ਬਸੰਤੁ ਮਹਲਾ ੫ ਘਰੁ ੧ ਇਕਤੁਕੇ ॥

ਰਾਗੁ ਬਸੰਤੁ ਗੁਰੂ ਅਰਜਨ ਦੇਵ ਜੀ ਅੰਗ 1184
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਸੰਤੁਮਹਲਾ੫ਘਰੁ੧ਇਕਤੁਕੇ॥
ਰਾਗ ਬਸੰਤੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਇਕ-ਤੁਕੀ ਬਾਣੀ।
Basant, Fifth Mahalaa, First House, Ik-Tukay:
बसंतु महला ५ घरु १ इकतुके ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਸਗਲਇਛਾਜਪਿਪੁੰਨੀਆ॥
(ਜਿਨ੍ਹਾਂ ਨੇ ਸਿਮਰਨ ਕੀਤਾ, ਪਰਮਾਤਮਾ ਦਾ ਨਾਮ) ਜਪ ਕੇ ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ,
Meditating on the Lord, all desires are fulfilled,
सगल इछा जपि पुंनीआ ॥
LINE 04
ਪ੍ਰਭਿਮੇਲੇਚਿਰੀਵਿਛੁੰਨਿਆ੧॥॥
ਚਿਰ ਦੇ ਵਿਛੁੜੇ ਹੋਇਆਂ ਨੂੰ (ਭੀ) ਪ੍ਰਭੂ ਨੇ (ਆਪਣੇ ਚਰਨਾਂ ਦੇ ਨਾਲ) ਮਿਲਾ ਲਿਆ ॥੧॥
and the mortal is re-united with God, after having been separated for so long. ||1||
प्रभि मेले चिरी विछुंनिआ ॥१॥
LINE 05
ਤੁਮਰਵਹੁਗੋਬਿੰਦੈਰਵਣਜੋਗੁ॥
ਤੁਸੀਂ ਸਿਮਰਨ-ਜੋਗ ਗੋਬਿੰਦ ਦਾ ਨਾਮ ਸਿਮਰਿਆ ਕਰੋ।
Meditate on the Lord of the Universe, who is worthy of meditation.
तुम रवहु गोबिंदै रवण जोगु ॥
LINE 06
ਜਿਤੁਰਵਿਐਸੁਖਸਹਜਭੋਗੁ੧॥॥ਰਹਾਉ॥
ਜੇ (ਉਸ ਦਾ ਨਾਮ) ਸਿਮਰਿਆ ਜਾਏ, ਤਾਂ ਆਤਮਕ ਅਡੋਲਤਾ ਦੇ ਸੁਖਾਂ ਦਾ ਸੁਆਦ (ਪ੍ਰਾਪਤ ਹੁੰਦਾ ਹੈ) ॥੧॥ ਰਹਾਉ ॥
Meditating on Him, enjoy celestial peace and poise. ||1||Pause||
जितु रविऐ सुख सहज भोगु ॥१॥ रहाउ ॥
LINE 07
ਕਰਿਕਿਰਪਾਨਦਰਿਨਿਹਾਲਿਆ॥
ਪ੍ਰਭੂ ਨੇ ਆਪਣੇ ਦਾਸ ਦੀ (ਸਦਾ) ਆਪ ਸੰਭਾਲ ਕੀਤੀ ਹੈ।
Bestowing His Mercy, He blesses us with His Glance of Grace.
करि किरपा नदरि निहालिआ ॥
LINE 08
ਅਪਣਾਦਾਸੁਆਪਿਸਮੑਾਲਿਆ੨॥॥
ਕਿਰਪਾ ਕਰ ਕੇ (ਪ੍ਰਭੂ ਨੇ ਆਪਣੇ ਦਾਸ ਨੂੰ ਸਦਾ) ਮਿਹਰ ਦੀ ਨਿਗਾਹ ਨਾਲ ਤੱਕਿਆ ਹੈ ॥੨॥
God Himself takes care of His slave. ||2||
अपणा दासु आपि समालिआ ॥२॥
LINE 09
ਸੇਜਸੁਹਾਵੀਰਸਿਬਨੀ॥
(ਪ੍ਰਭੂ-ਮਿਲਾਪ ਦੇ) ਸੁਆਦ ਨਾਲ ਉਹਨਾਂ ਦੀ ਹਿਰਦਾ-ਸੇਜ ਸੋਹਣੀ ਬਣ ਜਾਂਦੀ ਹੈ,
My bed has been beautified by His Love.
सेज सुहावी रसि बनी ॥
LINE 10
ਆਇਮਿਲੇਪ੍ਰਭਸੁਖਧਨੀ੩॥॥
(ਜਿਸ ਮਨੁੱਖ ਨੂੰ) ਆ ਕੇ ਸੁਖਾਂ ਦੇ ਮਾਲਕ ਪ੍ਰਭੂ ਜੀ ਮਿਲ ਪੈਂਦੇ ਹਨ ॥੩॥
God, the Giver of Peace, has come to meet me. ||3||
आइ मिले प्रभ सुख धनी ॥३॥
LINE 11
ਮੇਰਾਗੁਣੁਅਵਗਣੁਨਬੀਚਾਰਿਆ॥
ਪ੍ਰਭੂ ਨੇ ਮੇਰਾ ਕੋਈ ਗੁਣ ਨਹੀਂ ਵਿਚਾਰਿਆ, ਕੋਈ ਔਗੁਣ ਨਹੀਂ ਵਿਚਾਰਿਆ,
He does not consider my merits and demerits.
मेरा गुणु अवगणु न बीचारिआ ॥
LINE 12
ਪ੍ਰਭਨਾਨਕਚਰਣਪੂਜਾਰਿਆ੪੧੧੪॥॥॥॥
ਹੇ ਨਾਨਕ! (ਮਿਹਰ ਕਰ ਕੇ ਉਸ ਨੇ ਮੈਨੂੰ) ਆਪਣੇ ਚਰਨਾਂ ਦਾ ਪੁਜਾਰੀ ਬਣਾ ਲਿਆ ਹੈ ॥੪॥੧॥੧੪॥
Nanak worships at the Feet of God. ||4||1||14||
प्रभ नानक चरण पूजारिआ ॥४॥१॥१४॥
GURBANI.WORLD