LINE 01
ਸੋਰਠਿਮਹਲਾ੯॥
ਰਾਗ ਸੋਰਠਿ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
Sorat'h, Ninth Mahalaa:
सोरठि महला ९ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਰੇਮਨਰਾਮਸਿਉਕਰਿਪ੍ਰੀਤਿ॥
ਹੇ (ਮੇਰੇ) ਮਨ! ਪਰਮਾਤਮਾ ਨਾਲ ਪਿਆਰ ਬਣਾ।
O mind, love the Lord.
रे मन राम सिउ करि प्रीति ॥
LINE 04
ਸ੍ਰਵਨਗੋਬਿੰਦਗੁਨਸੁਨਉਅਰੁਗਾਉਰਸਨਾਗੀਤ੧॥॥ਰਹਾਉ॥
(ਹੇ ਭਾਈ!) ਕੰਨਾਂ ਨਾਲ ਪਰਮਾਤਮਾ ਦੀ ਉਸਤਤਿ ਸੁਣਿਆ ਕਰ, ਅਤੇ, ਜੀਭ ਨਾਲ ਪਰਮਤਾਮਾ (ਦੀ ਸਿਫ਼ਤ-ਸਾਲਾਹ) ਦੇ ਗੀਤ ਗਾਇਆ ਕਰ ॥੧॥ ਰਹਾਉ ॥
With your ears, hear the Glorious Praises of the Lord of the Universe, and with your tongue, sing His song. ||1||Pause||
स्रवन गोबिंद गुन सुनउ अरु गाउ रसना गीत ॥१॥ रहाउ ॥
LINE 05
ਕਰਿਸਾਧਸੰਗਤਿਸਿਮਰਿਮਾਧੋਹੋਹਿਪਤਿਤਪੁਨੀਤ॥
ਹੇ ਭਾਈ! ਗੁਰਮੁਖਾਂ ਦੀ ਸੰਗਤਿ ਕਰਿਆ ਕਰ, ਪਰਮਾਤਮਾ ਦਾ ਸਿਮਰਨ ਕਰਦਾ ਰਹੁ। (ਸਿਮਰਨ ਦੀ ਬਰਕਤਿ ਨਾਲ) ਵਿਕਾਰੀ ਭੀ ਪਵਿਤ੍ਰ ਬਣ ਜਾਂਦੇ ਹਨ।
Join the Saadh Sangat, the Company of the Holy, and meditate in remembrance on the Lord; even a sinner like yourself will become pure.
करि साधसंगति सिमरि माधो होहि पतित पुनीत ॥
LINE 06
ਕਾਲੁਬਿਆਲਜਿਉਪਰਿਓਡੋਲੈਮੁਖੁਪਸਾਰੇਮੀਤ੧॥॥
ਹੇ ਮਿੱਤਰ! (ਇਸ ਕੰਮ ਵਿਚ ਆਲਸ ਨਾਹ ਕਰ, ਵੇਖ) ਮੌਤ ਸੱਪ ਵਾਂਗ ਮੂੰਹ ਖੋਲ੍ਹ ਕੇ ਪਈ ਫਿਰਦੀ ਹੈ ॥੧॥
Death is on the prowl, with its mouth wide open, friend. ||1||
कालु बिआल जिउ परिओ डोलै मुखु पसारे मीत ॥१॥
LINE 07
ਆਜੁਕਾਲਿਫੁਨਿਤੋਹਿਗ੍ਰਸਿਹੈਸਮਝਿਰਾਖਹੁਚੀਤਿ॥
ਹੇ ਭਾਈ! ਆਪਣੇ ਚਿੱਤ ਵਿਚ ਸਮਝ ਰੱਖ ਕਿ (ਇਹ ਮੌਤ) ਤੈਨੂੰ ਭੀ ਛੇਤੀ ਹੀ ਹੜੱਪ ਕਰ ਲਏਗੀ।
Today or tomorrow, eventually it will seize you; understand this in your consciousness.
आजु कालि फुनि तोहि ग्रसि है समझि राखहु चीति ॥
LINE 08
ਕਹੈਨਾਨਕੁਰਾਮੁਭਜਿਲੈਜਾਤੁਅਉਸਰੁਬੀਤ੨੧॥॥॥
ਨਾਨਕ (ਤੈਨੂੰ) ਆਖਦਾ ਹੈ-(ਹੁਣ ਅਜੇ ਵੇਲਾ ਹੈ) ਪਰਮਾਤਮਾ ਦਾ ਭਜਨ ਕਰ ਲੈ, ਇਹ ਵੇਲਾ ਲੰਘਦਾ ਜਾ ਰਿਹਾ ਹੈ ॥੨॥੧॥
Says Nanak, meditate, and vibrate upon the Lord; this opportunity is slipping away! ||2||1||
कहै नानकु रामु भजि लै जातु अउसरु बीत ॥२॥१॥
GURBANI.WORLD