ਪਉੜੀ ੧੧

ਵਾਰ ੧੭ ਭਾਈ ਗੁਰਦਾਸ ਜੀ ਅੰਗ 17
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੧
पउड़ी ११
LINE 02
ਅਸਟਧਾਤੁਇਕਧਾਤੁਹੋਇਸਭਕੋਕੰਚਨੁਆਖਿਵਖਾਣੈ।
(ਪਾਰਸ ਨਾਲ ਛੁਹਕੇ) ਅੱਠਾਂ ਦੀ ਇਕ ਧਾਤ ਹੋ ਜਾਂਦੀ ਹੈ, ਸਾਰੇ (ਲੋਕ ਉਸ ਨੂੰ 'ਕੰਚਨ') ਸੋਨਾ ਕਰ ਕੇ ਬੁਲਾਂਵਦੇ ਹਨ।
With the touch of philosopher's stone the eight metals become one metal and people call it gold.
असट धातु इक धातु होइ सभ को कंचनु आखि वखाणै ।
LINE 03
ਰੂਪਅਨੂਪਸਰੂਪਹੋਇਮੁਲਿਅਮੁਲੁਪੰਚਪਰਵਾਣੈ।
ਅਨੂਪਮ ਰੂਪ ਵਾਲਾ ਸਰੂਪ ਹੋਕੇ ਮੁੱਲ ਥੋਂ ਅਮੋਲਕ ਹੁੰਦਾ ਹੈ ਅਰ ਪੰਚ (ਸਰਾਫ ਲੋਕ) ਉਸ ਨੂੰ ਪ੍ਰਮਾਣ ਕਰਦੇ ਹਨ (ਕਿ ਠੀਕ ਸੋਨਾ ਹੈ)।
That beautiful metal becomes gold and the jewellers also prove it to be gold.
रूप अनूप सरूप होइ मुलि अमुलु पंच परवाणै ।
LINE 04
ਪਥਰੁਪਾਰਸਿਪਰਸੀਐਪਾਰਸੁਹੋਇਨਕੁਲਅਭਿਮਾਣੈ।
(ਪਰ) ਪੱਥਰ ਪਾਰਸ ਦੇ ਨਾਲ ਪਰਸਣ ਕਰ ਕੇ ਪਾਰਸ ਨਹੀਂ ਬਣਦਾ (ਕਿਉਂਕਿ ਉਸ ਨੂੰ) ਕੁਲ ਦਾ ਅਭਿਮਾਨ ਰਹਿੰਦਾ ਹੈ (ਕਿ ਮੈਂ ਬੀ ਪਾਰਸ ਦੀ ਕੁਲ ਵਿਚੋਂ ਹਾਂ, ਇਹ ਬੀ ਪੱਥਰ ਮੈਂ ਬੀ ਪੱਥਰ ਹਾਂ)।
Stone does not become philosopher's stone even after getting touched by it because the pride of family and hardness remains present in it (in fact the philosopher's stone is also but a stone).
पथरु पारसि परसीऐ पारसु होइ न कुल अभिमाणै ।
LINE 05
ਪਾਣੀਅੰਦਰਿਸਟੀਐਤੜਭੜਡੁਬੈਭਾਰਭੁਲਾਣੈ।
(ਜਦ) ਉਹ ਪਾਣੀ ਵਿਖੇ ਸਿੱਟੀਦਾ ਹੈ ਤਾਂ ਤਾਬੜਤੋੜ ਡੁਬ ਜਾਂਦਾ ਹੈ, ਅਭਿਮਾਨ ਵਿਖੇ ਭੁੱਲਿਆ ਰਹਿੰਦਾ ਹੈ (ਕਿ ਮੈਂ ਭਾਰੀ ਵਸਤੂ ਹਾਂ)।
Thrown in water, the stone full of pride of its weight sinks at once.
पाणी अंदरि सटीऐ तड़भड़ डुबै भार भुलाणै ।
LINE 06
ਚਿਤਕਠੋਰਨਭਿਜਈਰਹੈਨਿਕੋਰੁਘੜੈਭੰਨਿਜਾਣੈ।
ਪੱਥਰ ਦਾ) ਚਿਤ ਕਰੜਾ ਹੈ ਉਹ ਪਾਣੀ ਵਿਖੇ ਡੁਬਕੇ ਵੀ ਭਿਜਦਾ ਨਹੀਂ ਹੈ, (ਅੰਦਰੋਂ) ਸੁੱਕਾ ਰਹਿੰਦਾ ਹੈ ਅਰ ਘੜੇ ਭੰਨਣ (ਚੰਗੇ) ਜਾਣਦਾ ਹੈ।
Hard-hearted stone never gets wet and from inside remains as dry as it was earlier. It only learns how to break pitchers.
चित कठोर न भिजई रहै निकोरु घड़ै भंनि जाणै ।
LINE 07
ਅਗੀਅੰਦਰਿਫੁਟਿਜਾਇਅਹਰਣਿਘਣਅੰਦਰਿਹੈਰਾਣੈ।
ਅੱਗ ਦੇ ਅੰਦਰ ਰੱਖੀਏ ਤਾਂ ਫੁੱਟ ਜਾਂਦਾ ਹੈ, ਅਹਿਰਣ ਤੇ ('ਘਣ'=) ਹਥੌੜੇ ਦੇ ਅੰਦਰ ਬੀ ਹੈਰਾਨ ਹੁੰਦਾ ਹੈ (ਭਾਵ ਟੋਟੇ ਟੋਟੇ ਹੋ ਜਾਂਦਾ ਹੈ। ਅੱਗੇ ਦਾਰਸ਼ਟਾਂਤ ਦੋ ਤੁਕਾਂ ਵਿਖੇ ਦੱਸਦੇ ਹਨ)।
It cracks when put in fire and becomes brittle when hammered on anvil.
अगी अंदरि फुटि जाइ अहरणि घण अंदरि हैराणै ।
LINE 08
ਸਾਧਸੰਗਤਿਗੁਰਸਬਦੁਸੁਣਿਗੁਰਉਪਦੇਸਨਅੰਦਰਿਆਣੈ।
(ਮਨਮੁਖ) ਸਾਧ ਸੰਗਤ ਵਿਖੇ ਗੁਰ ਸ਼ਬਦ ਨੂੰ ਸੁਣਦੇ ਤਾਂ ਹਨ, ਪਰੰਤੂ ਗੁਰ ਉਪਦੇਸ਼ ਨੂੰ ਧਾਰਨ ਨਹੀਂ ਕਰਦੇ।
Such person's also even after listening to the teachings of the Guru in the holy congregation do not keep to their heart the importance of the teachings.
साधसंगति गुर सबदु सुणि गुर उपदेस न अंदरि आणै ।
LINE 09
ਕਪਟਸਨੇਹੁਨਹੋਇਧਿਙਾਣੈ੧੧।।
ਕਪਟੀ ਨੂੰ ਜ਼ੋਰਾਵਰੀ ਨਾਲ ਪ੍ਰੇਮ ਨਹੀਂ ਲਗ ਸਕਦਾ।
Showing fake affection, none can forcibly prove to be truthful.
कपट सनेहु न होइ धिङाणै ।११।
GURBANI.WORLD