LINE 01
ੴਵਾਹਿਗੁਰੂਜੀਕੀਫ਼ਤਹ॥
The Lord is One and the Victory is of the True Guru.
ੴ वाहिगुरू जी की फ़तह ॥
LINE 02
ਖ਼ੁਦਾਵੰਦਬਖ਼ਸ਼ਿੰਦਹੇਦਿਲਕੁਸ਼ਾਇ॥
ਖ਼ੁਦਾ ਬਖ਼ਸ਼ਣ ਵਾਲਾ ਹੈ, ਦਿਲ (ਦੀਆਂ ਗੁੰਝਲਾਂ) ਨੂੰ ਖੋਲ੍ਹਣ ਵਾਲਾ ਹੈ।
God, Almighty is benevolent in forgiveness,
क़ुदावंद बक़शिंदहे दिल कुशाइ ॥
LINE 03
ਰਜ਼ਾਬਖ਼ਸ਼ਰੋਜ਼ੀਦਿਹੋਰਹਿਨੁਮਾਇ੧॥॥
ਰਜ਼ਾ (ਖ਼ੁਸ਼ੀਆਂ) ਬਖ਼ਸ਼ਣ ਵਾਲਾ, ਰੋਜ਼ੀ ਦੇਣ ਵਾਲਾ ਅਤੇ ਪਥ-ਪ੍ਰਦਰਸ਼ਨ ਕਰਨ ਵਾਲਾ ਹੈ ॥੧॥
He is Enlightener, Provider and Guide.(1)
रज़ा बक़श रोज़ी दिहो रहिनुमाइ ॥१॥
LINE 04
ਨਫ਼ਉਜੋਨਫ਼ਰਸ਼ੋਨਫ਼ਰਰੋਨਫ਼ੂਰ॥
ਉਸ ਪਾਸ ਨਾ ਫ਼ੌਜ ਹੈ, ਨਾ ਗ਼ਲੀਚੇ ਹਨ, ਨਾ ਪਦਾਰਥ ਹਨ ਅਤੇ ਨਾ ਹੀ ਨੌਕਰ।
Neither He has an army nor luxurious living (no servants, no rugs and no materials).
न फ़उजो न फ़रशो न फ़ररो न फ़ूर ॥
LINE 05
ਖ਼ੁਦਾਵੰਦਬਖ਼ਸ਼ਿੰਦਹਜ਼ਾਹਰਜ਼ਹੂਰ੨॥॥
ਉਹ ਪਰਮਾਤਮਾ ਬਖ਼ਸ਼ਣ ਵਾਲਾ ਅਤੇ (ਸਾਰੇ) ਸੰਸਾਰ ਵਿਚ ਪ੍ਰਗਟ ਹੈ ॥੨॥
God, the Compassionate, is visible and manifested.(2)
क़ुदावंद बक़शिंदह ज़ाहर ज़हूर ॥२॥
LINE 06
ਹਿਕਾਯਤਸ਼ੁਨੀਦੇਮਦੁਖ਼ਤਰਵਜ਼ੀਰ॥
ਅਸੀਂ ਇਕ ਵਜ਼ੀਰ ਦੀ ਪੁੱਤਰੀ ਦੀ ਕਹਾਣੀ ਸੁਣੀ ਹੈ
Now, please listen to the tale of the daughter of a minister.
हिकायत शुनीदेम दुक़तर वज़ीर ॥
LINE 07
ਕਿਹੁਸਨਲਜਮਾਲਅਸਤਰੌਸ਼ਨਜ਼ਮੀਰ੩॥॥
ਜੋ ਬਹੁਤ ਹੁਸੀਨ ਅਤੇ ਅਕਲਮੰਦ ਸੀ ॥੩॥
She was very pretty and possessed an enlightened mind.(3)
कि हुसनल जमाल असत रौशन ज़मीर ॥३॥
LINE 08
ਵਜਾਕੈਸਰੋਸ਼ਾਹਿਰੂਮੀਕੁਲਾਹ॥
ਉਸ ਦਾ ਬਾਦਸ਼ਾਹ 'ਕੇਸਰ' ਸੀ। ਉਸ ਦੇ ਸਿਰ ਉਤੇ ਰੂਮੀ ਟੋਪ ਸੀ,
There lived a wandering Prince who had adorned himself with Cap (of honour) from Rome.
वजा कैसरो शाहि रूमी कुलाह ॥
LINE 09
ਦਰਖ਼ਸ਼ਿੰਦਹਸ਼ਮਸ਼ੋਚੁਰਖ਼ਸਿੰਦਹਮਾਹ੪॥॥
ਉਹ ਤੇਜ ਵਜੋਂ ਸੂਰਜ ਵਰਗਾ ਸੀ ਅਤੇ ਪ੍ਰਕਾਸ਼ ਵਿਚ ਚੰਦ੍ਰਮਾ ਦੇ ਸਮਾਨ ਸੀ ॥੪॥
His splendour matched the sun but his nature was as serene as the Moon.(4)
दरक़शिंदह शमशो चु रक़सिंदह माह ॥४॥
LINE 10
ਯਕੇਰੋਜ਼ਰੌਸ਼ਨਬਰਾਮਦਸ਼ਿਕਾਰ॥
ਇਕ ਦਿਨ ਚਾਨਣਾ ਹੋਣ ਤੇ (ਉਹ) ਸ਼ਿਕਾਰ ਲਈ ਨਿਕਲ ਪਿਆ।
Once, early in the morning he went out hunting.
यके रोज़ रौशन बरामद शिकार ॥
LINE 11
ਹਮਹਯੂਜ਼ਅਜ਼ਬਾਜ਼ਵਬਹਰੀਹਜ਼ਾਰ੫॥॥
ਉਸ ਨਾਲ ਬਹੁਤ ਸਾਰੇ ਚਿਤਰੇ, ਬਾਜ਼ ਅਤੇ ਬਹਿਰੀ (ਸ਼ਿਕਾਰੀ ਪੰਛੀ) ਸਨ ॥੫॥
He took with him a hound, a falcon and a hawk.(5)
हमह यूज़ अज़ बाज़ व बहरी हज़ार ॥५॥
LINE 12
ਬਪਹਿਨਅੰਦਰਆਮਦਬਨਖ਼ਜ਼ੀਰਗਾਹ॥
ਉਹ ਜੰਗਲ ਵਿਚ ਸ਼ਿਕਾਰ ਖੇਡਣ ਵਾਲੀ ਥਾਂ ਉਤੇ ਆਇਆ।
He reached a desolate place of hunting.
ब पहिन अंदर आमद बनक़ज़ीर गाह ॥
LINE 13
ਬਿਜ਼ਦਗੇਰਆਹੂਬਸੇਸ਼ੇਰਸ਼ਾਹ੬॥॥
ਉਸ ਨੇ ਬਹੁਤ ਸਾਰੇ ਬਾਰਾਸਿੰਗੇ, ਹਿਰਨ ਅਤੇ ਸ਼ੇਰ ਮਾਰੇ ॥੬॥
The Prince killed the lions, leopards and deer.(6)
बिज़द गेर आहू बसे शेर शाह ॥६॥
LINE 14
ਦਿਗ਼ਰਸ਼ਾਹਮਗ਼ਰਬਦਰਆਮਦਦਲੇਰ॥
ਇਸੇ ਦੌਰਾਨ ਉਥੇ ਇਕ ਪੱਛਮ ਦਾ ਬਾਦਸ਼ਾਹ ਆ ਗਿਆ। ਉਹ ਬਹੁਤ ਦਲੇਰ ਸੀ,
There came another Raja from the South,
दिग़र शाह मग़रब दरआमद दलेर ॥
LINE 15
ਚੁਰਖ਼ਸ਼ਿੰਦਹਮਾਹੋਚੁਗ਼ੁਰਰਿੰਦਹਸ਼ੇਰ੭॥॥
ਉਸ ਦੀ ਜੋਤਿ ਚੰਦ੍ਰਮਾ ਵਰਗੀ ਸੀ ਅਤੇ ਗਰਜ ਸ਼ੇਰ ਵਰਗੀ ਸੀ ॥੭॥
Who roared like a lion and his face gleamed like the moon.(7)
चु रक़शिंदह माहो चु ग़ुररिंदह शेर ॥७॥
LINE 16
ਦੁਸ਼ਾਹੇਦਰਾਮਦਯਕੇਜਾਇਸਖ਼ਤ॥
ਉਹ ਦੋਵੇਂ ਬਾਦਸ਼ਾਹ ਇਕ ਭਿਆਨਕ ਸਥਾਨ ਉਤੇ ਆ ਪਹੁੰਚੇ।
Both the rulers had approached an intricate terrain.
दु शाहे दरामद यके जाइ सक़त ॥
LINE 17
ਕਿਰਾਤੇਗ਼ਯਾਰੀਦਿਹਦਨੇਕਬਖ਼ਤ੮॥॥
ਨੇਕ ਸਿਤਾਰੇ ਵਾਲੇ ਦੀ ਹੀ ਇਸ ਵੇਲੇ ਤਲਵਾਰ ਯਾਰੀ ਪਾਲਦੀ ਹੈ ॥੮॥
Are not the lucky ones only rescued through their swords?(8)
किरा तेग़ यारी दिहद नेक बक़त ॥८॥
LINE 18
ਕਿਰਾਰੋਜ਼ਇਕਬਾਲਯਾਰੀਦਿਹਦ॥
(ਵੇਖੀਏ) ਅਜ ਦਾ ਭਾਗਸ਼ਾਲੀ ਦਿਨ ਕਿਸ ਦੀ ਸਹਾਇਤਾ ਕਰਦਾ ਹੈ
Doesn’t an auspicious day facilitate one?
किरा रोज़ इकबाल यारी दिहद ॥
LINE 19
ਕਿਯਜ਼ਦਾਕਿਰਾਕਾਮਗਾਰੀਦਿਹਦ੯॥॥
ਅਤੇ ਪਰਮਾਤਮਾ ਕਿਸ ਨੂੰ ਸਫਲਤਾ ਬਖ਼ਸ਼ਦਾ ਹੈ ॥੯॥
Who is endowed aid by the God of gods?(9)
कि यज़दा किरा कामगारी दिहद ॥९॥
LINE 20
ਬਜੁੰਬਸ਼ਦਰਾਮਦਦੁਸ਼ਾਹੇਦਲੇਰ॥
ਉਹ ਦੋਵੇਂ ਬਾਦਸ਼ਾਹ ਕ੍ਰਿਆਸ਼ੀਲ ਹੋ ਗਏ
Both the rulers (seeing each other) flew in the rage,
बजुंबश दरामद दु शाहे दलेर ॥
LINE 21
ਕਿਬਰਆਹੂਏਯਕਬਰਾਮਦਦੁਸ਼ੇਰ੧੦॥॥
ਜਿਵੇਂ ਦੋ ਸ਼ੇਰ ਇਕ ਹਿਰਨ ਉਤੇ ਟੁਟ ਪੈਂਦੇ ਹਨ ॥੧੦॥
Like the two lions that sprawl over a hunted deer.(10)
कि बर आहूए यक बरामद दु शेर ॥१०॥
LINE 22
ਬਗੁਰਰੀਦਨਆਮਦਦੁਅਬਰੇਸਿਯਾਹ॥
ਕਾਲੇ ਬਦਲਾਂ ਵਾਂਗ ਉਹ ਗਜ ਰਹੇ ਸਨ।
Thundering like the black clouds both jumped forward.
बगुररीदन आमद दु अबरे सियाह ॥
LINE 23
ਸਨਾਨੇਬਿਯੰਦਾਖ਼ਤਨੇਜ਼ਹਚੁਕਾਹ੧੧॥॥
ਉਹ ਕਾਹੀ (ਘਾਹ) ਦੀਆਂ ਨੋਕਾਂ ਵਾਂਗ ਭਾਲੇ ਸੁਟਦੇ ਸਨ ॥੧੧॥
Like the leaves flutter during the dust storm, the arrows started to fly.(11)
सनाने बियंदाक़त नेज़ह चु काह ॥११॥
LINE 24
ਚੁਨਾਤੀਰਬਾਰਾਨਪਰਰਾਸ਼ੁਦਹ॥
ਉਡਣ ਵਾਲੇ ਤੀਰਾਂ ਦੀ ਬਰਖਾ ਇਸ ਤਰ੍ਹਾਂ ਹੋ ਰਹੀ ਸੀ,
The arrows flew in such density that,
चुना तीर बारान पररा शुदह ॥
LINE 25
ਜ਼ਿਮੀਂਆਸਮਾਪੁਰਆਂਜ਼ਿਕਰਸ਼ਸ਼ੁਦਹ੧੨॥॥
ਮਾਨੋ ਜ਼ਮੀਨ ਤੋਂ ਆਸਮਾਨ ਤਕ (ਸਾਰਾ ਖਗੋਲ) ਗਿਰਝਾਂ ਨਾਲ ਭਰ ਗਿਆ ਹੋਵੇ ॥੧੨॥
The sky was inundated with vultures.(12)
ज़िमीं आसमा पुर आं ज़िकरश शुदह ॥१२॥
LINE 26
ਚਕਾਚਾਕਬਰਖ਼ਾਸਤਨੋਕੇਸਿਨਾ॥
ਬਰਛਿਆਂ ਦੀਆਂ ਨੋਕਾਂ ਦੇ ਵਜਣ ਨਾਲ ਖਚ ਖਚ ਦੀ ਆਵਾਜ਼ ਆਉਂਦੀ ਸੀ।
Noises coming through the tips of the spears were piercing,
चका चाक बरक़ासत नोके सिना ॥
LINE 27
ਯਕੇਰੁਸਤਖ਼ੇਜ਼ਅਜ਼ਬਰਾਮਦਜਹਾ੧੩॥॥
ਮਾਨੋ ਸੰਸਾਰ ਵਿਚ ਪਰਲੋ ਆ ਗਈ ਹੋਵੇ ॥੧੩॥
And both were creating havoc in the world.(13)
यके रुसत क़ेज़ अज़ बरामद जहा ॥१३॥
LINE 28
ਚੁਸੂਰੇਸਰਾਫ਼ੀਲਦਮਮੇਜ਼ਦਹ॥
ਦੋਵੇਂ ਸੂਰਮੇ ਇਸਰਾਫ਼ੀਲ ਫਰਿਸ਼ਤੇ ਦੇ (ਕਿਆਮਤ ਵਾਲੇ ਦਿਨ ਦੀ) ਫੂਕ ਮਾਰਨ ਵਾਂਗ ਲਲਕਾਰ ਰਹੇ ਸਨ।
They were raising hue and cries, as if, to seek final bliss of Angel of Resurrection,
चु सूरे सराफ़ील दम मेज़दह ॥
LINE 29
ਕਿਰੋਜ਼ੇਕਿਯਾਮਤਬਹਮਮੇਜ਼ਦਹ੧੪॥॥
ਦੋਵੇਂ ਕਿਆਮਤ ਦੇ ਦਿਨ ਵਾਂਗ ਟਕਰਾ ਰਹੇ ਸਨ ॥੧੪॥
So that, on the doomsday, they attain sanctuary in the heaven.(14)
कि रोज़े कियामत बहम मेज़दह ॥१४॥
LINE 30
ਗ਼ੁਰੇਜ਼ਸ਼ਦਰਾਮਦਬਅਰਬੀਸਿਪਾਹ॥
ਅਰਬ ਦੇਸ਼ ਦੀ ਫ਼ੌਜ ਵਿਚ ਭਾਜੜ ਮਚ ਗਈ
At the end anarchy surrounded the Arabian Army,
ग़ुरेज़श दरामद ब अरबी सिपाह ॥
LINE 31
ਬਗ਼ਾਲਬਦਰਾਮਦਹੁਮਾਗਰਬਸ਼ਾਹ੧੫॥॥
ਅਤੇ ਪੱਛਮ ਦਾ ਬਾਦਸ਼ਾਹ ਜਿਤ ਗਿਆ ॥੧੫॥
And western Raja had the victorious day.(15)
ब ग़ालब दरामद हुमा गरब शाह ॥१५॥
LINE 32
ਕਿਤਨਹਾਬਿਮਾਦਅਸਤਸ਼ਾਹੇਅਰਬ॥
ਅਰਬ ਦਾ ਬਾਦਸ਼ਾਹ ਇਕਲਾ ਰਹਿ ਗਿਆ।
The Arabian Prince was isolated,
कि तनहा बिमाद असत शाहे अरब ॥
LINE 33
ਬਵਕਤੇਚੁਪੇਸ਼ੀਨਸ਼ਮਸ਼ਚੂੰਗਰਬ੧੬॥॥
ਸੰਧਿਆ ਵੇਲੇ ਸੂਰਜ ਡੁਬ ਗਿਆ ॥੧੬॥
When the sun set in the evening.(16)
ब वकते चु पेशीन शमश चूं गरब ॥१६॥
LINE 34
ਚੁਤਾਬਸ਼ਨੁਮਨਦਸ਼ਵਦਦਸਤਗੀਰ॥
ਜਦ ਅਰਬ ਦੇ ਰਾਜੇ ਦਾ ਤੇਜ ਖ਼ਤਮ ਹੋ ਗਿਆ, ਤਾਂ ਉਸ ਨੂੰ ਪਕੜ ਲਿਆ ਗਿਆ,
As he had lost all his power, he tried to escape,
चु ताबश नुमनद शवद दसतगीर ॥
LINE 35
ਚੁਦੁਜ਼ਦੇਸ਼ਵਦਵਕਤਸ਼ਬਰਾਅਸੀਰ੧੭॥॥
ਜਿਵੇਂ ਰਾਤ ਦੇ ਚੋਰ ਨੂੰ ਪਕੜ ਲਿਆ ਜਾਂਦਾ ਹੈ ॥੧੭॥
But could not, he surrendered and become a prisoner.(17)
चु दुज़दे शवद वकत शब रा असीर ॥१७॥
LINE 36
ਬੁਬਸਤੰਦਬੁਰਦੰਦਸ਼ਹਿਨਿਜ਼ਦਸ਼ਾਹ॥
(ਅਰਬ ਦੇ) ਬਾਦਸ਼ਾਹ ਨੂੰ ਬੰਨ੍ਹ ਕੇ (ਪੱਛਮ ਦੇ) ਬਾਦਸ਼ਾਹ ਪਾਸ ਲੈ ਆਏ,
The Prince was tied down and taken to the Raja,
बु बसतंद बुरदंद शहि निज़द शाह ॥
LINE 37
ਚੁਮਾਹਅਫ਼ਕਨੋਹਮਚੁਬੁਰਦੰਦਮਾਹ੧੮॥॥
ਜਿਵੇਂ ਚੰਦ੍ਰਮਾ ਨੂੰ ਰਾਹੂ ਪਕੜ ਲੈਂਦਾ ਹੈ ॥੧੮॥
The same way as Rahu, the demon planet, captured the moon.(18)
चु माह अफ़कनो हम चु बुरदंद माह ॥१८॥
LINE 38
ਬਖ਼ਾਨਹਖ਼ਬਰਆਮਦਹਸ਼ਾਹਿਬਸਤ॥
ਸ਼ਾਹ ਦੇ ਘਰ ਉਸ ਦੇ ਪਕੜੇ ਜਾਣ ਦੀ ਖ਼ਬਰ ਪਹੁੰਚ ਗਈ।
Although the news of the Prince’s arrest reached his household,
ब क़ानह क़बर आमदह शाहि बसत ॥
LINE 39
ਹਮਹਕਾਰਦੁਜ਼ਦੀਵਮਰਦੀਗੁਜ਼ਸ਼ਤ੧੯॥॥
ਉਸ ਨੂੰ ਚੋਰੀ ਜਾਂ ਜ਼ੋਰੀ ਲਿਆਉਣ ਦੀ ਗੁੰਜਾਇਸ਼ ਵੀ ਨਾ ਰਹੀ ॥੧੯॥
In spite of hard efforts Prince could not be rescued.(19)
हमह कार दुज़दी व मरदी गुज़शत ॥१९॥
LINE 40
ਨਿਸ਼ਸਤੰਦਬਮਜਲਸਜ਼ਿਦਾਨਾਇਦਿਲ॥
ਦਿਲ ਦੇ ਸਮਝਦਾਰਾਂ ਦੀ ਮਜਲਿਸ ਬੈਠੀ।
The wise ones assembled in the Court,
निशसतंद ब मजलस ज़ि दानाइ दिल ॥
LINE 41
ਸੁਖ਼ਨਰਾਦਪਿਨਹਾਵਜ਼ਾਸ਼ਹਿਖ਼ਿਜ਼ਲ੨੦॥॥
ਉਨ੍ਹਾਂ ਨੇ ਬੜੀ ਸ਼ਰਮਿੰਦਗੀ ਨਾਲ ਰਾਜੇ ਦੇ ਫੜੇ ਜਾਣ ਦੀ ਗੱਲ ਚਲਾਈ ॥੨੦॥
And talked over the shame (of the Prince’s apprehension).(20)
सुक़न राद पिनहा वज़ा शहि क़िज़ल ॥२०॥
LINE 42
ਚੁਬਿਸਨੀਦਈਂਖ਼ਬਰਦੁਖ਼ਤਰਵਜ਼ੀਰ॥
ਜਦੋਂ ਵਜ਼ੀਰ ਦੀ ਲੜਕੀ ਨੇ ਇਹ ਗੱਲ ਸੁਣੀ।
When the daughter of the Minister heard the news,
चु बिसनीद ईं क़बर दुक़तर वज़ीर ॥
LINE 43
ਬਬਸਤੰਦਸ਼ਮਸ਼ੇਰਜੁਸਤੰਦਤੀਰ੨੧॥॥
ਉਸ ਨੇ ਤਲਵਾਰ (ਲਕ ਨਾਲ) ਬੰਨ੍ਹ ਲਈ ਅਤੇ ਤੀਰ ਵੀ ਚੁਣ ਲਏ (ਭਾਵ ਸਮੇਟ ਲਏ) ॥੨੧॥
She girded up her lions and tucked the arrows in there.(21)
ब बसतंद शमशेर जुसतंद तीर ॥२१॥
LINE 44
ਬਪੋਸ਼ੀਦਜ਼ਰਬਫ਼ਤਰੂਮੀਕਬਾਇ॥
ਉਸ ਨੇ ਸੁਨਹਿਰੀ ਰੰਗ ਦਾ ਰੂਮੀ ਬਾਣਾ ਪਾ ਲਿਆ
Adoring the dress of the country of Rome,
ब पोशीद ज़र बफ़त रूमी कबाइ ॥
LINE 45
ਬਜ਼ੀਂਬਰਨਿਸ਼ਸਤੋਬਿਆਮਦਬਜਾਇ੨੨॥॥
ਅਤੇ ਘੋੜੇ ਦੀ ਕਾਠੀ ਉਤੇ ਬੈਠ ਕੇ ਯੁੱਧ-ਭੂਮੀ ਵਿਚ ਆ ਗਈ ॥੨੨॥
She mounted the horse.(22)
बज़ीं बर निशसतो बिआमद बजाइ ॥२२॥
LINE 46
ਰਵਾਸ਼ੁਦਸੂਏਸ਼ਾਹਿਮਗ਼ਰਬਚੁਬਾਦ॥
ਉਹ ਪੱਛਮ ਦੇ ਬਾਦਸ਼ਾਹ ਵਲ ਹਵਾ ਦੀ ਤੇਜ਼ੀ ਵਾਂਗ ਚਲ ਪਈ
Galloping in the winds, she approached the Raja of the West,
रवा शुद सूए शाहि मग़रब चु बाद ॥
LINE 47
ਕਮਾਨੇਕਿਯਾਨੀਬਤਰਕਸ਼ਨਿਹਾਦ੨੩॥॥
ਅਤੇ ਕਿਰਪਾਨ ਦੀ ਕਮਾਨ ਅਤੇ ਤੀਰਾਂ ਦਾ ਭਥਾ (ਆਪਣੇ ਕੋਲ) ਰਖ ਲਿਆ ॥੨੩॥
With Kiani Clan’s quiver full of arrows at her back.(23)
कमाने कियानी ब तरकश निहाद ॥२३॥
LINE 48
ਬਪੇਸ਼ੇਸ਼ਹੇਮਗ਼ਰਬਆਮਦਦਲੇਰ॥
ਉਹ ਪੱਛਮ ਦੇ ਬਾਦਸ਼ਾਹ ਦੇ ਸਾਹਮਣੇ ਬੜੀ ਦਲੇਰੀ ਨਾਲ ਆ ਗਈ
She faced the Raja with great courage,
बपेशे शहे मग़रब आमद दलेर ॥
LINE 49
ਚੁਗ਼ੁਰਰੀਦਹਬਬਰੋਚੁਦਰਰਿੰਦਹਸ਼ੇਰ੨੪॥॥
(ਅਤੇ ਕਹਿਣ ਲਗੀ) ਤੂੰ ਬਦਲਾਂ ਵਾਂਗ ਗਜਦਾ ਹੈਂ ਅਤੇ ਸ਼ੇਰਾਂ ਵਾਂਗ ਚੀਰਦਾ ਪਾੜਦਾ ਹੈਂ ॥੨੪॥
But she, who used to roar like the thundering clouds and carnivorous lions,(24)
चु ग़ुररीदह बबरो चु दररिंदह शेर ॥२४॥
LINE 50
ਦੁਆਕਰਦਕਿਏਸ਼ਾਹਿਆਜ਼ਾਦਬਖ਼ਤ॥
ਸਲਾਮੀ ਦੇਣ ਤੋਂ ਬਾਦ (ਉਸ ਨੇ ਕਿਹਾ) ਹੇ ਚੰਗੇ ਭਾਗਾਂ ਵਾਲੇ ਬਾਦਸ਼ਾਹ!
Bowed in greeting and said, ‘Oh! You the fortunate Raja,
दुआ करद कि ए शाहि आज़ाद बक़त ॥
LINE 51
ਸਜ਼ਾਵਾਰਦੇਹੀਮੁਸਾਯਾਨਤਖ਼ਤ੨੫॥॥
ਤੂੰ ਤਾਜ ਤੇ ਤਖ਼ਤ ਦੀ ਸ਼ੋਭਾ ਦੇ ਲਾਇਕ ਹੈਂ ॥੨੫॥
‘Worthy of Royal Throne and the Royal Canopy.(25)
सज़ावार देहीमु सायान तक़त ॥२५॥
LINE 52
ਮਰਾਕਾਹੀਯਾਆਮਦਅਜ਼ਬਹਰਕਾਹ॥
ਮੇਰੇ ਘਾਹੀ ਘਾਹ ਲੈਣ ਲਈ ਜੰਗਲ ਵਿਚ ਆਏ ਸਨ।
‘My grass-cutters had come to shear the grass,
मरा काहीया आमद अज़ बहर काह ॥
LINE 53
ਦੋਸੇਸਦਸਵਾਰੋਯਕਅਜ਼ਸ਼ਕਲਸ਼ਾਹਿ੨੬॥॥
ਉਨ੍ਹਾਂ ਦੋ ਤਿੰਨ ਸੌ ਘੋੜ ਸਵਾਰਾਂ ਵਿਚ ਇਕ ਬਾਦਸ਼ਾਹ ਨਾਲ ਮਿਲਦੀ ਜੁਲਦੀ ਸ਼ਕਲ ਵਾਲਾ ਵੀ ਸੀ ॥੨੬॥
‘They were riding hundreds of horses and one of them looked like the Prince.(26)
दो से सद सवारो यक अज़ शकल शाहि ॥२६॥
LINE 54
ਕਿਬਿਹਤਰਹੁਮਾਨਸਤਆਂਰਾਬਿਦਿਹ॥
ਚੰਗਾ ਇਹ ਹੈ ਕਿ ਉਨ੍ਹਾਂ ਸਾਰੇ ਘਾਹੀਆਂ ਨੂੰ ਮੋੜ ਦੇ,
‘You better send them back,
कि बिहतर हुमानसत आं रा बिदिह ॥
LINE 55
ਵਗਰਨਹਖ਼ੁਦਸ਼ਮੌਤਬਰਸਰਬਿਨਿਹ੨੭॥॥
ਨਹੀਂ ਤਾਂ ਆਪਣੀ ਮੌਤ ਸਿਰ ਉਤੇ ਆਈ ਲੈ ॥੨੭॥
“Otherwise, there will be a call for your death.(27)
वगरनह क़ुदश मौत बर सर बिनिह ॥२७॥
LINE 56
ਸ਼ੁਨੀਦੇਜ਼ਿਮਨਸ਼ਾਹਿਗਰਈਂਸੁਖ਼ਨ॥
ਜੇ ਮੇਰੇ ਬਾਦਸ਼ਾਹ ਨੇ ਇਹ ਗੱਲ ਮੇਰੇ ਕੋਲੋਂ ਸੁਣ ਲਈ
“If my King heard this from me,
शुनीदे ज़ि मन शाहि गर ईं सुक़न ॥
LINE 57
ਹੁਮਾਨਾਤੁਰਾਬੇਖ਼ਬਰਕੰਦਬੁਨ੨੮॥॥
ਤਾਂ ਸਚਮੁਚ ਤੇਰੀ ਜੜ੍ਹ ਮੁਢੋਂ ਪੁਟ ਦੇਵੇਗਾ ॥੨੮॥
“He would come to uproot you.”(28)
हुमाना तुरा बेक़ बरकंद बुन ॥२८॥
LINE 58
ਸ਼ੁਨੀਦਈਂਸੁਖ਼ਨਸ਼ਾਹਿਫ਼ੌਲਾਦਤਨ॥
ਜਦ ਇਹ ਗੱਲ ਫ਼ੌਲਾਦੀ ਸ਼ਰੀਰ ਵਾਲੇ ਬਾਦਸ਼ਾਹ ਨੇ ਸੁਣੀ,
The Raja of iron will heard this,
शुनीद ईं सुक़न शाहि फ़ौलाद तन ॥
LINE 59
ਬਲਰਜ਼ੀਦਬਰਖ਼ੁਦਚੁਬਰਗ਼ੇਸਮਨ੨੯॥॥
ਤਾਂ ਉਹ ਚੰਬੇਲੀ ਦੇ ਪੱਤੇ ਵਾਂਗ ਕੰਬਣ ਲਗ ਗਿਆ ॥੨੯॥
And started to tremble like the leaves of jasmine shrubs.(29)
ब लरज़ीद बर क़ुद चु बरग़े समन ॥२९॥
LINE 60
ਚੁਨਾਜੰਗਕਰਦੰਦਈਂਕਾਹੀਯਾ॥
(ਬਾਦਸ਼ਾਹ ਨੇ ਸੋਚਿਆ ਕਿ) ਜਿਸ ਦੇ ਘਾਹੀਆਂ ਨੇ ਅਜਿਹਾ ਯੁੱਧ ਕੀਤਾ ਹੈ,
The Raja thought, ‘If these grass-cutters had given such a tough fight,
चुना जंग करदंद ईं काहीया ॥
LINE 61
ਨਦਾਨਮਮਗ਼ਰਸ਼ਾਹਿਬਾਸ਼ਦਜਵਾ੩੦॥॥
ਤਾਂ ਪਤਾ ਨਹੀਂ, ਇਨ੍ਹਾਂ ਦਾ ਬਾਦਸ਼ਾਹ ਕਿਤਨਾ ਬਹਾਦਰ ਹੋਵੇਗਾ ॥੩੦॥
‘Then their King must a very brave man.(30)
न दानम मग़र शाहि बाशद जवा ॥३०॥
LINE 62
ਨਦਾਨਮਕਸੇਸ਼ਾਹਿਹਸਤਸ਼ਜਵਾ॥
ਜੇ ਇਨ੍ਹਾਂ ਦਾ ਬਾਦਸ਼ਾਹ ਇਤਨਾ ਬਹਾਦਰ ਹੈ,
‘I did not perceive that their King was so brave,
न दानम कसे शाहि हसतश जवा ॥
LINE 63
ਕਿਮਾਰਾਬਿਗੀਰਦਜਿਮਾਯੰਦਰਾ੩੧॥॥
ਤਾਂ ਕੀ ਪਤਾ ਇਹ ਮੈਨੂੰ ਮੇਰੇ ਦੇਸ਼ ਤੋਂ ਹੀ ਨਾ ਫੜ ਕੇ ਲੈ ਜਾਵੇ ॥੩੧॥
‘That he would drag me, even, out of hell.’(31)
कि मारा बिगीरद जि मायंदरा ॥३१॥
LINE 64
ਜ਼ਿਪੇਸ਼ੀਨਹੇਸ਼ਹਵਜ਼ੀਰਾਬੁਖਾਦ॥
ਬਾਦਸ਼ਾਹ ਨੇ ਸਾਰਿਆਂ ਵਜ਼ੀਰਾਂ ਨੂੰ ਬੁਲਾ ਲਿਆ
The Raja called his Counsellors,
ज़ि पेशीनहे शह वज़ीरा बुखाद ॥
LINE 65
ਸੁਖ਼ਨਹਾਇਪੋਸ਼ੀਦਹਬਾਓਬਿਰਾਦ੩੨॥॥
ਅਤੇ ਉਨ੍ਹਾਂ ਨਾਲ ਗੁਪਤ ਗੱਲ-ਬਾਤ ਕੀਤੀ ॥੩੨॥
And had a secret conversation with them,(32)
सुक़न हाइ पोशीदह बा ओ बिराद ॥३२॥
LINE 66
ਤੁਦੀਦੀਚੁਨਾਕਾਹੀਯਾਜੰਗਕਰਦ॥
(ਬਾਦਸ਼ਾਹ ਨੇ ਸੰਬੋਧਨ ਕੀਤਾ ਕਿ) ਤੁਸੀਂ ਵੇਖਿਆ ਹੈ ਕਿ ਸਿਪਾਹੀਆਂ ਨੇ ਕਿਹੋ ਜਿਹੀ ਜੰਗ ਕੀਤੀ ਹੈ
‘Oh! My Counsellors, you have seen the grass-cutters fighting so vigorously,
तु दीदी चुना काहीया जंग करद ॥
LINE 67
ਕਿਅਜ਼ਮੁਲਕਯਜ਼ਦਾਬਰਾਵੁਰਦਗਰਦ੩੩॥॥
ਅਤੇ ਸਾਡੇ ਮੁਲਕ ਨੂੰ ਮਿੱਟੀ ਵਿਚ ਰੋਲ ਦਿੱਤਾ ਹੈ ॥੩੩॥
‘And the havoc they had brought to this God’s country.(33)
कि अज़ मुलक यज़दा बरावुरद गरद ॥३३॥
LINE 68
ਮੁਬਾਦਾਕੁਨਦਤਾਖ਼ਤਬਰਮੁਲਕਸਖ਼ਤ॥
ਅਜਿਹਾ ਨਾ ਹੋਵੇ ਕਿ ਉਹ ਸਾਡੇ ਮੁਲਕ ਉਤੇ ਚੜ੍ਹਾਈ ਕਰ ਦੇਵੇ।
‘God forbid, if that King raided, then this country would be ruined.
मुबादा कुनद ताक़त बर मुलक सक़त ॥
LINE 69
ਦਿਹਮਕਾਹੀਯਾਰਾਅਜ਼ਾਨੇਕਬਖ਼ਤ੩੪॥॥
(ਚੰਗਾ ਹੋਵੇ) ਇਨ੍ਹਾਂ ਘਾਹੀਆਂ ਨੂੰ ਉਸ ਨੇਕ-ਬਖ਼ਤ ਰਾਜੇ ਨੂੰ ਮੋੜ ਦੇਈਏ ॥੩੪॥
‘I should return the grass-cutters to this lucky one.’(34)
दिहम काहीया रा अज़ा नेक बक़त ॥३४॥
LINE 70
ਹੁਮਾਸ਼ਾਹਿਮਹਿਬੂਸ਼ੀਯਾਪੇਸ਼ਖਾਦ॥
ਬਾਦਸ਼ਾਹ ਨੇ ਸਾਰਿਆਂ ਕੈਦ ਘਾਹੀਆਂ ਨੂੰ ਕੋਲ ਬੁਲਾਇਆ
The Raja immediately called the tied-up grass-cutter (the Prince),
हुमा शाहि महिबूशीया पेश खाद ॥
LINE 71
ਹਵਾਲਹਨਮੂਦਸ਼ਕਿਓਰਾਨਿਸ਼ਾਦ੩੫॥॥
ਅਤੇ ਜੋ ਕੋਲ ਆ ਕੇ ਬੈਠਾ ਸੀ (ਅਰਥਾਤ-ਵਜ਼ੀਰ ਦੀ ਪੁੱਤਰੀ) ਉਸ ਦੇ ਹਵਾਲੇ ਕਰ ਦਿੱਤਾ ॥੩੫॥
Invited him besides him and, then, handed him over (to the woman).(35)
हवालह नमूदश कि ओ रा निशाद ॥३५॥
LINE 72
ਤੁਆਜ਼ਾਦਗਸ਼ਤੀਅਜ਼ੀਸਹਿਲਚੀਜ਼॥
(ਅਤੇ ਬਾਦਸ਼ਾਹ ਨੇ ਕਿਹਾ) ਤੂੰ ਇਸ ਕੰਮ ਤੋਂ ਬਹੁਤ ਜਲਦੀ ਮੁਕਤ ਹੋ ਗਿਆ (ਅਰਥਾਤ ਵੇਹਲਾ ਹੋ ਗਿਆ)।
(She said to the Prince), ‘You have easily attained the freedom,
तु आज़ाद गशती अज़ी सहिल चीज़ ॥
LINE 73
ਬਿਗੀਰਏਬਿਰਾਦਰਤੁਅਜ਼ਜ਼ਾਅਜ਼ੀਜ਼੩੬॥॥
ਹੇ ਭਰਾ! ਤੂੰ ਮੈਨੂੰ ਜਾਨ ਤੋਂ ਵੀ ਪਿਆਰਾ ਹੈਂ। ਇਨ੍ਹਾਂ ਨੂੰ ਸੰਭਾਲ ਲੈ ॥੩੬॥
‘Now you apprehend them (Raja and his Councillors). I love you more than my life’.(36)
बिगीरए बिरादर तु अज़ ज़ा अज़ीज़ ॥३६॥
LINE 74
ਜ਼ਨੇਪੇਚਦਸਤਾਰਰਾਤਾਬਦਾਦ॥
ਉਸ ਵਜ਼ੀਰ ਦੀ ਬੇਟੀ ਨੇ ਇਕ ਹੱਥ ਨਾਲ ਪਗੜੀ ਦੇ ਪੇਚ ਨੂੰ ਕਸਿਆ
She held the folds of her turban with one hand,
ज़ने पेच दसतार रा ताबदाद ॥
LINE 75
ਦਿਗ਼ਰਦਸਤਬਰਮੁਸ਼ਤਤੇਗਸ਼ਨਿਹਾਦ੩੭॥॥
ਅਤੇ ਦੂਜਾ ਹੱਥ ਤਲਵਾਰ ਦੀ ਮੁਠ ਉਤੇ ਧਰਿਆ ॥੩੭॥
And put the other hand on the scabbard of her sword,(37)
दिग़र दसत बर मुशत तेगश निहाद ॥३७॥
LINE 76
ਬਿਜ਼ਦਤਾਜ਼ੀਯਾਨਹਬਹਰਚਾਰਚਾਰ॥
ਉਸ ਨੇ ਹਰ ਕੈਦੀ ਨੂੰ ਚਾਰ ਚਾਰ ਕੋਰੜੇ ਮਾਰੇ ਅਤੇ ਕਿਹਾ,
She gave four lashes to each one of them (the grass-cutters),
बिज़द ताज़ीयानह ब हर चार चार ॥
LINE 77
ਬਗੁਫ਼ਤਾਕਿਏਬੇਖ਼ਬਰਬੇਮੁਹਾਰ੩੮॥॥
ਐ ਬੇਖ਼ਬਰੋ ਅਤੇ ਆਪ-ਹੁਦਰਿਓ! ॥੩੮॥
And said, ‘You, the ignorant, you don’t know anything.(38)
बगुफ़ता कि ए बे क़बर बे मुहार ॥३८॥
LINE 78
ਕਿਆਮਦਦਰੀਂਜਾਵਜ਼ਾਕਾਹਨੇਸਤ॥
ਤੁਸੀਂ ਇਥੇ ਘਾਹ ਲੈਣ ਆਏ ਸੀ, ਕੀ ਉਥੇ ਘਾਹ ਨਹੀਂ ਸੀ।
‘You have come here where there is no grass to cut.
कि आमद दरीं जा वज़ा काह नेसत ॥
LINE 79
ਕਿਏਜ਼ਦਗਵਾਹਅਸਤਯਜ਼ਦਾਯਕੇਸਤ੩੯॥॥
ਕੇਵਲ ਇਕ ਪਰਮਾਤਮਾ ਹੀ ਇਸ ਗੱਲ ਦਾ ਗਵਾਹ ਹੈ ॥੩੯॥
‘The God only is my witness,’(39)
कि एज़द गवाह असत यज़दा यकेसत ॥३९॥
LINE 80
ਦਰੋਗੇਮਰਾਬਰਗ਼ਫ਼ੂਰੇਗੁਆਹਸਤ॥
ਉਸ ਨੇ ਕਿਹਾ, ਮੇਰੇ ਝੂਠ ਨੂੰ ਬਖ਼ਸ਼ਣ ਵਾਲਾ ਪਰਮਾਤਮਾ ਹੈ
‘God is my Protector,
दरोगे मरा बर ग़फ़ूरे गुआहसत ॥
LINE 81
ਬਿਗੋਯਦਕਿਮਾਰਾਪਨਾਹੇਖ਼ੁਦਾਸਤ੪੦॥॥
ਕਿਉਂਕਿ ਉਹੀ ਮੈਨੂੰ ਪਨਾਹ ਦੇਣ ਵਾਲਾ ਹੈ ॥੪੦॥
‘He is Forgiver and, I am sure, He will excuse my lie.‘(40)
बिगोयद कि मारा पनाहे क़ुदासत ॥४०॥
LINE 82
ਰਿਹਾਈਦਿਹੰਦਹਖ਼ੁਦਾਵੰਦਤਖ਼ਤ॥
ਉਸ ਨੇ ਆਪਣੇ ਬਾਦਸ਼ਾਹ ਨੂੰ ਇਸ ਤਰ੍ਹਾਂ ਖ਼ਲਾਸ ਕਰਵਾਇਆ
After gaining freedom for his sovereign,
रिहाई दिहंदह क़ुदावंद तक़त ॥
LINE 83
ਵਿਦਾਗਸ਼ਤਜ਼ੋਮੰਜ਼ਲੋਜਾਇਸਖ਼ਤ੪੧॥॥
ਅਤੇ ਉਸ ਨੂੰ ਭਿਆਨਕ ਸਥਾਨ ਤੋਂ ਦੂਰ ਲੈ ਗਈ ॥੪੧॥
She left that place for her own abode.(41)
विदा गशत ज़ो मंज़लो जाइ सक़त ॥४१॥
LINE 84
ਬਿਦਿਹਸਾਕੀਯਾਸਾਗਰੇਸਬਜ਼ਪਾਨ॥
ਹੇ ਸਾਕੀ! ਮੈਨੂੰ ਸ਼ਬਜ਼ ਰੰਗ (ਦੀ ਸ਼ਰਾਬ) ਦਾ ਪਿਆਲਾ ਦੇ, ਤਾਂ ਜੋ ਮੈਂ ਸਮਝ ਸਕਾਂ
(The poet says), ‘Oh! Saki, give me green wine to drink,
बिदिह साकीया सागरे सबज़ पान ॥
LINE 85
ਕਿਸਾਹਿਬਸ਼ਊਰਅਸਤਜ਼ਾਹਰਜਹਾਨ੪੨॥॥
ਕਿ ਅਕਲ ਦਾ ਸੁਆਮੀ ਸਾਰੇ ਸੰਸਾਰ ਵਿਚ ਪ੍ਰਗਟ ਹੈ ॥੪੨॥
Because the Master of the Intellect prevails all over.(42)
कि साहिब शऊर असत ज़ाहर जहान ॥४२॥
LINE 86
ਬਿਦਿਹਸਾਕੀਯਾਜਾਮਫ਼ੀਰੋਜ਼ਰੰਗ॥
ਹੇ ਸਾਕੀ! ਮੈਨੂੰ ਹਰੇ ਰੰਗ (ਦੀ ਸ਼ਰਾਬ) ਦਾ ਪਿਆਲਾ ਬਖ਼ਸ਼
‘Saki! Give me the cup full of greenish (liquid),
बिदिह साकीया जाम फ़ीरोज़ रंग ॥
LINE 87
ਕਿਦਰਵਕਤਸ਼ਬਚੂੰਖ਼ੁਸ਼ੇਰੋਜ਼ਜੰਗ੪੩੬॥॥॥
ਜੋ ਮੈਨੂੰ ਰਾਤ ਵੇਲੇ ਅਤੇ ਜੰਗ ਵਿਚ ਪ੍ਰਸੰਨਤਾ ਪ੍ਰਦਾਨ ਕਰਨ ਵਾਲਾ ਹੋਵੇ ॥੪੩॥੬॥
“Which soothes during the wars and the lonely nights.”(42)
कि दर वकत शब चूं क़ुशे रोज़ जंग ॥४३॥६॥
GURBANI.WORLD