ਰਾਗੁ ਬਿਲਾਵਲੁ ਮਹਲਾ ੫ ਘਰੁ ੪ ਦੁਪਦੇ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਬਿਲਾਵਲੁਮਹਲਾ੫ਘਰੁ੪ਦੁਪਦੇ॥
ਰਾਗ ਬਿਲਾਵਲੁ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Raag Bilaaval, Fifth Mahalaa, Fourth House, Du-Padas:
रागु बिलावलु महला ५ घरु ४ दुपदे ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਕਵਨਸੰਜੋਗਮਿਲਉਪ੍ਰਭਅਪਨੇ॥
ਹੇ ਭਾਈ! ਉਹ ਕੇਹੜੇ ਮੁਹੂਰਤ ਹਨ ਜਦੋਂ ਮੈਂ ਆਪਣੇ ਪ੍ਰਭੂ ਨੂੰ ਮਿਲ ਸਕਾਂ?
What blessed destiny will lead me to meet my God?
कवन संजोग मिलउ प्रभ अपने ॥
LINE 04
ਪਲੁਪਲੁਨਿਮਖਸਦਾਹਰਿਜਪਨੇ੧॥॥
(ਉਹ ਲਗਨ ਮੁਹੂਰਤ ਤਾਂ ਹਰ ਵੇਲੇ ਹੀ ਹਨ) ਇਕ ਇਕ ਪਲ, ਅੱਖ ਝਮਕਣ ਜਿਤਨਾ ਸਮਾ ਭਰ ਭੀ ਸਦਾ ਹੀ ਹਰਿ-ਨਾਮ ਜਪਣ ਨਾਲ (ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ) ॥੧॥
Each and every moment and instant, I continually meditate on the Lord. ||1||
पलु पलु निमख सदा हरि जपने ॥१॥
LINE 05
ਚਰਨਕਮਲਪ੍ਰਭਕੇਨਿਤਧਿਆਵਉ॥
ਹੇ ਭਾਈ! (ਉਹ ਕੇਹੜੀ ਸੁਮਤਿ ਹੈ ਜਿਸ ਦੀ ਰਾਹੀਂ) ਮੈਂ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਹਰ ਵੇਲੇ ਧਿਆਨ ਧਰਦਾ ਰਹਾਂ?
I meditate continually on the Lotus Feet of God.
चरन कमल प्रभ के नित धिआवउ ॥
LINE 06
ਕਵਨਸੁਮਤਿਜਿਤੁਪ੍ਰੀਤਮੁਪਾਵਉ੧॥॥ਰਹਾਉ॥
ਉਹ ਕੇਹੜੀ ਸੁਚੱਜੀ ਮਤਿ ਹੈ ਜਿਸ ਦੀ ਬਰਕਤ ਨਾਲ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਮਿਲ ਸਕਾਂ? ॥੧॥ ਰਹਾਉ ॥
What wisdom will lead me to attain my Beloved? ||1||Pause||
कवन सु मति जितु प्रीतमु पावउ ॥१॥ रहाउ ॥
LINE 07
ਐਸੀਕ੍ਰਿਪਾਕਰਹੁਪ੍ਰਭਮੇਰੇ॥
(ਪਰ, ਪ੍ਰਭੂ ਦੀ ਆਪਣੀ ਹੀ ਮੇਹਰ ਹੋਵੇ, ਤਾਂ ਹੀ ਸਿਮਰਨ ਹੋ ਸਕਦਾ ਹੈ। ਇਸ ਵਾਸਤੇ ਉਸ ਦੇ ਦਰ ਤੇ ਸਦਾ ਅਰਦਾਸ ਕਰੀਏ-) ਹੇ ਮੇਰੇ ਪ੍ਰਭੂ! (ਮੇਰੇ ਉਤੇ) ਇਹੋ ਜਿਹੀ ਮੇਹਰ ਕਰ,
Please, bless me with such Mercy, O my God,
ऐसी क्रिपा करहु प्रभ मेरे ॥
LINE 08
ਹਰਿਨਾਨਕਬਿਸਰੁਨਕਾਹੂਬੇਰੇ੨੧੧੯॥॥॥॥
ਕਿ, ਹੇ ਹਰੀ! ਮੈਨੂੰ ਨਾਨਕ ਨੂੰ ਤੇਰਾ ਨਾਮ ਕਦੇ ਭੀ ਨਾਹ ਭੁੱਲੇ ॥੨॥੧॥੧੯॥
that Nanak may never, ever forget You. ||2||1||19||
हरि नानक बिसरु न काहू बेरे ॥२॥१॥१९॥
GURBANI.WORLD