LINE 01
ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
LINE 02
ਸੁਖਨਿਧਾਨਪ੍ਰੀਤਮਪ੍ਰਭਮੇਰੇ॥
ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਹੇ ਮੇਰੇ ਪ੍ਰੀਤਮ ਪ੍ਰਭੂ!
You are the treasure of peace, O my Beloved God.
सुख निधान प्रीतम प्रभ मेरे ॥
LINE 03
ਅਗਨਤਗੁਣਠਾਕੁਰਪ੍ਰਭਤੇਰੇ॥
ਹੇ ਠਾਕੁਰ ਪ੍ਰਭੂ! ਤੇਰੇ ਗੁਣ ਗਿਣੇ ਨਹੀਂ ਜਾ ਸਕਦੇ।
Your Glories are uncounted, O God, my Lord and Master.
अगनत गुण ठाकुर प्रभ तेरे ॥
LINE 04
ਮੋਹਿਅਨਾਥਤੁਮਰੀਸਰਣਾਈ॥
ਮੈਂ ਅਨਾਥ ਤੇਰੀ ਸਰਨ ਆਇਆ ਹਾਂ।
I am an orphan, entering Your Sanctuary.
मोहि अनाथ तुमरी सरणाई ॥
LINE 05
ਕਰਿਕਿਰਪਾਹਰਿਚਰਨਧਿਆਈ੧॥॥
ਹੇ ਹਰੀ! ਮੇਰੇ ਉਤੇ ਮੇਹਰ ਕਰ, ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ ॥੧॥
Have Mercy on me, O Lord, that I may meditate on Your Feet. ||1||
करि किरपा हरि चरन धिआई ॥१॥
LINE 06
ਦਇਆਕਰਹੁਬਸਹੁਮਨਿਆਇ॥
ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੇਰੇ ਮਨ ਵਿਚ ਆ ਵੱਸ।
Take pity upon me, and abide within my mind;
दइआ करहु बसहु मनि आइ ॥
LINE 07
ਮੋਹਿਨਿਰਗੁਨਲੀਜੈਲੜਿਲਾਇ॥ਰਹਾਉ॥
ਮੈਨੂੰ ਗੁਣ-ਹੀਨ ਨੂੰ ਆਪਣੇ ਲੜ ਲਾ ਲੈ ਰਹਾਉ॥
I am worthless - please let me grasp hold of the hem of Your robe. ||1||Pause||
मोहि निरगुन लीजै लड़ि लाइ ॥ रहाउ ॥
LINE 08
ਪ੍ਰਭੁਚਿਤਿਆਵੈਤਾਕੈਸੀਭੀੜ॥
ਹੇ ਭਾਈ! ਜਦੋਂ ਪ੍ਰਭੂ ਮਨ ਵਿਚ ਆ ਵੱਸੇ, ਤਾਂ ਕੋਈ ਭੀ ਬਿਪਤਾ ਪੋਹ ਨਹੀਂ ਸਕਦੀ।
When God comes into my consciousness, what misfortune can strike me?
प्रभु चिति आवै ता कैसी भीड़ ॥
LINE 09
ਹਰਿਸੇਵਕਨਾਹੀਜਮਪੀੜ॥
ਪ੍ਰਭੂ ਦੀ ਸੇਵਾ-ਭਗਤੀ ਕਰਨ ਵਾਲੇ ਮਨੁੱਖ ਨੂੰ ਜਮਾਂ ਦਾ ਦੁੱਖ ਭੀ ਡਰਾ ਨਹੀਂ ਸਕਦਾ।
The Lord's servant does not suffer pain from the Messenger of Death.
हरि सेवक नाही जम पीड़ ॥
LINE 10
ਸਰਬਦੂਖਹਰਿਸਿਮਰਤਨਸੇ॥
ਨਾਮ ਸਿਮਰਿਆਂ ਉਸ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ,
All pains are dispelled, when one remembers the Lord in meditation;
सरब दूख हरि सिमरत नसे ॥
LINE 11
ਜਾਕੈਸੰਗਿਸਦਾਪ੍ਰਭੁਬਸੈ੨॥॥
ਜਿਸ ਦੇ ਅੰਗ-ਸੰਗ ਸਦਾ ਪਰਮਾਤਮਾ ਵੱਸਦਾ ਹੈ ॥੨॥
God abides with him forever. ||2||
जा कै संगि सदा प्रभु बसै ॥२॥
LINE 12
ਪ੍ਰਭਕਾਨਾਮੁਮਨਿਤਨਿਆਧਾਰੁ॥
ਹੇ ਭਾਈ! ਪਰਮਾਤਮਾ ਦਾ ਨਾਮ (ਹੀ ਮਨੁੱਖ ਦੇ) ਮਨ ਵਿਚ ਸਰੀਰ ਵਿਚ ਆਸਰਾ (ਦੇਣ ਵਾਲਾ) ਹੈ।
The Name of God is the Support of my mind and body.
प्रभ का नामु मनि तनि आधारु ॥
LINE 13
ਬਿਸਰਤਨਾਮੁਹੋਵਤਤਨੁਛਾਰੁ॥
ਪਰਮਾਤਮਾ ਦਾ ਨਾਮ ਭੁੱਲਿਆਂ ਸਰੀਰ (ਮਾਨੋ) ਸੁਆਹ (ਦੀ ਢੇਰੀ) ਹੋ ਜਾਂਦਾ ਹੈ।
Forgetting the Naam, the Name of the Lord, the body is reduced to ashes.
बिसरत नामु होवत तनु छारु ॥
LINE 14
ਪ੍ਰਭਚਿਤਿਆਏਪੂਰਨਸਭਕਾਜ॥
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਆ ਵਸਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।
When God comes into my consciousness, all my affairs are resolved.
प्रभ चिति आए पूरन सभ काज ॥
LINE 15
ਹਰਿਬਿਸਰਤਸਭਕਾਮੁਹਤਾਜ੩॥॥
ਪਰਮਾਤਮਾ ਦਾ ਨਾਮ ਭੁੱਲਿਆਂ ਮਨੁੱਖ ਧਿਰ ਧਿਰ ਦਾ ਅਰਥੀਆ ਹੋ ਜਾਂਦਾ ਹੈ ॥੩॥
Forgetting the Lord, one becomes subservient to all. ||3||
हरि बिसरत सभ का मुहताज ॥३॥
LINE 16
ਚਰਨਕਮਲਸੰਗਿਲਾਗੀਪ੍ਰੀਤਿ॥
ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ,
I am in love with the Lotus Feet of the Lord.
चरन कमल संगि लागी प्रीति ॥
LINE 17
ਬਿਸਰਿਗਈਸਭਦੁਰਮਤਿਰੀਤਿ॥
ਉਸ ਨੂੰ ਖੋਟੀ ਮਤਿ ਵਾਲਾ ਸਾਰਾ (ਜੀਵਨ) ਰਵਈਆ ਭੁੱਲ ਜਾਂਦਾ ਹੈ।
I am rid of all evil-minded ways.
बिसरि गई सभ दुरमति रीति ॥
LINE 18
ਮਨਤਨਅੰਤਰਿਹਰਿਹਰਿਮੰਤ॥
ਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ ਪਰਮਾਤਮਾ ਦਾ ਨਾਮ-ਮੰਤਰ ਵੱਸਦਾ ਰਹਿੰਦਾ ਹੈ (ਜੋ ਖੋਟੀ ਮਤਿ ਨੂੰ ਨੇੜੇ ਨਹੀਂ ਢੁੱਕਣ ਦੇਂਦਾ)
The Mantra of the Lord's Name, Har, Har, is deep within my mind and body.
मन तन अंतरि हरि हरि मंत ॥
LINE 19
ਨਾਨਕਭਗਤਨਕੈਘਰਿਸਦਾਅਨੰਦ੪੩॥॥॥
ਹੇ ਨਾਨਕ! ਪ੍ਰਭੂ ਦੇ ਭਗਤਾਂ ਦੇ ਹਿਰਦੇ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ॥੪॥੩॥
O Nanak, eternal bliss fills the home of the Lord's devotees. ||4||3||
नानक भगतन कै घरि सदा अनंद ॥४॥३॥
GURBANI.WORLD