ਸਲੋਕ ਮਃ ੩ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕਮਃ੩॥
Shalok, Third Mahalaa:
सलोक मः ३ ॥
LINE 02
ਜਿਨੑੀਨਾਮੁਵਿਸਾਰਿਆਕੂੜੇਕਹਣਕਹੰਨਿੑ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ (ਪਰਮਾਤਮਾ ਦਾ) ਨਾਮ ਭੁਲਾ ਦਿੱਤਾ, ਉਹ ਸਦਾ ਨਾਸਵੰਤ ਪਦਾਰਥਾਂ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਹਨ।
Those who forget the Naam, the Name of the Lord, are said to be false.
जिनी नामु विसारिआ कूड़े कहण कहंनि ॥
LINE 03
ਪੰਚਚੋਰਤਿਨਾਘਰੁਮੁਹਨਿੑਹਉਮੈਅੰਦਰਿਸੰਨਿੑ॥
(ਕਾਮਾਦਿਕ) ਪੰਜੇ ਚੋਰ ਉਹਨਾਂ ਦਾ (ਹਿਰਦਾ-) ਘਰ ਲੁੱਟਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਹਉਮੈ (ਦੀ) ਸੰਨ੍ਹ ਲੱਗੀ ਰਹਿੰਦੀ ਹੈ।
The five thieves plunder their homes, and egotism breaks in.
पंच चोर तिना घरु मुहनि हउमै अंदरि संनि ॥
LINE 04
ਸਾਕਤਮੁਠੇਦੁਰਮਤੀਹਰਿਰਸੁਨਜਾਣੰਨਿੑ॥
ਉਹ ਪਰਮਾਤਮਾ ਨਾਲੋਂ ਟੁੱਟੇ ਹੋਏ ਖੋਟੀ ਮਤ ਵਾਲੇ ਮਨੁੱਖ (ਇਹਨਾਂ ਵਿਕਾਰਾਂ ਦੀ ਹੱਥੀਂ ਹੀ) ਲੁੱਟੇ ਜਾਂਦੇ ਹਨ, ਪ੍ਰਭੂ ਦੇ ਨਾਮ ਦਾ ਸੁਆਦ ਉਹ ਨਹੀਂ ਜਾਣਦੇ ਪਛਾਣਦੇ।
The faithless cynics are defrauded by their own evil-mindedness; they do not know the sublime essence of the Lord.
साकत मुठे दुरमती हरि रसु न जाणंनि ॥
LINE 05
ਜਿਨੑੀਅੰਮ੍ਰਿਤੁਭਰਮਿਲੁਟਾਇਆਬਿਖੁਸਿਉਰਚਹਿਰਚੰਨਿੑ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ (ਮਨ ਦੀ) ਭਟਕਣਾ ਵਿਚ (ਹੀ) ਲੁਟਾ ਦਿੱਤਾ, ਉਹ (ਆਤਮਕ ਜੀਵਨ ਦਾ ਨਾਸ ਕਰਨ ਵਾਲੀ ਮਾਇਆ) ਜ਼ਹਿਰ ਨਾਲ ਹੀ ਪਿਆਰ ਪਾਈ ਰੱਖਦੇ ਹਨ।
Those who lose the Ambrosial Nectar through doubt, remain engrossed and entangled in corruption.
जिनी अंम्रितु भरमि लुटाइआ बिखु सिउ रचहि रचंनि ॥
LINE 06
ਦੁਸਟਾਸੇਤੀਪਿਰਹੜੀਜਨਸਿਉਵਾਦੁਕਰੰਨਿੑ॥
ਭੈੜੇ ਮਨੁੱਖਾਂ ਨਾਲ ਉਹਨਾਂ ਦਾ ਪਿਆਰ ਹੁੰਦਾ ਹੈ, ਪਰਮਾਤਮਾ ਦੇ ਸੇਵਕਾਂ ਨਾਲ ਉਹ ਝਗੜਾ ਬਣਾਈ ਰੱਖਦੇ ਹਨ।
They make friends with the wicked, and argue with the humble servants of the Lord.
दुसटा सेती पिरहड़ी जन सिउ वादु करंनि ॥
LINE 07
ਨਾਨਕਸਾਕਤਨਰਕਮਹਿਜਮਿਬਧੇਦੁਖਸਹੰਨਿੑ॥
ਹੇ ਨਾਨਕ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਤਮਕ ਮੌਤ (ਦੀ ਫਾਹੀ) ਵਿਚ ਬੱਝੇ ਹੋਏ ਮਨੁੱਖ (ਮਾਨੋ) ਨਰਕਾਂ ਵਿਚ ਪਏ ਰਹਿੰਦੇ ਹਨ (ਸਦਾ) ਦੁੱਖ ਹੀ ਸਹਾਰਦੇ ਰਹਿੰਦੇ ਹਨ।
O Nanak, the faithless cynics are bound and gagged by the Messenger of Death, and suffer agony in hell.
नानक साकत नरक महि जमि बधे दुख सहंनि ॥
LINE 08
ਪਇਐਕਿਰਤਿਕਮਾਵਦੇਜਿਵਰਾਖਹਿਤਿਵੈਰਹੰਨਿੑ੧॥॥
(ਪਰ, ਹੇ ਪ੍ਰਭੂ! ਜੀਵਾਂ ਦੇ ਭੀ ਕੀਹ ਵੱਸ?) ਜਿਵੇਂ ਤੂੰ (ਇਹਨਾਂ ਨੂੰ) ਰੱਖਦਾ ਹੈਂ ਤਿਵੇਂ ਰਹਿੰਦੇ ਹਨ, ਤੇ, ਪਿਛਲੇ ਕੀਤੇ ਕਰਮਾਂ ਅਨੁਸਾਰ (ਹੁਣ ਭੀ ਉਹੋ ਜਿਹੇ) ਕਰਮ ਕਰੀ ਜਾ ਰਹੇ ਹਨ ॥੧॥
They act according to the karma of the actions they committed before; as the Lord keeps them, so do they live. ||1||
पइऐ किरति कमावदे जिव राखहि तिवै रहंनि ॥१॥
GURBANI.WORLD