LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਫਾਗੁਨਮੈਸਖੀਡਾਰਿਗੁਲਾਲਸਭੈਹਰਿਸਿਉਬਨਬੀਚਰਮੈ॥
ਹੇ ਸਖੀ! ਫਗਣ (ਦੇ ਮਹੀਨੇ) ਵਿਚ (ਅਸੀਂ) ਸਾਰੀਆਂ ਗੁਲਾਲ ਸੁਟਦੀਆਂ ਹੋਈਆਂ ਕ੍ਰਿਸ਼ਨ ਨਾਲ ਬਨ ਵਿਚ ਰਮਣ ਕਰਦੀਆਂ ਸਾਂ।
In the moth of Phalgun, the young damsels are roaming with Krishna in the forest, throwing dry colours on each other
फागुन मै सखी डारि गुलाल सभै हरि सिउ बन बीच रमै ॥
LINE 03
ਪਿਚਕਾਰਨਲੈਕਰਿਗਾਵਤਿਗੀਤਸਭੈਮਿਲਿਗ੍ਵਾਰਨਿਤਉਨਸਮੈ॥
ਉਸ ਵੇਲੇ ਸਾਰੀਆਂ ਗੋਪੀਆਂ ਹੱਥਾਂ ਵਿਚ ਪਿਚਕਾਰੀਆਂ ਲੈ ਕੇ ਗੀਤ ਗਾਉਂਦੀਆਂ ਸਨ।
Taking the pumps in their hands, they are singing charming songs:
पिचकारन लै करि गावति गीत सभै मिलि ग्वारनि तउन समै ॥
LINE 04
ਅਤਿਸੁੰਦਰਕੁੰਜਗਲੀਨਕੇਬੀਚਕਿਧੌਮਨਕੇਕਰਿਦੂਰਗਮੈ॥
ਅਤਿ ਸੁੰਦਰ ਕੁੰਜ-ਗਲੀਆਂ ਵਿਚ ਮਨ ਦੇ ਗ਼ਮ ਦੂਰ ਕਰ ਦਿੱਤੇ ਸਨ।
अति सुंदर कुंज गलीन के बीच किधौ मन के करि दूर गमै ॥
LINE 05
ਅਰੁਤ੍ਯਾਗਿਤਮੈਸਭਧਾਮਨਕੀਇਹਸੁੰਦਰਿਸ੍ਯਾਮਕੀਮਾਨਿਤਮੈ੮੬੭॥॥
ਘਰਾਂ ਦੀ ਸਾਰੀ ਇੱਛਾ ਛਡ ਦਿੱਤੀ ਸੀ ਅਤੇ (ਕੇਵਲ) ਸੁੰਦਰ ਸ਼ਿਆਮ ਦੀ ਇੱਛਾ ਮਨ ਵਿਚ ਵਸੀ ਹੋਈ ਹੈ ॥੮੬੭॥
Removing the sorrows from their mind they are running in the alcoves and in the love of the beautiful Krishna, they have forgotten the decorum of their house.867.
अरु त्यागि तमै सभ धामन की इह सुंदरि स्याम की मानि तमै ॥८६७॥
LINE 06
ਫੂਲਿਸੀਗ੍ਵਾਰਨਿਫੂਲਿਰਹੀਪਟਰੰਗਨਕੇਫੁਨਿਫੂਲਲੀਏ॥
ਫੁਲ ਵਰਗੀ ਗੋਪੀ ਫੁਲ ਵਾਂਗ ਖਿੜ ਰਹੀ ਹੈ ਅਤੇ ਫਿਰ ਬਸਤ੍ਰਾਂ ਦੇ ਰੰਗ ਦੇ ਹੀ ਫੁਲ ਲਏ ਹੋਏ ਹਨ।
The gopis are blooming like flowers with the flowers attached to their garments
फूलि सी ग्वारनि फूलि रही पट रंगन के फुनि फूल लीए ॥
LINE 07
ਇਕਸ੍ਯਾਮਸੀਗਾਰਸੁਗਾਵਤਹੈਪੁਨਿਕੋਕਿਲਕਾਸਮਹੋਤਜੀਏ॥
ਇਕ ਸ਼ਿਆਮ ਦੇ ਸ਼ਿੰਗਾਰ ਨੂੰ ਗਾਉਂਦੀ ਹੈ ਅਤੇ ਫਿਰ ਕੋਇਲ ਵਾਂਗ (ਗਾ ਕੇ) ਮਨ ਵਿਚ ਪ੍ਰਸੰਨ ਹੁੰਦੀ ਹੈ।
After bedecking themselves they are singing for Krishna like nightingale
इक स्याम सीगार सु गावत है पुनि कोकिलका सम होत जीए ॥
LINE 08
ਰਿਤੁਨਾਮਹਿਸ੍ਯਾਮਭਯੋਸਜਨੀਤਿਹਤੇਸਭਛਾਜਸੁਸਾਜਦੀਏ॥
ਹੇ ਸਜਨੀ! ਬਸੰਤ ('ਰਿਤ') ਦਾ ਨਾਂ 'ਸ਼ਆਮ' ਹੋ ਗਿਆ ਹੈ, ਇਸ ਲਈ ਸਾਰੀਆਂ ਨੇ ਸੁੰਦਰ ਸ਼ਿੰਗਾਰ ਕਰ ਲਿਆ ਹੈ।
Now it is the spring season, therefore they have forsaken all the embellishment
रितु नामहि स्याम भयो सजनी तिह ते सभ छाज सु साज दीए ॥
LINE 09
ਪਿਖਿਜਾਚਤੁਰਾਨਨਚਉਕਿਰਹੈਜਿਹਦੇਖਤਹੋਤਹੁਲਾਸਹੀਏ੮੬੮॥॥
ਜਿਸ ਨੂੰ ਵੇਖ ਕੇ ਬ੍ਰਹਮਾ ('ਚਤੁਰਾਨਨ') ਚੌਂਕ ਗਿਆ ਹੈ ਅਤੇ ਜਿਸ ਨੂੰ ਵੇਖ ਕੇ ਹਿਰਦੇ ਵਿਚ ਹੁਲਾਸ ਹੁੰਦਾ ਹੈ ॥੮੬੮॥
Seeing their glory even Brahma is wonder-struck.868.
पिखि जा चतुरानन चउकि रहै जिह देखत होत हुलास हीए ॥८६८॥
LINE 10
ਏਕਸਮੈਰਹੈਕਿੰਸੁਕਫੂਲਿਸਖੀਤਹਪਉਨਬਹੈਸੁਖਦਾਈ॥
ਹੇ ਸਖੀ! ਇਕ ਸਮੇਂ ਕੇਸੂ ਫੁਲ ਰਹੇ ਸਨ ਅਤੇ ਸੁਦਖਾਇਕ ਹਵਾ ਚਲ ਰਹੀ ਸੀ।
Once the flowers of palas were blooming and the comfort-giving wind was blowing
एक समै रहै किंसुक फूलि सखी तह पउन बहै सुखदाई ॥
LINE 11
ਭਉਰਗੁੰਜਾਰਤਹੈਇਤਤੇਉਤਤੇਮੁਰਲੀਨੰਦਲਾਲਬਜਾਈ॥
ਇਧਰ ਭੌਰੇ ਗੁੰਜਾਰ ਕਰ ਰਹੇ ਸਨ ਅਤੇ ਉਧਰ ਕ੍ਰਿਸ਼ਨ ਨੇ ਮੁਰਲੀ ਵਜਾ ਦਿੱਤੀ।
The black bees were humming here and there, Krishna had played on his flute
भउर गुंजारत है इत ते उत ते मुरली नंद लाल बजाई ॥
LINE 12
ਰੀਝਿਰਹਿਯੋਸੁਨਿਕੈਸੁਰਮੰਡਲਤਾਛਬਿਕੋਬਰਨਿਯੋਨਹੀਜਾਈ॥
(ਮੁਰਲੀ ਦੀ) ਧੁਨ ਨੂੰ ਸੁਣ ਕੇ ਦੇਵ-ਮੰਡਲ ਪ੍ਰਸੰਨ ਹੋ ਰਿਹਾ ਸੀ, ਉਸ ਵੇਲੇ ਦੀ ਛਬੀ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
Hearing this flute the gods were getting pleased and the beauty of that spectacle is indescribable
रीझि रहियो सुनि कै सुर मंडल ता छबि को बरनियो नही जाई ॥
LINE 13
ਤਉਨਸਮੈਸੁਖਦਾਇਕਥੀਰਿਤੁਅਉਸਰਯਾਹਿਭਈਦੁਖਦਾਈ੮੬੯॥॥
ਉਸ ਵੇਲੇ ਬਸੰਤ ('ਰਿਤੁ') ਸੁਖਦਾਇਕ ਸੀ, ਪਰ ਹੁਣ ਦੁਖਦਾਇਕ ਬਣੀ ਹੋਈ ਹੈ ॥੮੬੯॥
At that time, that season was joy-giving, but now the same has become distressing.869.
तउन समै सुखदाइक थी रितु अउसर याहि भई दुखदाई ॥८६९॥
LINE 14
ਜੇਠਸਮੈਸਖੀਤੀਰਨਦੀਹਮਖੇਲਤਚਿਤਿਹੁਲਾਸਬਢਾਈ॥
ਹੇ ਸਖੀ, ਜੇਠ ਦੇ ਮਹੀਨੇ ਵਿਚ ਅਸੀਂ ਨਦੀ ਦੇ ਕੰਢੇ ਚਿਤ ਵਿਚ ਹੁਲਾਸ ਵਧਾ ਕੇ ਖੇਡਦੀਆਂ ਸਾਂ।
In the month of Jeth, O friend! we used to be absorbed in amorous play on the bank of the river, being pleased in our mind
जेठ समै सखी तीर नदी हम खेलत चिति हुलास बढाई ॥
LINE 15
ਚੰਦਨਸੋਤਨਲੀਪਸਭੈਸੁਗੁਲਾਬਹਿਸੋਧਰਨੀਛਿਰਕਾਈ॥
ਚੰਦਨ (ਦੇ ਲੇਪ) ਨਾਲ ਸਾਰੇ ਤਨ ਨੂੰ ਲੇਪ ਦੇ ਗੁਲਾਬ (ਦੇ ਜਲ ਨਾਲ) ਧਰਤੀ ਉਤੇ ਛਿੜਕਾਓ ਕੀਤਾ ਹੁੰਦਾ ਸੀ।
We plastered our bodies with sandal and sprinkled rose-water on the earth
चंदन सो तन लीप सभै सु गुलाबहि सो धरनी छिरकाई ॥
LINE 16
ਲਾਇਸੁਗੰਧਭਲੀਕਪਰਿਯੋਪਰਤਾਕੀਪ੍ਰਭਾਬਰਨੀਨਹੀਜਾਈ॥
ਕਪੜਿਆਂ ਉਤੇ ਚੰਗੀ ਸੁਗੰਧੀ ਲਗਾਈ ਹੁੰਦੀ ਸੀ, ਜਿਸ ਦੀ ਸੁੰਦਰਤਾ ਦਾ ਕਥਨ ਨਹੀਂ ਕੀਤਾ ਜਾ ਸਕਦਾ।
We applied fragrance to our clothes and that glory is indescribable
लाइ सुगंध भली कपरियो पर ता की प्रभा बरनी नही जाई ॥
LINE 17
ਤਉਨਸਮੈਸੁਖਦਾਇਕਥੀਇਹਅਉਸਰਸ੍ਯਾਮਬਿਨਾਦੁਖਦਾਈ੮੭੦॥॥
ਉਸ ਵੇਲੇ (ਇਹ ਰੁਤ) ਸੁਖਦਾਇਕ ਸੀ, ਪਰ ਸ਼ਿਆਮ ਤੋਂ ਬਿਨਾ ਇਸ ਮੌਕੇ ਤੇ ਦੁਖਦਾਈ ਹੋ ਰਹੀ ਹੈ ॥੮੭੦॥
That occasion was highly pleasing, but now the same occasion has become troublesome without Krishna.870.
तउन समै सुखदाइक थी इह अउसर स्याम बिना दुखदाई ॥८७०॥
LINE 18
ਪਉਨਪ੍ਰਚੰਡਚਲੈਜਿਹਅਉਸਰਅਉਰਬਘੂਲਨਧੂਰਿਉਡਾਈ॥
ਜਿਸ ਵੇਲੇ ਪ੍ਰਚੰਡ ਹਵਾ ਚਲਦੀ ਸੀ ਅਤੇ ਵਾ-ਵਰੋਲੇ ਮਿੱਟੀ ਉਡਾਉਂਦੇ ਸਨ।
पउन प्रचंड चलै जिह अउसर अउर बघूलन धूरि उडाई ॥
LINE 19
ਧੂਪਲਗੈਜਿਹਮਾਸਬੁਰੀਸੁਲਗੈਸੁਖਦਾਇਕਸੀਤਲਜਾਈ॥
ਜਿਸ ਮਹੀਨੇ ਵਿਚ ਧੁਪ ਮਾੜੀ ਲਗਦੀ ਸੀ ਅਤੇ ਠੰਡੀ ਥਾਂ ਸੁਖਦਾਇਕ ਲਗਦੀ ਸੀ।
The time, when the wind blew ferociously, the cranes arose and the sunshine was agonizing, even that time appeared to us as joy-giving
धूप लगै जिह मास बुरी सु लगै सुखदाइक सीतल जाई ॥
LINE 20
ਸ੍ਯਾਮਕੇਸੰਗਸਭੈਹਮਖੇਲਤਸੀਤਲਪਾਟਕਕਾਬਿਛਟਾਈ॥
ਅਸੀਂ ਸਾਰੀਆਂ ਸ਼ਿਆਮ ਨਾਲ ਠੰਡੀਆਂ ਚਿਟਾਈਆਂ ਵਿਛਾ ਕੇ ਖੇਡਦੀਆਂ ਸਾਂ (ਅਰਥਾਂਤਰ ਠੰਡੇ ਪਾਣੀ ਦੇ ਛਿੱਟੇ ਪਾਉਂਦੀਆਂ ਸਾਂ)।
All of us played with Krishna splashing water on one another
स्याम के संग सभै हम खेलत सीतल पाटक काबि छटाई ॥
LINE 21
ਤਉਨਸਮੈਸੁਖਦਾਇਕਥੀਰਿਤੁਅਉਸਰਯਾਹਿਭਈਦੁਖਦਾਈ੮੭੧॥॥
ਉਸ ਵੇਲੇ (ਇਹ) ਰੁਤ ਸੁਖਦਾਇਕ ਸੀ, ਪਰ ਇਸ ਵੇਲੇ (ਉਹ) ਦੁਖਦਾਇਕ ਹੋ ਗਈ ਹੈ ॥੮੭੧॥
That time was extremely comfort-giving, but now the same time has become agonising.871.
तउन समै सुखदाइक थी रितु अउसर याहि भई दुखदाई ॥८७१॥
LINE 22
ਜੋਰਿਘਟਾਘਟਆਏਜਹਾਸਖੀਬੂੰਦਨਮੇਘਭਲੀਛਬਿਪਾਈ॥
ਹੇ ਸਖੀ! ਜਿਥੇ ਘਟਾਵਾਂ ਬੰਨ੍ਹ ਕੇ ਬਦਲ ਆਉਂਦੇ ਸਨ, ਅਤੇ ਬਦਲਾਂ ਵਿਚ ਬੂੰਦਾਂ ਬਹੁਤ ਛਬੀ ਪਾਉਂਦੀਆਂ ਸਨ।
Look, O friend! the clouds have surrounded us and it is a beautiful spectacle created by raindrops
जोरि घटा घट आए जहा सखी बूंदन मेघ भली छबि पाई ॥
LINE 23
ਬੋਲਤਚਾਤ੍ਰਿਕਦਾਦਰਅਉਘਨਮੋਰਨਪੈਘਨਘੋਰਲਗਾਈ॥
(ਉਸ ਵੇਲੇ) ਚਾਤ੍ਰਿਕ, ਡੱਡੂ ਅਤੇ ਬਦਲ ਬੋਲਦੇ ਸਨ ਅਤੇ ਮੋਰਾਂ ਨੇ ਵੀ (ਆਪਣੀ) ਘੋਰ ਕੂਕ ਮਚਾਈ ਹੋਈ ਸੀ।
The sound of cuckoo, peacock and frog is resounding
बोलत चात्रिक दादर अउ घन मोरन पै घनघोर लगाई ॥
LINE 24
ਤਾਹਿਸਮੈਹਮਕਾਨਰਕੇਸੰਗਿਖੇਲਤਥੀਅਤਿਪ੍ਰੇਮਬਢਾਈ॥
ਉਸ ਵੇਲੇ ਅਸੀਂ ਕਾਨ੍ਹ ਨਾਲ ਅਤਿ ਪ੍ਰੇਮ ਵਧਾ ਕੇ ਖੇਡਦੀਆਂ ਸਾਂ।
In such a time we were absorbed with Krishna in amorous play
ताहि समै हम कानर के संगि खेलत थी अति प्रेम बढाई ॥
LINE 25
ਤਉਨਸਮੈਸੁਖਦਾਇਕਥੀਰਿਤੁਅਉਸਰਯਾਹਿਭਈਦੁਖਦਾਈ੮੭੨॥॥
ਉਸ ਵੇਲੇ (ਇਹ) ਰੁਤ ਸੁਖਦਾਇਕ ਸੀ, (ਪਰ) ਇਸ ਮੌਕੇ ਤੇ ਇਹ ਦੁਖਦਾਇਕ ਹੋ ਗਈ ਹੈ ॥੮੭੨॥
How much comfortable was that time and now this time is greatly distressing.872.
तउन समै सुखदाइक थी रितु अउसर याहि भई दुखदाई ॥८७२॥
LINE 26
ਮੇਘਪਰੈਕਬਹੂੰਉਘਰੈਸਖੀਛਾਇਲਗੈਦ੍ਰੁਮਕੀਸੁਖਦਾਈ॥
ਹੇ ਸਖੀ! (ਭਾਦਰੋਂ ਦੇ ਮਹੀਨੇ ਵਿਚ) ਕਦੇ ਮੀਂਹ ਪੈਂਦਾ ਸੀ ਅਤੇ ਕਦੇ ਉਘੜ (ਖਰਾ ਹੋ) ਜਾਂਦਾ ਸੀ ਅਤੇ ਬ੍ਰਿਛਾਂ ਦੀ ਛਾਂ ਚੰਗੀ ਲਗਦੀ ਸੀ।
Sometimes the clouds burst into rain and the shade of the tree appeared comfort-giving
मेघ परै कबहूं उघरै सखी छाइ लगै द्रुम की सुखदाई ॥
LINE 27
ਸ੍ਯਾਮਕੇਸੰਗਿਫਿਰੈਸਜਨੀਰੰਗਫੂਲਨਕੇਹਮਬਸਤ੍ਰਬਨਾਈ॥
ਹੇ ਸਜਨੀ! (ਅਸੀਂ) ਸ਼ਿਆਮ ਨਾਲ ਫਿਰਦੀਆਂ ਸਾਂ ਅਤੇ ਫੁਲਾਂ ਦੇ ਰੰਗ ਦੇ ਬਸਤ੍ਰ ਬਣਾਏ ਹੁੰਦੇ ਸਨ।
We used to wander with Krishna, wearing the garments of flowers
स्याम के संगि फिरै सजनी रंग फूलन के हम बसत्र बनाई ॥
LINE 28
ਖੇਲਤਕ੍ਰੀੜਕਰੈਰਸਕੀਇਹਅਉਸਰਕਉਬਰਨਿਯੋਨਹੀਜਾਈ॥
(ਕ੍ਰਿਸ਼ਨ ਨਾਲ) ਖੇਡਣ ਵੇਲੇ (ਪ੍ਰੇਮ) ਰਸ ਦੀ ਕ੍ਰੀੜਾ ਕਰਦੀਆਂ ਸਾਂ, ਉਸ ਅਵਸਰ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਸੀ।
While roaming, we were absorbed in amorous play
खेलत क्रीड़ करै रस की इह अउसर कउ बरनियो नही जाई ॥
LINE 29
ਸ੍ਯਾਮਸਨੈਸੁਖਦਾਇਕਥੀਰਿਤਸ੍ਯਾਮਬਿਨਾਅਤਿਭੀਦੁਖਦਾਈ੮੭੩॥॥
ਸ਼ਿਆਮ ਨਾਲ (ਇਹ) ਰੁਤ ਸੁਖਦਾਇਕ ਸੀ, (ਪਰ) ਸ਼ਿਆਮ ਤੋਂ ਬਿਨਾ ਬਹੁਤ ਦੁਖਦਾਇਕ ਹੋ ਗਈ ਹੈ ॥੮੭੩॥
It is impossible to describe that occasion, remaining with Krishna, that season has become distressing.873.
स्याम सनै सुखदाइक थी रित स्याम बिना अति भी दुखदाई ॥८७३॥
LINE 30
ਮਾਸਅਸੂਹਮਕਾਨਰਕੇਸੰਗਿਖੇਲਤਚਿਤਿਹੁਲਾਸਬਢਾਈ॥
ਅਸੂ ਦੇ ਮਹੀਨੇ ਵਿਚ ਅਸੀਂ ਚਿਤ ਵਿਚ ਹੁਲਾਸ ਵਧਾ ਕੇ ਕ੍ਰਿਸ਼ਨ ਨਾਲ ਖੇਡਦੀਆਂ ਹੁੰਦੀਆਂ ਸਾਂ।
In the month of Ashvin, with great joy, we played with Krishna
मास असू हम कानर के संगि खेलत चिति हुलास बढाई ॥
LINE 31
ਕਾਨ੍ਰਹਤਹਾਪੁਨਿਗਾਵਤਥੋਅਤਿਸੁੰਦਰਰਾਗਨਤਾਨਬਸਾਈ॥
ਫਿਰ ਉਥੇ ਕਾਨ੍ਹ ਗਾਉਂਦਾ ਹੁੰਦਾ ਸੀ ਅਤੇ ਰਾਗਾਂ ਦੀਆਂ ਸੁੰਦਰ ਤਾਨਾਂ ਕਢਦਾ ਹੁੰਦਾ ਸੀ।
Being intoxicated Krishna used to play on (his flute) and produce tunes of charming musical modes,
कान्रह तहा पुनि गावत थो अति सुंदर रागन तान बसाई ॥
LINE 32
ਗਾਵਤਥੀਹਮਹੂੰਸੰਗਤਾਹੀਕੇਤਾਛਬਿਕੋਬਰਨਿਯੋਨਹੀਜਾਈ॥
ਅਸੀਂ ਵੀ ਉਸ ਨਾਲ ਗਾਉਂਦੀਆਂ ਹੁੰਦੀਆਂ ਸਾਂ, ਉਸ (ਮੌਕੇ ਦੀ) ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
We sang with him and that spectacle is indescribable
गावत थी हम हूं संग ताही के ता छबि को बरनियो नही जाई ॥
LINE 33
ਤਾਸੰਗਮੈਸੁਖਦਾਇਕਥੀਰਿਤੁਸ੍ਯਾਮਬਿਨਾਅਬਭੀਦੁਖਦਾਈ੮੭੪॥॥
ਉਸ (ਕ੍ਰਿਸ਼ਨ) ਦੇ ਸੰਗ ਵਿਚ (ਇਹ) ਰੁਤ ਸੁਖਦਾਇਕ ਸੀ, (ਪਰ) ਸ਼ਿਆਮ ਤੋਂ ਬਿਨਾ ਹੁਣ ਦੁਖਦਾਇਕ ਹੋ ਗਈ ਹੈ ॥੮੭੪॥
We remained in his company, that season was pleasure-giving and now the same season has become distressing.874.
ता संग मै सुखदाइक थी रितु स्याम बिना अब भी दुखदाई ॥८७४॥
LINE 34
ਕਾਤਿਕਕੀਸਖੀਰਾਸਿਬਿਖੈਰਤਿਖੇਲਤਥੀਹਰਿਸੋਚਿਤੁਲਾਈ॥
ਹੇ ਸਖੀ! ਕਤਕ (ਦੇ ਮਹੀਨੇ) ਦੀ ਰਾਸ ਵਿਚ (ਅਸੀਂ) ਸ੍ਰੀ ਕ੍ਰਿਸ਼ਨ ਨਾਲ ਚਿਤ ਲਾ ਕੇ ਰਤਿ-ਕ੍ਰੀੜਾ ਕਰਦੀਆਂ ਹੁੰਦੀਆਂ ਸਾਂ।
In the month of Kartik, we, in delight, were absorbed in amorous play with Krishna
कातिक की सखी रासि बिखै रति खेलत थी हरि सो चितु लाई ॥
LINE 35
ਸੇਤਹਿਗ੍ਵਾਰਨਿਕੇਪਟਛਾਜਤਸੇਤਨਦੀਤਹਧਾਰਬਹਾਈ॥
ਗੋਪੀਆਂ ਦੇ ਸਫ਼ੈਦ ਬਸਤ੍ਰ ਫਬਦੇ ਸਨ ਅਤੇ ਉਥੇ ਨਦੀ ਦੀ ਸਵੱਛ ਧਾਰਾ ਚਲਦੀ ਸੀ।
In the current of the white river, the gopis also wore white clothes
सेतहि ग्वारनि के पट छाजत सेत नदी तह धार बहाई ॥
LINE 36
ਭੂਖਨਸੇਤਹਿਗੋਪਨਿਕੇਅਰੁਮੋਤਿਨਹਾਰਭਲੀਛਬਿਪਾਈ॥
ਗੋਪੀਆਂ ਦੇ ਗਹਿਣੇ ਵੀ ਸਫ਼ੈਦ ਹੁੰਦੇ ਸਨ ਅਤੇ ਮੋਤੀਆਂ ਦੇ ਹਾਰ ਵੀ ਬਹੁਤ ਛਬੀ ਪਾਉਂਦੇ ਸਨ।
The gopas also wore white ornaments and necklaces of pearls
भूखन सेतहि गोपनि के अरु मोतिन हार भली छबि पाई ॥
LINE 37
ਤਉਨਸਮੈਸੁਖਦਾਇਕਥੀਰਿਤੁਅਉਸਰਯਾਹਿਭਈਦੁਖਦਾਈ੮੭੫॥॥
ਉਸ ਵੇਲੇ (ਇਹ) ਰੁਤ ਸੁਖਦਾਇਕ ਸੀ, (ਪਰ) ਇਸ ਅਵਸਰ ਤੇ ਦੁਖਦਾਇਕ ਹੋ ਗਈ ਹੈ ॥੮੭੫॥
They all looked fine, that time was very comfortable and now this time has become extremely agonising.875.
तउन समै सुखदाइक थी रितु अउसर याहि भई दुखदाई ॥८७५॥
LINE 38
ਮਘ੍ਰਸਮੈਸਬਸ੍ਯਾਮਕੇਸੰਗਿਹੁਇਖੇਲਤਥੀਮਨਿਆਨੰਦਪਾਈ॥
ਮਘਰ (ਦੇ ਮਹੀਨੇ) ਸਾਰੀਆਂ ਸ਼ਿਆਮ ਨਾਲ ਖੇਡਦੀਆਂ ਸਨ ਅਤੇ ਮਨ ਵਿਚ ਪ੍ਰਸੰਨ ਹੁੰਦੀਆਂ ਸਨ।
In the month of Maghar, in great pleasure, we used to play with Krishna
मघ्र समै सब स्याम के संगि हुइ खेलत थी मनि आनंद पाई ॥
LINE 39
ਸੀਤਲਗੈਤਬਦੂਰਕਰੈਹਮਸ੍ਯਾਮਕੇਅੰਗਸੋਅੰਗਮਿਲਾਈ॥
(ਜਦੋ) ਠੰਡ ਲਗਦੀ ਸੀ, ਤਦੋਂ ਅਸੀਂ ਸ਼ਿਆਮ ਦੇ ਸ਼ਰੀਰ ਨਾਲ ਸ਼ਰੀਰ ਮਿਲਾ ਕੇ (ਸਰਦੀ ਨੂੰ) ਦੂਰ ਕਰ ਦਿੰਦੀਆਂ ਸਾਂ।
When we felt cold, we removed the coolness by blending our limbs with the limbs of Krishna
सीत लगै तब दूर करै हम स्याम के अंग सो अंग मिलाई ॥
LINE 40
ਫੂਲਚੰਬੇਲੀਕੇਫੂਲਿਰਹੇਜਹਿਨੀਰਘਟਿਯੋਜਮਨਾਜੀਅਆਈ॥
ਜਿਥੇ ਚੰਬੇਲੀ ਦੇ ਫੁਲ ਖਿੜ ਰਹੇ ਸਨ ਅਤੇ ਜਮਨਾ ਦਾ ਜਲ ਘਾਟ ਨਾਲ ਵਗਦਾ ਸੀ।
फूल चंबेली के फूलि रहे जहि नीर घटियो जमना जीअ आई ॥
LINE 41
ਤਉਨਸਮੈਸੁਖਦਾਇਕਥੀਰਿਤੁਅਉਸਰਯਾਹਿਭਈਦੁਖਦਾਈ੮੭੬॥॥
ਉਸ ਵੇਲੇ (ਇਹ) ਰੁਤ ਸੁਖਦਾਇਕ ਸੀ, ਇਸ ਵੇਲੇ ਦੁਖਦਾਇਕ ਹੋ ਗਈ ਹੈ ॥੮੭੬॥
The flowers of jasmine are not blooming and in sorrow, the water of Yamuna has also decreased, O friend! the season alongwith Krishna was very joy-giving and this season is very troublesome.876.
तउन समै सुखदाइक थी रितु अउसर याहि भई दुखदाई ॥८७६॥
LINE 42
ਬੀਚਸਰਦਰਿਤੁਕੇਸਜਨੀਹਮਖੇਲਤਸ੍ਯਾਮਸੋਪ੍ਰੀਤਿਲਗਾਈ॥
ਹੇ ਸਜਨੀ! ਸਰਦ ਰੁਤ ਵਿਚ (ਅਰਥਾਤ ਪੋਹ ਦੇ ਮਹੀਨੇ ਵਿਚ) ਅਸੀਂ ਕ੍ਰਿਸ਼ਨ ਨਾਲ ਪ੍ਰੇਮ ਪੂਰਵਕ ਖੇਡਦੀਆਂ ਸਾਂ।
बीच सरद रितु के सजनी हम खेलत स्याम सो प्रीति लगाई ॥
LINE 43
ਆਨੰਦਕੈਅਤਿਹੀਮਨਮੈਤਜਕੈਸਭਹੀਜੀਯਕੀਦੁਚਿਤਾਈ॥
ਮਨ ਵਿਚ ਅਤਿ ਅਧਿਕ ਆਨੰਦ ਮਾਣਦੀਆਂ ਸਾਂ ਅਤੇ ਚਿਤ ਦੀ ਸਾਰੀ ਦੁਬਿਧਾ ਦੂਰ ਕਰ ਦਿੰਦੀਆਂ ਸਾਂ।
In winter season, we all had been happy in the company of Krishna and removing all our doubts we were absorbed in the amorous play
आनंद कै अति ही मन मै तज कै सभ ही जीय की दुचिताई ॥
LINE 44
ਨਾਰਿਸਭੈਬ੍ਰਿਜਕੀਨਬਿਖੈਮਨਕੀਤਜਿਕੈਸਭਸੰਕਕਨ੍ਰਹਾਈ॥
ਬ੍ਰਜ ਦੀਆਂ ਸਾਰੀਆਂ ਨਾਰੀਆਂ ਮਨ ਦਾ ਸਭ ਤਰ੍ਹਾਂ ਦਾ ਸੰਗ ਸੰਕੋਚ ਛਡ ਕੇ (ਕ੍ਰਿਸ਼ਨ ਵਿਚ) ਮਗਨ ਸਨ।
Krishna also unhesitatingly considered all the gopis of Braja as his wives
नारि सभै ब्रिज कीन बिखै मन की तजि कै सभ संक कन्रहाई ॥
LINE 45
ਤਾਸੰਗਸੋਸੁਖਦਾਇਕਥੀਰਿਤੁਸ੍ਯਾਮਬਿਨਾਅਬਭੀਦੁਖਦਾਈ੮੭੭॥॥
ਉਸ (ਕ੍ਰਿਸ਼ਨ) ਦੀ ਸੰਗਤ ਵਿਚ (ਇਹ) ਰੁਤ ਸੁਖਦਾਇਕ ਸੀ, (ਪਰ) ਸ਼ਿਆਮ ਤੋਂ ਬਿਨਾ ਦੁਖਦਾਇਕ ਹੋ ਗਈ ਹੈ ॥੮੭੭॥
In his company that season was pleasure-giving and now the same season has become troublesome.877.
ता संग सो सुखदाइक थी रितु स्याम बिना अब भी दुखदाई ॥८७७॥
LINE 46
ਮਾਘਬਿਖੈਮਿਲਕੈਹਰਿਸੋਹਮਸੋਰਸਰਾਸਕੀਖੇਲਮਚਾਈ॥
ਮਾਘ (ਦੇ ਮਹੀਨੇ) ਵਿਚ ਕ੍ਰਿਸ਼ਨ ਨਾਲ ਮਿਲ ਕੇ ਅਤੇ (ਕ੍ਰਿਸ਼ਨ ਨੇ) ਸਾਡੇ ਨਾਲ ਮਿਲ ਕੇ (ਪ੍ਰੇਮ) ਰਸ ਨਾਲ (ਭਰ ਕੇ) ਰਾਸ ਦੀ ਖੇਡ ਮਚਾਈ ਸੀ।
In the month of Magh, we had made the amorous play very famous in the company of Krishna
माघ बिखै मिल कै हरि सो हम सो रस रास की खेल मचाई ॥
LINE 47
ਕਾਨ੍ਰਹਬਜਾਵਤਥੋਮੁਰਲੀਤਿਹਅਉਸਰਕੋਬਰਨਿਯੋਨਹਿਜਾਈ॥
ਕਾਨ੍ਹ (ਉਸ ਵੇਲੇ) ਮੁਰਲੀ ਵਜਾਉਂਦਾ ਸੀ, ਉਸ ਅਵਸਰ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
At that time, Krishna played on his flute, that occasion cannot be described
कान्रह बजावत थो मुरली तिह अउसर को बरनियो नहि जाई ॥
LINE 48
ਫੂਲਿਰਹੇਤਹਿਫੂਲਭਲੇਪਿਖਿਯੋਜਿਹਰੀਝਿਰਹੈਸੁਰਰਾਈ॥
(ਉਸ ਵੇਲੇ) ਚੰਗੇ ਫੁਲ ਖਿੜਦੇ ਸਨ, ਜਿਨ੍ਹਾਂ ਨੂੰ ਵੇਖ ਕੇ ਇੰਦਰ ਵੀ ਪ੍ਰਸੰਨ ਹੋ ਜਾਂਦਾ ਸੀ।
The flowers were blossoming and Indra, the king of gods, was getting pleased on seeing that spectacle
फूलि रहे तहि फूल भले पिखियो जिह रीझि रहै सुरराई ॥
LINE 49
ਤਉਨਸਮੈਸੁਖਦਾਇਕਥੀਰਿਤੁਸ੍ਯਾਮਬਿਨਾਅਬਭੀਦੁਖਦਾਈ੮੭੮॥॥
ਉਸ ਵੇਲੇ (ਇਹ) ਰੁਤ ਸੁਖਦਾਇਕ ਸੀ, (ਪਰ) ਸ਼ਿਆਮ ਤੋਂ ਬਿਨਾ (ਹੁਣ) ਦੁਖਦਾਇਕ ਹੋ ਗਈ ਹੈ ॥੮੭੮॥
O friend! that season was comfort-giving and now the same season has become distressing.878.
तउन समै सुखदाइक थी रितु स्याम बिना अब भी दुखदाई ॥८७८॥
LINE 50
ਸ੍ਯਾਮਚਿਤਾਰਿਸਭੈਤਹਗ੍ਵਾਰਨਿਸ੍ਯਾਮਕਹੈਜੁਹੁਤੀਬਡਭਾਗੀ॥
(ਕਵੀ) ਸ਼ਿਆਮ ਕਹਿੰਦੇ ਹਨ, ਜੋ ਉਥੇ ਵਡਭਾਗਣਾਂ (ਗੋਪੀਆਂ) ਸਨ, ਉਹ ਸਾਰੀਆਂ ਗੋਪੀਆਂ ਕ੍ਰਿਸ਼ਨ ਨੂੰ ਯਾਦ ਕਰਦੀਆਂ ਹਨ।
The poet Shyam says, “Those very fortunate gopis are remembering Krishna
स्याम चितारि सभै तह ग्वारनि स्याम कहै जु हुती बडभागी ॥
LINE 51
ਤ੍ਯਾਗਦਈਸੁਧਿਅਉਰਸਭੈਹਰਿਬਾਤਨਕੇਰਸਭੀਤਰਪਾਗੀ॥
(ਉਨ੍ਹਾਂ ਨੇ) ਹੋਰ ਸਾਰੀ ਸੁਧ ਛਡ ਦਿੱਤੀ ਹੈ ਅਤੇ ਸ੍ਰੀ ਕ੍ਰਿਸ਼ਨ ਦੀਆਂ ਗੱਲਾਂ ਦੇ ਰਸ ਵਿਚ ਭਿਜ ਗਈਆਂ ਹਨ।
Losing their consciousness, they are absorbed in the passionate love of Krihsna
त्याग दई सुधि अउर सभै हरि बातन के रस भीतर पागी ॥
LINE 52
ਏਕਗਿਰੀਧਰਿਹ੍ਵੈਬਿਸੁਧੀਇਕਪੈਕਰੁਨਾਹੀਬਿਖੈਅਨੁਰਾਗੀ॥
ਇਕ (ਗੋਪੀ) ਬੇਸੁਧ ਹੋ ਕੇ ਧਰਤੀ ਉਤੇ ਡਿਗ ਪਈ ਹੈ ਅਤੇ ਇਕ ਕਰੁਣਾ ਦੇ ਰਸ ਵਿਚ ਮਗਨ ਹੈ।
Someone has fallen down, someone has become unconscious and someone has been fully engrossed in his love
एक गिरी धरि ह्वै बिसुधी इक पै करुना ही बिखै अनुरागी ॥
LINE 53
ਕੈਸੁਧਿਸ੍ਯਾਮਕੇਖੇਲਨਕੀਮਿਲਕੈਸਭਗ੍ਵਾਰਨਿਰੋਵਨਲਾਗੀ੮੭੯॥॥
ਜਾਂ ਕ੍ਰਿਸ਼ਨ ਦੇ ਖੇਡਣ ਦੀ ਯਾਦ ਕਰ ਕੇ ਸਾਰੀਆਂ ਗੋਪੀਆਂ ਮਿਲ ਕੇ ਰੋਣ ਲਗ ਜਾਂਦੀਆਂ ਹਨ ॥੮੭੯॥
All the gopis have begun weeping after remembering their amorous play with Krishna.879.
कै सुधि स्याम के खेलन की मिल कै सभ ग्वारनि रोवन लागी ॥८७९॥
LINE 54
ਇਤਿਗੋਪੀਅਨਕੋਬ੍ਰਿਲਾਪਪੂਰਨੰ॥
ਇਥੇ ਗੋਪੀਆਂ ਦੇ ਵਿਰਲਾਪ ਦਾ ਪ੍ਰਸੰਗ ਸਮਾਪਤ।
Here ends the lamentation of the gopis.
इति गोपीअन को ब्रिलाप पूरनं ॥
GURBANI.WORLD