LINE 01
ਸੂਹੀਮਹਲਾ੪ਘਰੁ੭॥
ਰਾਗ ਸੂਹੀ, ਘਰ ੭ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Soohee, Fourth Mahalaa, Seventh House:
सूही महला ४ घरु ७ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਤੇਰੇਕਵਨਕਵਨਗੁਣਕਹਿਕਹਿਗਾਵਾਤੂਸਾਹਿਬਗੁਣੀਨਿਧਾਨਾ॥
ਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ? ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਮਾਲਕ ਹੈਂ।
Which, which of Your Glorious Virtues should I sing and recount, Lord? You are my Lord and Master, the treasure of excellence.
तेरे कवन कवन गुण कहि कहि गावा तू साहिब गुणी निधाना ॥
LINE 04
ਤੁਮਰੀਮਹਿਮਾਬਰਨਿਨਸਾਕਉਤੂੰਠਾਕੁਰਊਚਭਗਵਾਨਾ੧॥॥
ਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ॥੧॥
I cannot express Your Glorious Praises. You are my Lord and Master, lofty and benevolent. ||1||
तुमरी महिमा बरनि न साकउ तूं ठाकुर ऊच भगवाना ॥१॥
LINE 05
ਮੈਹਰਿਹਰਿਨਾਮੁਧਰਸੋਈ॥
ਹੇ ਹਰੀ! ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ।
The Name of the Lord, Har, Har, is my only support.
मै हरि हरि नामु धर सोई ॥
LINE 06
ਜਿਉਭਾਵੈਤਿਉਰਾਖੁਮੇਰੇਸਾਹਿਬਮੈਤੁਝਬਿਨੁਅਵਰੁਨਕੋਈ੧॥॥ਰਹਾਉ॥
ਹੇ ਮੇਰੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ ॥੧॥ ਰਹਾਉ ॥
If it pleases You, please save me, O my Lord and Master; without You, I have no other at all. ||1||Pause||
जिउ भावै तिउ राखु मेरे साहिब मै तुझ बिनु अवरु न कोई ॥१॥ रहाउ ॥
LINE 07
ਮੈਤਾਣੁਦੀਬਾਣੁਤੂਹੈਮੇਰੇਸੁਆਮੀਮੈਤੁਧੁਆਗੈਅਰਦਾਸਿ॥
ਹੇ ਮੇਰੇ ਮਾਲਕ! ਤੂੰ ਹੀ ਮੇਰੇ ਵਾਸਤੇ ਬਲ ਹੈਂ, ਤੂੰ ਹੀ ਮੇਰੇ ਵਾਸਤੇ ਆਸਰਾ ਹੈਂ। ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ।
You alone are my strength, and my Court, O my Lord and Master; unto You alone I pray.
मै ताणु दीबाणु तूहै मेरे सुआमी मै तुधु आगै अरदासि ॥
LINE 08
ਮੈਹੋਰੁਥਾਉਨਾਹੀਜਿਸੁਪਹਿਕਰਉਬੇਨੰਤੀਮੇਰਾਦੁਖੁਸੁਖੁਤੁਝਹੀਪਾਸਿ੨॥॥
ਮੇਰੇ ਵਾਸਤੇ ਕੋਈ ਹੋਰ ਅਜੇਹਾ ਥਾਂ ਨਹੀਂ, ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ ਆਪਣਾ ਹਰੇਕ ਸੁਖ ਹਰੇਕ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ ॥੨॥
There is no other place where I can offer my prayers; I can tell my pains and pleasures only to You. ||2||
मै होरु थाउ नाही जिसु पहि करउ बेनंती मेरा दुखु सुखु तुझ ही पासि ॥२॥
LINE 09
ਵਿਚੇਧਰਤੀਵਿਚੇਪਾਣੀਵਿਚਿਕਾਸਟਅਗਨਿਧਰੀਜੈ॥
ਹੇ ਮੇਰੇ ਮਨ! ਵੇਖ, (ਪਾਣੀ ਦੇ) ਵਿਚ ਹੀ ਧਰਤੀ ਹੈ, (ਧਰਤੀ ਦੇ) ਵਿਚ ਹੀ ਪਾਣੀ ਹੈ, ਲੱਕੜ ਵਿਚ ਅੱਗ ਰੱਖੀ ਹੋਈ ਹੈ,
Water is locked up in the earth, and fire is locked up in wood.
विचे धरती विचे पाणी विचि कासट अगनि धरीजै ॥
LINE 10
ਬਕਰੀਸਿੰਘੁਇਕਤੈਥਾਇਰਾਖੇਮਨਹਰਿਜਪਿਭ੍ਰਮੁਭਉਦੂਰਿਕੀਜੈ੩॥॥
(ਮਾਲਕ-ਪ੍ਰਭੂ ਨੇ, ਮਾਨੋ) ਸ਼ੇਰ ਤੇ ਬੱਕਰੀ ਇਕੋ ਥਾਂ ਰੱਖੇ ਹੋਏ ਹਨ। ਹੇ ਮਨ! (ਤੂੰ ਕਿਉਂ ਡਰਦਾ ਹੈਂ? ਅਜੇਹੀ ਸ਼ਕਤੀ ਵਾਲੇ) ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਡਰ ਭਰਮ ਦੂਰ ਕਰ ਲਿਆ ਕਰ ॥੩॥
The sheep and the lions are kept in one place; O mortal, meditate on the Lord, and your doubts and fears shall be removed. ||3||
बकरी सिंघु इकतै थाइ राखे मन हरि जपि भ्रमु भउ दूरि कीजै ॥३॥
LINE 11
ਹਰਿਕੀਵਡਿਆਈਦੇਖਹੁਸੰਤਹੁਹਰਿਨਿਮਾਣਿਆਮਾਣੁਦੇਵਾਏ॥
ਹੇ ਸੰਤ ਜਨੋ! ਵੇਖੋ ਪਰਮਾਤਮਾ ਦੀ ਵੱਡੀ ਤਾਕਤ! ਪਰਮਾਤਮਾ ਉਹਨਾਂ ਨੂੰ ਆਦਰ ਦਿਵਾਂਦਾ ਹੈ, ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ।
So behold the glorious greatness of the Lord, O Saints; the Lord blesses the dishonored with honor.
हरि की वडिआई देखहु संतहु हरि निमाणिआ माणु देवाए ॥
LINE 12
ਜਿਉਧਰਤੀਚਰਣਤਲੇਤੇਊਪਰਿਆਵੈਤਿਉਨਾਨਕਸਾਧਜਨਾਜਗਤੁਆਣਿਸਭੁਪੈਰੀਪਾਏ੪੧੧੨॥॥॥॥
ਹੇ ਨਾਨਕ! ਜਿਵੇਂ ਧਰਤੀ (ਮਨੁੱਖ ਦੇ) ਪੈਰਾਂ ਹੇਠੋਂ (ਮੌਤ ਆਉਣ ਤੇ ਉਸ ਦੇ) ਉੱਪਰ ਆ ਜਾਂਦੀ ਹੈ, ਤਿਵੇਂ ਪਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿਚ ਪਾ ਦੇਂਦਾ ਹੈ ॥੪॥੧॥੧੨॥
As dust rises from underfoot, O Nanak, so does the Lord make all people fall at the feet of the Holy. ||4||1||12||
जिउ धरती चरण तले ते ऊपरि आवै तिउ नानक साध जना जगतु आणि सभु पैरी पाए ॥४॥१॥१२॥
GURBANI.WORLD