ਛੰਤੁ ॥

ਰਾਗੁ ਰਾਮਕਲੀ ਗੁਰੂ ਅਰਜਨ ਦੇਵ ਜੀ ਅੰਗ 926
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਛੰਤੁ
ਛੰਤੁ।
Chhant:
छंतु ॥
LINE 02
ਭੈਸੰਕਟਕਾਟੇਨਾਰਾਇਣਦਇਆਲਜੀਉ
ਦਇਆ ਦੇ ਸੋਮੇ ਨਾਰਾਇਣ ਨੇ ਉਸ ਮਨੁੱਖ ਦੇ ਸਾਰੇ ਡਰ ਤੇ ਦੁੱਖ-ਕਲੇਸ਼ ਕੱਟ ਦਿੱਤੇ,
The Merciful Lord has eradicated my fears and troubles.
भै संकट काटे नाराइण दइआल जीउ ॥
LINE 03
ਹਰਿਗੁਣਆਨੰਦਗਾਏਪ੍ਰਭਦੀਨਾਨਾਥਪ੍ਰਤਿਪਾਲਜੀਉ
ਜਿਸ ਮਨੁੱਖ ਨੇ ਦੀਨਾਂ ਦੇ ਨਾਥ ਪਾਲਣਹਾਰ ਹਰੀ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕੀਤੇ।
In ecstasy, I sing the Glorious Praises of the Lord; God is the Cherisher, the Master of the meek.
हरि गुण आनंद गाए प्रभ दीना नाथ प्रतिपाल जीउ ॥
LINE 04
ਪ੍ਰਤਿਪਾਲਅਚੁਤਪੁਰਖੁਏਕੋਤਿਸਹਿਸਿਉਰੰਗੁਲਾਗਾ
ਸਭ ਨੂੰ ਪਾਲਣ ਵਾਲਾ ਅਬਿਨਾਸ਼ੀ ਸਿਰਫ਼ ਅਕਾਲ ਪੁਰਖ ਹੀ ਹੈ, ਜਿਸ ਮਨੁੱਖ ਦਾ ਪਿਆਰ ਉਸ ਨਾਲ ਬਣ ਗਿਆ,
The Cherishing Lord is imperishable, the One and only Primal Lord; I am imbued with His Love.
प्रतिपाल अचुत पुरखु एको तिसहि सिउ रंगु लागा ॥
LINE 05
ਕਰਚਰਨਮਸਤਕੁਮੇਲਿਲੀਨੇਸਦਾਅਨਦਿਨੁਜਾਗਾ
ਜਿਸ ਨੇ ਆਪਣੇ ਹੱਥ ਆਪਣਾ ਮੱਥਾ ਉਸ ਦੇ ਚਰਨਾਂ ਉੱਤੇ ਰੱਖ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣੇ ਨਾਲ ਜੋੜ ਲਿਆ, (ਮਾਇਆ ਦੇ ਹੱਲਿਆਂ ਵਲੋਂ ਉਹ) ਸਦਾ ਹਰ ਵੇਲੇ ਸੁਚੇਤ ਰਹਿਣ ਲੱਗ ਪਿਆ।
When I placed my hands and forehead upon His Feet, He blended me with Himself; I became awake and aware forever, night and day.
कर चरन मसतकु मेलि लीने सदा अनदिनु जागा ॥
LINE 06
ਜੀਉਪਿੰਡੁਗ੍ਰਿਹੁਥਾਨੁਤਿਸਕਾਤਨੁਜੋਬਨੁਧਨੁਮਾਲੁਜੀਉ
(ਸਾਡੀ ਇਹ) ਜਿੰਦ (ਸਾਡਾ ਇਹ) ਸਰੀਰ, ਘਰ, ਥਾਂ, ਤਨ, ਜੋਬਨ ਅਤੇ ਧਨ-ਮਾਲ ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ।
My soul, body, household and home belong to Him, along with my body, youth, wealth and property.
जीउ पिंडु ग्रिहु थानु तिस का तनु जोबनु धनु मालु जीउ ॥
LINE 07
ਸਦਸਦਾਬਲਿਜਾਇਨਾਨਕੁਸਰਬਜੀਆਪ੍ਰਤਿਪਾਲਜੀਉ॥॥
ਉਹ ਪ੍ਰਭੂ ਸਾਰੇ ਜੀਵਾਂ ਦਾ ਪਾਲਣ ਵਾਲਾ ਹੈ, ਨਾਨਕ ਉਸ ਤੋਂ ਸਦਾ ਹੀ ਸਦਕੇ ਜਾਂਦਾ ਹੈ ॥੨॥
Forever and ever, Nanak is a sacrifice to Him, who cherishes and nurtures all beings. ||2||
सद सदा बलि जाइ नानकु सरब जीआ प्रतिपाल जीउ ॥२॥
GURBANI.WORLD