ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 518
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਯੌਸੁਨਿਕੈਤਿਹਕੀਬਤੀਯਾਤਬਹੀਇਹਚਉਦਹਲੋਕਬਨਾਏ॥
ਉਸ ਦੀ ਗੱਲ ਸੁਣ ਕੇ ਉਸ ਨੇ ਉਸੇ ਵੇਲੇ ਚੌਦਾਂ ਲੋਕ ਬਣਾਏ।
यौ सुनि कै तिह की बतीया तब ही इह चउदह लोक बनाए ॥
LINE 03
ਜੀਵਜਨਾਵਰਦੇਵਨਿਸਾਚਰਭੀਤਕੇਬੀਚਲਿਖੇਚਿਤਲਾਏ॥
ਜੀਵ, ਜਾਨਵਰ, ਦੇਵਤੇ, ਰਾਖਸ਼ (ਆਦਿ ਸਭ ਦੇ ਸਰੂਪ) ਦੀਵਾਰ ਉਪਰ ਲਿਖ ਦਿੱਤੇ (ਅਰਥਾਤ ਚਿਤਰ ਦਿੱਤੇ)।
Hearing her words, this friend created all the fourteen worlds and created all the beings, the gods and other
जीव जनावर देव निसाचर भीत के बीच लिखे चित लाए ॥
LINE 04
ਅਉਰਸਭੈਰਚਨਾਜਗਹੂਕੀਲਿਖੀਕਹਿਲਉਕਬਿਸ੍ਯਾਮਸੁਨਾਏ॥
ਕਵੀ ਸ਼ਿਆਮ ਕਿਥੋਂ ਤਕ ਸੁਣਾਏ, ਹੋਰ ਵੀ ਜਗਤ ਦੀ ਸਾਰੀ ਰਚਨਾ ਲਿਖ ਦਿੱਤੀ।
She made all the creation of the world
अउर सभै रचना जग हू की लिखी कहि लउ कबि स्याम सुनाए ॥
LINE 05
ਤਉਇਹਆਇਸਮੁਛਤਕੈਬਹੀਆਗਹਿਯਾਸਭਹੀਦਰਸਾਏ੨੧੯੮॥॥
ਤਦ ਇਸ (ਚਿਤ੍ਰਰੇਖਾ) ਨੇ ਆ ਕੇ (ਉਸ ਨੂੰ) ਸਾਵਧਾਨ ਕੀਤਾ ਅਤੇ ਬਾਂਹ ਪਕੜ ਕੇ ਉਸ ਨੂੰ ਸਭ ਕੁਝ ਵਿਖਾ ਦਿੱਤਾ ॥੨੧੯੮॥
Now she caught hold of the arm of Usha and showed her everything.2198.
तउ इह आइ समुछत कै बहीआ गहि या सभ ही दरसाए ॥२१९८॥
LINE 06
ਜਉਬਹੀਆਗਹਿਕੈਇਹਕੀਉਨਚਿਤ੍ਰਸਭੈਇਹਕਉਦਰਸਾਏ॥
ਜਦ ਇਸ ਦੀ ਬਾਂਹ ਪਕੜ ਕੇ ਉਸ ਨੇ ਸਾਰੇ ਚਿਤਰ ਇਸ ਨੂੰ ਵਿਖਾ ਦਿੱਤੇ।
जउ बहीआ गहि कै इह की उन चित्र सभै इह कउ दरसाए ॥
LINE 07
ਦੇਖਤਿਦੇਖਤਿਗੀਤਿਹਠਾਜਹਦ੍ਵਾਰਵਤੀਬ੍ਰਿਜਨਾਥਬਨਾਏ॥
(ਤਦ ਉਹ) ਵੇਖਦਿਆਂ ਵੇਖਦਿਆਂ ਉਸ ਥਾਂ ਤੇ ਪਹੁੰਚੀ ਜਿਥੇ ਦੁਆਰਿਕਾ ਵਿਚ ਕ੍ਰਿਸ਼ਨ (ਦੀ ਮੂਰਤ) ਬਣੀ ਹੋਈ ਸੀ।
When catching her arm, she showed her all the portraits, then seeing all this she reached the Dwarka city of Krishna
देखति देखति गी तिह ठा जह द्वारवती ब्रिजनाथ बनाए ॥
LINE 08
ਸੰਬਰਕੋਅਰਿਥੋਜਿਹਠਉਰਲਿਖਿਯੋਇਹਤਾਪਿਖਿਨੈਨਨਿਵਾਏ॥
ਜਿਸ ਥਾਂ ਤੇ ਸੰਬਰ ਦੇ ਵੈਰੀ (ਅਨਰੁੱਧ) (ਦੀ ਸੂਰਤ) ਚਿਤਰੀ ਹੋਈ ਸੀ, ਤਾਂ ਇਸ ਨੇ ਵੇਖ ਕੇ ਅੱਖਾਂ ਨੀਵੀਆਂ ਪਾ ਲਈਆਂ।
संबर को अरि थो जिह ठउर लिखियो इह ता पिखि नैन निवाए ॥
LINE 09
ਤਾਸੁਇਦੇਖਿਕਹਿਯੋਇਹਭਾਤਿਸਹੀਮੇਰੇਪ੍ਰੀਤਮਏਸਖੀਪਾਏ੨੧੯੯॥॥
ਤਾਂ (ਉਸ) ਸੂਰਤ ਨੂੰ ਵੇਖ ਕੇ ਇਸ ਤਰ੍ਹਾਂ ਕਿਹਾ, ਹੇ ਸਖੀ! ਇਹ ਮੇਰੇ ਸਹੀ ਪ੍ਰੀਤਮ ਹਨ (ਅਤੇ ਮੈਂ) ਪਾ ਲਏ ਹਨ ॥੨੧੯੯॥
The place where Shamber Kumar was written, she drooped her eyes on reaching there and said, “O friend! he is my beloved.”2199.
ता सुइ देखि कहियो इह भाति सही मेरे प्रीतम ए सखी पाए ॥२१९९॥
GURBANI.WORLD