ਸੋਰਠਿ ਮਹਲਾ ੫ ॥

ਰਾਗੁ ਸੋਰਠਿ ਗੁਰੂ ਅਰਜਨ ਦੇਵ ਜੀ ਅੰਗ 628
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਰਠਿਮਹਲਾ
Sorat'h, Fifth Mahalaa:
सोरठि महला ५ ॥
LINE 02
ਗੁਰੁਪੂਰਾਆਰਾਧੇ
ਹੇ ਸੰਤ ਜਨੋ! ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦਾ ਧਿਆਨ ਧਰਿਆ,
I worship and adore the Perfect Guru.
गुरु पूरा आराधे ॥
LINE 03
ਕਾਰਜਸਗਲੇਸਾਧੇ
ਉਹਨਾਂ ਆਪਣੇ ਸਾਰੇ ਕੰਮ ਸਵਾਰ ਲਏ।
All my affairs have been resolved.
कारज सगले साधे ॥
LINE 04
ਸਗਲਮਨੋਰਥਪੂਰੇ
ਉਹਨਾਂ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਗਈਆਂ,
All desires have been fulfilled.
सगल मनोरथ पूरे ॥
LINE 05
ਬਾਜੇਅਨਹਦਤੂਰੇ॥॥
ਉਹਨਾਂ ਦੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਵਾਜੇ ਇਕ-ਰਸ ਵੱਜਦੇ ਰਹਿੰਦੇ ਹਨ ॥੧॥
The unstruck melody of the sound current resounds. ||1||
बाजे अनहद तूरे ॥१॥
LINE 06
ਸੰਤਹੁਰਾਮੁਜਪਤਸੁਖੁਪਾਇਆ
ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਜਪ ਕੇ ਉਹ ਮਨੁੱਖ ਆਤਮਕ ਸੁਖ ਮਾਣਦੇ ਹਨ,
O Saints, meditating on the Lord, we obtain peace.
संतहु रामु जपत सुखु पाइआ ॥
LINE 07
ਸੰਤਅਸਥਾਨਿਬਸੇਸੁਖਸਹਜੇਸਗਲੇਦੂਖਮਿਟਾਇਆ॥॥ਰਹਾਉ
ਜੇਹੜੇ ਮਨੁੱਖ ਸਾਧ ਸੰਗਤਿ ਵਿਚ ਆ ਟਿਕਦੇ ਹਨ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿ ਕੇ ਆਤਮਕ ਆਨੰਦ ਹਾਸਲ ਕਰਦੇ ਹਨ। ਉਹ ਆਪਣੇ ਸਾਰੇ ਦੁੱਖ ਦੂਰ ਕਰ ਲੈਂਦੇ ਹਨ ॥੧॥ ਰਹਾਉ ॥
In the home of the Saints, celestial peace is pervading; all pain and suffering is dispelled. ||1||Pause||
संत असथानि बसे सुख सहजे सगले दूख मिटाइआ ॥१॥ रहाउ ॥
LINE 08
ਗੁਰਪੂਰੇਕੀਬਾਣੀ
ਪੂਰੇ ਗੁਰੂ ਦੀ ਬਾਣੀ-
The Word of the Perfect Guru's Bani
गुर पूरे की बाणी ॥
LINE 09
ਪਾਰਬ੍ਰਹਮਮਨਿਭਾਣੀ
ਜਿਹੜੀ ਪਰਮਾਤਮਾ ਦੇ ਮਨ ਵਿਚ (ਭੀ) ਪਿਆਰੀ ਲੱਗਦੀ ਹੈ,
is pleasing to the Mind of the Supreme Lord God.
पारब्रहम मनि भाणी ॥
LINE 10
ਨਾਨਕਦਾਸਿਵਖਾਣੀ
ਹੇ ਨਾਨਕ! (ਕਿਸੇ ਵਿਰਲੇ) ਦਾਸ ਨੇ ਹੀ (ਆਤਮਕ ਅਡੋਲਤਾ ਵਿਚ ਟਿਕ ਕੇ) ਉਚਾਰੀ ਹੈ।
Slave Nanak speaks
नानक दासि वखाणी ॥
LINE 11
ਨਿਰਮਲਅਕਥਕਹਾਣੀ੨੧੮੮੨॥॥॥॥
(ਕਿਉਂਕਿ) ਇਹ (ਪੜ੍ਹਨ ਵਾਲੇ ਦਾ ਜੀਵਨ) ਪਵਿਤ੍ਰ ਕਰਨ ਵਾਲੀ ਹੈ, ਇਹ ਬਾਣੀ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੨॥੧੮॥੮੨॥
the Unspoken, immaculate sermon of the Lord. ||2||18||82||
निरमल अकथ कहाणी ॥२॥१८॥८२॥
GURBANI.WORLD