LINE 01
ਅੜਿਲ॥
ਅੜਿਲ:
Arril
अड़िल ॥
LINE 02
ਕਹਿਯੋਤਿਹਾਰੋਮਾਨਿਭੋਗਤੋਸੋਕ੍ਯੋਨਕਰਿਯੈ॥
ਤੇਰਾ ਕਿਹਾ ਮਨ ਕੇ (ਮੈਂ) ਤੇਰੇ ਨਾਲ ਕਾਮ-ਕ੍ਰੀੜਾ ਕਿਉਂ ਕਰਾਂ?
‘Just because you say, why should I have sex with you?
कहियो तिहारो मानि भोग तोसो क्योन करियै ॥
LINE 03
ਘੋਰਨਰਕਕੇਬੀਚਜਾਇਪਰਬੇਤੇਡਰਿਯੈ॥
(ਮੈਂ) ਭਿਆਨਕ ਨਰਕ ਵਿਚ ਜਾ ਪੈਣ ਤੋਂ ਡਰਦਾ ਹਾਂ।
‘I am afraid of being put in the hell.
घोर नरक के बीच जाइ परबे ते डरियै ॥
LINE 04
ਤਬਆਲਿੰਗਨਕਰੇਧਰਮਅਰਿਕੈਮੁਹਿਗਹਿਹੈ॥
ਤੇਰੇ ਨਾਲ ਸੰਯੋਗ ਕਰਨ ਨਾਲ ਮੈਂ ਧਰਮ ਦੇ ਵੈਰੀ ਨੂੰ ਗ੍ਰਹਿਣ ਕਰਾਂਗਾ (ਅਰਥਾਤ ਧਰਮ ਦੇ ਉਲਟ ਕੰਮ ਕਰਾਂਗਾ)।
‘To copulate with you is like disowning the righteousness,
तब आलिंगन करे धरम अरि कै मुहि गहि है ॥
LINE 05
ਹੋਅਤਿਅਪਜਸਕੀਕਥਾਜਗਤਮੋਕੌਨਿਤਿਕਹਿਹੈ੨੫॥॥
(ਇਸ ਨਾਲ) ਜਗਤ ਵਿਚ ਨਿੱਤ ਮੇਰੇ ਅਪਜਸ ਦੀ ਕਥਾ ਚਲ ਪਏਗੀ ॥੨੫॥
And my story will go around the whole world.(25)
हो अति अपजस की कथा जगत मो कौ निति कहि है ॥२५॥
LINE 06
ਚਲੈਨਿੰਦਕੀਕਥਾਬਕਤ੍ਰਕਸਤਿਸੈਦਿਖੈਹੋ॥
ਨਿੰਦਿਆ ਦੀ ਕਥਾ ਚਲ ਪੈਣ ਨਾਲ (ਮੈਂ ਆਪਣਾ) ਮੂੰਹ (ਜਗਤ ਨੂੰ) ਕਿਵੇਂ ਦਿਖਾਵਾਂਗਾ।
चलै निंद की कथा बकत्र कस तिसै दिखैहो ॥
LINE 07
ਧਰਮਰਾਜਕੀਸਭਾਜ੍ਵਾਬਕੈਸੇਕਰਿਦੈਹੌ॥
ਧਰਮਰਾਜ ਦੀ ਸਭਾ ਵਿਚ (ਸੁਆਲਾਂ ਦਾ) ਉੱਤਰ ਕਿਸ ਤਰ੍ਹਾਂ ਦਿਆਂਗਾ।
‘How would I show my face to the Lord of Righteousness?
धरम राज की सभा ज्वाब कैसे करि दैहौ ॥
LINE 08
ਛਾਡਿਯਰਾਨਾਬਾਲਖ੍ਯਾਲਹਮਰੇਨਹਿਪਰਿਯੈ॥
ਹੇ ਬਾਲਾ! ਮੇਰੇ ਨਾਲ ਯਾਰਾਨਾ ਛਡ ਦੇ ਅਤੇ ਮੇਰੇ ਖਿਆਲ ਨਾ ਪੈ।
‘Lady, you better forsake the thought of my friendship,
छाडि यराना बाल ख्याल हमरे नहि परियै ॥
LINE 09
ਕਹੀਸੁਹਮਸੋਕਹੀਬਹੁਰਿਯਹਕਹਿਯੋਨਕਰਿਯੈ੨੬॥॥
(ਜੋ) ਮੈਨੂੰ ਕਹਿ ਦਿੱਤਾ, ਸੋ ਕਹਿ ਦਿੱਤਾ, ਫਿਰ (ਅਜਿਹਾ) ਕਹਿਣ ਦਾ (ਉਦਮ) ਨਾ ਕਰਨਾ ॥੨੬॥
‘You have said enough and, now, forget to talk more.’(26)
कही सु हम सो कही बहुरि यह कहियो न करियै ॥२६॥
LINE 10
ਨੂਪਕੁਅਰਿਯੌਕਹੀਭੋਗਮੋਸੌਪਿਯਕਰਿਯੈ॥
ਨੂਪ ਕੁਅਰਿ (ਕੌਰ) ਨੇ ਇਸ ਤਰ੍ਹਾਂ ਕਿਹਾ ਕਿ ਹੇ ਪ੍ਰਿਯ! (ਜੇ ਤੁਸੀਂ) ਮੇਰੇ ਨਾਲ ਭੋਗ ਕਰੋਗੇ
नूप कुअरि यौ कही भोग मो सौ पिय करियै ॥
LINE 11
ਪਰੇਨਨਰਕਕੇਬੀਚਅਧਿਕਚਿਤਮਾਹਿਨਡਰਿਯੈ॥
ਤਾਂ ਨਰਕ ਵਿਚ ਨਹੀਂ ਪਵੋਗੇ, (ਇਸ ਲਈ) ਚਿਤ ਵਿਚ ਬਹੁਤ ਨਾ ਡਰੋ।
Anoop Kumari said, ‘If you, my love, have sex with me,
परे न नरक के बीच अधिक चित माहि न डरियै ॥
LINE 12
ਨਿੰਦਤਿਹਾਰੀਲੋਗਕਹਾਕਰਿਕੈਮੁਖਕਰਿਹੈ॥
ਤੁਹਾਡੀ ਨਿੰਦਿਆ ਲੋਕੀ ਕਿਵੇਂ ਮੂੰਹ ਨਾਲ ਕਰਨਗੇ
‘You will not be thrown in the hell. Don’t be scared.
निंद तिहारी लोग कहा करि कै मुख करि है ॥
LINE 13
ਤ੍ਰਾਸਤਿਹਾਰੇਸੌਸੁਅਧਿਕਚਿਤਭੀਤਰਡਰਿਹੈ੨੭॥॥
(ਕਿਉਂਕਿ) ਉਹ ਤੁਹਾਡੇ ਡਰ ਤੋਂ ਮਨ ਵਿਚ ਬਹੁਤ ਭੈ ਭੀਤ ਹੁੰਦੇ ਹਨ ॥੨੭॥
‘How could people tattle about you when they are so afraid of you.(27)
त्रास तिहारे सौ सु अधिक चित भीतर डरि है ॥२७॥
LINE 14
ਤੌਕਰਿਹੈਕੋਊਨਿੰਦਕਛੂਜਬਭੇਦਲਹੈਂਗੇ॥
ਤਦ ਹੀ ਕੋਈ ਤੁਹਾਡੀ ਨਿੰਦਿਆ ਕਰੇਗਾ, ਜਦ (ਉਸ ਨੂੰ) ਭੇਦ ਪਤਾ ਲਗੇਗਾ।
Also they would talk only if they learn about the secret.
तौ करि है कोऊ निंद कछू जब भेद लहैंगे ॥
LINE 15
ਜੌਲਖਿਹੈਕੋਊਬਾਤਤ੍ਰਾਸਤੋਮੋਨਿਰਹੈਂਗੇ॥
ਜੇ ਕੋਈ ਗੱਲ ਜਾਣ ਵੀ ਲਏਗਾ ਤਾਂ ਤੁਹਾਡੇ ਡਰ ਦੇ ਮਾਰੇ ਚੁਪ ਹੀ ਰਹੇਗਾ।
‘Even if one learns, fearful of you, will keep quiet.
जौ लखि है कोऊ बात त्रास तो मोनि रहैंगे ॥
LINE 16
ਆਜੁਹਮਾਰੇਸਾਥਮਿਤ੍ਰਰੁਚਿਸੌਰਤਿਕਰਿਯੈ॥
ਹੇ ਮਿਤਰ! ਅਜ (ਤੁਸੀਂ) ਮੇਰੇ ਨਾਲ ਰੁਚੀ ਪੂਰਵਕ ਰਤੀ-ਕ੍ਰੀੜਾ ਕਰੋ,
‘You must make up your mind to sleep with me today,
आजु हमारे साथ मित्र रुचि सौ रति करियै ॥
LINE 17
ਹੋਨਾਤਰਛਾਡੌਟਾਗਤਰੇਅਬਿਹੋਇਨਿਕਰਿਯੈ੨੮॥॥
ਨਹੀਂ ਤਾਂ ਹੁਣ ਮੇਰੀ ਟੰਗ ਹੇਠੋਂ ਨਿਕਲ ਕੇ ਚਲੇ ਜਾਓ ॥੨੮॥
‘Or, alternatively, you crawl through my legs.’(28)
हो नातर छाडौ टाग तरे अबि होइ निकरियै ॥२८॥
LINE 18
ਟਾਗਤਰੇਸੋਜਾਇਕੇਲਕੈਜਾਹਿਨਆਵੈ॥
(ਰਾਜੇ ਨੇ ਉੱਤਰ ਦਿੱਤਾ) ਟੰਗ ਹੇਠੋਂ ਉਹ ਲੰਘ ਕੇ ਜਾਏ ਜਿਸ ਨੂੰ ਕਾਮ-ਕੇਲ ਕਰਨੀ ਨਾ ਆਉਂਦੀ ਹੋਏ।
(Raja,) ‘Only that one crawls through the legs who is unable to indulge in sex,
टाग तरे सो जाइ केल कै जाहि न आवै ॥
LINE 19
ਬੈਠਿਨਿਫੂੰਸਕਰਹੈਰੈਨਿਸਿਗਰੀਨਬਜਾਵੈ॥
ਸਾਰੀ ਰਾਤ ਨਿਪੁੰਸਕ ਵਾਂਗ ਬੈਠ ਕੇ ਕਾਮ-ਕ੍ਰੀੜਾ ਨਾ ਕਰੇ।
And remains sitting whole night like a eunuch and does not perform.
बैठि निफूंसक रहै रैनि सिगरी न बजावै ॥
LINE 20
ਬਧੇਧਰਮਕੇਮੈਨਭੋਗਤੁਹਿਸਾਥਕਰਤਹੋ॥
ਮੈਂ ਤਾਂ ਧਰਮ ਦਾ ਬੰਨ੍ਹਿਆ ਹੋਇਆ ਤੇਰੇ ਨਾਲ ਕਾਮ-ਕ੍ਰੀੜਾ ਨਹੀਂ ਕਰਦਾ
‘Being prevailed by the righteousness I will not copulate with you.
बधे धरम के मै न भोग तुहि साथ करत हो ॥
LINE 21
ਜਗਅਪਜਸਕੇਹੇਤਅਧਿਕਚਿਤਬੀਚਡਰਤਹੋ੨੯॥॥
(ਕਿਉਂਕਿ) ਜਗਤ ਦੇ ਅਪਜਸ ਕਰ ਕੇ ਮਨ ਵਿਚ ਬਹੁਤ ਡਰਦਾ ਹਾਂ ॥੨੯॥
‘I am always fearful of the criticism of the public.(29)
जग अपजस के हेत अधिक चित बीच डरत हो ॥२९॥
LINE 22
ਕੋਟਿਜਤਨਤੁਮਕਰੋਭਜੇਬਿਨੁਤੋਹਿਨਛੋਰੋ॥
(ਅਗੋਂ ਇਸਤਰੀ ਕਹਿੰਦੀ ਹੈ) ਤੁਸੀਂ ਅਨੇਕਾਂ ਯਤਨ ਕਰ ਲਵੋ, (ਪਰ ਅਜ ਮੈਂ) ਬਿਨਾ ਰਤੀ-ਕੇਲ ਕੀਤੇ ਤੁਹਾਨੂੰ ਨਹੀਂ ਛਡਾਂਗੀ।
(She,) ‘Do whatever you may, but I will never leave you without sex.
कोटि जतन तुम करो भजे बिनु तोहि न छोरो ॥
LINE 23
ਗਹਿਆਪਨਕਰਆਜੁਸਗਰਤੋਕੋਨਿਸਭੋਰੋ॥
ਅਜ ਮੈਂ ਆਪਣੇ ਹੱਥ ਨਾਲ ਤੁਹਾਨੂੰ ਪਕੜੀ ਰਖਾਂਗੀ ਅਤੇ ਸਾਰੀ ਰਾਤ ਰਤੀ-ਕ੍ਰੀੜਾ ਕਰਾਂਗੀ (ਅਰਥਾਂਤਰ- ਸਾਰੀ ਰਾਤ ਤੋਂ ਸਵੇਰ ਤਕ ਤੁਹਾਨੂੰ ਆਪਣੇ ਹੱਥ ਨਾਲ ਪਕੜੀ ਰਖਾਂਗੀ)।
‘With my own hands 1 will tear you off,
गहि आपन कर आजु सगर तो को निस भोरो ॥
LINE 24
ਮੀਤਤਿਹਾਰੇਹੇਤਕਾਸਿਕਰਵਤਹੂੰਲੈਹੋ॥
ਹੇ ਮਿਤਰ! ਤੁਹਾਡੇ ਲਈ (ਤਾਂ ਮੈਂ) ਕਾਸ਼ੀ ਵਿਚ ਆਰੇ (ਨਾਲ ਚੀਰੀ) ਜਾਵਾਂਗੀ।
And, then, get myself sawn through at Kanshi and, would even face
मीत तिहारे हेत कासि करवत हूं लैहो ॥
LINE 25
ਹੋਧਰਮਰਾਜਕੀਸਭਾਜ੍ਵਾਬਠਾਢੀਹ੍ਵੈਦੈਹੋ੩੦॥॥
ਧਰਮਰਾਜ ਦੀ ਸਭਾ ਵਿਚ ਡਟ ਕੇ ਜਵਾਬ ਦਿਆਂਗੀ ॥੩੦॥
The Lord of Righteousness in his court.(30)
हो धरमराज की सभा ज्वाब ठाढी ह्वै दैहो ॥३०॥
LINE 26
ਆਜੁਪਿਯਾਤਵਸੰਗਸੇਜੁਰੁਚਿਮਾਨਸੁਹੈਹੋ॥
ਹੇ ਪ੍ਰਿਯ! ਅਜ ਤੁਹਾਡੇ ਨਾਲ ਰੁਚੀ ਪੂਰਵਕ ਸੇਜ ਮਾਣਾਂਗੀ।
‘Oh my love, I have sworn to bed with you, and
आजु पिया तव संग सेजु रुचि मान सुहैहो ॥
LINE 27
ਮਨਭਾਵਤਕੋਭੋਗਰੁਚਿਤਚਿਤਮਾਹਿਕਮੈਹੋ॥
ਮਨ ਭਾਉਂਦੀ ਰਤੀਕ੍ਰੀੜਾ ਰੁਚੀ ਪੂਰਵਕ ਕਮਾਵਾਂਗੀ।
‘Fully satisfy myself carnally.
मन भावत को भोग रुचित चित माहि कमैहो ॥
LINE 28
ਆਜੁਸੁਰਤਿਸਭਰੈਨਿਭੋਗਸੁੰਦਰਤਵਕਰਿਹੋ॥
ਹੇ ਸੁੰਦਰ ਸਰੂਪ ਵਾਲੇ! ਅਜ ਸਾਰੀ ਰਾਤ ਪ੍ਰੇਮ ਸਹਿਤ ਮੈਂ ਤੁਹਾਡੇ ਨਾਲ ਕਾਮ-ਕੇਲ ਕਰਾਂਗੀ।
‘Tonight, through sex I will make you look more handsome,
आजु सु रति सभ रैनि भोग सुंदर तव करिहो ॥
LINE 29
ਸਿਵਬੈਰੀਕੋਦਰਪਸਕਲਮਿਲਿਤੁਮੈਪ੍ਰਹਰਿਹੋ੩੧॥॥
ਤੁਹਾਡੇ ਨਾਲ ਮਿਲ ਕੇ ਸ਼ਿਵ ਦੇ ਵੈਰੀ ਕਾਮ ਦੇਵ ਦਾ ਸਾਰਾ ਹੰਕਾਰ ਖ਼ਤਮ ਕਰ ਦਿਆਂਗੀ ॥੩੧॥
And will make Cupid to lose his pride too.’(31)
सिव बैरी को दरप सकल मिलि तुमै प्रहरिहो ॥३१॥
GURBANI.WORLD