ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1298
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਭਾਤਿਭਾਤਿਕੇਆਸਨਲੈਕੈ॥
ਭਾਂਤ ਭਾਂਤ ਦੇ ਆਸਣ ਬਣਾ ਕੇ
भाति भाति के आसन लै कै ॥
LINE 03
ਅਬਲਾਕਹਬਹੁਭਾਤਿਰਿਝੈਕੈ॥
ਅਤੇ ਰਾਜ ਕੁਮਾਰੀ ਨੂੰ ਬਹੁਤ ਤਰ੍ਹਾਂ ਨਾਲ ਰਿਝਾ ਕੇ
अबला कह बहु भाति रिझै कै ॥
LINE 04
ਆਪਨਪਰਘਾਯਲਕਰਿਮਾਰੀ॥
ਕਾਮ ਵਿਚ ਲੀਨ (ਉਸ) ਰਾਜ ਦੁਲਾਰੀ ਨੂੰ
आपन पर घायल करि मारी ॥
LINE 05
ਮਦਨਮੋਹਨੀਰਾਜਦੁਲਾਰੀ੭॥॥
ਆਪਣੇ ਉਤੇ ਘਾਇਲ ਕਰ ਲਿਆ (ਅਰਥਾਤ ਫ਼ਿਦਾ ਕਰ ਲਿੱਤਾ) ॥੭॥
मदन मोहनी राज दुलारी ॥७॥
LINE 06
ਅਧਿਕਬਢਾਇਨਾਰਿਸੌਹੇਤਾ॥
(ਉਸ) ਕੁਮਾਰੀ ਨਾਲ ਬਹੁਤ ਪ੍ਰੇਮ ਵਧਾ ਕੇ
अधिक बढाइ नारि सौ हेता ॥
LINE 07
ਇਹਿਬਿਧਿਬਾਧਤਭਏਸੰਕੇਤਾ॥
ਆਪਸ ਵਿਚ ਇਸ ਤਰ੍ਹਾਂ ਵਿਉਂਤ (ਸੰਕੇਤ) ਬਣਾਈ।
इहि बिधि बाधत भए संकेता ॥
LINE 08
ਧੂੰਈਕਾਲਿਪੀਰਕੀਐਯਹੁ॥
ਪੀਰ ਦੀ ਧੂਣੀ ਵਾਲੇ ਸਮੇਂ ਆਉਣਾ
धूंई कालि पीर की ऐयहु ॥
LINE 09
ਡਾਰਿਭਾਗਹਲਵਾਮਹਿਜੈਯਹੁ੮॥॥
ਅਤੇ ਹਲਵੇ ਵਿਚ ਭੰਗ ਪਾ ਜਾਣਾ ॥੮॥
डारि भाग हलवा महि जैयहु ॥८॥
LINE 10
ਸੋਫੀਜਬੈਚੂਰਮਾਖੈਹੈ॥
ਜਦ ਸੋਫ਼ੀ (ਪਰਹੇਜ਼ਗਾਰ) ਚੂਰਮਾ ਖਾਣਗੇ,
सोफी जबै चूरमा खै है ॥
LINE 11
ਜੀਯਤਮ੍ਰਿਤਕਸਭੈਹ੍ਵੈਜੈਹੈ॥
ਤਾਂ ਸਾਰੇ ਜੀਉਂਦਿਆਂ ਹੋਇਆਂ ਮਰ ਜਾਣਗੇ।
जीयत म्रितक सभै ह्वै जै है ॥
LINE 12
ਤਹੀਕ੍ਰਿਪਾਕਰਿਤੁਮਹੂੰਐਯਹੁ॥
ਉਥੇ ਕ੍ਰਿਪਾ ਕਰ ਕੇ ਤੁਸੀਂ ਆਉਣਾ
तही क्रिपा करि तुमहूं ऐयहु ॥
LINE 13
ਮੁਹਿਲੈਸੰਗਦਰਬਜੁਤਜੈਯਹੁ੯॥॥
ਅਤੇ ਮੈਨੂੰ ਧਨ ਸਹਿਤ ਨਾਲ ਲੈ ਜਾਣਾ ॥੯॥
मुहि लै संग दरब जुत जैयहु ॥९॥
LINE 14
ਜਬਹੀਦਿਨਧੂੰਈਕੋਆਯੋ॥
ਜਦ ਧੂੰਣੀ ਦਾ ਦਿਨ ਆਇਆ।
जब ही दिन धूंई को आयो ॥
LINE 15
ਭਾਗਿਡਾਰਿਚੂਰਮਾਪਕਾਯੋ॥
ਤਾਂ ਭੰਗ ਪਾ ਕੇ ਚੂਰਮਾ ਪਕਾਇਆ।
भागि डारि चूरमा पकायो ॥
LINE 16
ਸਕਲਮੁਰੀਦਨਗਈਖਵਾਇ॥
ਸਾਰਿਆਂ ਮੁਰੀਦਾਂ ਨੂੰ (ਰਾਜ ਕੁਮਾਰੀ) ਖਵਾ ਗਈ
सकल मुरीदन गई खवाइ ॥
LINE 17
ਰਾਖੇਮੂੜਮਤਕਰਿਸ੍ਵਾਇ੧੦॥॥
ਅਤੇ ਮੂਰਖ (ਚੇਲਿਆਂ) ਨੂੰ ਬੇਹੋਸ਼ ਕਰ ਕੇ ਸੰਵਾ ਦਿੱਤਾ ॥੧੦॥
राखे मूड़ मत करि स्वाइ ॥१०॥
LINE 18
ਸੋਫੀਭਏਜਬੈਮਤਵਾਰੇ॥
ਜਦ ਸੋਫ਼ੀ ਲੋਕ ਮਸਤ ਹੋ ਗਏ।
सोफी भए जबै मतवारे ॥
LINE 19
ਪ੍ਰਿਥਮਦਰਬਹਰਿਬਸਤ੍ਰਉਤਾਰੇ॥
ਪਹਿਲਾਂ ਧਨ ਹਰ ਕੇ ਫਿਰ ਬਸਤ੍ਰ ਉਤਾਰ ਲਏ।
प्रिथम दरब हरि बसत्र उतारे ॥
LINE 20
ਦੁਹੂੰਅਨਲਿਯਾਦੇਸਕੋਪੰਥਾ॥
ਦੋਹਾਂ ਨੇ ਆਪਣੇ ਦੇਸ ਦਾ ਰਾਹ ਫੜਿਆ।
दुहूंअन लिया देस को पंथा ॥
LINE 21
ਇਹਬਿਧਿਦੈਸਾਜਨਕਹਸੰਥਾ੧੧॥॥
ਇਸ ਤਰ੍ਹਾਂ ਆਪਣੇ ਮਿਤਰ ਨੂੰ ਸਹਿਜ ਸਿਖਿਆ ਦਿੱਤੀ ॥੧੧॥
इह बिधि दै साजन कह संथा ॥११॥
LINE 22
ਭਯਾਪ੍ਰਾਤਸੋਫੀਸਭਜਾਗੇ॥
ਸਵੇਰ ਹੋਣ ਤੇ ਸਾਰੇ ਸੋਫ਼ੀ ਜਾਗੇ
भया प्रात सोफी सभ जागे ॥
LINE 23
ਪਗਰੀਬਸਤ੍ਰਬਿਲੋਕਨਲਾਗੇ॥
ਅਤੇ (ਆਪਣੇ) ਬਸਤ੍ਰ ਅਤੇ ਪਗੜੀਆਂ ਲਭਣ ਲਗੇ।
पगरी बसत्र बिलोकन लागे ॥
LINE 24
ਸਰਵਰਕਹੈਕ੍ਰੋਧਕਿਯਭਾਰਾ॥
ਕਹਿਣ ਲਗੇ ਕਿ ਪੀਰ ('ਸਰਵਰ') ਨੇ ਸਾਡੇ ਉਤੇ ਬਹੁਤ ਕ੍ਰੋਧ ਕੀਤਾ ਹੈ
सरवर कहै क्रोध किय भारा ॥
LINE 25
ਸਭਹਿਨਕੌਅਸਚਰਿਤਦਿਖਾਰਾ੧੨॥॥
ਅਤੇ ਸਾਰਿਆਂ ਨੂੰ ਇਹ ਚਰਿਤ੍ਰ ਵਿਖਾਇਆ ਹੈ ॥੧੨॥
सभहिन कौ अस चरित दिखारा ॥१२॥
LINE 26
ਸਭਜੜਰਹੋਤਹਾਮੁਖਬਾਈ॥
ਸਾਰੇ ਮੂਰਖ ਉਥੇ ਮੂੰਹ ਅੱਡੀ ਖੜੋਤੇ ਰਹੇ।
सभ जड़ रहो तहा मुख बाई ॥
LINE 27
ਲਜਾਮਾਨਮੂੰਡਨਿਹੁਰਾਈ॥
ਸ਼ਰਮ ਦੇ ਮਾਰਿਆਂ ਨੇ ਸਿਰ ਨੀਵਾਂ ਕਰੀ ਰਖਿਆ।
लजा मान मूंड निहुराई ॥
LINE 28
ਭੇਦਅਭੇਦਨਕਿਨੂੰਪਛਾਨਾ॥
ਕਿਸੇ ਨੇ ਵੀ ਭੇਦ ਅਭੇਦ ਨੂੰ ਨਾ ਸਮਝਿਆ।
भेद अभेद न किनूं पछाना ॥
LINE 29
ਸਰਵਰਕਿਯਾਸੁਸਿਰਪਰਮਾਨਾ੧੩॥॥
ਜੋ ਪੀਰ ਨੇ ਕੀਤਾ, ਉਸ ਨੂੰ ਸਿਰ ਮੱਥੇ ਮੰਨਿਆ ॥੧੩॥
सरवर किया सु सिर पर माना ॥१३॥
GURBANI.WORLD