ਕਰਣ ਕਾਰਣ ਸਮਰਥੁ ਹੈ ਸਾਧਸੰਗਤਿ ਦਾ ਕਰੈ ਕਰਾਇਆ ।

ਵਾਰ ੬ ਭਾਈ ਗੁਰਦਾਸ ਜੀ ਅੰਗ 6
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਰਣਕਾਰਣਸਮਰਥੁਹੈਸਾਧਸੰਗਤਿਦਾਕਰੈਕਰਾਇਆ।
(ਗੁਰੂ ਨਾਨਕ ਜੀ) ਕਰਣ ਕਾਰਣ ਸਮਰੱਥ ਸਨ (ਪਰੰਤੂ ਜੋ) ਸਾਧ ਸੰਗਤ ਕਰਾਇਆ (ਚਾਹੇ ਸੋ) ਕਰਦੇ ਹਨ।
All competent God Himself is the efficient as well as material cause of all but He does everything according to the will of the holy congregation.
करण कारण समरथु है साधसंगति दा करै कराइआ ।
LINE 02
ਭਰੈਭੰਡਾਰਦਾਤਾਰੁਹੈਸਾਧਸੰਗਤਿਦਾਦੇਇਦਿਵਾਇਆ।
(ਆਪ ਦੇ ਘਰ ਤਾਂ) ਭੰਡਾਰੇ ਭਰੇ ਹੋਏ ਹਨ (ਤੇ ਆਪ ਬੜੇ) ਦਾਤਾਰ ਹਨ ਪਰ ਸਾਧ ਸੰਗਤ ਜਿਸ ਨੂੰ ਦਿਵਾਇਆ ਚਾਹੇ ਦਿੰਦੇ ਹਨ (ਭਾਵ ਭਗਤਾਂ ਦੇ ਅਧੀਨ ਹਨ)।
The stores of that bestower are full but he gives according to the wishes of the holy congregation.
भरै भंडार दातारु है साधसंगति दा देइ दिवाइआ ।
LINE 03
ਪਾਰਬ੍ਰਹਮਗੁਰਰੂਪੁਹੋਇਸਾਧਸੰਗਤਿਗੁਰਸਬਦਿਸਮਾਇਆ।
ਪਾਰਬ੍ਰਹਮ ਗੁਰੂ ਰੂਪ ਧਾਰਕੇ ਸਾਧ ਸੰਗਤ ਵਿਖੇ ਗੁਰਾਂ ਦੇ ਸਬਦ ਵਿਚ ਸਮਾਇਆ ਹੋਇਆ ਹੈ (ਭਾਵ ਸ਼ਬਦ ਦ੍ਵਾਰੇ ਪ੍ਰਾਪਤ ਹੋ ਜਾਂਦਾ ਹੈ। ਅੱਗੇ ਹੋਰ ਸਾਧਨਾਂ ਦਾ ਨਿਖੇਧ ਦੱਸਦੇ ਹਨ)।
That transcendental Brahm, by being the Guru, enrapts the holy congregation into the Word, sabad.
पारब्रहम गुर रूपु होइ साधसंगति गुर सबदि समाइआ ।
LINE 04
ਜਗਭੋਗਜੋਗਧਿਆਨੁਕਰਿਪੂਜਾਪਰੇਨਦਰਸਨੁਪਾਇਆ।
ਯੱਗ ਭੋਗ (ਯੋਗ=) ਪ੍ਰਾਣਾਯਾਮ ਧਿਆਨ ਪੂਜਾ (ਆਦਿ ਸਾਧਨਾਂ) ਕਰ ਕੇ ਦਰਸ਼ਨ ਨਹੀਂ ਪਾਇਆ ਜਾਂਦਾ।
His glimpse can not be had by performing of yajna, offering sweets, yoga, concentration, ritualistic worship and ablutions.
जग भोग जोग धिआनु करि पूजा परे न दरसनु पाइआ ।
LINE 05
ਸਾਧਸੰਗਤਿਪਿਉਪੁਤੁਹੋਇਦਿਤਾਖਾਇਪੈਨ੍ਹੈਪੈਨ੍ਹਾਇਆ।
ਸਾਧ ਸੰਗਤ (ਦੇ ਸਤਿਸੰਗੀ ਲੋਕ) ਪਿਤਾ (ਗੁਰੂ ਨਾਨਕ ਜੀ ਦੇ) ਪੁੱਤ੍ਰ ਹੋਕੇ ਦਿੱਤਾ ਖਾਂਦੇ ਤੇ (ਕੱਪੜੇ) ਪਹਿਨਾਏ ਹੋਏ ਪਹਿਨਦੇ ਹਨ। (ਅੱਗੇ ਗੁਰੂ ਅੰਗਦ ਜੀ ਦਾ ਵਰਣਨ ਦਸਦੇ ਹਨ):-
Fellows in the holy congregation maintain father-son relationship with the Guru,
साधसंगति पिउ पुतु होइ दिता खाइ पैन्है पैन्हाइआ ।
LINE 06
ਘਰਬਾਰੀਹੋਇਵਰਤਿਆਘਰਬਾਰੀਸਿਖਪੈਰੀਪਾਇਆ।
ਜਦ ਗੁਰੂ ਨਾਨਕ ਜੀ ਦੇਸ਼ ਯਾਤ੍ਰ੍ਰਾ ਦੇ ਪਿਛੋਂ ਘਰਬਾਰੀ ਘਰ ਵਿਖੇ ਗ੍ਰਿਹਸਤ ਮਾਰਗ ਵਿਚ ਉਪਦੇਸ਼ ਕਰਨ ਲੱਗੇ ਤਦ ਘਰਬਾਰੀ ਸਿੱਖ ਨੂੰ (ਆਪਣੇ) ਪੈਰੀਂ ਲਾਇਆ (ਭਾਵ ਗੁਰੂ ਅੰਗਦ ਨੂੰ ਆਪਣਾ ਸਰੂਪ ਥਾਪਿਆ)।
and whatever he gives to eat and put on, they eat and wear.
घरबारी होइ वरतिआ घरबारी सिख पैरी पाइआ ।
LINE 07
ਮਾਇਆਵਿਚਿਉਦਾਸੁਰਖਾਇਆ੨।।
ਮਾਇਆ ਵਿਚ ਬੀ ਉਦਾਸੀਨ ਅਵਸਥਾ ਰਖੀ।
God remains detached in maya.
माइआ विचि उदासु रखाइआ ।२।
GURBANI.WORLD