ਸਲੋਕਮਃ੩॥
Shalok, Third Mahalaa:
सलोक मः ३ ॥
ਸੇਖਾਅੰਦਰਹੁਜੋਰੁਛਡਿਤੂਭਉਕਰਿਝਲੁਗਵਾਇ॥
ਹੇ ਸ਼ੇਖ਼! ਹਿਰਦੇ ਵਿਚੋਂ ਹਠ ਛੱਡ ਦੇਹ, ਇਹ ਝੱਲ-ਪੁਣਾ ਦੂਰ ਕਰ ਤੇ ਸਤਿਗੁਰੂ ਦਾ ਡਰ ਹਿਰਦੇ ਵਿਚ ਵਸਾ (ਭਾਵ, ਅਦਬ ਵਿਚ ਆ)।
O Shaykh, abandon your cruel nature; live in the Fear of God and give up your madness.
सेखा अंदरहु जोरु छडि तू भउ करि झलु गवाइ ॥
ਗੁਰਕੈਭੈਕੇਤੇਨਿਸਤਰੇਭੈਵਿਚਿਨਿਰਭਉਪਾਇ॥
ਸਤਿਗੁਰੂ ਦੇ ਅਦਬ ਵਿਚ ਰਹਿ ਕੇ ਨਿਰਭਉ ਪ੍ਰਭੂ ਨੂੰ ਲੱਭ ਕੇ ਕਈ ਏਸ ਡਰ ਦੀ ਰਾਹੀਂ ਤਰ ਗਏ ਹਨ।
Through the Fear of the Guru, many have been saved; in this fear, find the Fearless Lord.
गुर कै भै केते निसतरे भै विचि निरभउ पाइ ॥
ਮਨੁਕਠੋਰੁਸਬਦਿਭੇਦਿਤੂੰਸਾਂਤਿਵਸੈਮਨਿਆਇ॥
ਆਪਣੇ ਕਰੜੇ ਮਨ ਨੂੰ ਸਤਿਗੁਰੂ ਦੇ ਸ਼ਬਦ ਨਾਲ ਵਿੰਨ੍ਹ ਤਾਂ ਕਿ ਤੇਰੇ ਮਨ ਵਿਚ ਸ਼ਾਂਤੀ ਤੇ ਠੰਡ ਆ ਕੇ ਵੱਸੇ।
Pierce your stone heart with the Word of the Shabad; let peace and tranquility come to abide in your mind.
मनु कठोरु सबदि भेदि तूं सांति वसै मनि आइ ॥
ਸਾਂਤੀਵਿਚਿਕਾਰਕਮਾਵਣੀਸਾਖਸਮੁਪਾਏਥਾਇ॥
ਫੇਰ ਸ਼ਾਤੀ ਵਿਚ (ਭਜਨ ਬੰਦਗੀ ਵਾਲੀ) ਜੋ ਕਾਰ ਕਰੇਂਗਾ, ਮਾਲਕ ਉਸ ਨੂੰ ਕਬੂਲ ਕਰੇਗਾ।
If good deeds are done in this state of peace, they are approved by the Lord and Master.
सांती विचि कार कमावणी सा खसमु पाए थाइ ॥
ਨਾਨਕਕਾਮਿਕ੍ਰੋਧਿਕਿਨੈਨਪਾਇਓਪੁਛਹੁਗਿਆਨੀਜਾਇ॥੧॥
ਹੇ ਨਾਨਕ! ਕਿਸੇ ਗਿਆਨ ਵਾਲੇ ਨੂੰ ਜਾ ਕੇ ਪੁੱਛ ਲੈ, ਕਾਮ ਤੇ ਕ੍ਰੋਧ (ਆਦਿਕ ਵਿਕਾਰਾਂ) ਦੇ ਅਧੀਨ ਹੋਇਆਂ ਕਿਸੇ ਨੂੰ ਭੀ ਰੱਬ ਨਹੀਂ ਲੱਭਾ ॥੧॥
O Nanak, through sexual desire and anger, no one has ever found God - go, and ask any wise man. ||1||
नानक कामि क्रोधि किनै न पाइओ पुछहु गिआनी जाइ ॥१॥
GURBANI.WORLD