ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਬਰਬਰੀਨਕੌਜੀਤਿਬਾਹੁਸਾਲੀਨਬਿਹੰਡਿਯੋ॥
ਬਰਬਰ ਦੇਸ਼ ਵਾਲਿਆਂ ਨੂੰ ਜਿਤ ਕੇ (ਫਿਰ) ਸ਼ਾਲੀਵਾਹਨ ਦੇਸ਼ ਵਾਲਿਆਂ ਦਾ ਵਿਨਾਸ਼ ਕੀਤਾ।
बरबरीन कौ जीति बाहु सालीन बिहंडियो ॥
LINE 03
ਗਰਬਅਰਬਕੋਦਾਹਿਸਰਬਦਰਬਿਨਕੋਦੰਡਿਯੋ॥
(ਫਿਰ) ਅਰਬ ਦੇਸ਼ ਦੀ ਹੈਂਕੜ ਨੂੰ ਸਾੜ ਫੂਕ ਕੇ ਧਨਵਾਨਾਂ ('ਦਰਬਿਨ') ਨੂੰ ਦੰਡ ਦਿੱਤਾ।
गरब अरब को दाहि सरब दरबिन को दंडियो ॥
LINE 04
ਅਰਬਖਰਬਰਿਪੁਚਰਬਿਜਰਬਿਛਿਨਇਕਮੈਮਾਰੇ॥
ਫਿਰ ਬੇਗਿਣਤ ਵੈਰੀਆਂ ਨੂੰ ਚਬ ਲਿਆ ਅਤੇ ਦੁਖ ਦੇ ਕੇ ('ਜਰਬਿ' ਸੱਟਾਂ ਮਾਰ ਕੇ) ਛਿਣ ਵਿਚ ਮਾਰ ਦਿੱਤਾ।
अरब खरब रिपु चरबि जरबि छिन इक मै मारे ॥
LINE 05
ਹੋਹਿੰਗੁਲਾਜਹਬਸੀਹਰੇਵਹਲਬੀਹਨਿਡਾਰੇ੮॥॥
ਫਿਰ ਹਿੰਗਲਾਜ ਦੇਸ, ਹਬਸ਼ ਦੇਸ, ਹਰੇਵ ਦੇਸ ਅਤੇ ਹਲਬ ਦੇਸ਼ ਵਾਲਿਆਂ ਨੂੰ ਮਾਰ ਦਿੱਤਾ ॥੮॥
हो हिंगुलाज हबसी हरेव हलबी हनि डारे ॥८॥
LINE 06
ਮਗਰਬੀਨਕੋਜੀਤਿਸਰਬਗਰਬਿਨਕੋਮਾਰਿਯੋ॥
ਫਿਰ ਪੱਛਮ ਨੂੰ ਜਿਤ ਕੇ ਸਾਰਿਆਂ ਹੰਕਾਰੀਆਂ ਨੂੰ ਮਾਰ ਦਿੱਤਾ।
मगरबीन को जीति सरब गरबिन को मारियो ॥
LINE 07
ਸਰਬਚਰਬਿਯਨਚਰਬਿਗਰਬਿਗਜਨੀਕੋਗਾਰਿਯੋ॥
ਸਾਰੇ ਸ਼ਕਤੀਵਰਾਂ ਨੂੰ ਚਬਿਆ ਅਤੇ ਗ਼ਜ਼ਨੀ ਦੇ ਗਰਬ ਨੂੰ ਨਸ਼ਟ ਕੀਤਾ।
सरब चरबियन चरबि गरबि गजनी को गारियो ॥
LINE 08
ਮਾਲਨੇਰਮੁਲਤਾਨਮਾਲਵਾਬਸਿਕਿਯੋ॥
(ਫਿਰ) ਮਾਲਨੇਰ, ਮੁਲਤਾਨ ਅਤੇ ਮਾਲਵਾ ਦੇਸ਼ ਨੂੰ ਵਸ ਵਿਚ ਕੀਤਾ।
मालनेर मुलतान मालवा बसि कियो ॥
LINE 09
ਹੋਦੁੰਦਭਿਜੀਤਪ੍ਰਤੀਚੀਦਿਸਿਜੈਕੋਦਿਯੋ੯॥॥
(ਇਸ ਤਰ੍ਹਾਂ) ਪੱਛਮ ਦਿਸ਼ਾ ਨੂੰ ਜਿਤ ਕੇ 'ਜੈ' ਦਾ ਨਗਾਰਾ ਵਜਾਇਆ ॥੯॥
हो दुंदभि जीत प्रतीची दिसि जै को दियो ॥९॥
GURBANI.WORLD