ਆਸਾ ॥

ਰਾਗੁ ਆਸਾ ਭਗਤ ਕਬੀਰ ਜੀ ਅੰਗ 483
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾ॥
Aasaa:
आसा ॥
LINE 02
ਪਹਿਲੀਕਰੂਪਿਕੁਜਾਤਿਕੁਲਖਨੀਸਾਹੁਰੈਪੇਈਐਬੁਰੀ॥
ਮੇਰੇ ਮਨ ਦੀ ਪਹਿਲੀ ਬਿਰਤੀ ਭੈੜੇ ਰੂਪ ਵਾਲੀ, ਚੰਦਰੇ ਘਰ ਦੀ ਜੰਮੀ ਹੋਈ ਤੇ ਚੰਦਰੇ ਲੱਛਣਾਂ ਵਾਲੀ ਸੀ। ਉਸ ਨੇ ਮੇਰੇ ਇਸ ਜੀਵਨ ਵਿਚ ਭੀ ਚੰਦਰੀ ਹੀ ਰਹਿਣਾ ਸੀ ਤੇ ਮੇਰੇ ਪਰਲੋਕ ਵਿਚ ਗਿਆਂ ਭੀ ਭੈੜੀ ਹੀ ਰਹਿਣਾ ਸੀ।
My first wife, ignorance, was ugly, of low social status and bad character; she was evil in my home, and in her parents' home.
पहिली करूपि कुजाति कुलखनी साहुरै पेईऐ बुरी ॥
LINE 03
ਅਬਕੀਸਰੂਪਿਸੁਜਾਨਿਸੁਲਖਨੀਸਹਜੇਉਦਰਿਧਰੀ੧॥॥
ਜਿਹੜੀ ਬਿਰਤੀ ਮੈਂ ਹੁਣ ਆਤਮਕ ਅਡੋਲਤਾ ਦੀ ਰਾਹੀਂ ਆਪਣੇ ਅੰਦਰ ਵਸਾਈ ਹੈ ਉਹ ਸੁਹਣੇ ਰੂਪ ਵਾਲੀ, ਸੁਚੱਜੀ ਤੇ ਚੰਗੇ ਲੱਛਣਾਂ ਵਾਲੀ ਹੈ ॥੧॥
My present bride, divine understanding, is beautiful, wise and well-behaved; I have taken her to my heart. ||1||
अब की सरूपि सुजानि सुलखनी सहजे उदरि धरी ॥१॥
LINE 04
ਭਲੀਸਰੀਮੁਈਮੇਰੀਪਹਿਲੀਬਰੀ॥
ਚੰਗਾ ਹੀ ਹੋਇਆ ਹੈ ਕਿ ਮੇਰੀ ਉਹ ਮਾਨੋ-ਬਿਰਤੀ ਖ਼ਤਮ ਹੋ ਗਈ ਹੈ ਜੋ ਮੈਨੂੰ ਪਹਿਲਾਂ ਚੰਗੀ ਲੱਗਿਆ ਕਰਦੀ ਸੀ।
It has turned out so well, that my first wife has died.
भली सरी मुई मेरी पहिली बरी ॥
LINE 05
ਜੁਗੁਜੁਗੁਜੀਵਉਮੇਰੀਅਬਕੀਧਰੀ੧॥॥ਰਹਾਉ॥
ਜਿਹੜੀ ਮੈਨੂੰ ਹੁਣ ਮਿਲੀ ਹੈ, ਰੱਬ ਕਰੇ ਉਹ ਸਦਾ ਜੀਂਦੀ ਰਹੇ ॥੧॥ ਰਹਾਉ ॥
May she, whom I have now married, live throughout the ages. ||1||Pause||
जुगु जुगु जीवउ मेरी अब की धरी ॥१॥ रहाउ ॥
LINE 06
ਕਹੁਕਬੀਰਜਬਲਹੁਰੀਆਈਬਡੀਕਾਸੁਹਾਗੁਟਰਿਓ॥
ਕਬੀਰ ਆਖਦਾ ਹੈ- ਜਦੋਂ ਦੀ ਇਹ ਗਰੀਬੜੇ ਸੁਭਾਵ ਵਾਲੀ ਬਿਰਤੀ ਮੈਨੂੰ ਮਿਲੀ ਹੈ, ਅਹੰਕਾਰਨ ਬਿਰਤੀ ਦਾ ਜ਼ੋਰ ਮੇਰੇ ਉੱਤੋਂ ਟਲ ਗਿਆ ਹੈ।
Says Kabeer, when the younger bride came, the elder one lost her husband.
कहु कबीर जब लहुरी आई बडी का सुहागु टरिओ ॥
LINE 07
ਲਹੁਰੀਸੰਗਿਭਈਅਬਮੇਰੈਜੇਠੀਅਉਰੁਧਰਿਓ੨੨੩੨॥॥॥॥
ਇਹ ਨਿਮ੍ਰਤਾ ਵਾਲੀ ਮੱਤ ਹੁਣ ਸਦਾ ਮੇਰੇ ਨਾਲ ਰਹਿੰਦੀ ਹੈ, ਤੇ ਉਸ ਅਹੰਕਾਰ-ਬੁੱਧੀ ਨੇ ਕਿਤੇ ਕੋਈ ਹੋਰ ਥਾਂ ਜਾ ਲੱਭਾ ਹੋਵੇਗਾ ॥੨॥੨॥੩੨॥
The younger bride is with me now, and the elder one has taken another husband. ||2||2||32||
लहुरी संगि भई अब मेरै जेठी अउरु धरिओ ॥२॥२॥३२॥
GURBANI.WORLD