ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ॥

ਰਾਗੁ ਸੋਰਠਿ ਗੁਰੂ ਅਰਜਨ ਦੇਵ ਜੀ ਅੰਗ 639
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਰਠਿਮਹਲਾਘਰੁਅਸਟਪਦੀਆ
ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Sorat'h, Fifth Mahalaa, First House, Ashtapadees:
सोरठि महला ५ घरु १ असटपदीआ ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਸਭੁਜਗੁਜਿਨਹਿਉਪਾਇਆਭਾਈਕਰਣਕਾਰਣਸਮਰਥੁ
ਹੇ ਭਾਈ! ਜਿਸ ਪਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ, ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ,
The One who created the whole world, O Siblings of Destiny, is the Almighty Lord, the Cause of causes.
सभु जगु जिनहि उपाइआ भाई करण कारण समरथु ॥
LINE 04
ਜੀਉਪਿੰਡੁਜਿਨਿਸਾਜਿਆਭਾਈਦੇਕਰਿਅਪਣੀਵਥੁ
ਜਿਸ ਨੇ ਆਪਣੀ ਸੱਤਿਆ ਦੇ ਕੇ (ਮਨੁੱਖ ਦਾ) ਜਿੰਦ ਤੇ ਸਰੀਰ ਪੈਦਾ ਕੀਤਾ ਹੈ, ਉਹ ਕਰਤਾਰ (ਤਾਂ) ਕਿਸੇ ਪਾਸੋਂ ਭੀ ਬਿਆਨ ਨਹੀਂ ਕੀਤਾ ਜਾ ਸਕਦਾ।
He fashioned the soul and the body, O Siblings of Destiny, by His own power.
जीउ पिंडु जिनि साजिआ भाई दे करि अपणी वथु ॥
LINE 05
ਕਿਨਿਕਹੀਐਕਿਉਦੇਖੀਐਭਾਈਕਰਤਾਏਕੁਅਕਥੁ
ਹੇ ਭਾਈ! ਉਹ ਕਰਤਾਰ ਦਾ ਸਰੂਪ ਦਸਿਆ ਨਹੀਂ ਜਾ ਸਕਦਾ। ਉਸ ਨੂੰ ਕਿਵੇਂ ਵੇਖਿਆ ਜਾਏ?
How can He be described? How can He be seen, O Siblings of Destiny? The Creator is One; He is indescribable.
किनि कहीऐ किउ देखीऐ भाई करता एकु अकथु ॥
LINE 06
ਗੁਰੁਗੋਵਿੰਦੁਸਲਾਹੀਐਭਾਈਜਿਸਤੇਜਾਪੈਤਥੁ॥॥
ਹੇ ਭਾਈ! ਗੋਬਿੰਦ ਦੇ ਰੂਪ ਗੁਰੂ ਦੀ ਸਿਫ਼ਤਿ ਕਰਨੀ ਚਾਹੀਦੀ ਹੈ, ਕਿਉਂਕਿ ਗੁਰੂ ਪਾਸੋਂ ਹੀ ਸਾਰੇ ਜਗਤ ਦੇ ਮੂਲ ਪਰਮਾਤਮਾ ਦੀ ਸੂਝ ਪੈ ਸਕਦੀ ਹੈ ॥੧॥
Praise the Guru, the Lord of the Universe, O Siblings of Destiny; through Him, the essence is known. ||1||
गुरु गोविंदु सलाहीऐ भाई जिस ते जापै तथु ॥१॥
LINE 07
ਮੇਰੇਮਨਜਪੀਐਹਰਿਭਗਵੰਤਾ
ਹੇ ਮੇਰੇ ਮਨ! (ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ।
O my mind, meditate on the Lord, the Lord God.
मेरे मन जपीऐ हरि भगवंता ॥
LINE 08
ਨਾਮਦਾਨੁਦੇਇਜਨਅਪਨੇਦੂਖਦਰਦਕਾਹੰਤਾਰਹਾਉ
ਉਹ ਭਗਵਾਨ ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ। ਉਹ ਸਾਰੇ ਦੁੱਖਾਂ ਪੀੜਾਂ ਦਾ ਨਾਸ ਕਰਨ ਵਾਲਾ ਹੈ ਰਹਾਉ॥
He blesses His servant with the gift of the Naam; He is the Destroyer of pain and suffering. ||Pause||
नाम दानु देइ जन अपने दूख दरद का हंता ॥ रहाउ ॥
LINE 09
ਜਾਕੈਘਰਿਸਭੁਕਿਛੁਹੈਭਾਈਨਉਨਿਧਿਭਰੇਭੰਡਾਰ
ਹੇ ਭਾਈ! ਜਿਸ ਪ੍ਰਭੂ ਦੇ ਘਰ ਵਿਚ ਹਰੇਕ ਚੀਜ਼ ਮੌਜੂਦ ਹੈ, ਜਿਸ ਦੇ ਘਰ ਵਿਚ ਜਗਤ ਦੇ ਸਾਰੇ ਨੌ ਹੀ ਖ਼ਜ਼ਾਨੇ ਮੌਜੂਦ ਹਨ, ਜਿਸ ਦੇ ਘਰ ਵਿਚ ਭੰਡਾਰੇ ਭਰੇ ਪਏ ਹਨ,
Everything is in His home, O Siblings of Destiny; His warehouse is overflowing with the nine treasures.
जा कै घरि सभु किछु है भाई नउ निधि भरे भंडार ॥
LINE 10
ਤਿਸਕੀਕੀਮਤਿਨਾਪਵੈਭਾਈਊਚਾਅਗਮਅਪਾਰ
ਉਸ ਦਾ ਮੁੱਲ ਨਹੀਂ ਪੈ ਸਕਦਾ, ਉਹ ਸਭ ਤੋਂ ਉੱਚਾ ਹੈ, ਉਹ ਅਪਹੁੰਚ ਹੈ, ਉਹ ਬੇਅੰਤ ਹੈ।
His worth cannot be estimated, O Siblings of Destiny; He is lofty, inaccessible and infinite.
तिस की कीमति ना पवै भाई ऊचा अगम अपार ॥
LINE 11
ਜੀਅਜੰਤਪ੍ਰਤਿਪਾਲਦਾਭਾਈਨਿਤਨਿਤਕਰਦਾਸਾਰ
ਹੇ ਭਾਈ! ਉਹ ਪ੍ਰਭੂ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਉਹ ਸਦਾ ਹੀ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ।
He cherishes all beings and creatures, O Siblings of Destiny; he continually takes care of them.
जीअ जंत प्रतिपालदा भाई नित नित करदा सार ॥
LINE 12
ਸਤਿਗੁਰੁਪੂਰਾਭੇਟੀਐਭਾਈਸਬਦਿਮਿਲਾਵਣਹਾਰ॥॥
(ਉਸ ਦਾ ਦਰਸਨ ਕਰਨ ਲਈ) ਹੇ ਭਾਈ! ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ, (ਗੁਰੂ ਹੀ ਆਪਣੇ) ਸ਼ਬਦ ਵਿਚ ਜੋੜ ਕੇ ਪਰਮਾਤਮਾ ਨਾਲ ਮਿਲਾ ਸਕਣ ਵਾਲਾ ਹੈ ॥੨॥
So meet with the Perfect True Guru, O Siblings of Destiny, and merge in the Word of the Shabad. ||2||
सतिगुरु पूरा भेटीऐ भाई सबदि मिलावणहार ॥२॥
LINE 13
ਸਚੇਚਰਣਸਰੇਵੀਅਹਿਭਾਈਭ੍ਰਮੁਭਉਹੋਵੈਨਾਸੁ
ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਚਰਨ ਹਿਰਦੇ ਵਿਚ ਵਸਾਈ ਰੱਖਣੇ ਚਾਹੀਦੇ ਹਨ, (ਇਸ ਤਰ੍ਹਾਂ ਮਨ ਦੀ) ਭਟਕਣਾ ਦਾ, (ਹਰੇਕ ਕਿਸਮ ਦੇ) ਡਰ ਦਾ ਨਾਸ ਹੋ ਜਾਂਦਾ ਹੈ।
Adoring the feet of the True Guru, O Siblings of Destiny, doubt and fear are dispelled.
सचे चरण सरेवीअहि भाई भ्रमु भउ होवै नासु ॥
LINE 14
ਮਿਲਿਸੰਤਸਭਾਮਨੁਮਾਂਜੀਐਭਾਈਹਰਿਕੈਨਾਮਿਨਿਵਾਸੁ
ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਮਨ ਨੂੰ ਸਾਫ਼ ਕਰਨਾ ਚਾਹੀਦਾ ਹੈ (ਇਸ ਤਰ੍ਹਾਂ) ਪਰਮਾਤਮਾ ਦੇ ਨਾਮ ਵਿਚ (ਮਨ ਦਾ) ਨਿਵਾਸ ਹੋ ਜਾਂਦਾ ਹੈ।
Joining the Society of the Saints, cleanse your mind, O Siblings of Destiny, and dwell in the Name of the Lord.
मिलि संत सभा मनु मांजीऐ भाई हरि कै नामि निवासु ॥
LINE 15
ਮਿਟੈਅੰਧੇਰਾਅਗਿਆਨਤਾਭਾਈਕਮਲਹੋਵੈਪਰਗਾਸੁ
(ਸਾਧ ਸੰਗਤਿ ਦੀ ਬਰਕਤਿ ਨਾਲ) ਹੇ ਭਾਈ! ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ (ਮਨੁੱਖ ਦੇ ਅੰਦਰੋਂ) ਮਿਟ ਜਾਂਦਾ ਹੈ (ਹਿਰਦੇ ਦੇ) ਕੌਲ-ਫੁੱਲ ਦਾ ਖਿੜਾਉ ਹੋ ਜਾਂਦਾ ਹੈ।
The darkness of ignorance shall be dispelled, O Siblings of Destiny, and the lotus of your heart shall blossom forth.
मिटै अंधेरा अगिआनता भाई कमल होवै परगासु ॥
LINE 16
ਗੁਰਬਚਨੀਸੁਖੁਊਪਜੈਭਾਈਸਭਿਫਲਸਤਿਗੁਰਪਾਸਿ॥॥
ਹੇ ਭਾਈ! ਗੁਰੂ ਦੇ ਬਚਨਾਂ ਉੱਤੇ ਤੁਰਿਆਂ ਆਤਮਕ ਆਨੰਦ ਪੈਦਾ ਹੁੰਦਾ ਹੈ। ਸਾਰੇ ਫਲ ਗੁਰੂ ਦੇ ਕੋਲ ਹਨ ॥੩॥
By the Guru's Word, peace wells up, O Siblings of Destiny; all fruits are with the True Guru. ||3||
गुर बचनी सुखु ऊपजै भाई सभि फल सतिगुर पासि ॥३॥
LINE 17
ਮੇਰਾਤੇਰਾਛੋਡੀਐਭਾਈਹੋਈਐਸਭਕੀਧੂਰਿ
ਹੇ ਭਾਈ! ਵਿਤਕਰਾ ਛੱਡ ਦੇਣਾ ਚਾਹੀਦਾ ਹੈ, ਸਭਨਾਂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ।
Give up your sense of mine and yours, O Siblings of Destiny, and become the dust of the feet of all.
मेरा तेरा छोडीऐ भाई होईऐ सभ की धूरि ॥
LINE 18
ਘਟਿਘਟਿਬ੍ਰਹਮੁਪਸਾਰਿਆਭਾਈਪੇਖੈਸੁਣੈਹਜੂਰਿ
ਹੇ ਭਾਈ! ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ, ਉਹ ਸਭ ਦੇ ਅੰਗ-ਸੰਗ ਹੋ ਕੇ (ਸਭ ਦੇ ਕੰਮਾਂ ਨੂੰ) ਵੇਖਦਾ ਹੈ (ਸਭਨਾਂ ਦੀਆਂ ਗੱਲਾਂ) ਸੁਣਦਾ ਹੈ।
In each and every heart, God is contained, O Siblings of Destiny; He sees, and hears, and is ever-present with us.
घटि घटि ब्रहमु पसारिआ भाई पेखै सुणै हजूरि ॥
LINE 19
ਜਿਤੁਦਿਨਿਵਿਸਰੈਪਾਰਬ੍ਰਹਮੁਭਾਈਤਿਤੁਦਿਨਿਮਰੀਐਝੂਰਿ
ਹੇ ਭਾਈ! ਜਿਸ ਦਿਨ ਪਰਮਾਤਮਾ ਭੁੱਲ ਜਾਏ, ਉਸ ਦਿਨ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜ ਲਈਦੀ ਹੈ।
On that day when one forgets the Supreme Lord God, O Siblings of Destiny, on that day, one ought to die crying out in pain.
जितु दिनि विसरै पारब्रहमु भाई तितु दिनि मरीऐ झूरि ॥
LINE 20
ਕਰਨਕਰਾਵਨਸਮਰਥੋਭਾਈਸਰਬਕਲਾਭਰਪੂਰਿ॥॥
ਹੇ ਭਾਈ! (ਇਹ ਯਾਦ ਰੱਖੋ ਕਿ) ਪਰਮਾਤਮਾ ਸਭ ਕੁਝ ਕਰ ਸਕਣ ਵਾਲਾ ਅਤੇ (ਜੀਵਾਂ ਪਾਸੋਂ) ਕਰਾ ਸਕਣ ਵਾਲਾ ਹੈ। ਪਰਮਾਤਮਾ ਵਿਚ ਸਾਰੀਆਂ ਤਾਕਤਾਂ ਮੌਜੂਦ ਹਨ ॥੪॥
He is the all-powerful Cause of Causes, O Siblings of Destiny; he is totally filled with all powers. ||4||
करन करावन समरथो भाई सरब कला भरपूरि ॥४॥
LINE 21
ਪ੍ਰੇਮਪਦਾਰਥੁਨਾਮੁਹੈਭਾਈਮਾਇਆਮੋਹਬਿਨਾਸੁ
ਹੇ ਭਾਈ! (ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ) ਪਿਆਰ ਦਾ ਕੀਮਤੀ ਧਨ ਮੌਜੂਦ ਹੈ, ਹਰਿ-ਨਾਮ ਮੌਜੂਦ ਹੈ (ਉਸ ਦੇ ਅੰਦਰੋਂ) ਮਾਇਆ ਦੇ ਮੋਹ ਦਾ ਨਾਸ ਹੋ ਜਾਂਦਾ ਹੈ।
The Love of the Name is the greatest treasure, O Siblings of Destiny; through it, emotional attachment to Maya is dispelled.
प्रेम पदारथु नामु है भाई माइआ मोह बिनासु ॥
LINE 22
ਤਿਸੁਭਾਵੈਤਾਮੇਲਿਲਏਭਾਈਹਿਰਦੈਨਾਮਨਿਵਾਸੁ
ਹੇ ਭਾਈ! ਉਸ ਪਰਮਾਤਮਾ ਨੂੰ (ਜਦੋਂ) ਚੰਗਾ ਲੱਗੇ ਤਦੋਂ ਉਹ (ਜਿਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ (ਉਸ ਦੇ) ਹਿਰਦੇ ਵਿਚ ਉਸ ਪ੍ਰਭੂ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ।
If it is pleasing to His Will, then He unites us in His Union, O Siblings of Destiny; the Naam, the Name of the Lord, comes to abide in the mind.
तिसु भावै ता मेलि लए भाई हिरदै नाम निवासु ॥
LINE 23
ਗੁਰਮੁਖਿਕਮਲੁਪ੍ਰਗਾਸੀਐਭਾਈਰਿਦੈਹੋਵੈਪਰਗਾਸੁ
ਹੇ ਭਾਈ! ਗੁਰੂ ਦੇ ਸਨਮੁਖ ਹੋਇਆਂ (ਹਿਰਦੇ ਦਾ) ਕੌਲ-ਫੁੱਲ ਖਿੜ ਪੈਂਦਾ ਹੈ, ਹਿਰਦੇ ਵਿਚ (ਆਤਮਕ ਜੀਵਨ ਦੀ ਸੋਝੀ ਦਾ) ਚਾਨਣ ਹੋ ਜਾਂਦਾ ਹੈ।
The heart-lotus of the Gurmukh blossoms forth, O Siblings of Destiny, and the heart is illumined.
गुरमुखि कमलु प्रगासीऐ भाई रिदै होवै परगासु ॥
LINE 24
ਪ੍ਰਗਟੁਭਇਆਪਰਤਾਪੁਪ੍ਰਭਭਾਈਮਉਲਿਆਧਰਤਿਅਕਾਸੁ॥॥
ਹੇ ਭਾਈ! (ਗੁਰੂ ਦੀ ਸਰਨ ਪਿਆਂ ਮਨੁੱਖ ਦੇ ਅੰਦਰ) ਪਰਮਾਤਮਾ ਦੀ ਤਾਕਤ ਪਰਗਟ ਹੋ ਜਾਂਦੀ ਹੈ (ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ, ਅਤੇ ਪ੍ਰਭੂ ਦੀ ਤਾਕਤ ਨਾਲ ਹੀ) ਧਰਤੀ ਖਿੜੀ ਹੋਈ ਹੈ, ਆਕਾਸ਼ ਖਿੜਿਆ ਹੋਇਆ ਹੈ ॥੫॥
The Glory of God has been revealed, O Siblings of Destiny, and the earth and sky have blossomed forth. ||5||
प्रगटु भइआ परतापु प्रभ भाई मउलिआ धरति अकासु ॥५॥
LINE 25
ਗੁਰਿਪੂਰੈਸੰਤੋਖਿਆਭਾਈਅਹਿਨਿਸਿਲਾਗਾਭਾਉ
ਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸੰਤੋਖ ਦੀ ਦਾਤਿ ਦੇ ਦਿੱਤੀ, (ਉਸ ਦੇ ਅੰਦਰ) ਦਿਨ ਰਾਤ (ਪ੍ਰਭੂ-ਚਰਨਾਂ ਦਾ) ਪਿਆਰ ਬਣਿਆ ਰਹਿੰਦਾ ਹੈ,
The Perfect Guru has blessed me with contentment, O Siblings of Destiny; day and night, I remain attached to the Lord's Love.
गुरि पूरै संतोखिआ भाई अहिनिसि लागा भाउ ॥
LINE 26
ਰਸਨਾਰਾਮੁਰਵੈਸਦਾਭਾਈਸਾਚਾਸਾਦੁਸੁਆਉ
ਉਹ ਮਨੁੱਖ ਸਦਾ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। (ਨਾਮ ਜਪਣ ਦਾ ਇਹ) ਸੁਆਦ (ਇਹ) ਨਿਸ਼ਾਨਾ (ਉਸ ਦੇ ਅੰਦਰ) ਸਦਾ ਕਾਇਮ ਰਹਿੰਦਾ ਹੈ।
My tongue continually chants the Lord's Name, O Siblings of Destiny; this is the true taste, and the object of human life.
रसना रामु रवै सदा भाई साचा सादु सुआउ ॥
LINE 27
ਕਰਨੀਸੁਣਿਸੁਣਿਜੀਵਿਆਭਾਈਨਿਹਚਲੁਪਾਇਆਥਾਉ
ਹੇ ਭਾਈ! ਉਹ ਮਨੁੱਖ ਆਪਣੇ ਕੰਨਾਂ ਨਾਲ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹੈ, ਉਹ ਪ੍ਰਭੂ-ਚਰਨਾਂ ਵਿਚ) ਅਟੱਲ ਥਾਂ ਪ੍ਰਾਪਤ ਕਰੀ ਰੱਖਦਾ ਹੈ।
Listening with my ears, I hear and so I live, O Siblings of Destiny; I have obtained the unchanging, unmoving state.
करनी सुणि सुणि जीविआ भाई निहचलु पाइआ थाउ ॥
LINE 28
ਜਿਸੁਪਰਤੀਤਿਆਵਈਭਾਈਸੋਜੀਅੜਾਜਲਿਜਾਉ॥॥
ਪਰ, ਹੇ ਭਾਈ! ਜਿਸ ਮਨੁੱਖ ਨੂੰ (ਗੁਰੂ ਉਤੇ) ਇਤਬਾਰ ਨਹੀਂ ਬੱਝਦਾ ਉਸ ਦੀ (ਨਿਭਾਗੀ) ਜਿੰਦ (ਵਿਕਾਰਾਂ ਵਿਚ) ਸੜ ਜਾਂਦੀ ਹੈ (ਆਤਮਕ ਮੌਤ ਸਹੇੜ ਲੈਂਦੀ ਹੈ) ॥੬॥
That soul, which does not place its faith in the Lord shall burn, O Siblings of Destiny. ||6||
जिसु परतीति न आवई भाई सो जीअड़ा जलि जाउ ॥६॥
LINE 29
ਬਹੁਗੁਣਮੇਰੇਸਾਹਿਬੈਭਾਈਹਉਤਿਸਕੈਬਲਿਜਾਉ
ਹੇ ਭਾਈ! ਮੇਰੇ ਮਾਲਕ-ਪ੍ਰਭੂ ਵਿਚ ਬੇਅੰਤ ਗੁਣ ਹਨ, ਮੈਂ ਉਸ ਤੋਂ ਸਦਕੇ-ਕੁਰਬਾਨ ਜਾਂਦਾ ਹਾਂ।
My Lord and Master has so many virtues, O Siblings of Destiny; I am a sacrifice to Him.
बहु गुण मेरे साहिबै भाई हउ तिस कै बलि जाउ ॥
LINE 30
ਓਹੁਨਿਰਗੁਣੀਆਰੇਪਾਲਦਾਭਾਈਦੇਇਨਿਥਾਵੇਥਾਉ
ਹੇ ਭਾਈ! ਉਹ ਮਾਲਕ ਗੁਣ-ਹੀਨ ਨੂੰ (ਭੀ) ਪਾਲਦਾ ਹੈ, ਉਹ ਨਿਆਸਰੇ ਮਨੁੱਖ ਨੂੰ ਸਹਾਰਾ ਦੇਂਦਾ ਹੈ।
He nurtures even the most worthless, O Siblings of Destiny, and gives home to the homeless.
ओहु निरगुणीआरे पालदा भाई देइ निथावे थाउ ॥
LINE 31
ਰਿਜਕੁਸੰਬਾਹੇਸਾਸਿਸਾਸਿਭਾਈਗੂੜਾਜਾਕਾਨਾਉ
ਉਹ ਮਾਲਕ ਹਰੇਕ ਸਾਹ ਦੇ ਨਾਲ ਰਿਜ਼ਕ ਅਪੜਾਂਦਾ ਹੈ, ਉਸ ਦਾ ਨਾਮ (ਸਿਮਰਨ ਕਰਨ ਵਾਲੇ ਦੇ ਮਨ ਉੱਤੇ ਪ੍ਰੇਮ ਦਾ) ਗੂੜ੍ਹਾ ਰੰਗ ਚਾੜ੍ਹ ਦੇਂਦਾ ਹੈ।
He gives us nourishment with each and every breath, O Siblings of Destiny; His Name is everlasting.
रिजकु संबाहे सासि सासि भाई गूड़ा जा का नाउ ॥
LINE 32
ਜਿਸੁਗੁਰੁਸਾਚਾਭੇਟੀਐਭਾਈਪੂਰਾਤਿਸੁਕਰਮਾਉ॥॥
ਹੇ ਭਾਈ! ਜਿਸ ਮਨੁੱਖ ਨੂੰ ਸੱਚਾ ਗੁਰੂ ਮਿਲ ਪੈਂਦਾ ਹੈ (ਉਸ ਨੂੰ ਪ੍ਰਭੂ ਮਿਲ ਪੈਂਦਾ ਹੈ) ਉਸ ਦੀ ਕਿਸਮਤ ਜਾਗ ਪੈਂਦੀ ਹੈ ॥੭॥
One who meets with the True Guru, O Siblings of Destiny, does so only by perfect destiny. ||7||
जिसु गुरु साचा भेटीऐ भाई पूरा तिसु करमाउ ॥७॥
LINE 33
ਤਿਸੁਬਿਨੁਘੜੀਜੀਵੀਐਭਾਈਸਰਬਕਲਾਭਰਪੂਰਿ
ਹੇ ਭਾਈ! ਉਹ ਪਰਮਾਤਮਾ ਸਾਰੀਆਂ ਤਾਕਤਾਂ ਨਾਲ ਭਰਪੂਰ ਹੈ, ਉਸ (ਦੀ ਯਾਦ) ਤੋਂ ਬਿਨਾ ਇਕ ਘੜੀ ਭਰ ਭੀ (ਮਨੁੱਖ ਦਾ) ਆਤਮਕ ਜੀਵਨ ਕਾਇਮ ਨਹੀਂ ਰਹਿ ਸਕਦਾ।
Without Him, I cannot live, even for an instant, O Siblings of Destiny; He is totally filled with all powers.
तिसु बिनु घड़ी न जीवीऐ भाई सरब कला भरपूरि ॥
LINE 34
ਸਾਸਿਗਿਰਾਸਿਵਿਸਰੈਭਾਈਪੇਖਉਸਦਾਹਜੂਰਿ
ਹੇ ਭਾਈ! ਮੈਂ ਤਾਂ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਵੱਸਦਾ ਵੇਖਦਾ ਹਾਂ, ਮੈਨੂੰ ਉਹ ਖਾਂਦਿਆਂ ਸਾਹ ਲੈਂਦਿਆਂ ਕਦੇ ਭੀ ਨਹੀਂ ਭੁੱਲਦਾ।
With every breath and morsel of food, I will not forget Him, O Siblings of Destiny; I behold Him ever-present.
सासि गिरासि न विसरै भाई पेखउ सदा हजूरि ॥
LINE 35
ਸਾਧੂਸੰਗਿਮਿਲਾਇਆਭਾਈਸਰਬਰਹਿਆਭਰਪੂਰਿ
ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨੇ ਗੁਰੂ ਦੀ ਸੰਗਤਿ ਵਿਚ ਮਿਲਾ ਦਿੱਤਾ, ਉਸ ਨੂੰ ਉਹ ਪਰਮਾਤਮਾ ਸਭ ਥਾਂ ਮੌਜੂਦ ਦਿੱਸਣ ਲੱਗ ਪੈਂਦਾ ਹੈ।
In the Saadh Sangat, the Company of the Holy, I meet Him, O Siblings of Destiny; He is totally pervading and permeating everywhere.
साधू संगि मिलाइआ भाई सरब रहिआ भरपूरि ॥
LINE 36
ਜਿਨਾਪ੍ਰੀਤਿਲਗੀਆਭਾਈਸੇਨਿਤਨਿਤਮਰਦੇਝੂਰਿ॥॥
ਪਰ, ਹੇ ਭਾਈ! ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਨਹੀਂ ਹੁੰਦਾ, ਉਹ ਸਦਾ ਚਿੰਤਾਤੁਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ ॥੮॥
Those who do not embrace love for the Lord, O Siblings of Destiny, always die crying out in pain. ||8||
जिना प्रीति न लगीआ भाई से नित नित मरदे झूरि ॥८॥
LINE 37
ਅੰਚਲਿਲਾਇਤਰਾਇਆਭਾਈਭਉਜਲੁਦੁਖੁਸੰਸਾਰੁ
ਹੇ ਭਾਈ! (ਸਰਨ ਪਏ ਮਨੁੱਖ ਨੂੰ) ਆਪਣੇ ਪੱਲੇ ਲਾ ਕੇ ਪਰਮਾਤਮਾ ਆਪ ਇਸ ਦੁੱਖ-ਰੂਪ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।
Grasping hold of the hem of His robe, O Siblings of Destiny, we are carried across the world-ocean of fear and pain.
अंचलि लाइ तराइआ भाई भउजलु दुखु संसारु ॥
LINE 38
ਕਰਿਕਿਰਪਾਨਦਰਿਨਿਹਾਲਿਆਭਾਈਕੀਤੋਨੁਅੰਗੁਅਪਾਰੁ
ਪਭੂ (ਉਸ ਉਤੇ) ਕਿਰਪਾ ਕਰ ਕੇ (ਉਸ ਨੂੰ) ਮੇਹਰ ਦੀ ਨਿਗਾਹ ਨਾਲ ਵੇਖਦਾ ਹੈ, ਉਸ ਦਾ ਬੇਅੰਤ ਪੱਖ ਕਰਦਾ ਹੈ।
By His Glance of Grace, He has blessed us, O Siblings of Destiny; He shall be with us until the very end.
करि किरपा नदरि निहालिआ भाई कीतोनु अंगु अपारु ॥
LINE 39
ਮਨੁਤਨੁਸੀਤਲੁਹੋਇਆਭਾਈਭੋਜਨੁਨਾਮਅਧਾਰੁ
ਹੇ ਭਾਈ! ਉਸ ਮਨੁੱਖ ਦਾ ਮਨ ਠੰਢਾ ਹੋ ਜਾਂਦਾ ਹੈ, ਸਰੀਰ ਸ਼ਾਂਤ ਹੋ ਜਾਂਦਾ ਹੈ, ਉਹ (ਆਪਣੇ ਆਤਮਕ ਜੀਵਨ ਵਾਸਤੇ) ਨਾਮ ਦੀ ਖ਼ੁਰਾਕ (ਖਾਂਦਾ ਹੈ), ਨਾਮ ਦਾ ਸਹਾਰਾ ਲੈਂਦਾ ਹੈ।
My mind and body are soothed and calmed, O Siblings of Destiny, nourished by the food of the Naam.
मनु तनु सीतलु होइआ भाई भोजनु नाम अधारु ॥
LINE 40
ਨਾਨਕਤਿਸੁਸਰਣਾਗਤੀਭਾਈਜਿਕਿਲਬਿਖਕਾਟਣਹਾਰੁ੯੧॥॥॥
ਹੇ ਨਾਨਕ! (ਆਖ-) ਹੇ ਭਾਈ! ਉਸ ਪਰਮਾਤਮਾ ਦੀ ਸਰਨ ਪਵੋ, ਜੋ ਸਾਰੇ ਪਾਪ ਕੱਟ ਸਕਦਾ ਹੈ ॥੯॥੧॥
Nanak has entered His Sanctuary, O Siblings of Destiny; the Lord is the Destroyer of sins. ||9||1||
नानक तिसु सरणागती भाई जि किलबिख काटणहारु ॥९॥१॥
GURBANI.WORLD