ਕਬਿਤੁ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 957
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਤੁ॥
ਕਬਿੱਤ:
कबितु ॥
LINE 02
ਕੋਊਦਿਨਰਹੋਹਸਿਬੋਲੋਆਛੀਬਾਤੈਕਹੋਕਹਾਸਸੁਰਾਰਿਕੀਅਨੋਖੀਪ੍ਰੀਤਿਪਾਗੀਹੈ॥
(ਫਿਰ ਰਾਣੀ ਕਹਿਣ ਲਗੀ) ਕੁਝ ਦਿਨ ਰਹੋ, ਹੱਸ ਕੇ ਚੰਗੀਆਂ ਚੰਗੀਆਂ ਗੱਲਾਂ ਕਰੋ, ਦਸੋ ਸੌਹਰਿਆਂ ਦਾ ਅਜਿਹਾ ਅਨੋਖਾ ਪ੍ਰੇਮ ਕਿਉਂ ਪਾਲ ਰਖਿਆ ਹੈ।
(Rani) ‘Come, stay here a few days and let us have kind conversations. ‘What is the need of this strange inclination of going to your in-laws?
कोऊ दिन रहो हसि बोलो आछी बातै कहो कहा ससुरारि की अनोखी प्रीति पागी है ॥
LINE 03
ਯਹੈਰਾਜਲੀਜੈਯਾਕੋਰਾਜਾਹ੍ਵੈਕੈਰਾਜਕੀਜੈਹਾਥੁਚਾਇਦੀਜੈਮੋਹਿਯਹੈਜਿਯਜਾਗੀਹੈ॥
ਇਥੋਂ ਦਾ ਰਾਜ ਲੈ ਲੌ ਅਤੇ ਰਾਜਾ ਬਣਾ ਕੇ ਇਥੇ ਰਾਜ ਕਰੋ; ਹੱਥ ਚੁਕ ਕੇ ਮੈਨੂੰ ਉਹੋ ਕੁਝ ਦੇ ਦਿਓ ਜਿਸ (ਦੀ ਇੱਛਾ) ਮੇਰੇ ਮਨ ਵਿਚ ਪੈਦਾ ਹੋਈ ਹੈ।
‘Come, take over the reigning and rule over the state. I will hand over to you every thing with my own hands.
यहै राज लीजै या को राजा ह्वै कै राज कीजै हाथु चाइ दीजै मोहि यहै जिय जागी है ॥
LINE 04
ਤੁਮਕੋਨਿਹਾਰਿਕਿਯਮਾਰਨੈਸੁਮਾਰਮੋਕੌਤਾਤੇਬਿਸੰਭਾਰਭਈਨੀਂਦਭੂਖਿਭਾਗੀਹੈ॥
ਤੁਹਾਨੂੰ ਵੇਖ ਕੇ ਮੇਰੇ ਉਤੇ ਕਾਮ ਦੇਵ ਨੇ ਹਮਲਾ ਕੀਤਾ ਹੈ ਜਿਸ ਕਰ ਕੇ ਬੇਸੁਧ ਹੋ ਗਈ ਹਾਂ ਅਤੇ ਨੀਂਦਰ ਅਤੇ ਭੁਖ ਖ਼ਤਮ ਹੋ ਗਈ ਹੈ।
‘Your glimpse has roused my passion and I have become impatient and lost all my appetite and sleep.
तुम को निहारि किय मार नै सु मार मो कौ ता ते बिसंभार भई नींद भूखि भागी है ॥
LINE 05
ਤਹਾਕੌਨਜੈਯੇਮੇਰੀਸੇਜਕੋਸੁਹੈਯੈਆਨਿਲਗਨਨਿਗੌਡੀਨਾਥਤੇਰੇਸਾਥਲਾਗੀਹੈ੪੨॥॥
(ਤੁਸੀਂ) ਉਥੇ ਨਾ ਜਾਓ ਅਤੇ ਆ ਕੇ ਮੇਰੀ ਸੇਜ ਨੂੰ ਸੁਹਾਵਣਾ ਬਣਾਓ; ਹੇ ਨਾਥ! ਭੈੜੀ ਲਗਨ ਤੇਰੇ ਨਾਲ ਲਗ ਗਈ ਹੈ ॥੪੨॥
‘Please don’t go there and become the splendour of my bed, as, Oh, My Love, I have fallen in love with you.’(42)
तहा कौ न जैये मेरी सेज को सुहैयै आनि लगन निगौडी नाथ तेरे साथ लागी है ॥४२॥
LINE 06
ਏਕਪਾਇਸੇਵਾਕਰੌਚੇਰੀਹ੍ਵੈਕੈਨੀਰਭਰੌਤੁਹੀਕੌਬਰੌਮੋਰੀਇਛਾਪੂਰੀਕੀਜਿਯੈ॥
(ਮੈਂ) ਇਕ ਪੈਰ (ਉਤੇ ਖੜੀ ਹੋ ਕੇ) ਸੇਵਾ ਕਰਾਂਗੀ, ਦਾਸੀ ਬਣ ਕੇ ਤੁਹਾਡਾ ਪਾਣੀ ਭਰਾਂਗੀ, ਤੁਹਾਨੂੰ ਹੀ ਵਰਾਂਗੀ, ਮੇਰੀ (ਇਹ) ਇੱਛਾ ਪੂਰੀ ਕਰ ਦਿਓ।
‘Standing on one leg I will serve you and I will love you, and only you.
एक पाइ सेवा करौ चेरी ह्वै कै नीर भरौ तुही कौ बरौ मोरी इछा पूरी कीजियै ॥
LINE 07
ਯਹੈਰਾਜਲੇਹੁਹਾਥਉਠਾਇਮੋਕੌਟੂਕਦੇਹੁਹਮਸੌਬਢਾਵਨੇਹੁਜਾਤੇਲਾਲਜੀਜਿਯੈ॥
ਇਹ ਰਾਜ ਲੈ ਲਵੋ ਅਤੇ ਹੱਥ ਚੁਕ ਕੇ ਮੈਨੂੰ ਕੁਝ ਖਾਣ ਲਈ ਦਿਓ; ਮੇਰੇ ਨਾਲ ਪ੍ਰੇਮ ਵਧਾਓ, ਹੇ ਪ੍ਰੀਤਮ! ਜਿਸ ਕਰ ਕੇ ਜੀ ਸਕਾਂ।
‘Take this reign and leave me just to survive on meagre food as I will subsist whatever the way you wish.
यहै राज लेहु हाथ उठाइ मो कौ टूक देहु हम सौ बढाव नेहु जा ते लाल जीजियै ॥
LINE 08
ਜੌਕਹੌਬਿਕੈਹੌਜਹਾਭਾਖੋਤਹਾਚਲੀਜੈਹੌਐਸੋਹਾਲਹੇਰਿਨਾਥਕਬਹੂੰਪ੍ਰਸੀਜਿਯੈ॥
ਜੇ ਕਹੋ, ਤਾਂ ਵਿਕ ਜਾਵਾਂਗੀ, ਜਿਥੇ ਕਹੋ, ਉਥੇ ਚਲੀ ਜਾਵਾਂਗੀ; ਹੇ ਨਾਥ! (ਮੇਰਾ) ਅਜਿਹਾ ਹਾਲ ਵੇਖ ਕੇ ਕਦੇ ਤਾਂ ਤਰਸ ਆਉਣਾ ਚਾਹੀਦਾ ਹੈ।
‘Oh, my Master, I will go there and expend myself whenever and wherever you desire.
जौ कहौ बिकैहौ जहा भाखो तहा चली जैहौ ऐसो हाल हेरि नाथ कबहूं प्रसीजियै ॥
LINE 09
ਯਾਹੀਠੌਰਰਹੋਹਸਿਬੋਲੋਆਛੀਬਾਤੈਕਹੋਜਾਨਸਸੁਰਾਰਿਕੋਨਨਾਮੁਫੇਰਲੀਜਿਯੈ੪੩॥॥
ਇਥੇ ਹੀ ਰਹੋ, ਹੱਸ ਕੇ ਬੋਲੋ ਅਤੇ ਚੰਗੀਆਂ ਚੰਗੀਆਂ ਗੱਲਾਂ ਕਰੋ ਅਤੇ ਸੌਹਰੇ ਜਾਣ ਦਾ ਫਿਰ ਨਾਂ ਤਕ ਨਾ ਲਵੋ ॥੪੩॥
‘Adjudging my circumstances, please take pity on me and remain here for happy talks, and abandon thought of going to in-Iaws.’(43)
याही ठौर रहो हसि बोलो आछी बातै कहो जान ससुरारि को न नामु फेर लीजियै ॥४३॥
GURBANI.WORLD