ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 519
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਯੌਬਤੀਯਾਸੁਨਿਕੈਭਈਚੀਲਚਲੀਉਡਿਦ੍ਵਾਰਵਤੀਮਹਿਆਈ॥
(ਚਿਤ੍ਰਲੇਖਾ) ਇਹ ਗੱਲ ਸੁਣ ਕੇ ਇਲ ਬਣ ਗਈ ਅਤੇ ਉਡ ਕੇ ਚਲੀ ਤੇ ਦੁਆਰਿਕਾ ਵਿਚ ਪਹੁੰਚ ਗਈ।
Hearing these words of Usha, she transformed herself into a kite and flew
यौ बतीया सुनि कै भई चील चली उडि द्वारवती महि आई ॥
LINE 03
ਪੌਤ੍ਰਹੁਤੋਜਿਹਸ੍ਯਾਮਜੂਕੋਛਪਿਸ੍ਯਾਮਭਨੈਤਿਹਬਾਤਸੁਨਾਈ॥
(ਕਵੀ) ਸ਼ਿਆਮ ਕਹਿੰਦੇ ਹਨ, ਜਿਥੇ ਸ੍ਰੀ ਕ੍ਰਿਸ਼ਨ ਜੀ ਦਾ ਪੋਤਰਾ ਰਹਿੰਦਾ ਸੀ, ਲੁਕ ਛਿਪ ਕੇ ਉਸ ਨੂੰ ਗੱਲ ਸੁਣਾ ਦਿੱਤੀ।
She reached in Dwarka city, there she told everything to the son of Krishna, while concealing herself,
पौत्र हुतो जिह स्याम जू को छपि स्याम भनै तिह बात सुनाई ॥
LINE 04
ਏਕਤ੍ਰੀਯਾਅਟਕੀਤੁਮਪੈਤੁਹਿਲ੍ਯਾਇਬੇਕੇਹਿਤਹਉਹੂਪਠਾਈ॥
ਇਕ ਇਸਤਰੀ ਤੁਹਾਡੇ ਉਤੇ ਮੋਹਿਤ ਹੋ ਗਈ ਹੈ ਅਤੇ ਤੁਹਾਨੂੰ ਲਿਆਉਣ ਲਈ ਮੈਨੂੰ ਭੇਜਿਆ ਹੈ।
“One woman is absorbed in your love and I have come to take you there for her
एक त्रीया अटकी तुम पै तुहि ल्याइबे के हित हउ हू पठाई ॥
LINE 05
ਤਾਤੇਚਲੋਤਹਬੇਗਬਲਾਇਲਿਉਮੇਟਿਸਭੈਚਿਤਕੀਦੁਚਿਤਾਈ੨੨੦੧॥॥
ਇਸ ਲਈ ਉਥੇ ਛੇਤੀ ਨਾਲ ਚਲੋ। ਬਲਿਹਾਰੇ ਜਾਵਾਂ, (ਤੁਸੀਂ) ਮਨ ਦੀ ਸਾਰੀ ਦੁਬਿਧਾ ਮਿਟਾ ਦਿਓ ॥੨੨੦੧॥
Therefore in order to end the agitation of the mind, go with me there immediately.”2201.
ता ते चलो तह बेग बलाइ लिउ मेटि सभै चित की दुचिताई ॥२२०१॥
LINE 06
ਬੈਠਸੁਨਾਇਕੈਸ੍ਯਾਮਭਨੈਤਿਹਆਪਨੋਰੂਪਪ੍ਰਤਛਦਿਖਾਯੋ॥
(ਕਵੀ) ਸ਼ਿਆਮ ਕਹਿੰਦੇ ਹਨ, (ਚਿਤ੍ਰਰੇਖਾ ਨੇ ਇਹ) ਬੋਲ ਸੁਣਾ ਕੇ ਉਸ ਨੇ ਆਪਣਾ ਰੂਪ ਪ੍ਰਤੱਖ ਕਰ ਕੇ ਵਿਖਾ ਦਿੱਤਾ।
Saying this she showed him her real form
बैठ सुनाइ कै स्याम भनै तिह आपनो रूप प्रतछ दिखायो ॥
LINE 07
ਜੋਤ੍ਰੀਯਮੋਪਰਹੈਅਟਕੀਤਿਹਜਾਇਪਿਖੋਮਨੁਯਾਹਿਲੁਭਾਯੋ॥
ਇਸ (ਅਨਰੁੱਧ) ਦੇ ਮਨ ਵਿਚ ਲੋਚਾ ਪੈਦਾ ਹੋਈ ਕਿ ਜੋ ਇਸਤਰੀ ਮੇਰੇ ਉਤੇ ਮੋਹਿਤ ਹੋ ਗਈ ਹੈ, ਉਸ ਨੂੰ ਜਾ ਕੇ ਵੇਖਾਂ।
Then the prince thought that he should see that woman, who loves him
जो त्रीय मो पर है अटकी तिह जाइ पिखो मनु याहि लुभायो ॥
LINE 08
ਖੈਚਨਿਖੰਗਕਸਿਯੋਕਟਿਸੋਧਨੁਲੈਚਲਿਬੇਕਹੁਸਾਜਬਨਾਯੋ॥
ਉਸ ਨੇ ਭੱਥਾ ਲੈ ਕੇ ਲਕ ਨਾਲ ਕਸ ਕੇ ਬੰਨ੍ਹ ਲਿਆ, ਧਨੁਸ਼ ਲੈ ਕੇ ਉਸ ਨੇ ਚਲਣ ਦੀ ਤਿਆਰੀ ਕਰ ਲਈ
He tied his bow in his waist and carrying the arrows he made up his mind to go
खैच निखंग कसियो कटि सो धनु लै चलिबे कहु साज बनायो ॥
LINE 09
ਦੂਤੀਕੋਸੰਗਲਏਅਪਨੇਇਹਤਾਤ੍ਰੀਅਲਿਆਵਨਕਾਜਸਿਧਾਯੋ੨੨੦੨॥॥
ਅਤੇ ਦੂਤੀ ਨੂੰ ਆਪਣੇ ਨਾਲ ਲੈ ਕੇ ਉਸ ਇਸਤਰੀ ਨੂੰ ਲਿਆਉਣ ਲਈ ਤੁਰ ਪਿਆ ॥੨੨੦੨॥
He accompanied the messenger to bring with him the woman in love.2202.
दूती को संग लए अपने इह ता त्रीअ लिआवन काज सिधायो ॥२२०२॥
GURBANI.WORLD