ਸ੍ਰੀ ਬਰਣ ਬਧਹ ॥

ਗਿਆਨ ਪ੍ਰਬੋਧ ਗੁਰੂ ਗੋਬਿੰਦ ਸਿੰਘ ਜੀ ਅੰਗ 140
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸ੍ਰੀਬਰਣਬਧਹ॥
ਸ੍ਰੀ ਬਰਣ ਦਾ ਬੱਧ
The Slaying of Sri Baran:
स्री बरण बधह ॥
LINE 02
ਚੰਦ੍ਰਬਰਣੇਸੁਕਰਨਿਸਿਯਾਮਸੁਵਰਨਪੂਛਸਮਾਨ॥
ਚੰਦ੍ਰਮਾ ਵਰਗੇ ਸਫੈਦ ਰੰਗ ਵਾਲਾ, ਕਾਲੇ ਕੰਨਾਂ ਵਾਲਾ, ਸੁਨਹਿਰੀ ਰੰਗ ਦੀ ਪੂਛਲ ਵਾਲਾ,
(The Sacrificial horse) is of white colour, black ears having golden tail
चंद्र बरणे सुकरनि सियाम सुवरन पूछ समान ॥
LINE 03
ਰਤਨਤੁੰਗਉਤੰਗਬਾਜਤਉਚਸ੍ਰਵਾਹਸਮਾਨ॥
ਵੱਡੀਆਂ ਅੱਖਾਂ ਵਾਲਾ, ਉਚੀ ਗਰਦਨ ਵਾਲਾ ਉਚਸ੍ਰਵਹ ਵਰਗਾ ਘੋੜਾ (ਛੱਡ ਦਿੱਤਾ ਗਿਆ)
With eyes high and wide and lofty neck like Unhchyishravas
रतन तुंग उतंग बाजत उच स्रवाह समान ॥
LINE 04
ਨਿਰਤਕਰਤਚਲੈਧਰਾਪਰਿਕਾਮਰੂਪਪ੍ਰਭਾਇ॥
ਜੋ ਧਰਤੀ ਉਤੇ ਨਚਦਾ ਟਪਦਾ ਚਲ ਰਿਹਾ ਸੀ, ਕਾਮ-ਦੇਵ ਵਰਗੀ ਜਿਸ ਦੀ ਸ਼ੋਭਾ ਸੀ।
He walks on the earth with dancing pose, glorious in beauty like Cupid.
निरत करत चलै धरा परि काम रूप प्रभाइ ॥
LINE 05
ਦੇਖਿਦੇਖਿਛਕੈਸਭੈਨ੍ਰਿਪਰੀਝਿਇਉਨ੍ਰਿਪਰਾਇ੯੧੫੦॥॥॥
(ਉਸ ਨੂੰ) ਵੇਖ ਵੇਖ ਕੇ ਸਾਰੇ ਰਾਜੇ ਪ੍ਰਸੰਨ ਹੋ ਰਹੇ ਸਨ, ਇਸੇ ਤਰ੍ਹਾਂ ਰਾਜਾ ਯੁਧਿਸ਼ਠਰ ਵੀ ਖੁਸ਼ ਹੋ ਰਿਹਾ ਸੀ ॥੯॥੧੫੦॥
On seeing him all the kings are pleased and also (Yudhishtra) the king of king.9.150.
देखि देखि छकै सभै न्रिप रीझि इउ न्रिपराइ ॥९॥१५०॥
LINE 06
ਬੀਣਬੇਣਮ੍ਰਿਦੰਗਬਾਜਤਬਾਸੁਰੀਸੁਰਨਾਇ॥
ਵੀਣਾ, ਬੇਣ, ਮ੍ਰਿਦੰਗ, ਬੰਸਰੀ, ਭੇਰੀ,
Vina, Ven Mridang, Bansuri and Bheri are being played.
बीण बेण म्रिदंग बाजत बासुरी सुरनाइ ॥
LINE 07
ਮੁਰਜਤੂਰਮੁਚੰਗਮੰਦਲਚੰਗਬੰਗਸਨਾਇ॥
ਮੁਰਜ, ਤੁਰਹੀਆਂ, ਮੁਚੰਗ, ਮੰਦਲ, ਚੰਗ, ਬੰਗ, ਸ਼ਹਿਨਾਈ,
Innumerable Muj, Toor, Murchang, Mandal, Changbeg and sarnaaee
मुरज तूर मुचंग मंदल चंग बंग सनाइ ॥
LINE 08
ਢੋਲਢੋਲਕਖੰਜਕਾਡਫਝਾਂਝਕੋਟਬਜੰਤ॥
ਢੋਲ, ਢੋਲਕ, ਖੰਜਰੀ, ਡਫ, ਝਾਂਝ, ਕਰੋੜਾਂ ਦੀ ਗਿਣਤੀ ਵਿਚ ਵਜ ਰਹੇ ਸਨ,
Dhol, Dholak, Khanjari, Daph and Jhaanjh are also being played.
ढोल ढोलक खंजका डफ झांझ कोट बजंत ॥
LINE 09
ਜੰਗਘੁੰਘਰੂਟਲਕਾਉਪਜੰਤਰਾਗਅਨੰਤ੧੦੧੫੧॥॥॥
ਵੱਡੇ ਟੱਲ ('ਜੰਗ') ਘੁੰਘਰੂ, ਟੱਲੀਆਂ ਆਦਿ (ਦੇ ਵੱਜਣ ਨਾਲ) ਬੇਅੰਤ ਰਾਗ ਪੈਦਾ ਹੋ ਰਹੇ ਸਨ ॥੧੦॥੧੫੧॥
Big bell and small bells resound and innumerable modes of music are created.10.151.
जंग घुंघरू टलका उपजंत राग अनंत ॥१०॥१५१॥
LINE 10
ਅਮਿਤਸਬਦਬਜੰਤ੍ਰਭੇਰਿਹਰੰਤਬਾਜਅਪਾਰ॥
ਭੇਰੀ ਆਦਿ ਵਾਜਿਆਂ ('ਬਜੰਤ੍ਰ') ਦੀ ਅਸੀਮ ਆਵਾਜ਼ ਨਿਕਲ ਰਹੀ ਸੀ, ਅਤੇ (ਸੈਨਿਕਾਂ ਦੇ) ਬੇਸ਼ੁਮਾਰ ਘੋੜੇ ਹਿਣਕ ਰਹੇ ਸਨ।
Kettledrums when played produce unlimited sound and innumerable horses neigh.
अमित सबद बजंत्र भेरि हरंत बाज अपार ॥
LINE 11
ਜਾਤਜਉਨਦਿਸਾਨਕੇਪਛਲਾਗਹੀਸਿਰਦਾਰ॥
ਜਿਸ ਦਿਸ਼ਾ ਵਿਚ (ਉਹ ਯੱਗ-ਘੋੜਾ) ਜਾਂਦਾ ਸੀ (ਉਸ) ਪਿਛੇ (ਫੌਜੀ) ਨਾਇਕ ਲਗ ਤੁਰਦੇ ਸਨ।
Wherever the horse named Sri Barn goes, the army chiefs follow him.
जात जउन दिसान के पछ लाग ही सिरदार ॥
LINE 12
ਜਉਨਬਾਧਤੁਰੰਗਜੂਝਤਜੀਤੀਐਕਰਿਜੁਧ॥
ਜਿਹੜਾ ਘੋੜੇ ਨੂੰ ਬੰਨ੍ਹ ਲੈਂਦਾ ਸੀ, ਉਸ ਨਾਲ (ਸੈਨਾ ਨਾਇਕ) ਜੂਝਦੇ ਸਨ ਅਤੇ ਲੜਾਈ ਕਰ ਕੇ ਜਿਤ ਲੈਂਦੇ ਸਨ।
Whosoever chains the horse, they fight with him and conquer him.
जउन बाध तुरंग जूझत जीतीऐ करि जुध ॥
LINE 13
ਆਨਜੌਨਮਿਲੈਬਚੈਨਹਿਮਾਰੀਐਕਰਿਕ੍ਰੁਧ੧੧੧੫੨॥॥॥
ਜਿਹੜਾ ਆ ਕੇ ਮਿਲ ਪੈਂਦਾ ਸੀ, (ਉਹ) ਬਚ ਜਾਂਦਾ ਸੀ, ਨਹੀਂ ਤਾਂ ਕ੍ਰੋਧ ਕਰ ਕੇ (ਉਸ ਨੂੰ) ਮਾਰ ਦਿੰਦੇ ਸਨ ॥੧੧॥੧੫੨॥
He who receives them, he is saved, otherwise one who confronts, is violently killed.11.152.
आन जौन मिलै बचै नहि मारीऐ करि क्रुध ॥११॥१५२॥
LINE 14
ਹੈਯਫੇਰਚਾਰਦਿਸਾਨਮੈਸਭਜੀਤਕੈਛਿਤਪਾਲ॥
ਚੌਹਾਂ ਦਿਸ਼ਾਵਾਂ ਵਿਚ ਘੋੜਾ ਫੇਰ ਕੇ ਅਤੇ ਸਾਰਿਆਂ ਰਾਜਿਆਂ ਨੂੰ ਜਿਤ ਕੇ
All the king were conquered by sending the horse in all the four directions.
हैय फेर चार दिसान मै सभ जीत कै छितपाल ॥
LINE 15
ਬਾਜਮੇਧਕਰਿਯੋਸਪੂਰਨਅਮਿਤਜਗਰਿਸਾਲ॥
(ਯੁਧਿਸ਼ਠਰ ਨੇ) ਅਸ਼ਵਮੇਧ ਯੱਗ ਸੰਪੂਰਨ ਕੀਤਾ ਜੋ ਬਹੁਤ ਅਸੀਮ ਅਤੇ ਸੁੰਦਰ ਸੀ।
The horse-sacrifice was thus completed, it is very great and marvelous in the world.
बाजमेध करियो सपूरन अमित जग रिसाल ॥
LINE 16
ਭਾਤਭਾਤਅਨੇਕਦਾਨਸੁਦੀਜੀਅਹਿਦਿਜਰਾਜ॥
ਬ੍ਰਾਹਮਣਾਂ ਨੂੰ ਤਰ੍ਹਾਂ ਤਰ੍ਹਾਂ ਦੇ ਅਨੇਕਾਂ ਦਾਨ ਦਿੱਤੇ ਗਏ
Various types of materials were given to the Brahmins in charity.
भात भात अनेक दान सु दीजीअहि दिजराज ॥
LINE 17
ਭਾਤਭਾਤਪਟੰਬਰਾਦਿਕਬਾਜਿਯੋਗਜਰਾਜ੧੨੧੫੩॥॥॥
(ਜਿਨ੍ਹਾਂ ਵਿਚ) ਕਈ ਤਰ੍ਹਾਂ ਦੇ ਰੇਸ਼ਮੀ ਬਸਤ੍ਰ, ਘੋੜੇ ਅਤੇ ਹਾਥੀ (ਸ਼ਾਮਲ ਸਨ) ॥੧੨॥੧੫੩॥
Also many types of silken clothes, horses and great elephant.12.153.
भात भात पटंबरादिक बाजियो गजराज ॥१२॥१५३॥
LINE 18
ਅਨੇਕਦਾਨਦੀਏਦਿਜਾਨਨਅਮਿਤਦਰਬਅਪਾਰ॥
ਬ੍ਰਾਹਮਣਾਂ ਨੂੰ ਅਨੇਕ ਤਰ੍ਹਾਂ ਦੇ ਦਾਨ ਦਿੱਤੇ ਗਏ (ਜਿਨ੍ਹਾਂ ਵਿਚ) ਬੇਅੰਤ ਅਤੇ ਅਪਾਰ ਧਨ-ਦੌਲਤ ਸੀ;
Many gifts and unaccountable wealth was given in charity to innumerable Brahmins.
अनेक दान दीए दिजानन अमित दरब अपार ॥
LINE 19
ਹੀਰਚੀਰਪਟੰਬਰਾਦਿਸੁਵਰਨਕੇਬਹੁਭਾਰ॥
ਹੀਰੇ, ਕਪੜੇ, ਰੇਸ਼ਮੀ ਬਸਤ੍ਰ ਅਤੇ ਸੋਨੇ ਦੇ ਬਹੁਤ ਭਾਰ ਸਨ।
Including diamonds, common clothes, silken clothes and many loads of gold.
हीर चीर पटंबरादि सुवरन के बहु भार ॥
LINE 20
ਦੁਸਟਪੁਸਟਤ੍ਰਸੇਸਬੈਥਰਹਰਿਓਸੁਨਿਗਿਰਰਾਇ॥
(ਉਸ ਦਾਨ ਨੂੰ ਵੇਖ ਕੇ) ਸਾਰੇ ਬਲਵਾਨ ਵੈਰੀ ਬਹੁਤ ਡਰ ਗਏ ਅਤੇ ਸੁਮੇਰ ਪਰਬਤ ਵੀ ਸੁਣ ਕੇ ਕੰਬਣ ਲਗਾ
All the great enemies were horrified and even Sumeru, the king of mountain trembled on listening the details of charity.
दुसट पुसट त्रसे सबै थरहरिओ सुनि गिरराइ ॥
LINE 21
ਕਾਟਿਕਾਟਿਨਦੈਦ੍ਵਿਜੈਨ੍ਰਿਪਬਾਟਬਾਟਲੁਟਾਇ੧੩੧੫੪॥॥॥
(ਕਿ ਕਿਤੇ) ਰਾਜਾ (ਯੁਧਿਸ਼ਠਰ) ਕਟ ਕਟ ਕੇ (ਮੈਨੂੰ ਵੀ) ਬ੍ਰਾਹਮਣਾਂ ਵਿਚ ਵੰਡ ਵੰਡ ਕੇ ਲੁਟਾ ਨਾ ਦੇਵੇ ॥੧੩॥੧੫੪॥
Fearing that the Chief Sovereign may not cut him into bits and then distribute the bits.13.154.
काटि काटि न दै द्विजै न्रिप बाट बाट लुटाइ ॥१३॥१५४॥
LINE 22
ਫੇਰਕੈਸਭਦੇਸਮੈਹਯਮਾਰਿਓਮਖਜਾਇ॥
ਸਾਰਿਆਂ ਦੇਸ਼ਾਂ ਵਿਚ (ਘੋੜੇ ਨੂੰ) ਫੇਰ ਕੇ ਯੱਗ-ਸ਼ਾਲਾ ਵਿਚ ਮਾਰ ਦਿੱਤਾ ਗਿਆ।
Moving it throughout the country, the horse was ultimately killed in the sacrificial place
फेर कै सभ देस मै हय मारिओ मख जाइ ॥
LINE 23
ਕਾਟਿਕੈਤਿਹਕੋਤਬੈਪਲਕੈਕਰੈਚਤੁਭਾਇ॥
ਤਦੋਂ ਹੀ ਉਸ ਨੂੰ ਕਟ ਕੇ ਚਾਰ ਹਿੱਸਿਆਂ ਵਿਚ ਵੰਡਿਆ ਗਿਆ।
Then it was cut into four pieces (parts).
काटि कै तिह को तबै पल कै करै चतु भाइ ॥
LINE 24
ਏਕਬਿਪ੍ਰਨਏਕਛਤ੍ਰਨਏਕਇਸਤ੍ਰਿਨਦੀਨ॥
ਇਕ (ਹਿੱਸਾ) ਬ੍ਰਾਹਮਣਾਂ ਨੂੰ, ਇਕ ਛਤਰੀਆਂ ਨੂੰ ਅਤੇ ਇਕ ਇਸਤਰੀਆਂ ਨੂੰ ਦਿੱਤਾ ਗਿਆ।
One part was given to the Brahmins, one to Kshatriyas and one to women.
एक बिप्रन एक छत्रन एक इसत्रिन दीन ॥
LINE 25
ਚਤ੍ਰਅੰਸਬਚਿਯੋਜੁਤਾਤੇਹੋਮਮੈਵਹਿਕੀਨ੧੪੧੫੫॥॥॥
(ਜੋ) ਚੌਥਾ ਹਿੱਸਾ ਬਚਿਆ, ਉਸ ਦੀ ਹਵਨ ਵਿਚ ਆਹੂਤੀ ਦਿੱਤੀ ਗਈ ॥੧੪॥੧੫੫॥
The remaining fourth part was burnt in the fire-altar.14.155.
चत्र अंस बचियो जु ता ते होम मै वहि कीन ॥१४॥१५५॥
LINE 26
ਪੰਚਸੈਬਰਖਪ੍ਰਮਾਨਸੁਰਾਜਕੈਇਹਦੀਪ॥
ਇਸ ਦੀਪ ਵਿਚ ਪੰਜ ਸੌ ਵਰ੍ਹੇ ਰਾਜ ਕਰਕੇ ਪੰਡੂ ਰਾਜੇ ਦੇ ਪੁੱਤਰ (ਪੰਜ ਪਾਂਡਵ)
After ruling this Dvipa for five hundred years.
पंच सै बरख प्रमान सु राज कै इह दीप ॥
LINE 27
ਅੰਤਜਾਇਗਿਰੇਰਸਾਤਲਪੰਡਪੁਤ੍ਰਮਹੀਪ॥
ਅੰਤ ਨੂੰ ਹਿਮਾਲਾ ਪਰਬਤ ਵਿਚ ਜਾ ਡਿਗੇ।
These sons of king Pandu ultimately fell in the himalayas (neither-world).
अंत जाइ गिरे रसातल पंड पुत्र महीप ॥
LINE 28
ਭੂਮਭਰਤਭਏਪਰੀਛਤਪਰਮਰੂਪਮਹਾਨ॥
(ਉਨ੍ਹਾਂ ਤੋਂ ਬਾਦ) ਪਰਮ ਸੁੰਦਰ ਅਤੇ ਮਹਾਨ ਪਰੀਕਸ਼ਿਤ ਭਾਰਤ-ਭੂਮੀ ਦਾ ਰਾਜਾ ਹੋਇਆ।
After them Parikshat, who was most beautiful and mighty, (their grandson, the son of Abhimanya) became the king of Bharat.
भूम भरत भए परीछत परम रूप महान ॥
LINE 29
ਅਮਿਤਰੂਪਉਦਾਰਦਾਨਅਛਿਜਤੇਜਨਿਧਾਨ੧੫੧੫੬॥॥॥
(ਉਹ) ਅਸੀਮ ਰੂਪ ਵਾਲਾ, ਉਦਾਰ ਦਾਨੀ ਅਤੇ ਕਦੇ ਨਾ ਛਿਜਣ ਵਾਲੇ ਤੇਜ ਦਾ ਖ਼ਜ਼ਾਨਾ ਸੀ ॥੧੫॥੧੫੬॥
He was man of boundless charm, a generous donor and a treasure of invincible glory.15.156.
अमित रूप उदार दान अछिज तेज निधान ॥१५॥१५६॥
LINE 30
ਸ੍ਰੀਗਿਆਨਪ੍ਰਬੋਧਪੋਥੀਦੁਤੀਆਜਗਸਮਾਪਤੰ॥
ਸ੍ਰੀ ਗਿਆਨ ਪ੍ਰਬੋਧ ਪੋਥੀ, ਦੂਜਾ ਯੱਗ ਸਮਾਪਤ ॥੨॥
This is the end of the Second Sacrifice in the book entitled SRI GYAN PRABODH.
स्री गिआन प्रबोध पोथी दुतीआ जग समापतं ॥
GURBANI.WORLD