ਗਉੜੀ ਮਹਲਾ ੫ ॥

ਰਾਗੁ ਗਉੜੀ ਗੁਰੂ ਅਰਜਨ ਦੇਵ ਜੀ ਅੰਗ 191
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
LINE 02
ਤਾਪਗਏਪਾਈਪ੍ਰਭਿਸਾਂਤਿ॥
ਜਿਨ੍ਹਾਂ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਹ ਠੰਡੇ ਜਿਗਰੇ ਵਾਲੇ ਬਣ ਜਾਂਦੇ ਹਨ।
The fever has departed; God has showered us with peace and tranquility.
ताप गए पाई प्रभि सांति ॥
LINE 03
ਸੀਤਲਭਏਕੀਨੀਪ੍ਰਭਦਾਤਿ੧॥॥
ਪਰਮਾਤਮਾ ਨੇ ਉਹਨਾਂ ਦੇ ਅੰਦਰ ਐਸੀ ਆਤਮਕ ਠੰਢ ਵਰਤਾ ਦਿੱਤੀ ਹੁੰਦੀ ਹੈ ਕਿ ਉਹਨਾਂ ਦੇ ਸਾਰੇ ਤਾਪ-ਕਲੇਸ਼ ਦੂਰ ਹੋ ਜਾਂਦੇ ਹਨ ॥੧॥
A cooling peace prevails; God has granted this gift. ||1||
सीतल भए कीनी प्रभ दाति ॥१॥
LINE 04
ਪ੍ਰਭਕਿਰਪਾਤੇਭਏਸੁਹੇਲੇ॥
(ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਹ ਮਨੁੱਖ) ਪਰਮਾਤਮਾ ਦੀ ਕਿਰਪਾ ਨਾਲ ਸੌਖੇ (ਜੀਵਨ ਵਾਲੇ) ਹੋ ਜਾਂਦੇ ਹਨ,
By God's Grace, we have become comfortable.
प्रभ किरपा ते भए सुहेले ॥
LINE 05
ਜਨਮਜਨਮਕੇਬਿਛੁਰੇਮੇਲੇ੧॥॥ਰਹਾਉ॥
ਉਹਨਾਂ ਨੂੰ ਅਨੇਕਾਂ ਜਨਮਾਂ ਦੇ ਵਿੱਛੁੜਿਆਂ ਨੂੰ ਪਰਮਾਤਮਾ (ਆਪਣੇ ਨਾਲ) ਮਿਲਾ ਲੈਂਦਾ ਹੈ ॥੧॥ ਰਹਾਉ ॥
Separated from Him for countless incarnations, we are now reunited with Him. ||1||Pause||
जनम जनम के बिछुरे मेले ॥१॥ रहाउ ॥
LINE 06
ਸਿਮਰਤਸਿਮਰਤਪ੍ਰਭਕਾਨਾਉ॥
(ਜਿਨ੍ਹਾਂ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ) ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਉਹਨਾਂ ਦੇ ਅੰਦਰੋਂ)
Meditating, meditating in remembrance on God's Name,
सिमरत सिमरत प्रभ का नाउ ॥
LINE 07
ਸਗਲਰੋਗਕਾਬਿਨਸਿਆਥਾਉ੨॥॥
ਸਾਰੇ ਰੋਗਾਂ ਦਾ ਨਿਸ਼ਾਨ ਹੀ ਮਿਟ ਜਾਂਦਾ ਹੈ ॥੨॥
the dwelling of all disease is destroyed. ||2||
सगल रोग का बिनसिआ थाउ ॥२॥
LINE 08
ਸਹਜਿਸੁਭਾਇਬੋਲੈਹਰਿਬਾਣੀ॥
(ਜਿਸ ਮਨੁੱਖ ਨੂੰ ਪਰਮਾਤਮਾ ਨਾਮ ਦੀ ਦਾਤ ਦੇਂਦਾ ਹੈ ਉਹ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ-ਪਿਆਰ ਵਿਚ ਲੀਨ ਹੋ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ।
In intuitive peace and poise, chant the Word of the Lord's Bani.
सहजि सुभाइ बोलै हरि बाणी ॥
LINE 09
ਆਠਪਹਰਪ੍ਰਭਸਿਮਰਹੁਪ੍ਰਾਣੀ੩॥॥
ਹੇ ਪ੍ਰਾਣੀ! (ਤੂੰ ਭੀ ਉਸ ਦੇ ਦਰ ਤੋਂ ਨਾਮ ਦੀ ਦਾਤ ਮੰਗ, ਤੇ) ਅੱਠੇ ਪਹਰ ਪ੍ਰਭੂ ਦਾ ਨਾਮ ਸਿਮਰਦਾ ਰਹੁ ॥੩॥
Twenty-four hours a day, O mortal, meditate on God. ||3||
आठ पहर प्रभ सिमरहु प्राणी ॥३॥
LINE 10
ਦੂਖੁਦਰਦੁਜਮੁਨੇੜਿਨਆਵੈ॥
ਕੋਈ ਦੁੱਖ-ਦਰਦ ਉਸ ਦੇ ਨੇੜੇ ਨਹੀਂ ਆਉਂਦਾ, ਉਸ ਨੂੰ ਮੌਤ ਦਾ ਡਰ ਨਹੀਂ ਪੋਂਹਦਾ (ਆਤਮਕ ਮੌਤ ਦਾ ਉਸ ਨੂੰ ਖ਼ਤਰਾ ਨਹੀਂ ਰਹਿ ਜਾਂਦਾ),
Pain, suffering and the Messenger of Death do not even approach that one,
दूखु दरदु जमु नेड़ि न आवै ॥
LINE 11
ਕਹੁਨਾਨਕਜੋਹਰਿਗੁਨਗਾਵੈ੪੫੯੧੨੮॥॥॥॥
ਨਾਨਕ ਆਖਦਾ ਹੈ- (ਪਰਮਾਤਮਾ ਦੀ ਮਿਹਰ ਨਾਲ) ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੪॥੫੯॥੧੨੮॥
says Nanak, who sings the Glorious Praises of the Lord. ||4||59||128||
कहु नानक जो हरि गुन गावै ॥४॥५९॥१२८॥
GURBANI.WORLD