ਚੌਪਈ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 462
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਦੋਊਦਲਅਤਿਹੀਅਕੁਲਾਨੇ॥
ਦੋਵੇਂ ਸੈਨਿਕ ਦਲ ਬਹੁਤ ਹੀ ਵਿਆਕੁਲ ਹੋ ਗਏ ਹਨ
दोऊ दल अति ही अकुलाने ॥
LINE 03
ਭੂਖਪਿਆਸਸੋਤਨਮੁਰਝਾਨੇ॥
ਅਤੇ ਉਨ੍ਹਾਂ ਦੇ ਸ਼ਰੀਰ ਭੁਖ ਅਤੇ ਪਿਆਸ ਨਾਲ ਮੁਰਝਾ ਗਏ ਹਨ।
Both the armies were extremely agitated and with hunger and thirst, the bodies of the warriors withered
भूख पिआस सो तन मुरझाने ॥
LINE 04
ਅਰਤੇਲਰਤੇਹ੍ਵੈਗਈਸਾਝ॥
ਵੈਰੀ ਨਾਲ ਲੜਦਿਆਂ ਸ਼ਾਮ ਹੋ ਗਈ ਹੈ
अर ते लरते ह्वै गई साझ ॥
LINE 05
ਰਹਿਗਏਤਾਹੀਰਨਕੇਮਾਝ੧੬੫੯॥॥
ਅਤੇ (ਉਹ) ਉਥੇ ਰਣ-ਭੂਮੀ ਵਿਚ ਹੀ ਰਹਿ ਗਏ ਹਨ ॥੧੬੫੯॥
The evening fell with continued fighting and all of them had to remain in the battlefield.1659.
रहि गए ता ही रन के माझ ॥१६५९॥
LINE 06
ਭੋਰਭਯੋਸਭਸੁਭਟਸੁਜਾਗੇ॥
ਸਵੇਰ ਹੋਣ ਤੇ ਸਾਰੇ ਸੂਰਮੇ ਜਾਗ ਪਏ ਹਨ
भोर भयो सभ सुभट सु जागे ॥
LINE 07
ਦੁਹਦਿਸਮਾਰੂਬਾਜਨਲਾਗੇ॥
ਅਤੇ ਦੋਹਾਂ ਪਾਸਿਆਂ ਤੋਂ ਜੰਗੀ ਨਗਾਰੇ ਵਜਣ ਲਗੇ ਹਨ।
In the morning, all the warriors awoke and the battle-drums were played from both the sides
दुह दिस मारू बाजन लागे ॥
LINE 08
ਸਾਜੇਕਵਚਸਸਤ੍ਰਕਰਿਧਾਰੇ॥
(ਯੋਧਿਆਂ ਨੇ ਸ਼ਰੀਰਾਂ ਉਤੇ) ਕਵਚ ਸਜਾ ਕੇ ਹੱਥਾਂ ਵਿਚ ਸ਼ਸਤ੍ਰ ਲੈ ਲਏ ਹਨ
साजे कवच ससत्र करि धारे ॥
LINE 09
ਬਹੁਰਜੁਧਕੇਹੇਤਸਿਧਾਰੇ੧੬੬੦॥॥
ਅਤੇ ਫਿਰ ਯੁੱਧ ਲਈ ਚਲ ਪਏ ਹਨ ॥੧੬੬੦॥
The warriors wearing their armours and holding weapons marched for war.1660.
बहुर जुध के हेत सिधारे ॥१६६०॥
GURBANI.WORLD