ਪਉੜੀ ॥

ਰਾਗੁ ਗਉੜੀ ਗੁਰੂ ਅਰਜਨ ਦੇਵ ਜੀ ਅੰਗ 322
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ
Pauree:
पउड़ी ॥
LINE 02
ਰਸਨਾਉਚਰੈਹਰਿਸ੍ਰਵਣੀਸੁਣੈਸੋਉਧਰੈਮਿਤਾ
ਹੇ ਮਿੱਤਰ! ਜੋ ਮਨੁੱਖ ਜੀਭ ਨਾਲ ਹਰਿ-ਨਾਮ ਉਚਾਰਦਾ ਹੈ, ਤੇ ਕੰਨਾਂ ਨਾਲ ਹਰਿ-ਨਾਮ ਸੁਣਦਾ ਹੈ, ਉਹ (ਮਨੁੱਖ ਸੰਸਾਰ-ਸਾਗਰ ਤੋਂ) ਬਚ ਜਾਂਦਾ ਹੈ।
Those who chant the Lord's Name with their tongues and hear it with their ears are saved, O my friend.
रसना उचरै हरि स्रवणी सुणै सो उधरै मिता ॥
LINE 03
ਹਰਿਜਸੁਲਿਖਹਿਲਾਇਭਾਵਨੀਸੇਹਸਤਪਵਿਤਾ
ਉਸ ਦੇ ਉਹ ਹੱਥ ਪਵਿੱਤ੍ਰ ਹਨ ਜੋ ਸ਼ਰਧਾ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਲਿਖਦੇ ਹਨ।
Those hands which lovingly write the Praises of the Lord are pure.
हरि जसु लिखहि लाइ भावनी से हसत पविता ॥
LINE 04
ਅਠਸਠਿਤੀਰਥਮਜਨਾਸਭਿਪੁੰਨਤਿਨਿਕਿਤਾ
ਉਸ ਮਨੁੱਖ ਨੇ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ ਤੇ ਸਾਰੇ ਪੁੰਨ ਕਰਮ ਕਰ ਲਏ ਹਨ।
It is like performing all sorts of virtuous deeds, and bathing at the sixty-eight sacred shrines of pilgrimage.
अठसठि तीरथ मजना सभि पुंन तिनि किता ॥
LINE 05
ਸੰਸਾਰਸਾਗਰਤੇਉਧਰੇਬਿਖਿਆਗੜੁਜਿਤਾ
ਅਜੇਹੇ ਮਨੁੱਖ ਸੰਸਾਰ-ਸਮੁੰਦਰ (ਦੇ ਵਿਕਾਰਾਂ ਵਿਚ ਡੁੱਬਣ) ਤੋਂ ਬਚ ਜਾਂਦੇ ਹਨ, ਉਹਨਾਂ ਨੇ ਮਾਇਆ ਦਾ ਕਿਲ੍ਹਾ ਜਿੱਤ ਲਿਆ (ਸਮਝੋ)।
They cross over the world-ocean, and conquer the fortress of corruption.
संसार सागर ते उधरे बिखिआ गड़ु जिता ॥
LINE 06
ਨਾਨਕਲੜਿਲਾਇਉਧਾਰਿਅਨੁਦਯੁਸੇਵਿਅਮਿਤਾ੧੯॥॥
ਹੇ ਨਾਨਕ! ਐਸੇ ਬੇਅੰਤ ਪ੍ਰਭੂ ਨੂੰ ਸਿਮਰ, ਜਿਸ ਨੇ ਆਪਣੇ ਲੜ ਲਾ ਕੇ (ਅਨੇਕਾਂ ਜੀਵ) ਬਚਾਏ ਹਨ ॥੧੯॥
O Nanak, serve the Infinite Lord; grasp the hem of His robe, and He will save you. ||19||
नानक लड़ि लाइ उधारिअनु दयु सेवि अमिता ॥१९॥
GURBANI.WORLD