ਪਉੜੀ ੩

ਵਾਰ ੧੫ ਭਾਈ ਗੁਰਦਾਸ ਜੀ ਅੰਗ 15
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੩
पउड़ी ३
LINE 02
ਲਖਚਉਰਾਸੀਹਜੂਨਿਵਿਚਿਉਤਮੁਜੂਨਿਸੁਮਾਣਸਦੇਹੀ।
ਚੌਰਾਸੀ ਲਖ ਜੂਨੀਆਂ ਵਿਚੋਂ ਮਾਣਸ ਦੇਹੀ ਸ੍ਰੇਸ਼ਟ ਜੋਨੀ ਹੈ।
Out of the eighty-four lakh species, the human life is the best one.
लख चउरासीह जूनि विचि उतमु जूनि सु माणस देही ।
LINE 03
ਅਖੀਦੇਖੈਨਦਰਿਕਰਿਜਿਹਬਾਬੋਲੇਬਚਨਬਿਦੇਹੀ।
ਇਸ ਵਿਖੇ (ਬਿਦੇਹੀ=) ਲਿੰਗ ਸਰੀਰ ਹੈ (੧੭ ਤੱਤਾਂ ਤੇ ਮਨ ਬੁੱਧ ਦੀ ਬਨਾਵਟ ਹੈ, ਉਹ ਜੀਵ) ਅੱਖਾਂ ਨਾਲ ਨਜ਼ਰ ਕਰ ਕੇ ਦੇਖਦਾ ਹੈ, ਜੀਭ ਕਰ ਕੇ ਬਚਨ ਬੋਲਦਾ ਹੈ।
By his eyes man beholds and with his tongue he eulogises God.
अखी देखै नदरि करि जिहबा बोले बचन बिदेही ।
LINE 04
ਕੰਨੀਸੁਣਦਾਸੁਰਤਿਕਰਿਵਾਸਲਏਨਕਿਸਾਸਸਨੇਹੀ।
ਕੰਨਾਂ ਨਾਲ ਸੁਣਦਾ ਹੈ ਗਿਆਤ ਨਾਲ ਅਰ ਨੱਕ ਨਾਲ ਵਾਸ਼ਨਾ ਲੈਂਦਾ ਹੈ, ਅਰ (ਸਨੇਹੀ=) ਪ੍ਯਾਰੇ ਸ੍ਵਾਸ ਲੈਂਦਾ ਹੈ (ਅਗੇ ਕਰਮ ਇੰਦ੍ਰੀਆਂ ਦਾ ਕੰਮ ਦੱਸਦੇ ਹਨ)।
By ears he listens carefully and smells lovingly by his nose.
कंनी सुणदा सुरति करि वास लए नकि सास सनेही ।
LINE 05
ਹਥੀਕਿਰਤਿਕਮਾਵਣੀਪੈਰੀਚਲਣੁਜੋਤਿਇਵੇਹੀ।
ਹੱਥਾਂ ਨਾਲ ਕਿਰਤ ਕਰਦਾ ਹੈ, ਪੈਰਾਂ ਨਾਲ ਚਲਦਾ ਹੈ, ਇਵੇਂ ਹੀ ਸ਼ਕਤੀ (ਈਸ਼੍ਵਰ ਨੇ ਪਾਈ) ਹੈ।
By hands he earns livelihood and moves by the power of feet.
हथी किरति कमावणी पैरी चलणु जोति इवेही ।
LINE 06
ਗੁਰਮੁਖਿਜਨਮੁਸਕਾਰਥਾਮਨਮੁਖਮੂਰਤਿਮਤਿਕਿਨੇਹੀ।
ਗੁਰਮੁਖਾਂ ਦਾ ਜਨਮ ਸਫਲ ਹੈ, ਮਨਮੁਖ ਮੂਰਖ ਦੀ ਮਤ ਕੇਹੀ ਹੈ? (ਭਾਵ, ਭੈੜੀ ਹੈ, ਕਿਉਂ ਜੋ)
In this species, the life of a gurmukh is successful but how is the thinking of manmukh, the mind-orientated one ? The thinking of the manmukh is evil.
गुरमुखि जनमु सकारथा मनमुख मूरति मति किनेही ।
LINE 07
ਕਰਤਾਪੁਰਖੁਵਿਸਾਰਿਕੈਮਾਣਸਦੀਮਨਿਆਸਧਰੇਹੀ।
ਕਰਤਾ ਪੁਰਖ (ਵਾਹਿਗੁਰੂ ਦਾ ਭਰੋਸਾ) ਛੱਡਕੇ ਮਨੁਖ ਦੀ ਮਨ ਵਿਖੇ ਆਸ਼ਾ ਰਖਦਾ ਹੈ।
Manmukh, forgetting the Lord goes on pinning his hopes upon men.
करता पुरखु विसारि कै माणस दी मनि आस धरेही ।
LINE 08
ਪਸੂਪਰੇਤਹੁਬੁਰੀਬੁਰੇਹੀ੩।।
ਪਸ਼ੂਆਂ ਅਤੇ ਪ੍ਰੇਤਾਂ ਨਾਲੋਂ ਭੀ (ਉਸ ਦੀ ਦੇਹ) ਬੁਰੀ ਥੋਂ ਬੁਰੀ ਹੈ।
His body is worse than then animals’ and the ghosts’.
पसू परेतहु बुरी बुरेही ।३।
GURBANI.WORLD