ਪਉੜੀ ੪

ਵਾਰ ੩੨ ਭਾਈ ਗੁਰਦਾਸ ਜੀ ਅੰਗ 32
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੪
पउड़ी ४
LINE 02
ਘੁਘੂਸੁਝੁਨਸੁਝਈਵਸਦੀਛਡਿਰਹੈਓਜਾੜੀ।
ਉੱਲੂ ਨੂੰ ('ਸੂਝ') ਚਾਨਣਾ (ਯਾ ਸੂਰਜ) ਨਹੀਂ ਸੁੱਝਦਾ, ਵਸਤੀਆਂ (ਪਿੰਡਾਂ) ਨੂੰ ਛਡਕੇ ਉਜਾੜੀਂ ਰਹਿੰਦਾ ਹੈ।
Owl does not have any thoughtful understanding and leaving habitats lives in deserted places.
घुघू सुझु न सुझई वसदी छडि रहै ओजाड़ी ।
LINE 03
ਇਲਿਪੜ੍ਹਾਈਨਪੜ੍ਹੈਚੂਹੇਖਾਇਉਡੇਦੇਹਾੜੀ।
ਇੱਲ ਕਿਸੇ ਦੀ ਪੜ੍ਹਾਈ ਹੋਈ ਨਹੀਂ ਸਿੱਖਦੀ, ਚੂਹੇ ਖਾ ਕੇ ਦਿਨ ਭਰ ਉਡਦੀ ਰਹਿੰਦੀ ਹੈ।
Kite cannot be taught texts and eating rats keeps on flying the whole day.
इलि पढ़ाई न पढ़ै चूहे खाइ उडे देहाड़ी ।
LINE 04
ਵਾਸੁਨਆਵੈਵਾਂਸਨੋਹਉਮੈਅੰਗਿਨਚੰਨਣਵਾੜੀ।
ਵਾਂਸ ਵਿਖੇ ਵਾਸ਼ਨਾ ਹਉਮੈਂ ਦੀ ਅੱਗ ਕਰ ਕੇ ਨਹੀਂ ਆਉਂਦੀ, ਚੰਨਣ ਦੀ ਬਗੀਚੀ ਵਿਚ ਤਾਂ (ਇਹ ਮੇਰ ਤੇਰ) ਕੋਈ ਨਹੀਂ।
Even being in the garden of sandal wood, the egotist bamboo does not get fragrant.
वासु न आवै वांस नो हउमै अंगि न चंनण वाड़ी ।
LINE 05
ਸੰਖੁਸਮੁੰਦਹੁਸਖਣਾਗੁਰਮਤਿਹੀਣਾਦੇਹਵਿਗਾੜੀ।
ਸੰਖ ਸਮੁੰਦਰ ਵਿਚੋਂ ਭੀ ਖਾਲੀ ਹੀ ਆਉਂਦਾ ਹੈ, ਗੁਰਮਤ ਥੋਂ ਹੀਣ ਹੋਣ ਕਰ ਕੇ ਦੇਹ ਵਿਗਾੜ ਲੀਤੀ ਹੈ।
As the conch remains empty though liviing in sea, the person devoid of the wisdom of Guru (gurmati) is spoiling his body.
संखु समुंदहु सखणा गुरमति हीणा देह विगाड़ी ।
LINE 06
ਸਿੰਮਲੁਬਿਰਖੁਨਸਫਲੁਹੋਇਆਪੁਗਣਾਏਵਡਾਅਨਾੜੀ।
ਸਿੰਮਲ ਦਾ ਬ੍ਰਿੱਛ ਫਲਾਂ ਵਾਲਾ ਨਹੀਂ ਹੁੰਦਾ, ਆਪਣਾ ਆਪ ਮੂਰਖ ਹੰਕਾਰ ਵਿਚ ਹੀ ਗਵਾ ਦਿੰਦਾ ਹੈ।
The cotton-silk tree does not bear fruit howsoever much that colourless may brag of its greatness.
सिंमलु बिरखु न सफलु होइ आपु गणाए वडा अनाड़ी ।
LINE 07
ਮੂਰਖੁਫਕੜਿਪਵੈਰਿਹਾੜੀ੪।।
(ਗੱਲ ਕੀ) ਮੂਰਖ ਲੋਕ (ਰੋਂਦੜ ਅਥਵਾ) ਦਿਲ ਦੇ ਫਟੇ ਹੋਏ ਹਨ, ਝਗੜਿਆਂ ਅਥਵਾ ਜ਼ਿਦਾਂ ਵਿਚ (ਹੀ ਉੱਲੂਆਂ, ਇੱਲਾਂ ਵਾਂਙੂ ਬਿਰਥਾ ਭਟਕ ਭਟਕ ਕੇ ਵਾਂਸਾਂ, ਤੇ ਸਿੰਮਲ ਵਾਙੂ ਨਿਕੰਮੇ ਰਹਿਕੇ ਅਵਸਥਾ ਬਿਤੀਤ ਕਰ ਦਿੰਦੇ) ਹਨ।
Only fools quarrls over trivialities.
मूरखु फकड़ि पवै रिहाड़ी ।४।
GURBANI.WORLD