LINE 01
ਸਵੈਯਾ॥
ਸਵੈਯਾ:
SWAYYA
सवैया ॥
LINE 03
ਪੀਤਲਸੈਪਟਚਕ੍ਰਕਰੈਜਿਹਕੇਕਰਭੀਤਰਨੰਦਗਛਾਜੈ॥
ਜਿਸ ਦੇ ਪੀਲੇ ਚਮਕਦੇ ਹੋਏ ਬਸਤ੍ਰ ਹਨ, ਹੱਥ ਵਿਚ ਚੱਕਰ ਹੈ ਅਤੇ (ਦੂਜੇ) ਹੱਥ ਵਿਚ ਨੰਦਗ ਖੜਗ ਸ਼ੋਭਦਾ ਹੈ।
He has worn the yellow garments and had the disc and sword in his hands
पीत लसै पट चक्र करै जिह के कर भीतर नंदग छाजै ॥
LINE 04
ਬੀਚਤਬੈਜਮੁਨਾਪ੍ਰਗਟਿਯੋਫੁਨਿਸਾਧਹਿਕੇਹਰਬੇਡਰਕਾਜੈ॥
ਉਹ ਤਦੋਂ ਜਮਨਾ ਦੇ ਜਲ ਵਿਚ ਪ੍ਰਗਟ ਹੋ ਗਿਆ ਹੈ ਅਤੇ ਫਿਰ ਸਾਧਾਂ ਦੇ ਡਰ ਨੂੰ ਦੂਰ ਕਰਨਾ (ਉਸ ਦਾ) ਕੰਮ ਹੈ।
In the same form Krishna manifested himself to Akrur in Yamuna
बीच तबै जमुना प्रगटियो फुनि साधहि के हरबे डर काजै ॥
LINE 05
ਜਾਕੋਕਰਿਯੋਸਭਹੀਜਗਹੈਜਿਹਦੇਖਤਹੀਘਟਸਾਵਨਲਾਜੈ੮੧੫॥॥
ਜਿਸ ਦਾ ਕੀਤਾ ਹੋਇਆ ਸਾਰਾ ਜਗਤ ਹੈ, ਜਿਸ ਨੂੰ (ਕ੍ਰਿਸ਼ਨ ਰੂਪ ਵਿਚ) ਵੇਖ ਕੇ ਸਾਵਣ ਦੇ ਬਦਲ ਲਜਾਉਂਦੇ ਹਨ ॥੮੧੫॥
Akrur saw that Krishna, the remover of the sorrows of the saints, has under his control the whole world and he has such brilliance that the coulds of Sawan are feeling shy.815.
जा को करियो सभ ही जग है जिह देखत ही घट सावन लाजै ॥८१५॥
LINE 06
ਜਲਤੇਕਢਕੈਮਨਮੈਸੁਖਕੈਮਥੁਰਾਕੋਚਲਿਯੋਮਨਆਨੰਦਪਾਈ॥
(ਆਪਣੇ ਆਪ ਨੂੰ) ਜਲ ਵਿਚੋਂ ਕਢ ਕੇ ਅਤੇ ਮਨ ਵਿਚ ਸੁਖ ਪ੍ਰਾਪਤ ਕਰ ਕੇ (ਕ੍ਰਿਸ਼ਨ ਨੂੰ) ਮਥੁਰਾ ਵਲ ਲੈ ਚਲਿਆ ਅਤੇ ਮਨ ਵਿਚ ਆਨੰਦਿਤ ਹੋਇਆ।
Then Akrur, coming out of water and in great comfort, started towards Mathura
जल ते कढ कै मन मै सुख कै मथुरा को चलियो मन आनंद पाई ॥
LINE 07
ਧਾਇਗਯੋਨ੍ਰਿਪਕੇਪੁਰਮੈਹਰਿਮਾਰਨਕੀਨਕਰੀਦੁਚਿਤਾਈ॥
(ਰਥ ਨੂੰ) ਭਜਾ ਕੇ ਰਾਜਾ (ਕੰਸ) ਦੇ ਨਗਰ ਵਿਚ ਗਿਆ ਅਤੇ ਕ੍ਰਿਸ਼ਨ ਦੇ ਮਾਰੇ ਜਾਣ ਦੀ ਜ਼ਰਾ ਜਿੰਨੀ ਦੁਚਿਤੀ (ਮਨ ਵਿਚ) ਨਾ ਕੀਤੀ।
He ran to the palace of the king and he now had not fear of Krishna being killed
धाइ गयो न्रिप के पुर मै हरि मारन की न करी दुचिताई ॥
LINE 08
ਕਾਨ੍ਰਹਕੋਰੂਪਨਿਹਾਰਨਕੋਮਥੁਰਾਕੀਜੁਰੀਸਭਆਨਿਲੁਕਾਈ॥
ਕ੍ਰਿਸ਼ਨ ਦੇ ਰੂਪ ਨੂੰ ਵੇਖਣ ਲਈ ਮਥੁਰਾ ਦੀ ਸਾਰੀ ਲੁਕਾਈ ਆ ਕੇ ਜੁੜ ਗਈ।
Seeing the beauty of Krishna, all the inhabitants of Mathura gathered together in order to have a look at him
कान्रह को रूप निहारन को मथुरा की जुरी सभ आनि लुकाई ॥
LINE 09
ਜਾਕੇਕਛੂਤਨਮੈਦੁਖੁਹੋਹਰਿਦੇਖਤਹੀਸੋਊਪਾਰਪਰਾਈ੮੧੬॥॥
ਜਿਸ ਦੇ ਸ਼ਰੀਰ ਵਿਚ ਕੁਝ ਦੁਖ ਹੈ, ਸ੍ਰੀ ਕ੍ਰਿਸ਼ਨ ਨੂੰ ਵੇਖਣ ਨਾਲ ਹੀ ਉਹ ਦੂਰ ਹੋ ਗਿਆ ਹੈ ॥੮੧੬॥
The person, who had any slight ailment in his body, the same was removed on seeing Krishna.816.
जा के कछू तन मै दुखु हो हरि देखत ही सोऊ पार पराई ॥८१६॥
LINE 10
ਹਰਿਆਗਮਕੀਸੁਨਕੈਬਤੀਆਉਠਕੈਮਥੁਰਾਕੀਸਭੈਤ੍ਰੀਅਧਾਈ॥
ਸ੍ਰੀ ਕ੍ਰਿਸ਼ਨ ਦੇ ਆਉਣ ਦੀ ਗੱਲ ਸੁਣ ਕੇ ਮਥੁਰਾ ਦੀਆਂ ਸਾਰੀਆਂ ਇਸਤਰੀਆਂ ਉਠ ਕੇ ਭਜੀਆਂ ਆਈਆਂ।
Hearing about the arrival of Krishna, all the women of Mathura ran (to have his sight)
हरि आगम की सुन कै बतीआ उठ कै मथुरा की सभै त्रीअ धाई ॥
LINE 11
ਆਵਤਥੋਰਥਬੀਚਚੜਿਯੋਚਲਿਕੈਤਿਹਠਉਰਬਿਖੈਸੋਊਆਈ॥
ਰਥ ਵਿਚ ਚੜ੍ਹ ਕੇ (ਜਿਸ ਪਾਸਿਓਂ) ਸ੍ਰੀ ਕ੍ਰਿਸ਼ਨ ਆ ਰਿਹਾ ਸੀ, ਉਹ (ਇਸਤਰੀਆਂ) ਚਲ ਕੇ ਉਸ ਸਥਾਨ ਤੇ ਪਹੁੰਚ ਗਈਆਂ।
The direction in which the chariot was going, all of them gathered there,
आवत थो रथ बीच चड़ियो चलि कै तिह ठउर बिखै सोऊ आई ॥
LINE 12
ਮੂਰਤਿਦੇਖਕੈਰੀਝਰਹੀਹਰਿਆਨਨਓਰਰਹੀਲਿਵਲਾਈ॥
ਕ੍ਰਿਸ਼ਨ ਦੀ ਸੂਰਤ ਵੇਖ ਕੇ ਪ੍ਰਸੰਨ ਹੋ ਰਹੀਆਂ ਹਨ ਅਤੇ (ਉਸ ਦੇ) ਮੁਖ ਵਲ ਹੀ ਲਿਵ ਲਗਾ ਰਹੀਆਂ ਹਨ।
They were pleased to see the winsome elegance of Krishna and kept seeing only towards that side
मूरति देख कै रीझ रही हरि आनन ओर रही लिव लाई ॥
LINE 13
ਸੋਕਕਥਾਜਿਤਨੀਮਨਥੀਇਹਓਰਨਿਹਾਰਿਦਈਬਿਸਰਾਈ੮੧੭॥॥
(ਕਵੀ ਨੇ) ਮਨ ਵਿਚ (ਗੋਪੀਆਂ ਦੇ) ਸੋਗ ਦੀ ਜਿਤਨੀ ਕਥਾ ਸੀ, ਇਸ (ਕ੍ਰਿਸ਼ਨ) ਵਲ ਵੇਖ ਕੇ ਭੁਲਾ ਦਿੱਤੀ ਹੈ ॥੮੧੭॥
Whatever sorrow they had in their mind, the same was removed on seeing Krishna.817.
सोक कथा जितनी मन थी इह ओर निहारि दई बिसराई ॥८१७॥
LINE 14
ਇਤਿਸ੍ਰੀਦਸਮਸਿਕੰਧੇਪੁਰਾਣੇਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਕਾਨ੍ਰਹਜੂਨੰਦਅਉਗੋਪਿਨਸਹਿਤਮਥੁਰਾਪ੍ਰਵੇਸਕਰਣੰ॥
ਇਥੇ ਸ੍ਰੀ ਦਸਮ ਸਕੰਧ ਪੁਰਾਣ ਦੇ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਕਾਨ੍ਹ ਜੀ ਨੇ ਨੰਦ ਅਤੇ ਗਵਾਲਿਆਂ ਨਾਲ ਮਥੁਰਾ ਵਿਚ ਪ੍ਰਵੇਸ਼ ਕਰਨ ਦਾ ਅਧਿਆਇ ਸਮਾਪਤ।
End of the chapter entitled “The arrival of Krishna in Mathura alongwith Nand and gopas” in Krishnavatar (based on Dasham Skandh Purana) in Bachittar Natak.
इति स्री दसम सिकंधे पुराणे बचित्र नाटक ग्रंथे क्रिसनावतारे कान्रह जू नंद अउ गोपिन सहित मथुरा प्रवेस करणं ॥
GURBANI.WORLD