ਜਉ ਲਉ ਕਰਿ ਕਾਮਨਾ ਕਾਮਾਰਥੀ ਕਰਮ ਕੀਨੇ ਪੂਰਨ ਮਨੋਰਥ ਭਇਓ ਨ ਕਾਹੂ ਕਾਮ ਕੋ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 428
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜਉਲਉਕਰਿਕਾਮਨਾਕਾਮਾਰਥੀਕਰਮਕੀਨੇਪੂਰਨਮਨੋਰਥਭਇਓਨਕਾਹੂਕਾਮਕੋ।
ਜਿਤਨਾ ਚਿਰ ਪ੍ਰਯੰਤ ਕਾਮਨਾ ਦੇ ਪ੍ਰਯੋਜਨ ਵਾਲੇ ਬਣ ਕਾਮਨਾ ਚਾਹਨਾ ਧਾਰ ਧਾਰ ਕੇ ਸਕਾਮ ਕਰਮਾਂ ਨੂੰ ਕੀਤਾ ਤਾਂ ਕਿਸੇ ਭੀ ਕਾਮਨਾ ਸਬੰਧੀ ਮਨ ਦਾ ਅਰਥ ਪ੍ਰਯੋਜਨ ਪੂਰਾ ਨਾ ਹੋਯਾ।
So long as a human being performed deeds to fulfill his desires or with some aim in mind, neither his performed actions achieved anything nor any of his resolutions bore fruit.
जउ लउ करि कामना कामारथी करम कीने पूरन मनोरथ भइओ न काहू काम को ।
LINE 02
ਜਉਲਉਕਰਿਆਸਾਆਸਵੰਤਹੁਇਆਸਰੋਗਹਿਓਬਹਿਓਫਿਰਿਓਠਉਰਪਾਇਓਨਬਿਸ੍ਰਾਮਕੋ।
ਜਿਤਨਾ ਕਾਲ ਪ੍ਰਯੰਤ ਆਸਵੰਤ ਆਸਾ ਵੰਦ ਉਮੇਦਵਾਰ ਬਣ ਕੇ; ਆਸਾਂ ਉਮੇਦਾਂ ਕਰਦਿਆਂ ਆਸਰੇ ਗ੍ਰਹਿਣ ਕਰਦੇ ਫਿਰੇ ਚਾਹੇ ਰਹੇ ਇਕੋ ਟਿਕਣੇ ਤੇ ਚਾਹੇ ਫਿਰੇ ਦੇਸੀ ਦਿਸੌਰੀ ਬਿਸ੍ਰਾਮ = ਚੈਨ ਦੀ ਠੌਰ ਬਿਲਕੁਲ ਨਾ ਪ੍ਰਾਪਤ ਹੋਈ; ਭਾਵ ਟਿਕਾਣੇ ਸਿਰ ਹੀ ਆਸਾਂ ਦੀ ਸੇਹ ਵਿਚ ਸੰਕਲਪਾਂ ਵਿਕਲਪਾਂ ਦੀ ਫੰਡ ਮਾਰਦੀ ਰਹੀ ਤੋ ਪ੍ਰਦੇਸਾਂ ਵਿਚ ਭਰਮਨਾ ਭਟਕਨਾ ਦਾ ਵਿਖ੍ਯੇਪ ਜਾਨ ਪਾਂਦਾ ਰਿਹਾ; ਨਾ ਇਕਾਂਤ ਸੌਜੀ ਤੇ ਨਾ ਹੀ ਦੁਕਾਂਤ ਵਿਚ ਹੀ ਕੁਛ ਸੌਰਿਆ।
So long a human being remained dependent on others for fulfillment of his desires, he wandered from pillar to post without respite from anywhere.
जउ लउ करि आसा आसवंत हुइ आसरो गहिओ बहिओ फिरिओ ठउर पाइओ न बिस्राम को ।
LINE 03
ਜਉਲਉਮਮਤਾਮਮਤਮੂੰਡਬੋਝਲੀਨੋਦੀਨੋਡੰਡਖੰਡਖੰਡਖੇਮਠਾਮਠਾਮਕੋ।
ਅਤੇ ਐਸਾ ਹੀ ਜਦੋਂ ਤਕ ਮਮਤਾ ਦੇ ਮੋਹ ਸੰਸਾਰੀ ਪਦਾਰਥਾਂ ਵਾ ਸਰਬੰਧੀਆਂ ਦੇ ਸਨੇਹ ਪ੍ਯਾਰ ਹਦਾ ਭਾਰ ਸਿਰ ਤੇ ਲਈ ਰਖਿਆ ਉਸ ਨੇ ਐਸਾ ਡੰਡ ਦਿੱਤਾ ਕਿ ਖੰਡ ਖੰਡ ਚੂਰ ਚੂਰ ਹੁੰਦੇ ਰਹੇ ਤੇ ਥਾਂ ਥਾਂ ਦਾ ਖੇਦ ਦੁੱਖ ਸਹਾਰਦੇ ਰਹੇ।
So long a human being carried the load of I, my, me and yours under the influence of attachment with worldly goods and relations, he kept roving in distress from one place to the other.
जउ लउ ममता ममत मूंड बोझ लीनो दीनो डंड खंड खंड खेम ठाम ठाम को ।
LINE 04
ਗੁਰਉਪਦੇਸਨਿਹਕਾਮਅਉਨਿਰਾਸਭਏਨਿਮ੍ਰਤਾਸਹਜਸੁਖਨਿਜਪਦਨਾਮਕੋ੪੨੮।।
ਜ੍ਯੋਂ ਹੀ ਕਿ ਗੁਰੂ ਕਾ ਉਪਦੇਸ਼ ਲੈ ਗੁਰ ਸਿੱਖ ਸਜੇ ਸਭ ਪ੍ਰਕਾਰ ਦੀਆਂ ਕਾਮਨਾਂ ਤੋਂ ਰਹਿਤ ਹੋ ਗਏ ਅਤੇ ਆਸਾਂ ਵਲੋਂ ਭੀ ਨਿਰਾਸ ਬਣ ਗਏ, ਅਰੁ ਨਿਜ ਪਦ ਹੈ ਨਾਮ ਜਿਸ ਸਹਜ ਸੁਖ ਦਾ ਓਸ ਵਿਖੇ ਨਿਮ੍ਰਤਾ ਮਿਲਨਸਾਰਤਾ ਧਾਰ ਲਈ। ਭਾਵ *ਸਗਲ ਸੰਗ ਹਮ ਕਉ ਬਨਿ ਆਈ* ਵਾਲਾ ਵਰਤਾਰਾ ਵਰਤ ਰਿਹਾ ਹੈ ॥੪੨੮॥
One can become unattached and free from all worldly allurements only by taking the refuge of the True Guru and practicing His sermon of Naam Simran that helps one achieve spiritual high, comfort of equipoise and humility. (428)
गुर उपदेस निहकाम अउ निरास भए निम्रता सहज सुख निज पद नाम को ।४२८।
GURBANI.WORLD