ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 387
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Fifth Mahalaa:
आसा महला ५ ॥
LINE 02
ਮਿਟੀਤਿਆਸਅਗਿਆਨਅੰਧੇਰੇ
(ਹੇ ਭਾਈ! ਜੇਹੜੇ ਮਨੁੱਖ ਹਰਿ-ਨਾਮ ਸੁਣਦੇ ਹਨ ਉਹਨਾਂ ਦੇ ਅੰਦਰੋਂ ਪਹਿਲੇ) ਅਗਿਆਨਤਾ ਦੇ ਹਨੇਰੇ ਕਾਰਨ ਪੈਦਾ ਹੋਈ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।
My thirst, and the darkness of ignorance have been removed.
मिटी तिआस अगिआन अंधेरे ॥
LINE 03
ਸਾਧਸੇਵਾਅਘਕਟੇਘਨੇਰੇ॥॥
ਗੁਰੂ ਦੀ (ਦੱਸੀ) ਸੇਵਾ ਦੇ ਕਾਰਨ ਉਹਨਾਂ ਦੇ ਅਨੇਕਾਂ ਹੀ ਪਾਪ ਕੱਟੇ ਜਾਂਦੇ ਹਨ ॥੧॥
Serving the Holy Saints, countless sins are obliterated. ||1||
साध सेवा अघ कटे घनेरे ॥१॥
LINE 04
ਸੂਖਸਹਜਆਨੰਦੁਘਨਾ
(ਹੇ ਭਾਈ! ਉਹਨਾਂ ਮਨੁੱਖਾਂ ਨੂੰ ਬੜਾ ਸੁਖ ਅਨੰਦ ਪ੍ਰਾਪਤ ਹੁੰਦਾ ਹੈ (ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਬਣੀ ਰਹਿੰਦੀ ਹੈ,
I have obtained celestial peace and immense joy.
सूख सहज आनंदु घना ॥
LINE 05
ਗੁਰਸੇਵਾਤੇਭਏਮਨਨਿਰਮਲਹਰਿਹਰਿਹਰਿਹਰਿਨਾਮੁਸੁਨਾ॥॥ਰਹਾਉ
ਗੁਰੂ ਦੀ ਦੱਸੀ (ਇਸ) ਸੇਵਾ ਦੀ ਬਰਕਤਿ ਨਾਲ ਉਹਨਾਂ ਦੇ ਮਨ ਪਵਿਤ੍ਰ ਹੋ ਜਾਂਦੇ ਹਨ, (ਜੇਹੜੇ ਮਨੁੱਖ) ਸਦਾ ਪਰਮਾਤਮਾ ਦਾ ਨਾਮ ਸੁਣਦੇ ਰਹਿੰਦੇ ਹਨ (ਸਿਫ਼ਤਿ-ਸਾਲਾਹ ਕਰਦੇ ਸੁਣਦੇ ਰਹਿੰਦੇ ਹਨ) ॥੧॥ ਰਹਾਉ ॥
Serving the Guru, my mind has become immaculately pure, and I have heard the Name of the Lord, Har, Har, Har, Har. ||1||Pause||
गुर सेवा ते भए मन निरमल हरि हरि हरि हरि नामु सुना ॥१॥ रहाउ ॥
LINE 06
ਬਿਨਸਿਓਮਨਕਾਮੂਰਖੁਢੀਠਾ
(ਹੇ ਭਾਈ! ਹਰਿ-ਨਾਮ ਸੁਣਨ ਵਾਲਿਆਂ ਦੇ) ਮਨ ਦਾ ਮੂਰਖ-ਪੁਣਾ ਤੇ ਅਮੋੜ-ਪਨ ਨਾਸ ਹੋ ਜਾਂਦੇ ਹਨ।
The stubborn foolishness of my mind is gone;
बिनसिओ मन का मूरखु ढीठा ॥
LINE 07
ਪ੍ਰਭਕਾਭਾਣਾਲਾਗਾਮੀਠਾ॥॥
ਉਹਨਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪੈਂਦੀ ਹੈ (ਫਿਰ ਉਹ ਉਸ ਰਜ਼ਾ ਦੇ ਅੱਗੇ ਅੜਦੇ ਨਹੀਂ, ਜਿਵੇਂ ਪਹਿਲਾਂ ਮੂਰਖਪੁਣੇ ਕਾਰਨ ਅੜਦੇ ਸਨ) ॥੨॥
God's Will has become sweet to me. ||2||
प्रभ का भाणा लागा मीठा ॥२॥
LINE 08
ਗੁਰਪੂਰੇਕੇਚਰਣਗਹੇ
(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੇ ਚਰਨ ਫੜ ਲਏ ਹਨ,
I have grasped the Feet of the Perfect Guru,
गुर पूरे के चरण गहे ॥
LINE 09
ਕੋਟਿਜਨਮਕੇਪਾਪਲਹੇ॥॥
ਉਹਨਾਂ ਦੇ (ਪਿਛਲੇ) ਕ੍ਰੋੜਾਂ ਜਨਮਾਂ ਦੇ ਕੀਤੇ ਪਾਪ ਲਹਿ ਜਾਂਦੇ ਹਨ ॥੩॥
and the sins of countless incarnations have been washed away. ||3||
कोटि जनम के पाप लहे ॥३॥
LINE 10
ਰਤਨਜਨਮੁਇਹੁਸਫਲਭਇਆ
ਉਹਨਾਂ ਮਨੁੱਖਾਂ ਦਾ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ,
The jewel of this life has become fruitful.
रतन जनमु इहु सफल भइआ ॥
LINE 11
ਕਹੁਨਾਨਕਪ੍ਰਭਕਰੀਮਇਆ੪੧੫੬੬॥॥॥॥
ਨਾਨਕ ਆਖਦਾ ਹੈ- (ਜਿਨ੍ਹਾਂ ਉਤੇ) ਪਰਮਾਤਮਾ ਨੇ (ਆਪਣੇ ਨਾਮ ਦੀ ਦਾਤਿ ਦੀ) ਮੇਹਰ ਕੀਤੀ ॥੪॥੧੫॥੬੬॥
Says Nanak, God has shown mercy to me. ||4||15||66||
कहु नानक प्रभ करी मइआ ॥४॥१५॥६६॥
GURBANI.WORLD