ਮਃ੧॥
First Mahalaa:
मः १ ॥
ਹਿੰਦੂਮੂਲੇਭੂਲੇਅਖੁਟੀਜਾਂਹੀ॥
ਹਿੰਦੂ ਉੱਕਾ ਹੀ ਭੁੱਲੇ ਹੋਏ ਖੁੰਝੇ ਜਾ ਰਹੇ ਹਨ।
The Hindus have forgotten the Primal Lord; they are going the wrong way.
हिंदू मूले भूले अखुटी जांही ॥
ਨਾਰਦਿਕਹਿਆਸਿਪੂਜਕਰਾਂਹੀ॥
ਜੋ ਨਾਰਦ ਨੇ ਆਖਿਆ ਉਹੀ ਪੂਜਾ ਕਰਦੇ ਹਨ।
As Naarad instructed them, they are worshipping idols.
नारदि कहिआ सि पूज करांही ॥
ਅੰਧੇਗੁੰਗੇਅੰਧਅੰਧਾਰੁ॥
ਇਹਨਾਂ ਅੰਨ੍ਹਿਆਂ ਗੁੰਗਿਆਂ ਵਾਸਤੇ ਹਨੇਰਾ ਘੁਪ ਬਣਿਆ ਪਿਆ ਹੈ (ਭਾਵ, ਸਹੀ ਰਸਤੇ ਤੇ ਚਲ ਕੇ ਪ੍ਰਭੂ ਦੇ ਗੁਣ ਨਹੀਂ ਗਾਉਂਦੇ)।
They are blind and mute, the blindest of the blind.
अंधे गुंगे अंध अंधारु ॥
ਪਾਥਰੁਲੇਪੂਜਹਿਮੁਗਧਗਵਾਰ॥
ਇਹ ਮੂਰਖ ਗਵਾਰ ਪੱਥਰ ਲੈ ਕੇ ਪੂਜ ਰਹੇ ਹਨ।
The ignorant fools pick up stones and worship them.
पाथरु ले पूजहि मुगध गवार ॥
ਓਹਿਜਾਆਪਿਡੁਬੇਤੁਮਕਹਾਤਰਣਹਾਰੁ॥੨॥
ਉਹ ਪਥਰ ਜੋ ਆਪ (ਪਾਣੀ ਵਿਚ) ਡੁੱਬ ਜਾਂਦਾ ਹੈ ਉਹ ਤੁਹਾਨੂੰ ਕਿਵੇਂ ਤਾਰ ਸਕਦਾ ਹੈ?॥੨॥
But when those stones themselves sink, who will carry you across? ||2||
ओहि जा आपि डुबे तुम कहा तरणहारु ॥२॥
GURBANI.WORLD