ਪਉੜੀ ੧੩

ਵਾਰ ੨੮ ਭਾਈ ਗੁਰਦਾਸ ਜੀ ਅੰਗ 28
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੩
पउड़ी १३
LINE 02
ਧਰਤੀਪੈਰਾਂਹੇਠਿਹੈਧਰਤੀਹੇਠਿਵਸੰਦਾਪਾਣੀ।
(ਸਭ ਤੋਂ ਨੀਵੀਂ) ਧਰਤੀ ਪੈਰਾਂ ਹੇਠ ਰਹਿੰਦੀ ਹੈ, ਤੇ ਪਾਣੀ ਧਰਤੀ ਦੇ ਹੇਠ ਵਸਦਾ ਹੈ (ਕਿਉਂ ਜੋ ਜਿੱਥੇ)
The earth is under our feet but under the earth is water.
धरती पैरां हेठि है धरती हेठि वसंदा पाणी ।
LINE 03
ਪਾਣੀਚਲੈਨੀਵਾਣੁਨੋਨਿਰਮਲੁਸੀਤਲੁਸੁਧੁਪਰਾਣੀ।
ਨੀਵਾਣ ਹੋਵੇ ਉਥੇ ਹੀ ਜਾਕੇ ਪ੍ਰਾਣੀਆਂ ਨੂੰ ਨਿਰਮਲ ਅਤੇ ਸ਼ੁੱਧ ਕਰਦਾ ਹੈ, (ਜਾਂ ਧਰਤੀ ਦੇ ਵਿਚ ਖੂਹਾਂ ਆਦਿ ਵਿਚ ਤੇ ਸਮੁੰਦਰ ਦੇ ਡੂੰਘਾਂ ਵਿਚ ਰਹਿੰਦਾ ਹੈ)।
Water flows downward and makes others cool and clean.
पाणी चलै नीवाणु नो निरमलु सीतलु सुधु पराणी ।
LINE 04
ਬਹੁਰੰਗੀਇਕਰੰਗੁਹੈਸਭਨਾਂਅੰਦਰਿਇਕੋਜਾਣੀ।
ਫੇਰ ਇਕ ਰੰਗ ਹੋਕੇ ਬਹੁਰੰਗੀ ਹੋ ਜਾਂਦਾ ਹੈ, ਸਭਨਾਂ (ਸ਼ਕਲਾਂ ਤੇ ਬਰਤਨਾਂ) ਵਿਚ ਇਕੋ ਜਿਹਾ ਜਾਣੀਦਾ ਹੈ।
Mixed with various colours it assumes those colours but in itself it is colourless common to all.
बहु रंगी इक रंगु है सभनां अंदरि इको जाणी ।
LINE 05
ਤਤਾਹੋਵੈਧੁਪਵਿਚਿਛਾਵੈਠੰਢਾਵਿਰਤੀਹਾਣੀ।
(ਜੇਕਰ) ਧੁੱਪ ਹੋਵੇ ਤਾਂ ਤੱਤਾ ਜੇ ਛਾਂ ਹੋਵੇ ਤਾਂ ਠੰਢਾ, (ਜਿਹਾ) ਹਾਣੀ ਹੋਵੇ ਤਿਹਾ ਵਰਤਦਾ ਹੈ।
It becomes hot in the sun and cool in the shade, that is it acts in consonance with its companions (sun and shade).
तता होवै धुप विचि छावै ठंढा विरती हाणी ।
LINE 06
ਤਪਦਾਪਰਉਪਕਾਰਨੋਠੰਢੇਪਰਉਪਕਾਰਵਿਹਾਣੀ।
(ਗੱਲ ਕੀ) ਤਪਣ ਅਤੇ ਸੀਤਲ ਹੋਣ ਵਿਖੇ ਪਰੋਪਕਾਰ ਵਿਖੇ ਹੀ ਲੱਗਦਾ ਹੈ।
Whethger hot or cold its purpose always is other's good.
तपदा परउपकार नो ठंढे परउपकार विहाणी ।
LINE 07
ਅਗਨਿਬੁਝਾਏਤਪਤਿਵਿਚਿਠੰਢਾਹੋਵੈਬਿਲਮੁਨਆਣੀ।
ਤੱਤਾ ਹੋਯਾ ਬੀ ਅੱਗ ਬੁਝਾ ਦੇਂਦਾ ਹੈ, (ਸ਼ੱਕ ਨਾਂ ਕਰਨਾਂ ਜੋ ਵਾਸਤਵ ਵਿਚ) ਠੰਢਾ ਹੋਵੇ ਤਾਂ ਦੇਰ ਨਹੀਂ ਲਗਦੀ (ਅੱਗ ਬੁਝਣ ਵਿਚ, ਜੇ ਅੱਗ ਰੂਪ ਹੁੰਦਾ ਤਾਂ ਕਿਸ ਤਰ੍ਹਾਂ ਬੁੱਝ ਸਕਦੀ ਸੀ?)
Though itself warm it extinguishes the fire and takes no time to get cold again.
अगनि बुझाए तपति विचि ठंढा होवै बिलमु न आणी ।
LINE 08
ਗੁਰੁਸਿਖੀਦੀਏਹੁਨੀਸਾਣੀ੧੩।।
ਗੁਰ ਸਿਖਾਂ ਦੀ ਬੀ ਇਹੋ ਨੀਸਾਣੀ ਹੈ (ਧੁਨੀ ਇਹ ਕਿ ਭਾਵੇਂ ਗੁਰਮੁਖ ਕਿਸੇ ਹਾਲਤ ਵਿਚ ਹੋਣ ਪਰੋਪਕਾਰ ਕਰਣੋਂ ਆਲਸ ਨਹੀਂ ਕਰਨਗੇ।
These are the virtuous marks of the Sikh culture.
गुरु सिखी दी एहु नीसाणी ।१३।
GURBANI.WORLD