ਨਾਮੁ ਧਿਆਵਹਿ ਦੇਵ ਤੇਤੀਸ ਅਰੁ ਸਾਧਿਕ ਸਿਧ ਨਰ ਨਾਮਿ ਖੰਡ ਬ੍ਰਹਮੰਡ ਧਾਰੇ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਾਮੁਧਿਆਵਹਿਦੇਵਤੇਤੀਸਅਰੁਸਾਧਿਕਸਿਧਨਰਨਾਮਿਖੰਡਬ੍ਰਹਮੰਡਧਾਰੇ॥
ਪਰਮਾਤਮਾ ਦੇ ਨਾਮ ਨੂੰ ਤੇਤੀ ਕਰੋੜ ਦੇਵਤੇ ਸਾਧਿਕ ਸਿੱਧ ਤੇ ਮਨੁੱਖ ਧਿਆਉਂਦੇ ਹਨ। ਹਰੀ ਦੇ ਨਾਮ ਨੇ ਹੀ ਸਾਰੇ ਖੰਡ ਬ੍ਰਹਮੰਡ (ਭਾਵ, ਸਾਰੇ ਲੋਕ) ਟਿਕਾਏ ਹੋਏ ਹਨ।
The thirty-one million gods meditate on the Naam, along with the Siddhas and seekers; the Naam supports solar systems and galaxies.
नामु धिआवहि देव तेतीस अरु साधिक सिध नर नामि खंड ब्रहमंड धारे ॥
LINE 02
ਜਹਨਾਮੁਸਮਾਧਿਓਹਰਖੁਸੋਗੁਸਮਕਰਿਸਹਾਰੇ॥
ਜਿਨ੍ਹਾਂ ਨੇ ਹਰੀ ਨਾਮ ਨੂੰ ਸਿਮਰਿਆ ਹੈ, ਉਨ੍ਹਾਂ ਨੇ ਖ਼ੁਸ਼ੀ ਤੇ ਚਿੰਤਾ ਨੂੰ ਇਕ ਸਮਾਨ ਜਰਿਆ ਹੈ।
One who meditates on the Naam in Samaadhi, endures sorrow and joy as one and the same.
जह नामु समाधिओ हरखु सोगु सम करि सहारे ॥
LINE 03
ਨਾਮੁਸਿਰੋਮਣਿਸਰਬਮਹਿਭਗਤਰਹੇਲਿਵਧਾਰਿ॥
(ਸਾਰੇ ਪਦਾਰਥਾਂ ਵਿਚੋਂ) ਸਰਬ-ਵਿਆਪਕ ਹਰੀ ਦਾ ਨਾਮ-ਪਦਾਰਥ ਉੱਤਮ ਹੈ, ਭਗਤ ਜਨ ਇਸ ਨਾਮ ਵਿਚ ਬ੍ਰਿਤੀ ਜੋੜ ਕੇ ਟਿਕ ਰਹੇ ਹਨ।
The Naam is the most sublime of all; the devotees remain lovingly attuned to it.
नामु सिरोमणि सरब महि भगत रहे लिव धारि ॥
LINE 04
ਸੋਈਨਾਮੁਪਦਾਰਥੁਅਮਰਗੁਰਤੁਸਿਦੀਓਕਰਤਾਰਿ੬॥॥
ਹੇ ਗੁਰੂ ਅਮਰਦਾਸ! ਉਹੀ ਨਾਮ-ਪਦਾਰਥ ਕਰਤਾਰ ਨੇ ਪ੍ਰਸੰਨ ਹੋ ਕੇ (ਤੈਨੂੰ) ਦਿੱਤਾ ਹੈ ॥੬॥
Guru Amar Daas was blessed with the treasure of the Naam, by the Creator Lord, in His Pleasure. ||6||
सोई नामु पदारथु अमर गुर तुसि दीओ करतारि ॥६॥
GURBANI.WORLD