ਰਾਗੁ ਧਨਾਸਿਰੀ ਮਹਲਾ ੩ ਘਰੁ ੪ ॥

ਰਾਗੁ ਧਨਾਸਰੀ ਗੁਰੂ ਅਮਰਦਾਸ ਜੀ ਅੰਗ 666
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਧਨਾਸਿਰੀਮਹਲਾਘਰੁ
ਰਾਗ ਧਨਾਸਰੀ, ਘਰ ੪ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
Raag Dhanaasaree, Third Mahalaa, Fourth House:
रागु धनासिरी महला ३ घरु ४ ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਹਮਭੀਖਕਭੇਖਾਰੀਤੇਰੇਤੂਨਿਜਪਤਿਹੈਦਾਤਾ
ਹੇ ਪ੍ਰਭੂ! ਅਸੀਂ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ।
I am just a poor beggar of Yours; You are Your Own Lord Master, You are the Great Giver.
हम भीखक भेखारी तेरे तू निज पति है दाता ॥
LINE 04
ਹੋਹੁਦੈਆਲਨਾਮੁਦੇਹੁਮੰਗਤਜਨਕੰਉਸਦਾਰਹਉਰੰਗਿਰਾਤਾ॥॥
ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੍ਰੇਮ-ਰੰਗ ਵਿਚ ਰੰਗਿਆ ਰਹਾਂ ॥੧॥
Be Merciful, and bless me, a humble beggar, with Your Name, so that I may forever remain imbued with Your Love. ||1||
होहु दैआल नामु देहु मंगत जन कंउ सदा रहउ रंगि राता ॥१॥
LINE 05
ਹੰਉਬਲਿਹਾਰੈਜਾਉਸਾਚੇਤੇਰੇਨਾਮਵਿਟਹੁ
ਹੇ ਪ੍ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ।
I am a sacrifice to Your Name, O True Lord.
हंउ बलिहारै जाउ साचे तेरे नाम विटहु ॥
LINE 06
ਕਰਣਕਾਰਣਸਭਨਾਕਾਏਕੋਅਵਰੁਦੂਜਾਕੋਈ॥॥ਰਹਾਉ
ਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ ॥੧॥ ਰਹਾਉ ॥
The One Lord is the Cause of causes; there is no other at all. ||1||Pause||
करण कारण सभना का एको अवरु न दूजा कोई ॥१॥ रहाउ ॥
LINE 07
ਬਹੁਤੇਫੇਰਪਏਕਿਰਪਨਕਉਅਬਕਿਛੁਕਿਰਪਾਕੀਜੈ
ਹੇ ਪ੍ਰਭੂ! ਮੈਨੂੰ ਮਾਇਆ-ਵੇੜ੍ਹੇ ਨੂੰ (ਹੁਣ ਤਕ ਮਰਨ ਦੇ) ਅਨੇਕਾਂ ਗੇੜ ਪੈ ਚੁਕੇ ਹਨ, ਹੁਣ ਤਾਂ ਮੇਰੇ ਉਤੇ ਕੁਝ ਮੇਹਰ ਕਰ।
I was wretched; I wandered through so many cycles of reincarnation. Now, Lord, please bless me with Your Grace.
बहुते फेर पए किरपन कउ अब किछु किरपा कीजै ॥
LINE 08
ਹੋਹੁਦਇਆਲਦਰਸਨੁਦੇਹੁਅਪੁਨਾਐਸੀਬਖਸਕਰੀਜੈ॥॥
ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੇਰੇ ਉਤੇ ਇਹੋ ਜਿਹੀ ਬਖ਼ਸ਼ਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖ਼ਸ਼ ॥੨॥
Be merciful, and grant me the Blessed Vision of Your Darshan; please grant me such a gift. ||2||
होहु दइआल दरसनु देहु अपुना ऐसी बखस करीजै ॥२॥
LINE 09
ਭਨਤਿਨਾਨਕਭਰਮਪਟਖੂਲੑੇਗੁਰਪਰਸਾਦੀਜਾਨਿਆ
ਹੇ ਭਾਈ! ਨਾਨਕ ਆਖਦਾ ਹੈ-ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁਲ੍ਹ ਜਾਂਦੇ ਹਨ, ਉਸ ਦੀ (ਪਰਮਾਤਮਾ ਨਾਲ) ਡੂੰਘੀ ਸਾਂਝ ਬਣ ਜਾਂਦੀ ਹੈ।
Prays Nanak, the shutters of doubt have been opened wide; by Guru's Grace, I have come to know the Lord.
भनति नानक भरम पट खूले गुर परसादी जानिआ ॥
LINE 10
ਸਾਚੀਲਿਵਲਾਗੀਹੈਭੀਤਰਿਸਤਿਗੁਰਸਿਉਮਨੁਮਾਨਿਆ੩੧੯॥॥॥॥
ਉਸ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ, ਗੁਰੂ ਨਾਲ ਉਸ ਦਾ ਮਨ ਪਤੀਜ ਜਾਂਦਾ ਹੈ ॥੩॥੧॥੯॥
I am filled to overflowing with true love; my mind is pleased and appeased by the True Guru. ||3||1||9||
साची लिव लागी है भीतरि सतिगुर सिउ मनु मानिआ ॥३॥१॥९॥
GURBANI.WORLD