ਬਿਲਾਵਲੁ ਮਹਲਾ ੫ ॥

ਰਾਗੁ ਬਿਲਾਵਲੁ ਗੁਰੂ ਅਰਜਨ ਦੇਵ ਜੀ ਅੰਗ 823
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
LINE 02
ਨਿੰਦਕੁਐਸੇਹੀਝਰਿਪਰੀਐ॥
ਹੇ ਭਾਈ! ਸੁਣ, ਨਿੰਦਕ ਭੀ ਇਸੇ ਤਰ੍ਹਾਂ ਆਤਮਕ ਉੱਚਤਾ ਤੋਂ ਡਿੱਗ ਪੈਂਦਾ ਹੈ,
Thus, the slanderer crumbles away.
निंदकु ऐसे ही झरि परीऐ ॥
LINE 03
ਇਹਨੀਸਾਨੀਸੁਨਹੁਤੁਮਭਾਈਜਿਉਕਾਲਰਭੀਤਿਗਿਰੀਐ੧॥॥ਰਹਾਉ॥
ਜਿਵੇਂ ਕੱਲਰ ਦੀ ਕੰਧ (ਕਿਰ ਕਿਰ ਕੇ) ਡਿੱਗ ਪੈਂਦੀ ਹੈ, ਇਹੀ ਨਿਸ਼ਾਨੀ ਨਿੰਦਕ ਦੇ ਜੀਵਨ ਦੀ ਹੈ। (ਨਿੰਦਾ ਉਸ ਦੇ ਆਤਮਕ ਜੀਵਨ ਨੂੰ, ਮਾਨੋ, ਕੱਲਰ ਲੱਗਾ ਹੋਇਆ ਹੈ) ॥੧॥ ਰਹਾਉ ॥
This is the distinctive sign - listen, O Siblings of Destiny: he collapses like a wall of sand. ||1||Pause||
इह नीसानी सुनहु तुम भाई जिउ कालर भीति गिरीऐ ॥१॥ रहाउ ॥
LINE 04
ਜਉਦੇਖੈਛਿਦ੍ਰੁਤਉਨਿੰਦਕੁਉਮਾਹੈਭਲੋਦੇਖਿਦੁਖਭਰੀਐ॥
ਹੇ ਭਾਈ! ਜਦੋਂ (ਕੋਈ) ਨਿੰਦਕ (ਕਿਸੇ ਮਨੁੱਖ ਦਾ ਕੋਈ) ਨੁਕਸ ਵੇਖਦਾ ਹੈ ਤਦੋਂ ਖ਼ੁਸ਼ ਹੁੰਦਾ ਹੈ, ਪਰ ਕਿਸੇ ਦਾ ਗੁਣ ਵੇਖ ਕੇ ਨਿੰਦਕ ਦੁੱਖੀ ਹੁੰਦਾ ਹੈ।
When the slanderer sees a fault in someone else, he is pleased. Seeing goodness, he is depressed.
जउ देखै छिद्रु तउ निंदकु उमाहै भलो देखि दुख भरीऐ ॥
LINE 05
ਆਠਪਹਰਚਿਤਵੈਨਹੀਪਹੁਚੈਬੁਰਾਚਿਤਵਤਚਿਤਵਤਮਰੀਐ੧॥॥
ਅੱਠੇ ਪਹਰ (ਹਰ ਵੇਲੇ) ਨਿੰਦਕ ਕਿਸੇ ਨਾਲ ਬੁਰਾਈ ਕਰਨ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ, ਬੁਰਾਈ ਕਰ ਸਕਣ ਤਕ ਅੱਪੜ ਤਾਂ ਸਕਦਾ ਨਹੀਂ, ਬੁਰਾਈ ਦੀ ਵਿਓਂਤ ਸੋਚਦਿਆਂ ਸੋਚਦਿਆਂ ਹੀ ਆਤਮਕ ਮੌਤੇ ਮਰ ਜਾਂਦਾ ਹੈ ॥੧॥
Twenty-four hours a day, he plots, but nothing works. The evil man dies, constantly thinking up evil plans. ||1||
आठ पहर चितवै नही पहुचै बुरा चितवत चितवत मरीऐ ॥१॥
LINE 06
ਨਿੰਦਕੁਪ੍ਰਭੂਭੁਲਾਇਆਕਾਲੁਨੇਰੈਆਇਆਹਰਿਜਨਸਿਉਬਾਦੁਉਠਰੀਐ॥
ਹੇ ਭਾਈ! ਨਿੰਦਕ ਨੂੰ ਜਿਉਂ ਜਿਉਂ ਪ੍ਰਭੂ (ਨਿੰਦਾ ਵਾਲੇ) ਕੁਰਾਹੇ ਪਾਂਦਾ ਹੈ, ਤਿਉਂ ਤਿਉਂ ਨਿੰਦਕ ਦੀ ਮੁਕੰਮਲ ਆਤਮਕ ਮੌਤ ਨੇੜੇ ਆਉਂਦੀ ਜਾਂਦੀ ਹੈ, ਉਹ ਨਿੰਦਕ ਸੰਤ ਜਨਾਂ ਨਾਲ ਵੈਰ ਚੁੱਕੀ ਰੱਖਦਾ ਹੈ।
The slanderer forgets God, death approaches him, and he starts to argue with the humble servant of the Lord.
निंदकु प्रभू भुलाइआ कालु नेरै आइआ हरि जन सिउ बादु उठरीऐ ॥
LINE 07
ਨਾਨਕਕਾਰਾਖਾਆਪਿਪ੍ਰਭੁਸੁਆਮੀਕਿਆਮਾਨਸਬਪੁਰੇਕਰੀਐ੨੯੯੫॥॥॥॥
ਪਰ ਹੇ ਨਾਨਕ! ਸੰਤ ਜਨਾਂ ਦਾ ਰਖਵਾਲਾ ਮਾਲਕ-ਪ੍ਰਭੂ ਆਪ ਹੀ ਹੈ। ਵਿਚਾਰੇ ਜੀਵ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ॥੨॥੯॥੯੫॥
God Himself, the Lord and Master, is Nanak's protector. What can any wretched person do to him? ||2||9||95||
नानक का राखा आपि प्रभु सुआमी किआ मानस बपुरे करीऐ ॥२॥९॥९५॥
GURBANI.WORLD