ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1213
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਪ੍ਰਭੁਮੇਰੋਇਤਉਤਸਦਾਸਹਾਈ
ਮੇਰਾ ਪ੍ਰਭੂ! ਇਸ ਲੋਕ ਵਿਚ ਪਰਲੋਕ ਵਿਚ ਸਦਾ ਸਹਾਇਤਾ ਕਰਨ ਵਾਲਾ ਹੈ।
Here and hereafter, God is forever my Help and Support.
प्रभु मेरो इत उत सदा सहाई ॥
LINE 03
ਮਨਮੋਹਨੁਮੇਰੇਜੀਅਕੋਪਿਆਰੋਕਵਨਕਹਾਗੁਨਗਾਈ॥॥ਰਹਾਉ
ਮੇਰੇ ਮਨ ਨੂੰ ਮੋਹਣ ਵਾਲਾ ਉਹ ਮੇਰਾ ਪ੍ਰਭੂ ਮੇਰੀ ਜਿੰਦ ਦਾ ਪਿਆਰਾ ਹੈ। ਮੈਂ ਉਸ ਦੇ ਕਿਹੜੇ-ਕਿਹੜੇ ਗੁਣ ਗਾ ਕੇ ਦੱਸਾਂ? ॥੧॥ ਰਹਾਉ ॥
He is the Enticer of my mind, the Beloved of my soul. What Glorious Praises of His can I sing and chant? ||1||Pause||
मनमोहनु मेरे जीअ को पिआरो कवन कहा गुन गाई ॥१॥ रहाउ ॥
LINE 04
ਖੇਲਿਖਿਲਾਇਲਾਡਲਾਡਾਵੈਸਦਾਸਦਾਅਨਦਾਈ
ਉਹ ਸਾਨੂੰ (ਜਗਤ-) ਤਮਾਸ਼ੇ ਵਿਚ ਖਿਡਾਂਦਾ ਹੈ, ਲਾਡ ਲਡਾਂਦਾ ਹੈ, ਉਹ ਸਦਾ ਹੀ ਸੁਖ ਦੇਣ ਵਾਲਾ ਹੈ।
He plays with me, He fondles and caresses me. Forever and ever, He blesses me with bliss.
खेलि खिलाइ लाड लाडावै सदा सदा अनदाई ॥
LINE 05
ਪ੍ਰਤਿਪਾਲੈਬਾਰਿਕਕੀਨਿਆਈਜੈਸੇਮਾਤਪਿਤਾਈ॥॥
ਜਿਵੇਂ ਮਾਂ ਪਿਉ ਆਪਣੇ ਬੱਚੇ ਦੀ ਪਾਲਣਾ ਕਰਦੇ ਹਨ, ਤਿਵੇਂ ਉਹ ਸਾਡੀ ਪਾਲਣਾ ਕਰਦਾ ਹੈ ॥੧॥
He cherishes me, like the father and the mother love their child. ||1||
प्रतिपालै बारिक की निआई जैसे मात पिताई ॥१॥
LINE 06
ਤਿਸੁਬਿਨੁਨਿਮਖਨਹੀਰਹਿਸਕੀਐਬਿਸਰਿਕਬਹੂਜਾਈ
ਉਸ (ਪਰਮਾਤਮਾ ਦੀ ਯਾਦ) ਤੋਂ ਬਿਨਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਰਿਹਾ ਨਹੀਂ ਜਾ ਸਕਦਾ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
I cannot survive without Him, even for an instant; I shall never forget Him.
तिसु बिनु निमख नही रहि सकीऐ बिसरि न कबहू जाई ॥
LINE 07
ਕਹੁਨਾਨਕਮਿਲਿਸੰਤਸੰਗਤਿਤੇਮਗਨਭਏਲਿਵਲਾਈ੨੨੫੪੮॥॥॥॥
ਨਾਨਕ ਆਖਦਾ ਹੈ- ਜਿਹੜੇ ਮਨੁੱਖ ਸਾਧ ਸੰਗਤ ਵਿਚ ਮਿਲਦੇ ਹਨ, ਉਹ ਮਨੁੱਖ ਪਰਮਾਤਮਾ ਵਿਚ ਸੁਰਤ ਜੋੜ ਕੇ ਮਸਤ ਰਹਿੰਦੇ ਹਨ ॥੨॥੨੫॥੪੮॥
Says Nanak, joining the Society of the Saints, I am enraptured, lovingly attuned to my Lord. ||2||25||48||
कहु नानक मिलि संतसंगति ते मगन भए लिव लाई ॥२॥२५॥४८॥
GURBANI.WORLD