ੴ ਸਤਿਗੁਰ ਪ੍ਰਸਾਦਿ ॥

ਵਾਰ ੩੭ ਭਾਈ ਗੁਰਦਾਸ ਜੀ ਅੰਗ 37
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ੴਸਤਿਗੁਰਪ੍ਰਸਾਦਿ॥
One Oankar, the primal energy, realized through the grace of divine preceptor
ੴ सतिगुर प्रसादि ॥
LINE 02
ਪਉੜੀ੧
पउड़ी १
LINE 03
ਇਕੁਕਵਾਉਪਸਾਉਕਰਿਓਅੰਕਾਰਿਅਕਾਰੁਬਣਾਇਆ।
ਅਕਾਲ ਪੁਰਖ ਨੇ ਇਕ ਵਾਰ ਥੋਂ ਪਸਾਰਾ ਕਰ ਕੇ 'ਅਕਾਰ' (ਸਰੂਪ) ਸਾਜਿਆ ਹੈ।
Diffusing His one vibration (vak, sound), Oaiikar has become manifest in the forms (of the whole creation).
इकु कवाउ पसाउ करि ओअंकारि अकारु बणाइआ ।
LINE 04
ਅੰਬਰਿਧਰਤਿਵਿਛੋੜਿਕੈਵਿਣੁਥੰਮਾਂਆਗਾਸੁਰਹਾਇਆ।
ਅਕਾਸ਼ ਵਿਚ ਧਰਤੀ ਨੂੰ ਛਡਕੇ, ਥੰਮਾਂ ਤੋ. ਬਿਨਾਂ ਅਕਾਸ਼ ਵਿਚ ਇਸ ਨੂੰ ਰੱਖਿਆ।
Separating earth from sky, the Oankar has sustained sky without the support of any pillar.
अंबरि धरति विछोड़ि कै विणु थंमां आगासु रहाइआ ।
LINE 05
ਜਲਵਿਚਿਧਰਤੀਰਖੀਅਨਿਧਰਤੀਅੰਦਰਿਨੀਰੁਧਰਾਇਆ।
(ਦੂਜਾ ਅਚਰਜ ਕੌਤਕ ਇਹ ਹੈ ਕਿ ਪਾਣੀ ਵਿਖੇ ਧਰਤੀ ਰਖੀ ਹੈ। (ਅਜਿਹਾ ਕਿ ਤਿੰਨ ਹਿੱਸੇ ਪਾਣੀ ਅਰ ਇੱਕ ਹਿੱਸਾ ਧਰਤੀ ਦੇ ਗੱਭੇ ਭੀ ਪਾਣੀ ਹੈ। (ਅਨੇਕ ਝੀਲਾਂ ਦਰਯਾ ਧਰਤੀ ਵਿਚ ਹਨ)।
He placed earth in water and water in the earth.
जल विचि धरती रखीअनि धरती अंदरि नीरु धराइआ ।
LINE 06
ਕਾਠੈਅੰਦਰਿਅਗਿਧਰਿਅਗੀਹੋਂਦੀਸੁਫਲੁਫਲਾਇਆ।
ਲਕੜੀ ਦੇ ਅੰਦਰ ਅੱਗ ਰੱਖੀ ਹੈ, ਫਿਰ ਅੱਗ ਦੇ ਹੁੰਦਿਆਂ ਬੀ ਬ੍ਰਿੱਛਾਂ ਨੂੰ ਚੰਗੇ ਫਲਾਂ ਨਾਲ ਫਲਾਯਾ ਹੈ। (ਜੇ ਗਰਮੀ ਨਾ ਹੋਵੇ ਤਦ ਬ੍ਰਿੱਛ ਮੌਲ ਤੇ ਫਲ ਨਹੀਂ ਦੇ ਸਕਦੇ)।
Fire was put into wood and fire notwithstanding, the trees laden with beautiful fruits were created.
काठै अंदरि अगि धरि अगी होंदी सुफलु फलाइआ ।
LINE 07
ਪਉਣਪਾਣੀਬੈਸੰਤਰੋਤਿੰਨੇਵੈਰੀਮੇਲਿਮਿਲਾਇਆ।
ਪਉਣ (ਵਾਦੀ) ਪਾਣੀ (ਸਰਦ) ਬੈਸੰਤਰ (ਗਰਮੀ (ਦਾ ਅਥਵਾ) ਤਿੰਨੇ (ਤੱਤਾਂ ਦਾ ਜੋ ਭਾਵੇਂ) ਆਪੋ ਵਿਚ ਵੈਰੀ ਹਨ (ਪਰੰਤੂ ਈਸ਼ਵਰ ਨੂੰ ਮਿੱਤ੍ਰਾਂ ਵਾਂਙੂੰ) ਮੇਲ ਮਿਲਾਇਆ ਹੈ। (ਜਿਸ ਤੋਂ ਸ੍ਰਿਸ਼ਟੀ ਰਚੀ ਹੈ)।
Air, water and fire are enemies of one another but He made them meet harmoniously (and created the world).
पउण पाणी बैसंतरो तिंने वैरी मेलि मिलाइआ ।
LINE 08
ਰਾਜਸਸਾਤਕਤਾਮਸੋਬ੍ਰਹਮਾਬਿਸਨੁਮਹੇਸੁਉਪਾਇਆ।
(ਕੀ ਆਪ ਕਜ਼ੀਆ ਕਰਦਾ ਹੈ? ਨਹੀਂ) (ਤਿੰਨ ਗੁਣ) ਰਜੋ ਸਤੋ ਤਮੋ ਨੂੰ ਬ੍ਰਹਮਾ ਬਿਸ਼ਨ ਮਹੇਸ਼ (ਤਿੰਨ ਤਾਕਤਾਂ ਨੂੰ ਉਤਪਤੀ ਪਾਲਨ ਸੰਘਾਰ ਲਈ) ਰਚ ਦਿੱਤਾ ਹੈ) “ਦਯੁ ਬੈਠਾ ਵੇਖੈ ਆਪ ਜੀਉਂ ॥” ਆਪ ਅਕਾਲ ਪੁਰਖ ਅਕ੍ਰਿਯ ਅਰ ਅਬਿਨਾਸ਼ੀ ਹੋਕੇ ਤਮਾਸ਼ਾ ਦੇਖ ਰਿਹਾ ਹੈ)।
He created Brahma, Visnu and Mahes'a who cherish the qualities of action (rajas), sustenance (sattv) and dissolution (tamas).
राजस सातक तामसो ब्रहमा बिसनु महेसु उपाइआ ।
LINE 09
ਚੋਜਵਿਡਾਣੁਚਲਿਤੁਵਰਤਾਇਆ੧।।
ਅਚਰਜ ਕੌਤਕ ਦਾ ਚਲਿੱਤ੍ਰ ਵਰਤਾਇਆ ਹੈ।
Accomplisher of wondrous feats, that Lord created the wonderful creation.
चोज विडाणु चलितु वरताइआ ।१।
GURBANI.WORLD