LINE 01
ਰਾਗੁਸੂਹੀਛੰਤਮਹਲਾ੪ਘਰੁ੩॥
ਰਾਗ ਸੂਹੀ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ' (ਛੰਦ)।
Raag Soohee, Chhant, Fourth Mahalaa, Third House:
रागु सूही छंत महला ४ घरु ३ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਆਵਹੋਸੰਤਜਨਹੁਗੁਣਗਾਵਹਗੋਵਿੰਦਕੇਰੇਰਾਮ॥
ਹੇ ਸੰਤ ਜਨੋ! ਆਓ, (ਸਾਧ ਸੰਗਤਿ ਵਿਚ ਮਿਲ ਕੇ) ਪਰਮਾਤਮਾ ਦੇ ਗੁਣ ਗਾਂਦੇ ਰਹੀਏ।
Come, humble Saints, and sing the Glorious Praises of the Lord of the Universe.
आवहो संत जनहु गुण गावह गोविंद केरे राम ॥
LINE 04
ਗੁਰਮੁਖਿਮਿਲਿਰਹੀਐਘਰਿਵਾਜਹਿਸਬਦਘਨੇਰੇਰਾਮ॥
(ਹੇ ਸੰਤ ਜਨੋ!) ਗੁਰੂ ਦੀ ਸਰਨ ਪੈ ਕੇ (ਪ੍ਰਭੂ-ਚਰਨਾਂ ਵਿਚ) ਜੁੜੇ ਰਹਿਣਾ ਚਾਹੀਦਾ ਹੈ (ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤ ਨਾਲ) ਹਿਰਦੇ-ਘਰ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਆਪਣਾ ਪ੍ਰਭਾਵ ਪਾਈ ਰੱਖਦੇ ਹਨ।
Let us gather together as Gurmukh; within the home of our own heart, the Shabad vibrates and resonates.
गुरमुखि मिलि रहीऐ घरि वाजहि सबद घनेरे राम ॥
LINE 05
ਸਬਦਘਨੇਰੇਹਰਿਪ੍ਰਭਤੇਰੇਤੂਕਰਤਾਸਭਥਾਈ॥
ਹੇ ਪ੍ਰਭੂ! (ਜਿਉਂ ਜਿਉਂ) ਤੇਰੀ ਸਿਫ਼ਤਿ-ਸਾਲਾਹ ਦੇ ਸ਼ਬਦ (ਮਨੁੱਖ ਦੇ ਹਿਰਦੇ ਵਿਚ) ਪ੍ਰਭਾਵ ਪਾਂਦੇ ਹਨ, (ਤਿਉਂ ਤਿਉਂ ਤੂੰ) ਉਸ ਨੂੰ ਸਭ ਥਾਈਂ ਵੱਸਦਾ ਦਿੱਸਦਾ ਹੈਂ।
The many melodies of the Shabad are Yours, O Lord God; O Creator Lord, You are everywhere.
सबद घनेरे हरि प्रभ तेरे तू करता सभ थाई ॥
LINE 06
ਅਹਿਨਿਸਿਜਪੀਸਦਾਸਾਲਾਹੀਸਾਚਸਬਦਿਲਿਵਲਾਈ॥
(ਹੇ ਪ੍ਰਭੂ! ਮੇਰੇ ਉੱਤੇ ਭੀ ਮਿਹਰ ਕਰ) ਮੈਂ ਦਿਨ ਰਾਤ ਤੇਰਾ ਨਾਮ ਜਪਦਾ ਰਹਾਂ, ਮੈਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਮੈਂ ਤੇਰੀ ਸਦਾ-ਥਿਰ ਸਿਫ਼ਤਿ-ਸਾਲਾਹ ਵਿਚ ਸੁਰਤ ਜੋੜੀ ਰੱਖਾਂ।
Day and night, I chant His Praises forever, lovingly focusing on the True Word of the Shabad.
अहिनिसि जपी सदा सालाही साच सबदि लिव लाई ॥
LINE 07
ਅਨਦਿਨੁਸਹਜਿਰਹੈਰੰਗਿਰਾਤਾਰਾਮਨਾਮੁਰਿਦਪੂਜਾ॥
ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੀ ਪੂਜਾ ਬਣਾਂਦਾ ਹੈ (ਭਾਵ, ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦਾ ਹੈ) ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ।
Night and day, I remain intuitively attuned to the Lord's Love; in my heart, I worship the Lord's Name.
अनदिनु सहजि रहै रंगि राता राम नामु रिद पूजा ॥
LINE 08
ਨਾਨਕਗੁਰਮੁਖਿਏਕੁਪਛਾਣੈਅਵਰੁਨਜਾਣੈਦੂਜਾ੧॥॥
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਉਹ ਇਕ ਪ੍ਰਭੂ ਨਾਲ ਹੀ ਸਾਂਝ ਪਾਈ ਰੱਖਦਾ ਹੈ, ਕਿਸੇ ਹੋਰ ਦੂਜੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ ॥੧॥
O Nanak, as Gurmukh, I have realized the One Lord; I do not know any other. ||1||
नानक गुरमुखि एकु पछाणै अवरु न जाणै दूजा ॥१॥
LINE 09
ਸਭਮਹਿਰਵਿਰਹਿਆਸੋਪ੍ਰਭੁਅੰਤਰਜਾਮੀਰਾਮ॥
ਹੇ ਭਾਈ! ਉਹ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਅਤੇ ਸਭ ਜੀਵਾਂ ਵਿਚ ਵਿਆਪਕ ਹੈ।
He is contained amongst all; He is God, the Inner-knower, the Searcher of hearts.
सभ महि रवि रहिआ सो प्रभु अंतरजामी राम ॥
LINE 10
ਗੁਰਸਬਦਿਰਵੈਰਵਿਰਹਿਆਸੋਪ੍ਰਭੁਮੇਰਾਸੁਆਮੀਰਾਮ॥
(ਪਰ ਜਿਹੜਾ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਨੂੰ) ਸਿਮਰਦਾ ਹੈ, ਉਸ ਨੂੰ ਹੀ ਉਹ ਮਾਲਕ-ਪ੍ਰਭੂ (ਸਭ ਥਾਈਂ) ਵਿਆਪਕ ਦਿੱਸਦਾ ਹੈ।
One who meditates and dwells upon God, through the Word of the Guru's Shabad, knows that God, my Lord and Master, is pervading everywhere.
गुर सबदि रवै रवि रहिआ सो प्रभु मेरा सुआमी राम ॥
LINE 11
ਪ੍ਰਭੁਮੇਰਾਸੁਆਮੀਅੰਤਰਜਾਮੀਘਟਿਘਟਿਰਵਿਆਸੋਈ॥
(ਉਸ ਮਨੁੱਖ ਨੂੰ ਹੀ ਇਹ ਨਿਸ਼ਚਾ ਬਣਦਾ ਹੈ ਕਿ) ਮਾਲਕ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਅਤੇ ਹਰੇਕ ਸਰੀਰ ਵਿਚ ਮੌਜੂਦ ਹੈ।
God, my Lord and Master, is the Inner-knower, the Searcher of hearts; He pervades and permeates each and every heart.
प्रभु मेरा सुआमी अंतरजामी घटि घटि रविआ सोई ॥
LINE 12
ਗੁਰਮਤਿਸਚੁਪਾਈਐਸਹਜਿਸਮਾਈਐਤਿਸੁਬਿਨੁਅਵਰੁਨਕੋਈ॥
ਹੇ ਭਾਈ! ਗੁਰੂ ਦੀ ਮਤਿ ਉਤੇ ਤੁਰਿਆਂ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, (ਗੁਰੂ ਦੀ ਮਤਿ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਲੀਨ ਰਹਿ ਸਕੀਦਾ ਹੈ (ਅਤੇ ਇਹ ਨਿਸ਼ਚਾ ਬਣਦਾ ਹੈ ਕਿ ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ।
Through the Guru's Teachings, Truth is obtained, and then, one merges in celestial bliss. There is no other than Him.
गुरमति सचु पाईऐ सहजि समाईऐ तिसु बिनु अवरु न कोई ॥
LINE 13
ਸਹਜੇਗੁਣਗਾਵਾਜੇਪ੍ਰਭਭਾਵਾਆਪੇਲਏਮਿਲਾਏ॥
ਹੇ ਭਾਈ! (ਪ੍ਰਭੂ ਦੀ ਆਪਣੀ ਹੀ ਮਿਹਰ ਨਾਲ) ਜੇ ਮੈਂ ਉਸ ਪ੍ਰਭੂ ਨੂੰ ਚੰਗਾ ਲੱਗ ਪਵਾਂ, ਤਾਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਉਸ ਦੇ ਗੁਣ ਗਾ ਸਕਦਾ ਹਾਂ, ਉਹ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ।
I sing His Praises with intuitive ease. If it pleases God, He shall unite me with Himself.
सहजे गुण गावा जे प्रभ भावा आपे लए मिलाए ॥
LINE 14
ਨਾਨਕਸੋਪ੍ਰਭੁਸਬਦੇਜਾਪੈਅਹਿਨਿਸਿਨਾਮੁਧਿਆਏ੨॥॥
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਪ੍ਰਭੂ ਨਾਲ ਡੂੰਘੀ ਸਾਂਝ ਪੈ ਸਕਦੀ ਹੈ (ਜਿਹੜਾ ਮਨੁੱਖ ਸ਼ਬਦ ਵਿਚ) ਜੁੜਦਾ ਹੈ, (ਉਹ) ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੨॥
O Nanak, through the Shabad, God is known; meditate on the Naam, day and night. ||2||
नानक सो प्रभु सबदे जापै अहिनिसि नामु धिआए ॥२॥
LINE 15
ਇਹੁਜਗੋਦੁਤਰੁਮਨਮੁਖੁਪਾਰਿਨਪਾਈਰਾਮ॥
ਹੇ ਭਾਈ! ਇਹ ਜਗਤ (ਇਕ ਅਜਿਹਾ ਸਮੁੰਦਰ ਹੈ, ਜਿਸ ਤੋਂ) ਪਾਰ ਲੰਘਣਾ ਔਖਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਦੇ) ਪਾਰਲੇ ਪਾਸੇ ਨਹੀਂ ਪਹੁੰਚ ਸਕਦਾ,
This world is treacherous and impassable; the self-willed manmukh cannot cross over.
इहु जगो दुतरु मनमुखु पारि न पाई राम ॥
LINE 16
ਅੰਤਰੇਹਉਮੈਮਮਤਾਕਾਮੁਕ੍ਰੋਧੁਚਤੁਰਾਈਰਾਮ॥
(ਕਿਉਂਕਿ ਉਸ ਦੇ) ਅੰਦਰ ਹੀ ਅਹੰਕਾਰ, ਅਸਲੀਅਤ ਦੀ ਲਾਲਸਾ, ਕਾਮ, ਕ੍ਰੋਧ, ਚਤੁਰਾਈ (ਆਦਿਕ ਭੈੜ) ਟਿਕੇ ਰਹਿੰਦੇ ਹਨ।
Within him is egotism, self-conceit, sexual desire, anger and cleverness.
अंतरे हउमै ममता कामु क्रोधु चतुराई राम ॥
LINE 17
ਅੰਤਰਿਚਤੁਰਾਈਥਾਇਨਪਾਈਬਿਰਥਾਜਨਮੁਗਵਾਇਆ॥
ਹੇ ਭਾਈ! (ਜਿਸ ਮਨੁੱਖ ਦੇ) ਅੰਦਰ ਆਪਣੀ ਸਿਆਣਪ ਦਾ ਮਾਣ ਟਿਕਿਆ ਰਹਿੰਦਾ ਹੈ ਉਹ ਮਨੁੱਖ (ਪ੍ਰਭੂ-ਦਰ ਤੇ) ਪਰਵਾਨ ਨਹੀਂ ਹੁੰਦਾ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ।
Within him is cleverness; he is not approved, and his life is uselessly wasted and lost.
अंतरि चतुराई थाइ न पाई बिरथा जनमु गवाइआ ॥
LINE 18
ਜਮਮਗਿਦੁਖੁਪਾਵੈਚੋਟਾਖਾਵੈਅੰਤਿਗਇਆਪਛੁਤਾਇਆ॥
(ਉਹ ਮਨੁੱਖ ਸਾਰੀ ਉਮਰ) ਜਮਰਾਜ ਦੇ ਰਸਤੇ ਉਤੇ ਤੁਰਦਾ ਹੈ, ਦੁੱਖ ਸਹਾਰਦਾ ਹੈ, (ਆਤਮਕ ਮੌਤ ਦੀਆਂ) ਚੋਟਾਂ ਖਾਂਦਾ ਰਹਿੰਦਾ ਹੈ, ਅੰਤ ਵੇਲੇ ਇਥੋਂ ਹੱਥ ਮਲਦਾ ਜਾਂਦਾ ਹੈ।
On the Path of Death, he suffers in pain, and must endure abuse; in the end, he departs regretfully.
जम मगि दुखु पावै चोटा खावै अंति गइआ पछुताइआ ॥
LINE 19
ਬਿਨੁਨਾਵੈਕੋਬੇਲੀਨਾਹੀਪੁਤੁਕੁਟੰਬੁਸੁਤੁਭਾਈ॥
ਹੇ ਭਾਈ! (ਜੀਵਨ-ਸਫ਼ਰ ਵਿਚ ਇੱਥੇ) ਪੁੱਤਰ, ਪਰਵਾਰ, ਭਰਾ-ਇਹਨਾਂ ਵਿਚੋਂ ਕੋਈ ਭੀ ਮਦਦਗਾਰ ਨਹੀਂ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਬੇਲੀ ਨਹੀਂ ਬਣਦਾ।
Without the Name, he has no friends, no children, family or relatives.
बिनु नावै को बेली नाही पुतु कुटंबु सुतु भाई ॥
LINE 20
ਨਾਨਕਮਾਇਆਮੋਹੁਪਸਾਰਾਆਗੈਸਾਥਿਨਜਾਈ੩॥॥
ਹੇ ਨਾਨਕ! ਇਹ ਸਾਰਾ ਮਾਇਆ ਦੇ ਮੋਹ ਦਾ (ਹੀ) ਖਿਲਾਰਾ ਹੈ, ਪਰਲੋਕ ਵਿਚ (ਭੀ ਮਨੁੱਖ ਦੇ) ਨਾਲ ਨਹੀਂ ਜਾਂਦਾ ॥੩॥
O Nanak, the wealth of Maya, attachment and ostentatious shows - none of them shall go along with him to the world hereafter. ||3||
नानक माइआ मोहु पसारा आगै साथि न जाई ॥३॥
LINE 21
ਹਉਪੂਛਉਅਪਨਾਸਤਿਗੁਰੁਦਾਤਾਕਿਨਬਿਧਿਦੁਤਰੁਤਰੀਐਰਾਮ॥
ਹੇ ਭਾਈ! (ਜਦੋਂ) ਮੈਂ (ਨਾਮ ਦੀ) ਦਾਤ ਦੇਣ ਵਾਲੇ ਆਪਣੇ ਗੁਰੂ ਨੂੰ ਪੁੱਛਦਾ ਹਾਂ ਕਿ ਇਹ ਦੁੱਤਰ ਸੰਸਾਰ-ਸਮੁੰਦਰ ਕਿਸ ਤਰੀਕੇ ਨਾਲ ਲੰਘਿਆ ਜਾ ਸਕਦਾ ਹੈ?
I ask my True Guru, the Giver, how to cross over the treacherous and difficult world-ocean.
हउ पूछउ अपना सतिगुरु दाता किन बिधि दुतरु तरीऐ राम ॥
LINE 22
ਸਤਿਗੁਰਭਾਇਚਲਹੁਜੀਵਤਿਆਇਵਮਰੀਐਰਾਮ॥
(ਤਾਂ ਅੱਗੋਂ ਉੱਤਰ ਮਿਲਦਾ ਹੈ ਕਿ) ਗੁਰੂ ਦੀ ਰਜ਼ਾ ਵਿਚ (ਜੀਵਨ-ਤੋਰ) ਤੁਰਦੇ ਰਹੋ, ਇਸ ਤਰ੍ਹਾਂ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਵਿਕਾਰਾਂ ਵਲੋਂ ਬਚੇ ਰਹੀਦਾ ਹੈ।
Walk in harmony with the True Guru's Will, and remain dead while yet alive.
सतिगुर भाइ चलहु जीवतिआ इव मरीऐ राम ॥
LINE 23
ਜੀਵਤਿਆਮਰੀਐਭਉਜਲੁਤਰੀਐਗੁਰਮੁਖਿਨਾਮਿਸਮਾਵੈ॥
(ਗੁਰੂ ਦੀ ਰਜ਼ਾ ਵਿਚ ਤੁਰਿਆਂ) ਦੁਨੀਆ ਦੀ ਕਾਰ ਕਰਦਿਆਂ ਵਿਕਾਰਾਂ ਵਲੋਂ ਮਰੇ ਰਹੀਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। (ਕਿਉਂਕਿ) ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।
Remaining dead while yet alive, cross over the terrifying world-ocean; as Gurmukh, merge in the Naam.
जीवतिआ मरीऐ भउजलु तरीऐ गुरमुखि नामि समावै ॥
LINE 24
ਪੂਰਾਪੁਰਖੁਪਾਇਆਵਡਭਾਗੀਸਚਿਨਾਮਿਲਿਵਲਾਵੈ॥
ਉਸ ਨੂੰ ਵੱਡੀ ਕਿਸਮਤ ਨਾਲ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਮਿਲ ਪੈਂਦਾ ਹੈ, ਸਦਾ-ਥਿਰ ਹਰਿ-ਨਾਮ ਵਿਚ ਉਹ ਸੁਰਤ ਜੋੜੀ ਰੱਖਦਾ ਹੈ।
One obtains the Perfect Primal Lord, by great good fortune, lovingly focusing on the True Name.
पूरा पुरखु पाइआ वडभागी सचि नामि लिव लावै ॥
LINE 25
ਮਤਿਪਰਗਾਸੁਭਈਮਨੁਮਾਨਿਆਰਾਮਨਾਮਿਵਡਿਆਈ॥
ਉਸ ਦੀ ਮਤਿ ਵਿਚ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ, ਉਸ ਦਾ ਮਨ ਨਾਮ ਵਿਚ ਪਤੀਜ ਜਾਂਦਾ ਹੈ, ਉਸ ਨੂੰ ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ।
The intellect is enlightened, and the mind is satisfied, through the glory of the Lord's Name.
मति परगासु भई मनु मानिआ राम नामि वडिआई ॥
LINE 26
ਨਾਨਕਪ੍ਰਭੁਪਾਇਆਸਬਦਿਮਿਲਾਇਆਜੋਤੀਜੋਤਿਮਿਲਾਈ੪੧੪॥॥॥॥
ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਮਿਲ ਪੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਇਕ-ਮਿਕ ਹੋਈ ਰਹਿੰਦੀ ਹੈ ॥੪॥੧॥੪॥
O Nanak, God is found, merging in the Shabad, and one's light blends into the Light. ||4||1||4||
नानक प्रभु पाइआ सबदि मिलाइआ जोती जोति मिलाई ॥४॥१॥४॥
GURBANI.WORLD