ਅਪਣੇ ਅਪਣੇ ਵਰਨ ਵਿਚਿ ਚਾਰਿ ਵਰਨ ਕੁਲ ਧਰਮ ਧਰੰਦੇ ।

ਵਾਰ ੫ ਭਾਈ ਗੁਰਦਾਸ ਜੀ ਅੰਗ 5
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਪਣੇਅਪਣੇਵਰਨਵਿਚਿਚਾਰਿਵਰਨਕੁਲਧਰਮਧਰੰਦੇ।
ਚਾਰ ਵਰਣ ਦੇ ਲੋਕ ਅਪਣੇ ਅਪਣੇ ਵਰਨ (ਖਤ੍ਰੀ, ਬ੍ਰਾਹਮਣ, ਸੂਦ੍ਰ, ਵੈਸ ਵਿਚ ਕੁਲਾਚਾਰੀ ਧਰਮ ਨੂੰ ਧਾਰਦੇ ਹਨ।
In their own varnas all the people (of the four varnas) observe the tradition of their caste and tribe.
अपणे अपणे वरन विचि चारि वरन कुल धरम धरंदे ।
LINE 02
ਛਿਅਦਰਸਨਛਿਅਸਾਸਤ੍ਰਾਗੁਰਗੁਰਮਤਿਖਟੁਕਰਮਕਰੰਦੇ।
ਛੀ ਦਰਸ਼ਣਾਂ; ਛੀ ਸ਼ਾਸਤ੍ਰਾਂ ਦੇ ਵੱਖੋ ਵੱਖ ਗੁਰੂਆਂ ਦੀ ਮਤ ਲੈਕੇ ਖਟ ਕਰਮ (ਜਪ ੧, ਹੋਮ ੨, ਸੰਧ੍ਯਾ੩, ਸ਼ਨਾਨ, ੪ ਅਤਿ ਪੂਜਾ ੫, ਦੇਵ ਅਰਚਾ ੬ ਨੂੰ) ਕਰਦੇ ਹਨ।
The believers in the books of the six schools perform six duties according to the wisdom of their respective spiritual mentors.
छिअ दरसन छिअ सासत्रा गुर गुरमति खटु करम करंदे ।
LINE 03
ਅਪਣੇਅਪਣੇਸਾਹਿਬੈਚਾਕਰਜਾਇਜੁਹਾਰਜੁੜੰਦੇ।
ਆਪਣੇ ਆਪਣੇ ਮਾਲਿਕ ਅੱਗੇ ਚਾਕਰ ਜਾਕੇ ਸੇਵਾ ਵਿਚ ਜੁੜਦੇ ਹਨ।
Servants go and salute their masters.
अपणे अपणे साहिबै चाकर जाइ जुहार जुड़ंदे ।
LINE 04
ਅਪਣੇਅਪਣੇਵਣਜਵਿਚਿਵਾਪਾਰੀਵਾਪਾਰਮਚੰਦੇ।
ਵਪਾਰੀ ਆਪਣੇ ਆਪਣੇ ਵਪਾਰ ਵਿੱਚ ਰਚ ਰਹੇ ਹਨ।
Merchants deal profusely in their own special merchandise.
अपणे अपणे वणज विचि वापारी वापार मचंदे ।
LINE 05
ਅਪਣੇਅਪਣੇਖੇਤਵਿਚਿਬੀਉਸਭੈਕਿਰਸਾਣਿਬੀਜੰਦੇ।
ਆਪਣੇ ਆਪਣੇ ਖੇਤ ਵਿਚ ਸਾਰੇ ਕਿਸਾਣ ਬੀ ਬੀਜਦੇ ਹਨ।
All the farmers sow different seeds in their different fields.
अपणे अपणे खेत विचि बीउ सभै किरसाणि बीजंदे ।
LINE 06
ਕਾਰੀਗਰਿਕਾਰੀਗਰਾਕਾਰਿਖਾਨੇਵਿਚਿਜਾਇਮਿਲੰਦੇ।
ਕਾਰੀਗਰ ਕਾਰੀਗਰਾਂ ਕਾਰਖਾਨਿਆਂ ਵਿਚ ਜਾ ਮਿਲਦੇ ਹਨ।
Mechanics meet their fellow mechanics in the workshop.
कारीगरि कारीगरा कारिखाने विचि जाइ मिलंदे ।
LINE 07
ਸਾਧਸੰਗਤਿਗੁਰਸਿਖਪੁਜੰਦੇ੩।।
ਤਿਵੇਂ ਗੁਰੂ ਕੇ ਸਿੱਖ ਸਾਧਸੰਗਤਿ ਵਿਚ ਪਹੁੰਚਦੇ ਹਨ।
Similarly, the Sikhs of Guru, associate themselves with the company of the holy persons.
साधसंगति गुरसिख पुजंदे ।३।
GURBANI.WORLD