ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1229
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਪਛਿਮਾਵਤੀਨਗਰਇਕਸੋਹੈ॥
ਪਛਿਮਾਵਤੀ ਨਾਂ ਦਾ ਇਕ ਨਗਰ ਸੀ।
पछिमावती नगर इक सोहै ॥
LINE 03
ਪਸਚਿਮਸੈਨਨ੍ਰਿਪਤਿਤਹਕੋਹੈ॥
ਉਥੋਂ ਦਾ ਰਾਜਾ ਪਸਚਿਮ ਸੈਨ ਸੀ।
पसचिम सैन न्रिपति तह को है ॥
LINE 04
ਪਸਚਿਮਦੇਰਾਨੀਤਾਕੇਘਰ॥
ਉਸ ਦੇ ਘਰ ਪਸਚਿਮ ਦੇ (ਦੇਈ) ਨਾਂ ਦੀ ਰਾਣੀ ਸੀ
पसचिम दे रानी ता के घर ॥
LINE 05
ਰਹਤਪੰਡਿਤਾਸਕਲਲੋਭਿਕਰਿ੧॥॥
(ਜਿਸ ਨੂੰ ਵੇਖ ਕੇ) ਪੰਡਿਤ ਵੀ ਲੋਭਾਇਮਾਨ ਹੋ ਜਾਂਦੇ ਸਨ ॥੧॥
रहत पंडिता सकल लोभि करि ॥१॥
LINE 06
ਅਧਿਕਰੂਪਰਾਨੀਕੋਰਹੈ॥
ਰਾਣੀ ਦੀ ਬਹੁਤ ਰੂਪ ਸੁੰਦਰਤਾ ਸੀ।
अधिक रूप रानी को रहै ॥
LINE 07
ਜਗਤਿਹਦੁਤਿਯਚੰਦ੍ਰਮਾਕਹੈ॥
ਜਗਤ ਉਸ ਨੂੰ ਦੂਜਾ ਚੰਦ੍ਰਮਾ ਕਹਿੰਦਾ ਸੀ।
जग तिह दुतिय चंद्रमा कहै ॥
LINE 08
ਤਾਪਰਰੀਝਿਨ੍ਰਿਪਤਿਕੀਭਾਰੀ॥
ਉਸ ਉਤੇ ਰਾਜੇ ਦੀ ਬਹੁਤ ਰੀਝ ਸੀ।
ता पर रीझि न्रिपति की भारी ॥
LINE 09
ਜਾਨਤਊਚਨੀਚਿਪਨਿਹਾਰੀ੨॥॥
(ਇਸ ਗੱਲ ਨੂੰ) ਅਮੀਰ ਗ਼ਰੀਬ ਅਤੇ ਪਨਿਹਾਰਨਾਂ ਤਕ ਜਾਣਦੀਆਂ ਸਨ ॥੨॥
जानत ऊच नीचि पनिहारी ॥२॥
LINE 10
ਤਹਹੁਤੋਰਾਇਦਿਲਵਾਲੀ॥
ਉਥੇ ਇਕ ਦਿਲਵਾਲੀ ਰਾਇ (ਨਾਂ ਦਾ ਵਿਅਕਤੀ) ਹੁੰਦਾ ਸੀ।
तह हुतो राइ दिलवाली ॥
LINE 11
ਜਾਨਕਦੂਸਰਾਸੁਹੈਮਾਲੀ॥
(ਜੋ ਇੰਜ ਲਗਦਾ ਸੀ) ਮਾਨੋ ਦੂਜਾ ਸੂਰਜ ('ਅੰਸ਼ੁਮਾਲੀ') ਹੋਵੇ।
जानक दूसरासु है माली ॥
LINE 12
ਸੋਪਹਿਜਾਤਨਪ੍ਰਭਾਬਖਾਨੀ॥
ਉਸ ਦੀ ਪ੍ਰਭਾ ਦਾ (ਮੇਰੇ ਤੋਂ) ਵਰਣਨ ਨਹੀਂ ਕੀਤਾ ਜਾ ਸਕਦਾ।
सो पहि जात न प्रभा बखानी ॥
LINE 13
ਉਰਝਿਰਹੀਦੁਤਿਹੇਰਤਰਾਨੀ੩॥॥
(ਉਸ ਦੀ) ਸੁੰਦਰਤਾ ਨੂੰ ਵੇਖ ਕੇ ਰਾਣੀ ਮੋਹਿਤ ਹੋ ਗਈ ॥੩॥
उरझि रही दुति हेरत रानी ॥३॥
LINE 14
ਤਾਸੌਅਧਿਕਸਨੇਹਬਢਾਯੋ॥
ਉਸ ਨਾਲ (ਰਾਣੀ ਨੇ) ਬਹੁਤ ਸਨੇਹ ਵਧਾ ਲਿਆ
ता सौ अधिक सनेह बढायो ॥
LINE 15
ਏਕਦਿਵਸਗ੍ਰਿਹਬੋਲਿਪਠਾਯੋ॥
ਅਤੇ (ਉਸ ਨੂੰ) ਇਕ ਦਿਨ ਘਰ ਬੁਲਾ ਲਿਆ।
एक दिवस ग्रिह बोलि पठायो ॥
LINE 16
ਸੋਤਬਹੀਸੁਨਿਬਚਪਹਗਯੋ॥
ਉਹ ਤਦ ਹੀ ਬੋਲ ਸੁਣ ਕੇ (ਉਸ ਕੋਲ) ਗਿਆ
सो तब ही सुनि बच पह गयो ॥
LINE 17
ਭੇਟਤਰਾਜਕੁਅਰਿਕਹਭਯੋ੪॥॥
ਅਤੇ ਰਾਣੀ ਨੂੰ ਜਾ ਕੇ ਮਿਲਿਆ ॥੪॥
भेटत राज कुअरि कह भयो ॥४॥
LINE 18
ਪੋਸਤਭਾਗਅਫੀਮਮੰਗਾਈ॥
(ਰਾਣੀ ਨੇ) ਪੋਸਤ, ਭੰਗ ਅਤੇ ਅਫ਼ੀਮ ਮੰਗਵਾ ਲਈ
पोसत भाग अफीम मंगाई ॥
LINE 19
ਏਕਸੇਜਪਰਬੈਠਿਚੜਾਈ॥
ਅਤੇ ਇਕੋ ਸੇਜ ਉਤੇ ਬੈਠ ਕੇ ਗ੍ਰਹਿਣ ਕੀਤੀ।
एक सेज पर बैठि चड़ाई ॥
LINE 20
ਜਬਮਦਸੋਮਤਵਾਰੇਭਏ॥
ਜਦ (ਦੋਵੇਂ) ਨਸ਼ੇ ਨਾਲ ਮਤਵਾਲੇ ਹੋ ਗਏ,
जब मद सो मतवारे भए ॥
LINE 21
ਤਬਹੀਸੋਕਬਿਸਰਿਸਭਗਏ੫॥॥
ਤਦ ਹੀ ਸਾਰੇ ਗ਼ਮ ਦੂਰ ਹੋ ਗਏ ॥੫॥
तब ही सोक बिसरि सभ गए ॥५॥
LINE 22
ਏਕਸੇਜਪਰਬੈਠਿਕਲੋਲਹਿ॥
ਇਕੋ ਸੇਜ ਉਤੇ ਬੈਠ ਕੇ ਕਲੋਲ ਕਰਨ ਲਗੇ
एक सेज पर बैठि कलोलहि ॥
LINE 23
ਰਸਕੀਕਥਾਰਸਿਕਮਿਲਿਬੋਲਹਿ॥
ਅਤੇ (ਦੋਵੇਂ) ਰਸਿਕ ਰਸ ਦੀਆਂ ਗੱਲਾਂ ਕਰਨ ਲਗੇ।
रस की कथा रसिक मिलि बोलहि ॥
LINE 24
ਚੁੰਬਨਔਰਅਲਿੰਗਨਕਰਹੀ॥
(ਉਹ) ਚੁੰਬਨ ਅਤੇ ਆਲਿੰਗਨ ਕਰਦੇ
चुंबन और अलिंगन करही ॥
LINE 25
ਭਾਤਿਭਾਤਿਕੇਭੋਗਨਭਰਹੀ੬॥॥
ਅਤੇ ਭਾਂਤ ਭਾਂਤ ਦੇ ਭਰਪੂਰ ਭੋਗ ਕਰਦੇ ॥੬॥
भाति भाति के भोगन भरही ॥६॥
LINE 26
ਰਾਨੀਰਮਤਅਧਿਕਉਰਝਾਈ॥
ਰਾਣੀ (ਉਸ ਨਾਲ) ਰਮਣ ਕਰਦਿਆਂ ਬਹੁਤ ਮੋਹਿਤ ਹੋ ਗਈ।
रानी रमत अधिक उरझाई ॥
LINE 27
ਭੋਗਗਏਦਿਲਵਾਲੀਰਾਈ॥
ਦਿਲਵਾਲੀ ਰਾਇ ਭੋਗ ਕਰ ਕੇ ਚਲੇ ਗਏ।
भोग गए दिलवाली राई ॥
LINE 28
ਚਿਤਅਪਨੈਇਹਭਾਤਿਬਿਚਾਰੋ॥
(ਰਾਣੀ ਨੇ) ਆਪਣੇ ਚਿਤ ਵਿਚ ਇਸ ਤਰ੍ਹਾਂ ਸੋਚਿਆ
चित अपनै इह भाति बिचारो ॥
LINE 29
ਮੈਯਾਹੀਕੇਸੰਗਸਿਧਾਰੋ੭॥॥
ਕਿ ਮੈਂ ਵੀ ਇਸ ਨਾਲ ਹੀ ਚਲੀ ਜਾਵਾਂ ॥੭॥
मै याही के संग सिधारो ॥७॥
LINE 30
ਰਾਜਪਾਟਮੇਰੇਕਿਹਕਾਜਾ॥
(ਇਹ) ਰਾਜ-ਪਾਟ ਮੇਰੇ ਕਿਸ ਕੰਮ ਦਾ।
राज पाट मेरे किह काजा ॥
LINE 31
ਮੋਕਹਨਹੀਸੁਹਾਵਤਰਾਜਾ॥
ਮੈਨੂੰ ਇਹ ਰਾਜਾ ਵੀ ਚੰਗਾ ਨਹੀਂ ਲਗਦਾ।
मो कह नही सुहावत राजा ॥
LINE 32
ਮੈਸਾਜਨਕੇਸਾਥਸਿਧੈਹੌ॥
ਮੈਂ ਸੱਜਨ ਦੇ ਨਾਲ ਜਾਵਾਂਗੀ
मै साजन के साथ सिधैहौ ॥
LINE 33
ਭਲੀਬੁਰੀਸਿਰਮਾਝਸਹੈਹੌ੮॥॥
ਅਤੇ ਮਾੜੀ ਚੰਗੀ ਆਪਣੇ ਸਿਰ ਉਤੇ ਸਹਾਂਗੀ ॥੮॥
भली बुरी सिर माझ सहैहौ ॥८॥
LINE 34
ਜਹਾਸਿੰਘਮਾਰਤਬਨਮਾਹੀ॥
ਜਿਥੇ ਬਨ ਵਿਚ ਸ਼ੇਰ ਮਾਰ ਦਿੰਦੇ ਸਨ,
जहा सिंघ मारत बन माही ॥
LINE 35
ਸੁਨਾਦੋਹਰਾਏਕਤਹਾਹੀ॥
ਉਥੇ ਇਕ ਮੰਦਿਰ ਸੁਣੀਂਦਾ ਸੀ।
सुना दोहरा एक तहा ही ॥
LINE 36
ਚੜਿਝੰਪਾਨਤਿਹਠੌਰਸਿਧਾਈ॥
(ਰਾਣੀ) ਪਾਲਕੀ ਵਿਚ ਚੜ੍ਹ ਕੇ ਉਥੋਂ ਨੂੰ ਚਲੀ ਗਈ
चड़ि झंपान तिह ठौर सिधाई ॥
LINE 37
ਮਿਤ੍ਰਹਿਤਹੀਸਹੇਟਬਤਾਈ੯॥॥
ਅਤੇ ਮਿਤਰ ਨੂੰ ਵੀ ਮਿਲਾਪ ਦੀ ਥਾਂ ('ਸਹੇਟ') ਦਸ ਦਿੱਤੀ ॥੯॥
मित्रहि तही सहेट बताई ॥९॥
LINE 38
ਮਹਾਗਹਿਰਬਨਮੈਜਬਗਈ॥
ਜਦ ਸੰਘਣੇ ਬਨ ਵਿਚ ਗਈ
महा गहिर बन मै जब गई ॥
LINE 39
ਲਘੁਇਛਾਕਹਉਤਰਤਭਈ॥
ਤਾਂ ਪਿਸ਼ਾਬ ਕਰਨ ਦੇ ਬਹਾਨੇ (ਪਾਲਕੀ ਤੋਂ) ਉਤਰੀ।
लघु इछा कह उतरत भई ॥
LINE 40
ਤਹਤੇਗਈਮਿਤ੍ਰਕੇਸੰਗਾ॥
ਉਥੋਂ ਮਿਤਰ ਦੇ ਨਾਲ ਚਲੀ ਗਈ
तह ते गई मित्र के संगा ॥
LINE 41
ਛਿਤਮੈਡਾਰਿਸ੍ਰੋਣਕੇਰੰਗਾ੧੦॥॥
ਅਤੇ ਧਰਤੀ ਉਤੇ ਲਹੂ ਵਰਗਾ ਰੰਗ ਸੁਟਦੀ ਗਈ ॥੧੦॥
छित मै डारि स्रोण के रंगा ॥१०॥
LINE 42
ਜਬਤ੍ਰਿਯਸਾਥਸਜਨਕੇਗਈ॥
ਜਦ ਰਾਣੀ ਸੱਜਨ ਦੇ ਨਾਲ ਚਲੀ ਗਈ,
जब त्रिय साथ सजन के गई ॥
LINE 43
ਤਬਅਸਸਖੀਪੁਕਾਰਤਭਈ॥
ਤਦ ਸਖੀ ਇਸ ਤਰ੍ਹਾਂ ਪੁਕਾਰਨ ਲਗੀ
तब अस सखी पुकारत भई ॥
LINE 44
ਲਏਸਿੰਘਰਾਨੀਕਹਜਾਈ॥
ਕਿ ਰਾਣੀ ਨੂੰ ਸ਼ੇਰ ਲਈ ਜਾ ਰਿਹਾ ਹੈ,
लए सिंघ रानी कह जाई ॥
LINE 45
ਕੋਊਆਨਿਲੇਹੁਛੁਟਕਾਈ੧੧॥॥
(ਉਸ ਤੋਂ) ਕੋਈ ਆ ਕੇ ਛੁੜਵਾ ਲਏ ॥੧੧॥
कोऊ आनि लेहु छुटकाई ॥११॥
LINE 46
ਸੂਰਨਸਿੰਘਨਾਮਸੁਨਿਪਾਯੋ॥
ਜਦੋਂ ਸੂਰਮਿਆਂ ਨੇ ਸ਼ੇਰ ਦਾ ਨਾਂ ਸੁਣਿਆਂ,
सूरन सिंघ नाम सुनि पायो ॥
LINE 47
ਤ੍ਰਸਤਭਏਅਸਕਰਨਉਚਾਯੋ॥
ਤਾਂ ਡਰ ਗਏ ਅਤੇ ਤਲਵਾਰਾਂ ਹੱਥਾਂ ਵਿਚ ਖਿਚ ਲਈਆਂ।
त्रसत भए अस करन उचायो ॥
LINE 48
ਜਾਇਭੇਦਰਾਜਾਤਨਦਯੋ॥
(ਉਨ੍ਹਾਂ ਨੇ) ਜਾ ਕੇ ਰਾਜੇ ਨੂੰ ਸਾਰੀ ਗੱਲ ਦਸੀ
जाइ भेद राजा तन दयो ॥
LINE 49
ਲੈਕਰਿਸਿੰਘਰਾਨਿਯਹਿਗਯੋ੧੨॥॥
ਕਿ ਰਾਣੀ ਨੂੰ ਸ਼ੇਰ ਲੈ ਗਿਆ ਹੈ ॥੧੨॥
लै करि सिंघ रानियहि गयो ॥१२॥
LINE 50
ਨ੍ਰਿਪਧੁਨਿਸੀਸਬਾਇਮੁਖਰਹਾ॥
ਰਾਜਾ ਸਿਰ ਹਿਲਾਉਂਦਾ ਹੋਇਆ ਮੂੰਹ ਅੱਡੀ ਰਹਿ ਗਿਆ।
न्रिप धुनि सीस बाइ मुख रहा ॥
LINE 51
ਹੋਨਹਾਰਭਯੋਹੋਤਸੁਕਹਾ॥
(ਕਹਿਣ ਲਗਾ) ਹੋਣਹਾਰ ਹੋ ਗਈ ਹੈ, (ਹੁਣ) ਕੀ ਹੋ ਸਕਦਾ ਹੈ।
होनहार भयो होत सु कहा ॥
LINE 52
ਭੇਦਅਭੇਦਕਛੂਨਹਿਪਾਯੋ॥
(ਇਸ ਗੱਲ ਦਾ) ਭੇਦ ਅਭੇਦ ਕਿਸੇ ਨੇ ਨਹੀਂ ਪਾਇਆ
भेद अभेद कछू नहि पायो ॥
LINE 53
ਲੈਰਾਨੀਕਹਜਾਰਸਿਧਾਯੋ੧੩॥॥
ਅਤੇ ਰਾਣੀ ਨੂੰ ਯਾਰ ਲੈ ਕੇ ਚਲਾ ਗਿਆ ॥੧੩॥
लै रानी कह जार सिधायो ॥१३॥
LINE 54
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਇਕ੍ਰਯਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ੨੯੧੫੫੪੯ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੧॥੫੫੪੯॥ ਚਲਦਾ॥
इति स्री चरित्र पख्याने त्रिया चरित्रे मंत्री भूप संबादे दोइ सौ इक्रयानवो चरित्र समापतम सतु सुभम सतु ॥२९१॥५५४९॥अफजूं॥
GURBANI.WORLD