ਮਃ ੩ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੩॥
Third Mahalaa:
मः ३ ॥
LINE 02
ਮਾਰੂਮਾਰਣਜੋਗਏਮਾਰਿਨਸਕਹਿਗਵਾਰ॥
ਜੋ ਮੂਰਖ ਬਾਹਰ ਜੰਗਲਾਂ ਵਿਚ ਮਨ ਨੂੰ ਮਾਰਨ ਵਾਸਤੇ ਗਏ ਉਹ ਮਾਰ ਨ ਸਕੇ;
The ignorant people who go to the desert to conquer their minds, are not able to conquer them.
मारू मारण जो गए मारि न सकहि गवार ॥
LINE 03
ਨਾਨਕਜੇਇਹੁਮਾਰੀਐਗੁਰਸਬਦੀਵੀਚਾਰਿ॥
ਹੇ ਨਾਨਕ! ਜੇ ਇਹ ਮਨ ਵੱਸ ਕੀਤਾ ਜਾ ਸਕਦਾ ਹੈ ਤਾਂ ਗੁਰੂ ਦੇ ਸ਼ਬਦ ਵਿਚ ਵਿਚਾਰ ਕੀਤਿਆਂ ਹੀ ਵੱਸ ਕੀਤਾ ਜਾ ਸਕਦਾ ਹੈ,
O Nanak, if this mind is to be conquered, one must contemplate the Word of the Guru's Shabad.
नानक जे इहु मारीऐ गुर सबदी वीचारि ॥
LINE 04
ਏਹੁਮਨੁਮਾਰਿਆਨਾਮਰੈਜੇਲੋਚੈਸਭੁਕੋਇ॥
(ਨਹੀਂ ਤਾਂ ਉਂਞ) ਭਾਵੇਂ ਕੋਈ ਕਿਤਨੀ ਹੀ ਤਾਂਘ ਕਰੇ ਇਹ ਮਨ ਜਤਨ ਕੀਤਿਆਂ ਵੱਸ ਵਿਚ ਨਹੀਂ ਆਉਂਦਾ।
This mind is not conquered by conquering it, even though everyone longs to do so.
एहु मनु मारिआ ना मरै जे लोचै सभु कोइ ॥
LINE 05
ਨਾਨਕਮਨਹੀਕਉਮਨੁਮਾਰਸੀਜੇਸਤਿਗੁਰੁਭੇਟੈਸੋਇ੨॥॥
ਹੇ ਨਾਨਕ! ਜੇ ਸਮਰੱਥ ਗੁਰੂ ਮਿਲ ਪਏ ਤਾਂ ਮਨ ਹੀ ਮਨ ਨੂੰ ਮਾਰ ਲੈਂਦਾ ਹੈ (ਭਾਵ, ਗੁਰੂ ਦੀ ਸਹੈਤਾ ਨਾਲ ਅੰਦਰ ਵਲ ਪਰਤਿਆਂ ਮਨ ਵੱਸ ਵਿਚ ਆ ਜਾਂਦਾ ਹੈ) ॥੨॥
O Nanak, the mind itself conquers the mind, if one meets with the True Guru. ||2||
नानक मन ही कउ मनु मारसी जे सतिगुरु भेटै सोइ ॥२॥
GURBANI.WORLD