ਪਉੜੀ ੧੫

ਵਾਰ ੧੦ ਭਾਈ ਗੁਰਦਾਸ ਜੀ ਅੰਗ 10
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੫
पउड़ी १५
LINE 02
ਹੋਇਬਿਰਕਤੁਬਨਾਰਸੀਰਹਿੰਦਾਰਾਮਾਨੰਦੁਗੁਸਾਈਂ।
ਰਾਮਾਨੰਦ ਗੁਸਾਈਂ ਵਿਰਕਤ ਹੋਕੇ ਕਾਂਸ਼ੀ ਵਿਖੇ ਰਹਿੰਦਾ ਸੀ।
Being detached from the world, Brahmin Ramanand lived in Varanasi (Kasi).
होइ बिरकतु बनारसी रहिंदा रामानंदु गुसाईं ।
LINE 03
ਅੰਮ੍ਰਿਤੁਵੇਲੇਉਠਿਕੈਜਾਂਦਾਗੰਗਾਨ੍ਹਾਵਣਤਾਈਂ।
(ਅਰ) ਝਲਾਂਗੇ ਉੱਠਕੇ ਗੰਗਾ ਦੇ ਇਸ਼ਨਾਨ ਨੂੰ ਜਾਂਦਾ ਹੁੰਦਾ ਸੀ।
He would rise early in the morning and go to the Ganges to bathe.
अंम्रितु वेले उठि कै जांदा गंगा न्हावण ताईं ।
LINE 04
ਅਗੋਹੀਦੇਜਾਇਕੈਲੰਮਾਪਿਆਕਬੀਰਤਿਥਾਈਂ।
ਕਬੀਰ (ਇਹ ਸਮਝਕੇ ਭਈ ਮਤਾਂ ਮੈਨੂੰ ਮਲੇਛ ਜਾਣਕੇ ਮੱਥੇ ਨਾ ਲਾਉਣ) ਓਥੇ (ਉਸ ਦੇ ਰਸਤੇ ਵਿਚ) (ਉਸ ਦੇ ਜਾਣ ਤੋਂ) ਪਹਿਲੋਂ ਹੀ ਲੰਮਾ ਜਾ ਪਿਆ।
Once even before Ramanand, Kabir went there and lay in the way.
अगो ही दे जाइ कै लंमा पिआ कबीर तिथाईं ।
LINE 05
ਪੈਰੀਟੁੰਬਿਉਠਾਲਿਆਬੋਲਹੁਰਾਮਸਿਖਸਮਝਾਈ।
(ਜਦ ਰਾਮਾਨੰਦ ਜੀ ਲੰਘਣ ਲੱਗੇ ਤਦ ਠੁੱਡਾ ਵੱਜਾ ਤਦ) ਉਸ ਨੂੰ ਪੈਰ ਦੇ ਅੰਗੂਠੇ ਨਾਲ ਟੁੰਬਕੇ ਉਠਾਕੇ ਕਿਹਾ 'ਪਰਮੇਸ਼ਰ ਦਾ ਨਾਮ ਲੈ' (ਭਾਵ ਰਸਤਾ ਛੱਡ ਦੇਹ, 'ਰਾਮ ਬੋਲ' ਏਹ ਰਾਮਾਨੰਦ ਦੇ ਮੂੰਹ ਚੜ੍ਹਿਆ ਫਿਕਰਾ ਸੀ, ਪਰ) ਸਿੱਖ ਨੂੰ ਸਮਝ ਆਈ (ਕਿ ਮੈਨੂੰ ਉਪਦੇਸ਼ ਹੋ ਗਿਆ ਹੈ)।
Touching with his feet Ramanand awakened Kabir and told him to speak ‘Ram’, the true spiritual teaching.
पैरी टुंबि उठालिआ बोलहु राम सिख समझाई ।
LINE 06
ਜਿਉਲੋਹਾਪਾਰਸੁਛੁਹੇਚੰਦਨਵਾਸੁਨਿੰਮੁਮਹਕਾਈ।
ਜਿਕੁਰ ਲੋਹਾ ਪਾਰਸ ਨਾਲ ਛੁਹ ਕੇ (ਸੋਨਾ ਹੁੰਦਾ ਹੈ ਅਰ) ਨਿੰਮ ਚੰਨਣ ਨਾਲ ਰਹਿਕੇ (ਚੰਨਣ ਦੀ) ਖੁਸ਼ਬੋ ਦਿੰਦੀ ਹੈ।
As the iron touched by philosopher’s stone becomes gold and the margosa tree (Azadirachta indica) is made fragrant by sandal.
जिउ लोहा पारसु छुहे चंदन वासु निंमु महकाई ।
LINE 07
ਪਸੂਪਰੇਤਹੁਦੇਵਕਰਿਪੂਰੇਸਤਿਗੁਰਦੀਵਡਿਆਈ।
ਪੂਰੇ ਸਤਿਗੁਰਾਂ ਦੀ ਸ਼ੋਭਾ ਹੈ ਕਿ ਪਸ਼ੂਆਂ ਅਰ ਪਰੇਤਾਂ ਥੋਂ ਦੇਵਤਿਆਂ (ਤਿਹਾਂ ਗੁਣਾਂ ਵਾਲੇ) ਕਰ ਦਿੰਦੇ ਹਨ।
The wondrous Guru turns even animals and ghosts into angels.
पसू परेतहु देव करि पूरे सतिगुर दी वडिआई ।
LINE 08
ਅਚਰਜਨੋਅਚਰਜੁਮਿਲੈਵਿਸਮਾਦੈਵਿਸਮਾਦੁਮਿਲਾਈ।
ਅਚਰਜ (ਗੁਰੂ) ਨਾਲ ਮਿਲਕੇ (ਸਿੱਖ ਭੀ) ਅਚਰਜ ਰੂਪ ਹੋ ਕੇ ਵਿਸਮ ਦਾ (ਰੂਪ ਈਸ਼ਰ ਨਾਲ) ਮਿਲ ਜਾਂਦੇ ਹਨ।
Meeting the wonderous Guru the disciple wonderfully merges into the great wonderous Lord.
अचरज नो अचरजु मिलै विसमादै विसमादु मिलाई ।
LINE 09
ਝਰਣਾਝਰਦਾਨਿਝਰਹੁਗੁਰਮੁਖਿਬਾਣੀਅਘੜਘੜਾਈ।
ਫਿਰ ਨਿੱਝਰਹੁੰ (ਆਤਮਾ ਥੋਂ ਅੰਮ੍ਰਿਤ ਦਾ) ਝਰਨਾ ਝਰਦਾ ਹੈ (ਭਾਵ, ਪਰੋਪਕਾਰ ਦਾ; ਉਨ੍ਹਾਂ ਥੋਂ ਸਤ ਉਪਦੇਸ਼ ਦਾ ਪ੍ਰਵਾਹ ਚਲਦਾ ਹੈ), ਗੁਰਮੁਖਾਂ ਦੀ ਬਾਦੀ ਅਘੜ ਜੀਵਾਂ ਨੂੰ ਘੜ ਦੇਂਦੀ ਹੈ।
Then from the Self springs a fountain and the words of the gurmukhs shape a beautiful form
झरणा झरदा निझरहु गुरमुखि बाणी अघड़ घड़ाई ।
LINE 10
ਰਾਮਕਬੀਰੈਭੇਦੁਨਭਾਈ੧੫।।
(੯) (ਅਜੇਹੇ ਕਬੀਰ ਜੀ ਹੋਏ) ਕਿ ਰਾਮ ਅਤੇ ਕਬੀਰ ਵਿੱਚ ਭੇਦ ਨਾ ਰਿਹਾ।
Now Ram and Kabir became identical.
राम कबीरै भेदु न भाई ।१५।
GURBANI.WORLD