LINE 01
ਸਾਰਗਮਹਲਾ੪॥
Saarang, Fourth Mahalaa:
सारग महला ४ ॥
LINE 02
ਜਪਿਮਨਸਿਰੀਰਾਮੁ॥
ਹੇ (ਮੇਰੇ) ਮਨ! ਸ੍ਰੀ ਰਾਮ (ਦਾ ਨਾਮ) ਜਪਿਆ ਕਰ,
O my mind, meditate on the Supreme Lord.
जपि मन सिरी रामु ॥
LINE 03
ਰਾਮਰਮਤਰਾਮੁ॥
(ਉਸ ਰਾਮ ਦਾ) ਜਿਹੜਾ ਸਭ ਥਾਈਂ ਵਿਆਪਕ ਹੈ,
The Lord, the Lord is All-pervading.
राम रमत रामु ॥
LINE 04
ਸਤਿਸਤਿਰਾਮੁ॥
ਜਿਹੜਾ ਸਦਾ ਹੀ ਸਦਾ ਹੀ ਕਾਇਮ ਰਹਿਣ ਵਾਲਾ ਹੈ।
True, True is the Lord.
सति सति रामु ॥
LINE 05
ਬੋਲਹੁਭਈਆਸਦਰਾਮਰਾਮੁਰਾਮੁਰਵਿਰਹਿਆਸਰਬਗੇ੧॥॥ਰਹਾਉ॥
ਹੇ ਭਾਈ! ਸਦਾ ਰਾਮ ਦਾ ਨਾਮ ਬੋਲਿਆ ਕਰੋ, ਉਹ ਸਭ ਥਾਵਾਂ ਵਿਚ ਮੌਜੂਦ ਹੈ, ਉਹ ਸਭ ਕੁਝ ਜਾਣਨ ਵਾਲਾ ਹੈ ॥੧॥ ਰਹਾਉ ॥
O Siblings of Destiny, chant the Name of the Lord, Raam, Raam, Raam, forever. He is All-pervading everywhere. ||1||Pause||
बोलहु भईआ सद राम रामु रामु रवि रहिआ सरबगे ॥१॥ रहाउ ॥
LINE 06
ਰਾਮੁਆਪੇਆਪਿਆਪੇਸਭੁਕਰਤਾਰਾਮੁਆਪੇਆਪਿਆਪਿਸਭਤੁਜਗੇ॥
ਉਹ ਰਾਮ (ਸਭ ਥਾਈਂ) ਆਪ ਹੀ ਆਪ ਹੈ, ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈ, ਜਗਤ ਵਿਚ ਸਭਨੀਂ ਥਾਈਂ ਆਪ ਹੀ ਆਪ ਮੌਜੂਦ ਹੈ।
The Lord Himself is Himself the Creator of all. The Lord Himself is Himself pervading the whole world.
रामु आपे आपि आपे सभु करता रामु आपे आपि आपि सभतु जगे ॥
LINE 07
ਜਿਸੁਆਪਿਕ੍ਰਿਪਾਕਰੇਮੇਰਾਰਾਮਰਾਮਰਾਮਰਾਇਸੋਜਨੁਰਾਮਨਾਮਲਿਵਲਾਗੇ੧॥॥
ਜਿਸ ਮਨੁੱਖ ਉਤੇ ਉਹ ਮੇਰਾ ਪਿਆਰਾ ਰਾਮ ਮਿਹਰ ਕਰਦਾ ਹੈ, ਉਹ ਮਨੁੱਖ ਰਾਮ ਦੇ ਨਾਮ ਦੀ ਲਗਨ ਵਿਚ ਜੁੜਦਾ ਹੈ ॥੧॥
That person, upon whom my Sovereign Lord King, Raam, Raam, Raam, bestows His Mercy - that person is lovingly attuned to the Lord's Name. ||1||
जिसु आपि क्रिपा करे मेरा राम राम राम राइ सो जनु राम नाम लिव लागे ॥१॥
LINE 08
ਰਾਮਨਾਮਕੀਉਪਮਾਦੇਖਹੁਹਰਿਸੰਤਹੁਜੋਭਗਤਜਨਾਂਕੀਪਤਿਰਾਖੈਵਿਚਿਕਲਿਜੁਗਅਗੇ॥
ਹੇ ਸੰਤ ਜਨੋ! ਉਸ ਪਰਮਾਤਮਾ ਦੇ ਨਾਮ ਦੀ ਵਡਿਆਈ ਵੇਖੋ, ਜਿਹੜਾ ਇਸ ਵਿਕਾਰਾਂ-ਭਰੇ ਜਗਤ ਦੀ ਵਿਕਾਰਾਂ ਦੀ ਅੱਗ ਵਿਚ ਆਪਣੇ ਭਗਤਾਂ ਦੀ ਆਪ ਇੱਜ਼ਤ ਰੱਖਦਾ ਹੈ।
O Saints of the Lord, behold the Glory of the Name of the Lord; His Name saves the honor of His humble devotees in this Dark Age of Kali Yuga.
राम नाम की उपमा देखहु हरि संतहु जो भगत जनां की पति राखै विचि कलिजुग अगे ॥
LINE 09
ਜਨਨਾਨਕਕਾਅੰਗੁਕੀਆਮੇਰੈਰਾਮਰਾਇਦੁਸਮਨਦੂਖਗਏਸਭਿਭਗੇ੨੬੧੩॥॥॥॥
ਹੇ ਨਾਨਕ! ਮੇਰੇ ਪ੍ਰਭੂ-ਪਾਤਿਸ਼ਾਹ ਨੇ (ਆਪਣੇ ਜਿਸ) ਸੇਵਕ ਦਾ ਪੱਖ ਕੀਤਾ, ਉਸ ਦੇ ਸਾਰੇ ਵੈਰੀ ਉਸ ਦੇ ਸਾਰੇ ਦੁੱਖ ਦੂਰ ਹੋ ਗਏ ॥੨॥੬॥੧੩॥
My Sovereign Lord King has taken servant Nanak's side; his enemies and attackers have all run away. ||2||6||13||
जन नानक का अंगु कीआ मेरै राम राइ दुसमन दूख गए सभि भगे ॥२॥६॥१३॥
GURBANI.WORLD