ਗਉੜੀ ਮਹਲਾ ੫ ॥

ਰਾਗੁ ਗਉੜੀ ਗੁਰੂ ਅਰਜਨ ਦੇਵ ਜੀ ਅੰਗ 190
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
LINE 02
ਛਾਡਿਸਿਆਨਪਬਹੁਚਤੁਰਾਈ॥
ਇਹ ਖ਼ਿਆਲ ਛੱਡ ਦੇ ਕਿ ਤੂੰ ਬੜਾ ਸਿਆਣਾ ਤੇ ਚਤੁਰ ਹੈਂ (ਤੇ ਜੀਵਨ-ਮਾਰਗ ਨੂੰ ਆਪ ਹੀ ਸਮਝ ਸਕਦਾ ਹੈਂ)
Renounce your cleverness, and your cunning tricks.
छाडि सिआनप बहु चतुराई ॥
LINE 03
ਗੁਰਪੂਰੇਕੀਟੇਕਟਿਕਾਈ੧॥॥
(ਹੇ ਭਾਈ! ਤੂੰ) ਪੂਰੇ ਗੁਰੂ ਦਾ ਆਸਰਾ ਲੈ ॥੧॥
Seek the Support of the Perfect Guru. ||1||
गुर पूरे की टेक टिकाई ॥१॥
LINE 04
ਦੁਖਬਿਨਸੇਸੁਖਹਰਿਗੁਣਗਾਇ॥
(ਹੇ ਭਾਈ!) ਪਰਮਾਤਮਾ ਦੇ ਗੁਣ ਗਾ ਕੇ ਉਸ ਨੂੰ ਸੁਖ (ਹੀ ਸੁਖ) ਮਿਲਦੇ ਹਨ ਤੇ ਉਸ ਦੇ ਸਾਰੇ ਦੇ (ਸਾਰੇ) ਦੁੱਖ ਦੂਰ ਹੋ ਜਾਂਦੇ ਹਨ,
Your pain shall depart, and in peace, you shall sing the Glorious Praises of the Lord.
दुख बिनसे सुख हरि गुण गाइ ॥
LINE 05
ਗੁਰੁਪੂਰਾਭੇਟਿਆਲਿਵਲਾਇ੧॥॥ਰਹਾਉ॥
ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਤੇ ਗੁਰੂ ਦੀ ਮਿਹਰ ਨਾਲ ਜੋ ਪ੍ਰਭੂ-ਚਰਨਾਂ ਵਿਚ) ਸੁਰਤ ਜੋੜਦਾ ਹੈ ॥੧॥ ਰਹਾਉ ॥
Meeting the Perfect Guru, let yourself be absorbed in the Lord's Love. ||1||Pause||
गुरु पूरा भेटिआ लिव लाइ ॥१॥ रहाउ ॥
LINE 06
ਹਰਿਕਾਨਾਮੁਦੀਓਗੁਰਿਮੰਤ੍ਰੁ॥
(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਮੰਤ੍ਰ ਦਿੱਤਾ ਹੈ,
The Guru has given me the Mantra of the Name of the Lord.
हरि का नामु दीओ गुरि मंत्रु ॥
LINE 07
ਮਿਟੇਵਿਸੂਰੇਉਤਰੀਚਿੰਤ੨॥॥
(ਉਸ ਮੰਤ੍ਰ ਦੀ ਬਰਕਤਿ ਨਾਲ ਉਸ ਦੇ ਸਾਰੇ) ਝੋਰੇ ਮਿਟ ਗਏ ਹਨ ਉਸ ਦੀ (ਹਰੇਕ ਕਿਸਮ ਦੀ) ਚਿੰਤਾ ਲਹਿ ਗਈ ਹੈ ॥੨॥
My worries are forgotten, and my anxiety is gone. ||2||
मिटे विसूरे उतरी चिंत ॥२॥
LINE 08
ਅਨਦਭਏਗੁਰਮਿਲਤਕ੍ਰਿਪਾਲ॥
(ਹੇ ਭਾਈ!) ਦਇਆ ਦੇ ਸੋਮੇ ਗੁਰੂ ਨੂੰ ਮਿਲਿਆਂ ਆਤਮਕ ਖੁਸ਼ੀਆਂ ਪੈਦਾ ਹੋ ਜਾਂਦੀਆਂ ਹਨ,
Meeting with the Merciful Guru, I am in ecstasy.
अनद भए गुर मिलत क्रिपाल ॥
LINE 09
ਕਰਿਕਿਰਪਾਕਾਟੇਜਮਜਾਲ੩॥॥
ਗੁਰੂ ਕਿਰਪਾ ਕਰ ਕੇ (ਮਨੁੱਖ ਦੇ ਅੰਦਰੋਂ) ਆਤਮਕ ਮੌਤ ਲਿਆਉਣ ਵਾਲੀਆਂ ਮਾਇਆ ਦੇ ਮੋਹ ਦੀਆਂ ਫਾਹੀਆਂ ਕੱਟ ਦੇਂਦਾ ਹੈ ॥੩॥
Showering His Mercy, He has cut away the noose of the Messenger of Death. ||3||
करि किरपा काटे जम जाल ॥३॥
LINE 10
ਕਹੁਨਾਨਕਗੁਰੁਪੂਰਾਪਾਇਆ॥
ਨਾਨਕ ਆਖਦਾ ਹੈ- (ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ,
Says Nanak, I have found the Perfect Guru;
कहु नानक गुरु पूरा पाइआ ॥
LINE 11
ਤਾਤੇਬਹੁਰਿਨਬਿਆਪੈਮਾਇਆ੪੫੩੧੨੨॥॥॥॥
ਉਸ ਗੁਰੂ ਦੀ ਬਰਕਤਿ ਨਾਲ (ਉਸ ਮਨੁੱਖ ਉਤੇ) ਮਾਇਆ (ਆਪਣਾ) ਜ਼ੋਰ ਨਹੀਂ ਪਾ ਸਕਦੀ ॥੪॥੫੩॥੧੨੨॥
Maya shall no longer harass me. ||4||53||122||
ता ते बहुरि न बिआपै माइआ ॥४॥५३॥१२२॥
GURBANI.WORLD