥
ਹੇ ਨਾਨਕ! ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ ਤਾਂ (ਜੀਵ ਲਈ) ਸਾਰੀ ਰੁੱਤ ਮੰਦੀ ਹੀ ਜਾਣੋ ॥੧੨॥
O Nanak, if one forgets the Name, all the seasons are evil. ||12||
नानक नाइ विसारिऐ सभ मंदी रुते ॥१२॥
GURBANI.WORLD