LINE 01
ਰਾਗੁਸੂਹੀਮਹਲਾ੧ਘਰੁ੩॥
ਰਾਗ ਸੂਹੀ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
Raag Soohee, First Mahalaa, Third House:
रागु सूही महला १ घरु ३ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਆਵਹੁਸਜਣਾਹਉਦੇਖਾਦਰਸਨੁਤੇਰਾਰਾਮ॥
ਹੇ ਸੱਜਣ-ਪ੍ਰਭੂ! ਆ, ਮੈਂ ਤੇਰਾ ਦਰਸਨ ਕਰ ਸਕਾਂ।
Come, my friend, so that I may behold the blessed Vision of Your Darshan.
आवहु सजणा हउ देखा दरसनु तेरा राम ॥
LINE 04
ਘਰਿਆਪਨੜੈਖੜੀਤਕਾਮੈਮਨਿਚਾਉਘਨੇਰਾਰਾਮ॥
(ਹੇ ਸੱਜਣ!) ਮੈਂ ਆਪਣੇ ਹਿਰਦੇ ਵਿਚ ਪੂਰੀ ਸਾਵਧਾਨਤਾ ਨਾਲ ਤੇਰੀ ਉਡੀਕ ਕਰ ਰਹੀ ਹਾਂ, ਮੇਰੇ ਮਨ ਵਿਚ ਬੜਾ ਹੀ ਚਾਉ ਹੈ (ਕਿ ਮੈਨੂੰ ਤੇਰਾ ਦਰਸਨ ਹੋਵੇ)।
I stand in my doorway, watching for You; my mind is filled with such a great yearning.
घरि आपनड़ै खड़ी तका मै मनि चाउ घनेरा राम ॥
LINE 05
ਮਨਿਚਾਉਘਨੇਰਾਸੁਣਿਪ੍ਰਭਮੇਰਾਮੈਤੇਰਾਭਰਵਾਸਾ॥
ਹੇ ਮੇਰੇ ਪ੍ਰਭੂ! (ਮੇਰੀ ਬੇਨਤੀ) ਸੁਣ, ਮੇਰੇ ਮਨ ਵਿਚ (ਤੇਰੇ ਦਰਸਨ ਲਈ) ਬੜਾ ਹੀ ਚਾਉ ਹੈ, ਮੈਨੂੰ ਆਸਰਾ ਭੀ ਤੇਰਾ ਹੀ ਹੈ।
My mind is filled with such a great yearning; hear me, O God - I place my faith in You.
मनि चाउ घनेरा सुणि प्रभ मेरा मै तेरा भरवासा ॥
LINE 06
ਦਰਸਨੁਦੇਖਿਭਈਨਿਹਕੇਵਲਜਨਮਮਰਣਦੁਖੁਨਾਸਾ॥
(ਹੇ ਪ੍ਰਭੂ!) ਜਿਸ ਜੀਵ-ਇਸਤ੍ਰੀ ਨੇ ਤੇਰਾ ਦਰਸਨ ਕਰ ਲਿਆ, ਉਹ ਪਵਿੱਤ੍ਰ-ਆਤਮਾ ਹੋ ਗਈ, ਉਸ ਦਾ ਜਨਮ ਮਰਨ ਦਾ ਦੁੱਖ ਦੂਰ ਹੋ ਗਿਆ।
Gazing upon the Blessed Vision of Your Darshan, I have become free of desire; the pains of birth and death are taken away.
दरसनु देखि भई निहकेवल जनम मरण दुखु नासा ॥
LINE 07
ਸਗਲੀਜੋਤਿਜਾਤਾਤੂਸੋਈਮਿਲਿਆਭਾਇਸੁਭਾਏ॥
ਉਸ ਨੇ ਸਾਰੇ ਜੀਵਾਂ ਵਿਚ ਤੈਨੂੰ ਹੀ ਵੱਸਦਾ ਪਛਾਣ ਲਿਆ, ਉਸ ਦੇ ਪ੍ਰੇਮ (ਦੀ ਖਿੱਚ) ਦੀ ਰਾਹੀਂ ਤੂੰ ਉਸ ਨੂੰ ਮਿਲ ਪਿਆ।
Your Light is in everyone; through it, You are known. Through love, You are easily met.
सगली जोति जाता तू सोई मिलिआ भाइ सुभाए ॥
LINE 08
ਨਾਨਕਸਾਜਨਕਉਬਲਿਜਾਈਐਸਾਚਿਮਿਲੇਘਰਿਆਏ੧॥॥
ਹੇ ਨਾਨਕ! ਸੱਜਣ ਪ੍ਰਭੂ ਤੋਂ ਸਦਕੇ ਹੋਣਾ ਚਾਹੀਦਾ ਹੈ। ਜੇਹੜੀ ਜੀਵ-ਇਸਤ੍ਰੀ ਉਸ ਦੇ ਸਦਾ-ਥਿਰ ਨਾਮ ਵਿਚ ਜੁੜਦੀ ਹੈ, ਉਸ ਦੇ ਹਿਰਦੇ ਵਿਚ ਉਹ ਆ ਪ੍ਰਗਟਦਾ ਹੈ ॥੧॥
O Nanak, I am a sacrifice to my Friend; He has come home to meet with those who are true. ||1||
नानक साजन कउ बलि जाईऐ साचि मिले घरि आए ॥१॥
LINE 09
ਘਰਿਆਇਅੜੇਸਾਜਨਾਤਾਧਨਖਰੀਸਰਸੀਰਾਮ॥
ਜਦੋਂ ਸੱਜਣ-ਪ੍ਰਭੂ ਜੀ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਪਰਗਟਦੇ ਹਨ, ਤਾਂ ਜੀਵ-ਇਸਤ੍ਰੀ ਬਹੁਤ ਪ੍ਰਸੰਨ-ਚਿੱਤ ਹੋ ਜਾਂਦੀ ਹੈ।
When her Friend comes to her home, the bride is very pleased.
घरि आइअड़े साजना ता धन खरी सरसी राम ॥
LINE 10
ਹਰਿਮੋਹਿਅੜੀਸਾਚਸਬਦਿਠਾਕੁਰਦੇਖਿਰਹੰਸੀਰਾਮ॥
ਜਦੋਂ ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਸਾਲਾਹ ਦੇ ਸ਼ਬਦ ਨੇ ਉਸ ਨੂੰ ਖਿੱਚ ਪਾਈ, ਤਾਂ ਠਾਕੁਰ ਜੀ ਦਾ ਦਰਸਨ ਕਰ ਕੇ ਉਹ ਅਡੋਲ-ਚਿੱਤ ਹੋ ਗਈ।
She is fascinated with the True Word of the Lord's Shabad; gazing upon her Lord and Master, she is filled with joy.
हरि मोहिअड़ी साच सबदि ठाकुर देखि रहंसी राम ॥
LINE 11
ਗੁਣਸੰਗਿਰਹੰਸੀਖਰੀਸਰਸੀਜਾਰਾਵੀਰੰਗਿਰਾਤੈ॥
ਜਦੋਂ ਪ੍ਰੇਮ-ਰੰਗ ਵਿਚ ਰੱਤੇ ਪਰਮਾਤਮਾ ਨੇ ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਿਆ ਤਾਂ ਉਹ ਪ੍ਰਭੂ ਦੇ ਗੁਣਾਂ (ਦੀ ਯਾਦ) ਵਿਚ ਅਡੋਲ-ਆਤਮਾ ਹੋ ਗਈ ਤੇ ਬਹੁਤ ਪ੍ਰਸੰਨ-ਚਿੱਤ ਹੋ ਗਈ।
She is filled with virtuous joy, and is totally pleased, when she is ravished and enjoyed by her Lord, and imbued with His Love.
गुण संगि रहंसी खरी सरसी जा रावी रंगि रातै ॥
LINE 12
ਅਵਗਣਮਾਰਿਗੁਣੀਘਰੁਛਾਇਆਪੂਰੈਪੁਰਖਿਬਿਧਾਤੈ॥
ਪੂਰਨ ਪੁਰਖ ਨੇ ਸਿਰਜਣਹਾਰ ਨੇ (ਉਸ ਦੇ ਅੰਦਰੋਂ) ਔਗੁਣ ਦੂਰ ਕਰ ਕੇ ਉਸ ਦੇ ਹਿਰਦੇ ਨੂੰ ਗੁਣਾਂ ਨਾਲ ਭਰਪੂਰ ਕਰ ਦਿੱਤਾ।
Her faults and demerits are eradicated, and she roofs her home with virtue, through the Perfect Lord, the Architect of Destiny.
अवगण मारि गुणी घरु छाइआ पूरै पुरखि बिधातै ॥
LINE 13
ਤਸਕਰਮਾਰਿਵਸੀਪੰਚਾਇਣਿਅਦਲੁਕਰੇਵੀਚਾਰੇ॥
ਕਾਮਾਦਿਕ ਚੋਰਾਂ ਨੂੰ ਮਾਰ ਕੇ ਉਹ ਜੀਵ-ਇਸਤ੍ਰੀ ਉਸ ਪਰਮਾਤਮਾ (ਦੇ ਚਰਨਾਂ) ਵਿਚ ਟਿਕ ਗਈ ਜੋ ਸਦਾ ਪੂਰੀ ਵਿਚਾਰ ਨਾਲ ਨਿਆਂ ਕਰਦਾ ਹੈ।
Conquering the thieves, she dwells as the mistress of her home, and administers justice wisely.
तसकर मारि वसी पंचाइणि अदलु करे वीचारे ॥
LINE 14
ਨਾਨਕਰਾਮਨਾਮਿਨਿਸਤਾਰਾਗੁਰਮਤਿਮਿਲਹਿਪਿਆਰੇ੨॥॥
ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਜੁੜਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਗੁਰੂ ਦੀ ਸਿੱਖਿਆ ਤੇ ਤੁਰਿਆਂ ਪਿਆਰੇ ਪ੍ਰਭੂ ਜੀ ਮਿਲ ਪੈਂਦੇ ਹਨ ॥੨॥
O Nanak, through the Lord's Name, she is emancipated; through the Guru's Teachings, she meets her Beloved. ||2||
नानक राम नामि निसतारा गुरमति मिलहि पिआरे ॥२॥
LINE 15
ਵਰੁਪਾਇਅੜਾਬਾਲੜੀਏਆਸਾਮਨਸਾਪੂਰੀਰਾਮ॥
ਜਿਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਲੱਭ ਲਿਆ, ਉਸ ਦੀ ਹਰੇਕ ਆਸ ਉਸ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ (ਭਾਵ, ਉਸ ਦਾ ਮਨ ਦੁਨੀਆ ਦੀਆਂ ਆਸਾਂ ਆਦਿਕ ਵਲ ਨਹੀਂ ਦੌੜਦਾ ਭੱਜਦਾ)।
The young bride has found her Husband Lord; her hopes and desires are fulfilled.
वरु पाइअड़ा बालड़ीए आसा मनसा पूरी राम ॥
LINE 16
ਪਿਰਿਰਾਵਿਅੜੀਸਬਦਿਰਲੀਰਵਿਰਹਿਆਨਹਦੂਰੀਰਾਮ॥
ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪਣੇ ਚਰਨਾਂ ਵਿਚ ਜੋੜ ਲਿਆ, ਜੋ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪ੍ਰਭੂ ਵਿਚ ਲੀਨ ਹੋ ਗਈ, ਉਸ ਨੂੰ ਪ੍ਰਭੂ ਹਰ ਥਾਂ ਵਿਆਪਕ ਦਿੱਸਦਾ ਹੈ, ਉਸ ਨੂੰ ਆਪਣੇ ਤੋਂ ਦੂਰ ਨਹੀਂ ਜਾਪਦਾ।
She enjoys and ravishes her Husband Lord, and blends into the Word of the Shabad, pervading and permeating everywhere; the Lord is not far away.
पिरि राविअड़ी सबदि रली रवि रहिआ नह दूरी राम ॥
LINE 17
ਪ੍ਰਭੁਦੂਰਿਨਹੋਈਘਟਿਘਟਿਸੋਈਤਿਸਕੀਨਾਰਿਸਬਾਈ॥
ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਪ੍ਰਭੂ ਕਿਤੇ ਦੂਰ ਨਹੀਂ ਹਰੇਕ ਸਰੀਰ ਵਿਚ ਉਹੀ ਮੌਜੂਦ ਹੈ, ਸਾਰੀਆਂ ਜੀਵ-ਇਸਤ੍ਰੀਆਂ ਉਸੇ ਦੀਆਂ ਹੀ ਹਨ।
God is not far away; He is in each and every heart. All are His brides.
प्रभु दूरि न होई घटि घटि सोई तिस की नारि सबाई ॥
LINE 18
ਆਪੇਰਸੀਆਆਪੇਰਾਵੇਜਿਉਤਿਸਦੀਵਡਿਆਈ॥
ਉਹ ਆਪ ਹੀ ਆਨੰਦ ਦਾ ਸੋਮਾ ਹੈ, ਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਉਹ ਆਪ ਹੀ ਆਪਣੇ ਮਿਲਾਪ ਦਾ ਆਨੰਦ ਦੇਂਦਾ ਹੈ।
He Himself is the Enjoyer, He Himself ravishes and enjoys; this is His glorious greatness.
आपे रसीआ आपे रावे जिउ तिस दी वडिआई ॥
LINE 19
ਅਮਰਅਡੋਲੁਅਮੋਲੁਅਪਾਰਾਗੁਰਿਪੂਰੈਸਚੁਪਾਈਐ॥
ਉਹ ਪਰਮਾਤਮਾ ਮੌਤ-ਰਹਿਤ ਹੈ, ਮਾਇਆ ਵਿਚ ਡੋਲਦਾ ਨਹੀਂ ਉਸ ਦਾ ਮੁੱਲ ਨਹੀਂ ਪੈ ਸਕਦਾ (ਭਾਵ, ਕੋਈ ਪਦਾਰਥ ਉਸ ਦੇ ਬਰਾਬਰ ਦਾ ਨਹੀਂ) ਉਹ ਸਦਾ-ਥਿਰ ਰਹਿਣ ਵਾਲਾ ਹੈ, ਉਹ ਬੇਅੰਤ ਹੈ, ਪੂਰੇ ਗੁਰੂ ਦੀ ਰਾਹੀਂ ਉਸ ਦੀ ਪ੍ਰਾਪਤੀ ਹੁੰਦੀ ਹੈ।
He is imperishable, immovable, invaluable and infinite. The True Lord is obtained through the Perfect Guru.
अमर अडोलु अमोलु अपारा गुरि पूरै सचु पाईऐ ॥
LINE 20
ਨਾਨਕਆਪੇਜੋਗਸਜੋਗੀਨਦਰਿਕਰੇਲਿਵਲਾਈਐ੩॥॥
ਹੇ ਨਾਨਕ! ਪ੍ਰਭੂ ਆਪ ਹੀ ਜੀਵਾਂ ਦੇ ਆਪਣੇ ਨਾਲ ਮੇਲ ਦੇ ਢੋ ਢੁਕਾਂਦਾ ਹੈ, ਜਦੋਂ ਉਹ ਮੇਹਰ ਦੀ ਨਜ਼ਰ ਕਰਦਾ ਹੈ, ਤਦੋਂ ਜੀਵ ਉਸ ਵਿਚ ਸੁਰਤ ਜੋੜਦਾ ਹੈ ॥੩॥
O Nanak, He Himself unites in Union; by His Glance of Grace, He lovingly attunes them to Himself. ||3||
नानक आपे जोग सजोगी नदरि करे लिव लाईऐ ॥३॥
LINE 21
ਪਿਰੁਉਚੜੀਐਮਾੜੜੀਐਤਿਹੁਲੋਆਸਿਰਤਾਜਾਰਾਮ॥
ਪ੍ਰਭੂ-ਪਤੀ ਇਕ ਸੋਹਣੇ ਉੱਚੇ ਮਹਲ ਵਿਚ ਵੱਸਦਾ ਹੈ (ਜਿੱਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ) ਉਹ ਤਿੰਨਾਂ ਲੋਕਾਂ ਦਾ ਨਾਥ ਹੈ।
My Husband Lord dwells in the loftiest balcony; He is the Supreme Lord of the three worlds.
पिरु उचड़ीऐ माड़ड़ीऐ तिहु लोआ सिरताजा राम ॥
LINE 22
ਹਉਬਿਸਮਭਈਦੇਖਿਗੁਣਾਅਨਹਦਸਬਦਅਗਾਜਾਰਾਮ॥
ਉਸ ਦੇ ਗੁਣ ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ। ਚੌਹੀਂ ਪਾਸੀਂ (ਸਾਰੇ ਸੰਸਾਰ ਵਿਚ) ਉਸ ਦੀ ਜੀਵਨ-ਰੌ ਇਕ-ਰਸ ਰੁਮਕ ਰਹੀ ਹੈ।
I am amazed, gazing upon His glorious excellence; the unstruck sound current of the Shabad vibrates and resonates.
हउ बिसम भई देखि गुणा अनहद सबद अगाजा राम ॥
LINE 23
ਸਬਦੁਵੀਚਾਰੀਕਰਣੀਸਾਰੀਰਾਮਨਾਮੁਨੀਸਾਣੋ॥
ਜੇਹੜਾ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਨੂੰ ਵਿਚਾਰਦਾ ਹੈ (ਭਾਵ, ਆਪਣੇ ਮਨ ਵਿਚ ਵਸਾਂਦਾ ਹੈ) ਜਿਸ ਨੇ ਇਹ ਸ੍ਰੇਸ਼ਟ ਕਰਤੱਬ ਬਣਾ ਲਿਆ ਹੈ, ਜਿਸ ਦੇ ਪਾਸ ਪਰਮਾਤਮਾ ਦਾ ਨਾਮ (ਰੂਪ) ਰਾਹਦਾਰੀ ਹੈ (ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦੀ ਹੈ, ਪਰ)
I contemplate the Shabad, and perform sublime deeds; I am blessed with the insignia, the banner of the Lord's Name.
सबदु वीचारी करणी सारी राम नामु नीसाणो ॥
LINE 24
ਨਾਮਬਿਨਾਖੋਟੇਨਹੀਠਾਹਰਨਾਮੁਰਤਨੁਪਰਵਾਣੋ॥
ਨਾਮ-ਹੀਣੇ ਖੋਟੇ ਮਨੁੱਖ ਨੂੰ (ਉਸ ਦੀ ਦਰਗਾਹ ਵਿਚ) ਥਾਂ ਨਹੀਂ ਮਿਲਦੀ। (ਪ੍ਰਭੂ ਦੇ ਦਰ ਤੇ) ਪ੍ਰਭੂ ਦਾ ਨਾਮ-ਰਤਨ ਹੀ ਕਬੂਲ ਹੁੰਦਾ ਹੈ।
Without the Naam, the Name of the Lord, the false find no place of rest; only the jewel of the Naam brings acceptance and renown.
नाम बिना खोटे नही ठाहर नामु रतनु परवाणो ॥
LINE 25
ਪਤਿਮਤਿਪੂਰੀਪੂਰਾਪਰਵਾਨਾਨਾਆਵੈਨਾਜਾਸੀ॥
ਜਿਸ ਮਨੁੱਖ ਦੇ ਪਾਸ (ਪ੍ਰਭੂ-ਨਾਮ ਦਾ) ਅ-ਰੁਕ ਪਰਵਾਨਾ ਹੈ, ਉਸ ਨੂੰ (ਪ੍ਰਭੂ-ਦਰ ਤੇ) ਪੂਰੀ ਇੱਜ਼ਤ ਮਿਲਦੀ ਹੈ ਉਸ ਦੀ ਅਕਲ ਉਕਾਈ-ਹੀਣ ਹੋ ਜਾਂਦੀ ਹੈ, ਉਹ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ।
Perfect is my honor, perfect is my intellect and password. I shall not have to come or go.
पति मति पूरी पूरा परवाना ना आवै ना जासी ॥
LINE 26
ਨਾਨਕਗੁਰਮੁਖਿਆਪੁਪਛਾਣੈਪ੍ਰਭਜੈਸੇਅਵਿਨਾਸੀ੪੧੩॥॥॥॥
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜੋ ਮਨੁੱਖ ਆਪਣੇ ਜੀਵਨ ਨੂੰ ਪੜਤਾਲਦਾ ਹੈ, ਉਹ ਅਬਿਨਾਸੀ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੪॥੧॥੩॥
O Nanak, the Gurmukh understands her own self; she becomes like her Imperishable Lord God. ||4||1||3||
नानक गुरमुखि आपु पछाणै प्रभ जैसे अविनासी ॥४॥१॥३॥
GURBANI.WORLD