ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1089
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਧਰਮਰਾਇਕੀਸਭਾਜਬੈਦੋਊਜਾਇਹੈਂ॥
ਜਦੋਂ (ਅਸੀਂ) ਦੋਵੇਂ ਧਰਮਰਾਜ ਦੀ ਸਭਾ ਵਿਚ ਜਾਵਾਂਗੇ
धरमराइ की सभा जबै दोऊ जाइ हैं ॥
LINE 03
ਕਹਾਬਦਨਲੈਤਾਸੌਉਤ੍ਰਦਿਯਾਇਹੈ॥
ਤਾਂ ਕਿਹੜਾ ਮੂੰਹ ਲੈ ਕੇ ਉਸ ਨੂੰ ਉੱਤਰ ਦਿਆਂਗੇ।
कहा बदन लै ता सौ उत्र दियाइ है ॥
LINE 04
ਇਨਬਾਤਨਕੌਤੈਤ੍ਰਿਯਕਹਾਬਿਚਾਰਈ॥
ਇਨ੍ਹਾਂ ਗੱਲਾਂ ਨੂੰ, ਹੇ ਇਸਤ੍ਰੀ! ਤੂੰ ਕੀ ਵਿਚਾਰ ਕਰ ਰਹੀ ਹੈਂ।
इन बातन कौ तै त्रिय कहा बिचारई ॥
LINE 05
ਹੋਮਹਾਨਰਕਕੇਬੀਚਨਮੋਕੌਡਾਰਈ੧੮॥॥
ਮੈਨੂੰ ਮਹਾ ਨਰਕ ਵਿਚ ਨਾ ਸੁਟ ॥੧੮॥
हो महा नरक के बीच न मो कौ डारई ॥१८॥
LINE 06
ਸਾਲਗ੍ਰਾਮਪਰਮੇਸ੍ਰਇਹੀਗਤਿਤੇਭਏ॥
ਇਸੇ ਚਾਲ ('ਗਤਿ') ਕਰ ਕੇ ਪਰਮੇਸ਼੍ਵਰ ਸਾਲਗ੍ਰਾਮ ਬਣੇ।
सालग्राम परमेस्र इही गति ते भए ॥
LINE 07
ਦਸਰਾਵਨਕੇਸੀਸਇਹੀਬਾਤਨਗਏ॥
ਇਨ੍ਹਾਂ ਗੱਲਾਂ ਕਰ ਕੇ ਰਾਵਣ ਦੇ ਦਸ ਸਿਰ ਗਏ।
दस रावन के सीस इही बातन गए ॥
LINE 08
ਸਹਸਭਗਨਬਾਸਵਯਾਹੀਤੇਪਾਇਯੋ॥
ਇਸੇ ਕਰ ਕੇ ਇੰਦਰ ਨੇ (ਆਪਣੇ ਸ਼ਰੀਰ ਉਤੇ) ਹਜ਼ਾਰ ਭਗ-ਚਿੰਨ੍ਹ ਪ੍ਰਾਪਤ ਕੀਤੇ।
सहस भगन बासव याही ते पाइयो ॥
LINE 09
ਹੋਇਨਬਾਤਨਤੇਮਦਨਅਨੰਗਕਹਾਇਯੋ੧੯॥॥
ਇਨ੍ਹਾਂ ਗੱਲਾਂ ਕਰ ਕੇ ਹੀ ਕਾਮ ਦੇਵ ਅਨੰਗ (ਅੰਗ ਹੀਨ) ਅਖਵਾਇਆ ॥੧੯॥
हो इन बातन ते मदन अनंग कहाइयो ॥१९॥
LINE 10
ਇਨਬਾਤਨਤੇਚੰਦ੍ਰਕਲੰਕਤਿਤਨਭਏ॥
ਇਨ੍ਹਾਂ ਗੱਲਾਂ ਕਰ ਕੇ ਹੀ ਚੰਦ੍ਰਮਾ ਦਾ ਸ਼ਰੀਰ ਕਲੰਕਿਤ ਹੋਇਆ।
इन बातन ते चंद्र कलंकति तन भए ॥
LINE 11
ਸੁੰਭਅਸੁੰਭਅਸੁਰਿੰਦ੍ਰਸਦਨਜਮਕੇਗਏ॥
ਇਸੇ ਕਰ ਕੇ ਦੈਂਤ ਰਾਜੇ ਸ਼ੁੰਭ ਅਤੇ ਅਸ਼ੁੰਭ ਜਮ ਦੇ ਘਰ ਗਏ।
सुंभ असुंभ असुरिंद्र सदन जम के गए ॥
LINE 12
ਇਹੀਕਾਜਕ੍ਰੀਚਕਕ੍ਰੀਚਕਨਖਪਾਯੋ॥
ਇਸ ਕੰਮ ਕਰ ਕੇ (ਇਕ) ਕ੍ਰੀਚਕ ਨੇ (ਸਾਰਿਆਂ) ਕ੍ਰੀਚਕਾਂ ਨੂੰ ਨਸ਼ਟ ਕਰਵਾ ਦਿੱਤਾ।
इही काज क्रीचक क्रीचकन खपायो ॥
LINE 13
ਹੋਧਰਮਰਾਟਦਾਸੀਸੁਤਬਿਦੁਰਕਹਾਇਯੋ੨੦॥॥
ਧਰਮਰਾਜ ਵੀ ਦਾਸੀ ਦਾ ਪੁੱਤਰ ਬਿਦੁਰ ਅਖਵਾਇਆ ॥੨੦॥
हो धरमराट दासी सुत बिदुर कहाइयो ॥२०॥
LINE 14
ਸੁਨਿਸੁੰਦਰਿਤਵਸੰਗਭੋਗਮੋਤੇਨਹਿਹੋਈ॥
ਹੇ ਸੁੰਦਰੀ! ਸੁਣ, ਮੇਰੇ ਕੋਲੋਂ ਤੇਰੇ ਨਾਲ ਭੋਗ ਨਹੀਂ ਹੋਏਗਾ,
सुनि सुंदरि तव संग भोग मो ते नहि होई ॥
LINE 15
ਸਿਵਸਨਕਾਦਿਕਕੋਟਿਕਹੈਮਿਲਿਕੈਸਭਕੋਈ॥
ਭਾਵੇਂ ਸ਼ਿਵ, ਸਨਕ ਆਦਿ ਅਨੇਕਾਂ ਹੀ ਸਾਰੇ ਮਿਲ ਕੇ (ਕਿਉਂ ਨ) ਕਹਿਣ।
सिव सनकादिक कोटि कहै मिलि कै सभ कोई ॥
LINE 16
ਯੌਕਹਿਕੈਭਜਿਚਲ੍ਯੋਬਾਲਠਾਢੀਲਹਿਯੋ॥
ਇਸ ਤਰ੍ਹਾਂ ਕਹਿ ਕੇ (ਉਹ) ਭਜਣ ਲਗਿਆ। ਇਸਤਰੀ ਨੇ ਖੜੋਤੇ ਹੋਇਆਂ ਵੇਖਿਆ
यौ कहि कै भजि चल्यो बाल ठाढी लहियो ॥
LINE 17
ਹੋਗਹਿਕੈਕਰਿਸੋਐਂਚਤਾਹਿਦਾਮਨਗਹਿਯੋ੨੧॥॥
ਅਤੇ ਉਸ ਦੇ ਦਾਮਨ ਨੂੰ ਹੱਥ ਨਾਲ ਪਕੜ ਕੇ ਖਿਚ ਲਿਆ ॥੨੧॥
हो गहि कै करि सो ऐंच ताहि दामन गहियो ॥२१॥
GURBANI.WORLD