ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1025
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਕੇਤੇਬਿਕਟਸੁਭਟਕਟਿਡਾਰੇ॥
ਕਿਤਨੇ ਹੀ ਭਿਆਨਕ ਸੂਰਮੇ ਕਟ ਦਿੱਤੇ ਗਏ ਹਨ।
केते बिकट सुभट कटि डारे ॥
LINE 03
ਕੇਤੇਕਰੀਹਨੇਮਤਵਾਰੇ॥
ਕਈ ਮਸਤ ਹਾਥੀ ਮਾਰੇ ਗਏ ਹਨ।
केते करी हने मतवारे ॥
LINE 04
ਦਲਪੈਦਲਕੇਤੇਰਨਘਾਏ॥
ਕਿਤਨੇ ਹੀ ਪੈਦਲ ਰਣ ਵਿਚ ਮਾਰੇ ਗਏ ਹਨ।
दल पैदल केते रन घाए ॥
LINE 05
ਜਿਯਤਬਚੇਲੈਪ੍ਰਾਨਪਰਾਏ੧੦॥॥
ਜੋ ਜੀਉਂਦੇ ਬਚ ਗਏ ਹਨ, ਉਹ ਪ੍ਰਾਣ ਬਚਾ ਕੇ ਭਜ ਗਏ ਹਨ ॥੧੦॥
जियत बचे लै प्रान पराए ॥१०॥
LINE 06
ਖੈਰੀਸੰਮੀਜਾਤਭਈਤਹਾ॥
ਖੈਰੀ ਅਤੇ ਸੰਮੀ ਉਥੇ ਜਾ ਪਹੁੰਚੀਆਂ
खैरी संमी जात भई तहा ॥
LINE 07
ਠਾਢੋਸੈਦਖਾਨਥੋਜਹਾ॥
ਜਿਥੇ ਸੈਦ ਖ਼ਾਨ ਖੜੋਤਾ ਸੀ।
ठाढो सैद खान थो जहा ॥
LINE 08
ਨਿਜੁਹਥਿਯਹਿਜੰਜੀਰਹਿਡਾਰੇ॥
ਆਪਣੇ ਹਾਥੀਆਂ ਦੀਆਂ ਜ਼ੰਜੀਰਾਂ (ਧਰਤੀ ਉਤੇ) ਸੁਟ ਦਿੱਤੀਆਂ
निजु हथियहि जंजीरहि डारे ॥
LINE 09
ਤਹੀਜਾਇਝਾਰੀਤਰਵਾਰੈ੧੧॥॥
ਅਤੇ ਉਥੇ ਜਾ ਕੇ ਤਲਵਾਰਾਂ ਝਾੜੀਆਂ ॥੧੧॥
तही जाइ झारी तरवारै ॥११॥
LINE 10
ਖੁਨਸਿਖਗਖਤ੍ਰਿਯਹਿਪ੍ਰਹਾਰਿਯੋ॥
ਖੁਣਸ ਖਾ ਕੇ ਛਤ੍ਰੀ ਸੂਰਮੇ ਉਤੇ ਤਲਵਾਰ ਦਾ ਵਾਰ ਕੀਤਾ।
खुनसि खग खत्रियहि प्रहारियो ॥
LINE 11
ਪ੍ਰਥਮਕਰੀਕਰਕੌਕਟਿਡਾਰਿਯੋ॥
ਪਹਿਲਾਂ ਹਾਥੀ ਦੀ ਸੁੰਡ ਕਟ ਦਿੱਤੀ।
प्रथम करी कर कौ कटि डारियो ॥
LINE 12
ਬਹੁਰਿਖਾਨਕੌਤੇਗਚਲਾਈ॥
ਫਿਰ ਖ਼ਾਨ ਉਤੇ ਖੜਗ ਦਾ ਹਮਲਾ ਕੀਤਾ।
बहुरि खान कौ तेग चलाई ॥
LINE 13
ਗ੍ਰੀਵਾਬਚੀਨਾਕਪਰਆਈ੧੨॥॥
ਗਰਦਨ ਤਾਂ ਬਚ ਗਈ, ਪਰ ਨੱਕ ਉਤੇ ਆ ਵਜੀ ॥੧੨॥
ग्रीवा बची नाक पर आई ॥१२॥
GURBANI.WORLD