ਸਲੋਕੁ ਮਃ ੩ ॥

ਰਾਗੁ ਸੋਰਠਿ ਗੁਰੂ ਅਮਰਦਾਸ ਜੀ ਅੰਗ 644
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ
Shalok, Third Mahalaa:
सलोकु मः ३ ॥
LINE 02
ਸਤਿਗੁਰਕੀਸੇਵਾਸਫਲੁਹੈਜੇਕੋਕਰੇਚਿਤੁਲਾਇ
ਜੇ ਕੋਈ ਮਨੁੱਖ ਚਿੱਤ ਲਗਾ ਕੇ ਸੇਵਾ ਕਰੇ, ਤਾਂ ਸਤਿਗੁਰੂ ਦੀ (ਦੱਸੀ) ਸੇਵਾ ਜ਼ਰੂਰ ਫਲ ਲਾਂਦੀ ਹੈ;
Service to the True Guru is fruitful and rewarding, if one performs it with his mind focused on it.
सतिगुर की सेवा सफलु है जे को करे चितु लाइ ॥
LINE 03
ਮਨਿਚਿੰਦਿਆਫਲੁਪਾਵਣਾਹਉਮੈਵਿਚਹੁਜਾਇ
ਮਨ-ਇੱਛਿਆ ਫਲ ਮਿਲਦਾ ਹੈ, ਅਹੰਕਾਰ ਮਨ ਵਿਚੋਂ ਦੂਰ ਹੁੰਦਾ ਹੈ;
The fruits of the mind's desires are obtained, and egotism departs from within.
मनि चिंदिआ फलु पावणा हउमै विचहु जाइ ॥
LINE 04
ਬੰਧਨਤੋੜੈਮੁਕਤਿਹੋਇਸਚੇਰਹੈਸਮਾਇ
(ਗੁਰੂ ਦੀ ਦੱਸੀ ਕਾਰ ਮਾਇਆ ਦੇ) ਬੰਧਨਾਂ ਨੂੰ ਤੋੜਦੀ ਹੈ (ਬੰਧਨਾਂ ਤੋਂ) ਖ਼ਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿਚ ਮਨੁੱਖ ਸਮਾਇਆ ਰਹਿੰਦਾ ਹੈ।
His bonds are broken, and he is liberated; he remains absorbed in the True Lord.
बंधन तोड़ै मुकति होइ सचे रहै समाइ ॥
LINE 05
ਇਸੁਜਗਮਹਿਨਾਮੁਅਲਭੁਹੈਗੁਰਮੁਖਿਵਸੈਮਨਿਆਇ
ਇਸ ਸੰਸਾਰ ਵਿਚ ਹਰੀ ਦਾ ਨਾਮ ਦੁਰਲੱਭ ਹੈ, ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿਚ ਆ ਕੇ ਵੱਸਦਾ ਹੈ;
It is so difficult to obtain the Naam in this world; it comes to dwell in the mind of the Gurmukh.
इसु जग महि नामु अलभु है गुरमुखि वसै मनि आइ ॥
LINE 06
ਨਾਨਕਜੋਗੁਰੁਸੇਵਹਿਆਪਣਾਹਉਤਿਨਬਲਿਹਾਰੈਜਾਉ॥॥
ਹੇ ਨਾਨਕ! (ਆਖ-) ਮੈਂ ਸਦਕੇ ਹਾਂ ਉਹਨਾਂ ਤੋਂ ਜੋ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ॥੧॥
O Nanak, I am a sacrifice to one who serves his True Guru. ||1||
नानक जो गुरु सेवहि आपणा हउ तिन बलिहारै जाउ ॥१॥
GURBANI.WORLD