LINE 01
ਆਸਾ॥
Aasaa:
आसा ॥
LINE 02
ਗਜਸਾਢੇਤੈਤੈਧੋਤੀਆਤਿਹਰੇਪਾਇਨਿਤਗ॥
(ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ,
They wear loin cloths, three and a half yards long, and triple-wound sacred threads.
गज साढे तै तै धोतीआ तिहरे पाइनि तग ॥
LINE 03
ਗਲੀਜਿਨੑਾਜਪਮਾਲੀਆਲੋਟੇਹਥਿਨਿਬਗ॥
ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ,
They have rosaries around their necks, and they carry glittering jugs in their hands.
गली जिना जपमालीआ लोटे हथि निबग ॥
LINE 04
ਓਇਹਰਿਕੇਸੰਤਨਆਖੀਅਹਿਬਾਨਾਰਸਿਕੇਠਗ੧॥॥
(ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ ॥੧॥
They are not called Saints of the Lord - they are thugs of Benares. ||1||
ओइ हरि के संत न आखीअहि बानारसि के ठग ॥१॥
LINE 05
ਐਸੇਸੰਤਨਮੋਕਉਭਾਵਹਿ॥
ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ,
Such 'saints' are not pleasing to me;
ऐसे संत न मो कउ भावहि ॥
LINE 06
ਡਾਲਾਸਿਉਪੇਡਾਗਟਕਾਵਹਿ੧॥॥ਰਹਾਉ॥
ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ) ॥੧॥ ਰਹਾਉ ॥
they eat the trees along with the branches. ||1||Pause||
डाला सिउ पेडा गटकावहि ॥१॥ रहाउ ॥
LINE 07
ਬਾਸਨਮਾਂਜਿਚਰਾਵਹਿਊਪਰਿਕਾਠੀਧੋਇਜਲਾਵਹਿ॥
(ਇਹ ਲੋਕ) ਭਾਂਡੇ ਮਾਂਜ ਕੇ (ਚੁੱਲ੍ਹਿਆਂ) ਉੱਤੇ ਰੱਖਦੇ ਹਨ, (ਹੇਠਾਂ) ਲੱਕੜੀਆਂ ਧੋ ਕੇ ਬਾਲਦੇ ਹਨ,
They wash their pots and pans before putting them on the stove, and they wash the wood before lighting it.
बासन मांजि चरावहि ऊपरि काठी धोइ जलावहि ॥
LINE 08
ਬਸੁਧਾਖੋਦਿਕਰਹਿਦੁਇਚੂਲੇੑਸਾਰੇਮਾਣਸਖਾਵਹਿ੨॥॥
ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, (ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ) ਸਮੂਲਚੇ ਮਨੁੱਖ ਖਾ ਜਾਂਦੇ ਹਨ ॥੨॥
They dig up the earth and make two fireplaces, but they eat the whole person! ||2||
बसुधा खोदि करहि दुइ चूले सारे माणस खावहि ॥२॥
LINE 09
ਓਇਪਾਪੀਸਦਾਫਿਰਹਿਅਪਰਾਧੀਮੁਖਹੁਅਪਰਸਕਹਾਵਹਿ॥
ਇਹੋ ਜਿਹੇ ਮੰਦ-ਕਰਮੀ ਮਨੁੱਖ ਸਦਾ ਵਿਕਾਰਾਂ ਵਿਚ ਹੀ ਖਚਿਤ ਫਿਰਦੇ ਹਨ, ਉਂਞ ਮੂੰਹੋਂ ਅਖਵਾਂਦੇ ਹਨ ਕਿ ਅਸੀਂ ਮਾਇਆ ਦੇ ਨੇੜੇ ਨਹੀਂ ਛੋਂਹਦੇ।
Those sinners continually wander in evil deeds, while they call themselves touch-nothing saints.
ओइ पापी सदा फिरहि अपराधी मुखहु अपरस कहावहि ॥
LINE 10
ਸਦਾਸਦਾਫਿਰਹਿਅਭਿਮਾਨੀਸਗਲਕੁਟੰਬਡੁਬਾਵਹਿ੩॥॥
ਸਦਾ ਅਹੰਕਾਰ ਵਿਚ ਮੱਤੇ ਫਿਰਦੇ ਹਨ, (ਇਹ ਆਪ ਤਾਂ ਡੁੱਬੇ ਹੀ ਸਨ) ਸਾਰੇ ਸਾਥੀਆਂ ਨੂੰ ਭੀ (ਇਹਨਾਂ ਮੰਦ-ਕਰਮਾਂ ਵਿਚ) ਡੋਬਦੇ ਹਨ ॥੩॥
They wander around forever and ever in their self-conceit, and all their families are drowned. ||3||
सदा सदा फिरहि अभिमानी सगल कुटंब डुबावहि ॥३॥
LINE 11
ਜਿਤੁਕੋਲਾਇਆਤਿਤੁਹੀਲਾਗਾਤੈਸੇਕਰਮਕਮਾਵੈ॥
(ਪਰ ਜੀਵਾਂ ਦੇ ਕੀਹ ਵੱਸ?) ਜਿਸ ਪਾਸੇ ਪਰਮਾਤਮਾ ਨੇ ਕਿਸੇ ਮਨੁੱਖ ਨੂੰ ਲਾਇਆ ਹੈ ਉਸੇ ਹੀ ਪਾਸੇ ਉਹ ਲੱਗਾ ਹੋਇਆ ਹੈ, ਤੇ ਉਹੋ ਜਿਹੇ ਹੀ ਉਹ ਕੰਮ ਕਰ ਰਿਹਾ ਹੈ।
He is attached to that, to which the Lord has attached him, and he acts accordingly.
जितु को लाइआ तितु ही लागा तैसे करम कमावै ॥
LINE 12
ਕਹੁਕਬੀਰਜਿਸੁਸਤਿਗੁਰੁਭੇਟੈਪੁਨਰਪਿਜਨਮਿਨਆਵੈ੪੨॥॥॥
ਕਬੀਰ ਆਖਦਾ ਹੈ- ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਫਿਰ ਕਦੇ ਜਨਮ (ਮਰਨ ਦੇ ਗੇੜ) ਵਿਚ ਨਹੀਂ ਆਉਂਦਾ ॥੪॥੨॥
Says Kabeer, one who meets the True Guru, is not reincarnated again. ||4||2||
कहु कबीर जिसु सतिगुरु भेटै पुनरपि जनमि न आवै ॥४॥२॥
GURBANI.WORLD